ਇਸਪਾਤ ਮੰਤਰਾਲਾ
ਰਾਸ਼ਟਰੀ ਖਣਿਜ ਵਿਕਾਸ ਨਿਗਮ, ਇਸਪਾਤ ਮੰਤਰਾਲੇ ਨੇ 75ਵਾਂ ਆਜ਼ਾਦੀ ਦਿਵਸ ਮਨਾਇਆ
Posted On:
15 AUG 2021 7:40PM by PIB Chandigarh
ਇਸਪਾਤ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਆਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਲੋਹ ਧਾਤ ਉਤਪਾਦਕ ਨਵਰਤਨ ਖਨਨ ਕੰਪਨੀ ਰਾਸ਼ਟਰੀ ਖਣਿਜ ਵਿਕਾਸ ਨਿਗਮ (ਐੱਨਐੱਮਡੀਸੀ) ਨੇ ਹੈਦਰਾਬਾਦ ਵਿੱਚ ਕੰਪਨੀ ਦੇ ਹੈੱਡਕੁਅਟਰ ਅਤੇ ਇਸ ਦੇ ਸਾਰੇ ਪਰਿਯੋਜਨਾ ਸਥਲਾਂ ਤੇ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇਆ। ਐੱਨਐੱਮਡੀਸੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਸੁਮਿਤ ਦੇਬ ਨੇ ਪ੍ਰਧਾਨ ਦਫ਼ਤਰ ਦੇ ਸੀਨੀਅਰ ਕਰਮਚਾਰੀ ਸ਼੍ਰੀ ਏ ਸ਼ੰਕਰੀਆ ਦੇ ਨਾਲ ਹੈਦਰਾਬਾਦ ਵਿੱਚ ਐੱਨਐੱਮਡੀਸੀ ਕਾਰਪੋਰੇਟ ਦਫ਼ਤਰ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਇਹ ਸਮਾਰੋਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐੱਮਓਐੱਚਐੱਫਡਬਲਿਊ) ਦੁਆਰਾ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੁਰੱਖਿਅਤ ਦੂਰੀ ਦਾ ਪਾਲਣ ਕਰਦੇ ਹੋਏ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ ‘ਤੇ ਰਾਸ਼ਟਰੀ ਖਣਿਜ ਵਿਕਾਸ ਨਿਗਮ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਇੰਡੀਆ@75 ਦਾ ਜਸ਼ਨ ਮਨਾਉਣ ਲਈ, “ਭਾਰਤ ਸਰਕਾਰ ਨੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸਾਡੇ ਆਜ਼ਾਦੀ ਸੰਗ੍ਰਾਮ ਦੀ ਸਮ੍ਰਿਤੀ ਵਿੱਚ 75 ਹਫਤੇ ਦਾ ਕਾਊਂਟਡਾਉਨ ਸ਼ੁਰੂ ਕੀਤਾ ਹੈ। ਸਾਡੇ ਦੇਸ਼ ਦੇ ਖੁਸ਼ਹਾਲ ਇਤਿਹਾਸ ਅਤੇ ਵਿਰਾਸਤ ਦਾ ਉਤਸਵ ਮਨਾਉਣ ਵਾਲੇ ਇਸ ਅੰਦੋਲਨ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਹੋਏ ਮੈਨੂੰ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ” ਸ਼੍ਰੀ ਸੁਮਿਤ ਦੇਬ ਨੇ ਰਾਸ਼ਟਰ ਨਿਰਮਾਣ ਵਿੱਚ ਜਨਤਕ ਉਪਕ੍ਰਮਾਂ ਦੇ ਯੋਗਦਾਨ ਦਾ ਵੀ ਉਲੇਖ ਕੀਤਾ। ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਨੇ ਰਾਸ਼ਟਰ ਦੀ ਰੀੜ੍ਹ ਦੇ ਰੂਪ ਵਿੱਚ ਜਨਤਕ ਉਪਕ੍ਰਮਾਂ ਤਾਕਤ ਅਤੇ ਸੇਵਾ ਦੇ ਪ੍ਰਮਾਣ ਦੇ ਰੂਪ ਵਿੱਚ ਪ੍ਰਤਿਕੂਲ ਪਰਿਸਥਿਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਦੇ ਲਚੀਲੇਪਨ ਦਾ ਵੀ ਜ਼ਿਕਰ ਕੀਤਾ।
*******
ਐੱਸਐੱਸ/ਐੱਸਕੇ
(Release ID: 1746438)
Visitor Counter : 226