ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਬੱਚਿਆਂ ਅਤੇ ਕਿਸ਼ੋਰਾਂ ਦੀ ਸਮੁੱਚੀ ਮਨੋ-ਸਮਾਜਿਕ ਭਲਾਈ ਸੁਨਿਸ਼ਚਿਤ ਕਰਨ ਲਈ ਸੰਵਾਦ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਭਾਰੰਭ ਕੀਤੀ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਸੰਵਾਦ ਪ੍ਰੋਗਰਾਮ ਦੇ ਇੱਕ ਸਾਲ ਪੂਰੇ ਹੋਣ ਦਾ ਉਤਸਵ ਮਨਾਇਆ
ਸੰਕਟ ਵਿੱਚ ਫਸੇ ਬੱਚਿਆਂ ਨੂੰ ਮੁਕਾਬਲਾ ਕਰਨ ਦੀ ਪ੍ਰਣਾਲੀ ਪ੍ਰਦਾਨ ਕਰਨ ਲਈ ਪਿਛਲੇ ਇੱਕ ਸਾਲ ਵਿੱਚ ਸੰਵਾਦ ਪ੍ਰੋਗਰਾਮ ਦੇ ਤਹਿਤ ਲਗਭਗ 1 ਲੱਖ ਹਿੱਤਧਾਰਕਾਂ ਨੂੰ ਟ੍ਰੇਂਡ ਕੀਤਾ ਗਿਆ: ਸ਼੍ਰੀਮਤੀ ਇਰਾਨੀ
Posted On:
14 AUG 2021 7:50PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਆਜ਼ਾਦੀ ਦਿਵਸ ਦੀ ਪੂਰਵ ਅੱਜ ਬੰਗਲੂਰ ਵਿੱਚ ਸੰਵਾਦ ਪ੍ਰੋਗਰਾਮ ਦੇ ਦੂਜੇ ਪੜਾਅ ਦਾ ਸ਼ੁਭਾਰੰਭ ਕੀਤਾ। ਸ਼੍ਰੀਮਤੀ ਇਰਾਨੀ ਨੇ ਕਮਜ਼ੋਰ ਪਰਿਸਥਿਤੀਆਂ ਵਿੱਚ ਬੱਚਿਆਂ ਲਈ ਸਮਰਥਨ, ਸਹਾਇਤਾ ਅਤੇ ਮਾਨਸਿਕ ਸਿਹਤ ਉਪਾਆਂ ਅਤੇ ਸੰਕਟ ਲਈ ਸੰਵਾਦ ਪ੍ਰੋਗਰਾਮ ਦੇ ਇੱਕ ਸਾਲ ਦੇ ਸਫਲ ਸਮਾਪਨ ਦੀ ਸਰਾਹਨਾ ਕੀਤੀ। ਸੰਵਾਦ ਇੱਕ ਰਾਸ਼ਟਰੀ ਪਹਿਲ ਅਤੇ ਏਕੀਕ੍ਰਿਤ ਸੰਸਾਧਨ ਹੈ ਜੋ ਬਾਲ ਸੁਰੱਖਿਆ, ਮਾਨਸਿਕ ਸਿਹਤ ਅਤੇ ਮਨੋ-ਸਮਾਜਿਕ ਦੇਖਭਾਲ ਲਈ ਕਾਰਜ ਕਰਦਾ ਹੈ।
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕੇੰਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਬਾਲ ਸੁਰੱਖਿਆ ਕਾਰਕੁਨ, ਟੈਲੀ ਸਲਾਹਕਾਰ, ਅਧਿਆਪਕ, ਕਾਨੂੰਨੀ ਪੇਸ਼ੇਵਰ ਸਹਿਤ ਲਗਭਗ 1 ਲੱਖ ਹਿੱਤਧਾਰਕਾਂ ਨੂੰ ਟ੍ਰੇਂਡ ਕਰਕੇ ਸੰਕਟ ਵਿੱਚ ਫਸੇ ਬੱਚਿਆਂ ਲਈ ਮੁਕਬਾਲਾ ਪ੍ਰਣਾਲੀ ਪ੍ਰਦਾਨ ਕਰਨ ਲਈ ਸੰਵਾਦ ਦੇ ਯਤਨਾਂ ਦੀ ਸਰਾਹਨਾ ਕੀਤਾ। ਉਨ੍ਹਾਂ ਨੇ ਕਿਹਾ, “ਆਜ਼ਾਦੀ ਭਾਰਤ ਵਿੱਚ ਪਹਿਲੀ ਵਾਰ, ਸੰਵਾਦ ਪੰਚਾਇਤਾਂ ਦੇ ਅਧਿਕਾਰੀਆਂ ਦੇ ਨਾਲ ਜੁੜੇਗਾ, ਜਿਸ ਵਿੱਚ ਕਮਜ਼ੋਰ ਬੱਚਿਆਂ ਵਿਚਕਾਰ ਮਨੋ-ਸਮਾਜਿਕ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਇੱਕ ਮੌਨ ਕ੍ਰਾਂਤੀ ਦੀ ਸ਼ੁਰੂਆਤ ਹੋਵੇਗੀ।” ਸੰਵਾਦ ਪੰਚਾਇਤ ਰਾਜ ਪ੍ਰਣਾਲੀ ਦੇ ਨਾਲ ਬਾਲ ਸੁਰੱਖਿਆ ਅਤੇ ਮਾਨਸਿਕ ਸਿਹਤ ਨੂੰ ਏਕੀਕ੍ਰਿਤ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਅਤ ਜਮੀਨੀ ਪੱਧਰ ‘ਤੇ ਸੇਵਾ ਵੰਡ ਵਿੱਚ ਸੁਧਾਰ ਲਈ ਦੇਸ਼ ਭਰ ਦੇ ਆਕਾਂਸੀ ਜ਼ਿਲ੍ਹਿਆਂ ਵਿੱਚ ਕੰਮ ਸ਼ੁਰੂ ਕਰਨ ਲਈ ਤਿਆਰ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਡਾ. ਇੰਦੇਵਰ ਪਾਂਡੇ ਨੇ ਆਪਣੇ ਉਦਘਾਟਨ ਭਾਸ਼ਣ ਦੇ ਦੌਰਾਨ ਨੀਤੀਗਤ ਪੱਧਰ ‘ਤੇ ਬਾਲ ਸੁਰੱਖਿਆ ਅਤੇ ਮਾਨਸਿਕ ਸਿਹਤ ਦੇ ਏਕੀਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਕਠਿਨ ਪਰਿਸਥਿਤੀਆਂ ਵਿੱਚ ਬੱਚਿਆਂ ਦੇ ਮਾਨਸਿਕ ਸਿਹਤ ਅਤ ਮਨੋ-ਸਮਾਜਿਕ ਦੇਖਭਾਲ ਦੇ ਸੰਬੰਧ ਵਿੱਚ ਸੰਵਾਦ ਦੀ ਨਵੀਂ ਪਹਿਲ ਵਿੱਚ ਬਚਪਨ ਦੀਆਂ ਕਠਿਨਾਈਆਂ ‘ਤੇ ਇੱਕ ਵਿਸ਼ੇਸ਼ ਸਿਖਲਾਈ ਸਿਲੇਬਸ,ਕਾਨੂੰਨ ਦੇ ਉਲੰਘਣ ਵਿੱਚ ਬੱਚਿਆਂ ਦੇ ਲਈ ਹਸਤਖੇਪ, ਬੱਚੇ ਅਤੇ ਕਿਸ਼ੌਰ ਮਨੋ-ਚਿਕਿਤਸਾ ਵਿੱਚ ਫੋਰੇਂਸਿਕ ਅਤੇ ਮਾਨਸਿਕ ਸਿਹਤ, ਸਿੱਖਿਆ ਅਤੇ ਮਾਨਸਿਕ ਸਿਹਤ ਸਹਾਇਤਾ, ਗੋਦ ਲੈਣ ਅਤੇ ਪਾਲਣ-ਪੋਸ਼ਣ ਦੇ ਸੰਦਰਭ ਵਿੱਚ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਜਾਂ ਪੰਚਾਇਤੀ ਰਾਜ ਵਿਵਸਥਾ ਵਿੱਚ ਬਾਲ ਸੁਰੱਖਿਆ ਅਤੇ ਮਾਨਸਿਕ ਸਿਹਤ ਦਾ ਏਕੀਕਰਨ ਸ਼ਾਮਿਲ ਹੈ।
*******
ਏਐੱਸ
(Release ID: 1746433)
Visitor Counter : 253