ਇਸਪਾਤ ਮੰਤਰਾਲਾ
ਇਸਪਾਤ ਮੰਤਰਾਲੇ ਨੇ ਆਰਆਈਐੱਨਐੱਲ ਦੁਆਰਾ ਦੇਸ਼ਭਗਤੀ ਦੇ ਉਤਸਾਹ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ
Posted On:
15 AUG 2021 8:00PM by PIB Chandigarh
ਇਸਪਾਤ ਮੰਤਰਾਲੇ ਦੇ ਤਹਿਤ ਆਰਆਈਐੱਨਐੱਲ-ਵਾਈਜੈਗ ਸਟੀਲ ਪਲਾਂਟ ਨੇ ਅੱਜ ਉੱਕੁਨਗਰਮ ਵਿੱਚ ਦੇਸ਼ਭਗਤੀ ਦੇ ਉਤਸਾਹ ਨਾਲ 75ਵਾਂ ਸੁੰਤਰਤਾ ਦਿਵਸ ਮਨਾਇਆ। ਆਰਆਈਐੱਨਐੱਲ ਦੇ ਡੀ (ਸੀ) ਅਤੇ ਸੀਐੱਮਡੀ-(ਐਡੀਸ਼ਨਲ ਚਾਰਜ) ਸ਼੍ਰੀ ਡੀਕੇ ਮੋਹੰਤੀ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪ੍ਰੋਗਰਾਮ ਸਥਲ ‘ਤੇ ਸੀਆਈਐੱਸਐੱਫ ਜਵਾਨਾਂ ਦੁਆਰਾ ਸਲਾਮੀ ਦਿੱਤੀ ਗਈ।
ਸਮਾਰੋਹ ਸਾਰੀਆਂ ਕੋਵਿਡ-19 ਸਾਵਧਾਨੀਆਂ ਨਾਲ ਆਯੋਜਿਤ ਕੀਤਾ ਗਿਆ। ਇਸ ਅਵਸਰ ‘ਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਮੋਹੰਤੀ ਨੇ ਆਰਆਈਐੱਨਐੱਲ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ, ਸੀਆਈਐੱਸਐੱਫ ਕਰਮੀਆਂ ਅਤੇ ਹੋਮਗਾਰਡਾਂ, ਸਪਲਾਇਰਾਂ, ਗ੍ਰਾਹਕਾਂ, ਭਾਗੀਦਾਰਾਂ, ਹਿਤਧਾਰਕਾਂ ਅਤੇ ਵੀਐੱਸਪੀ ਦੇ ਸਾਰੇ ਸ਼ੁਭਚਿੰਤਕਾਂ, ਜੋ ਆਰਆਈਐੱਨਐੱਲ ਦੀ ਲੰਬੀ ਯਾਤਰਾ ਦੌਰਾਨ ਇਸ ਨਾਲ ਜੁੜ ਰਹੇ ਹਨ ਨੂੰ ਹਾਰਦਿਕ ਵਧਾਈ ਦਿੱਤੀ।
ਉਨ੍ਹਾਂ ਨੇ “ਸੁਤੰਤਰ ਭਾਰਤ” ਦੇ ਸੁਪਨੇ ਨੂੰ ਸਕਾਰ ਕਰਨ ਦੇ ਲਈ ਸਾਰੇ ਸ਼ਹੀਦਾਂ ਨੂੰ ਉਨ੍ਹਾਂ ਦੇ ਅੰਤਹੀਨ ਪ੍ਰਯਤਨਾਂ ਦੇ ਲਈ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਰਾਸ਼ਟਰ ਵਿਆਪੀ ਅਭਿਯਾਨ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਯੋਜਿਤ ਕਰਨ ਦੇ ਲਈ ਭਾਰਤ ਸਰਕਾਰ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਇਹ ਪ੍ਰੋਗਰਾਮ ਨਾਗਰਿਕਾਂ ਦੀ ਭਾਗੀਦਾਰੀ ‘ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਜਿਸ ਨੂੰ ਇੱਕ ਅੰਦੋਲਨ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇਗਾ।
ਸੁਤੰਤਰਤਾ ਦਿਵਸ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਸੀਆਈਐੱਸਐੱਫ ਦੁਆਰਾ ਯੋਗ ਪ੍ਰਦਰਸ਼ਨ, ਸੀਆਈਐੱਸਐੱਫ ਡਾੱਗ ਸਕਵਾੱਡ ਪ੍ਰਦਰਸ਼ਨ, ਅਗਨੀ ਪ੍ਰਦਰਸ਼ਨ ਅਤੇ ਹਥਿਆਰ ਪ੍ਰਦਰਸ਼ਨ ਵੀ ਕੀਤੇ ਗਏ।
*******
ਐੱਸਐੱਸ/ਐੱਸਕੇ
(Release ID: 1746421)
Visitor Counter : 176