ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦ੍ਰ ਕੁਮਾਰ ਨੇ ਸਿਆਚਿਨ ਗਲੇਸ਼ੀਅਰ ਵਿੱਚ ਵਿਸ਼ਵ ਰਿਕਾਰਡ ਬਣਾਉਣ ਲਈ ਓਪਰੇਸ਼ਨ ਬਲੂ ਫ੍ਰੀਡਮ ਨੂੰ ਹਰੀ ਝੰਡੀ ਦਿਖਾਈ
ਹਥਿਆਰਬੰਦ ਬਲਾਂ ਦੇ ਪੂਰਵ ਕਰਮੀਆਂ ਦੀ ਇੱਕ ਟੀਮ ਦੁਆਰਾ ਸਿਖਲਾਈ, ਸ਼ਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਦੀ ਇੱਕ ਟੀਮ ਨੇ ਸਿਆਚਿਨ ਗਲੇਸ਼ੀਅਰ ਦੀ ਕੁਮਾਰ ਚੌਕੀ ਤੱਕ ਜਾਣ ਦਾ ਅਭਿਆਨ ਸ਼ੁਰੂ ਕੀਤਾ
ਸ਼ਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਦੀ ਸਭ ਤੋਂ ਵੱਡੀ ਟੀਮ ਸਿਆਚਿਨ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਤੱਕ ਜਾਏਗੀ
‘ਓਪਰੇਸ਼ਨ ਬਲੂ ਫ੍ਰੀਡਮ’ ਸੰਸਾਰਿਕ ਮੰਚ ‘ਤੇ ਭਾਰਤ ਨੂੰ ਦਿਵਿਯਾਂਗਜਨਾਂ ਦੇ ਸਸ਼ਕਤੀਕਰਨ ਦੇ ਇੱਕ ਆਗੂ ਦੇ ਰੂਪ ਵਿੱਚ ਪੇਸ਼ ਕਰਦਾ ਹੈ
Posted On:
15 AUG 2021 7:27PM by PIB Chandigarh
ਭਾਰਤ ਦੇ 75ਵਾਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦ੍ਰ ਕੁਮਾਰ ਨੇ ਅੱਜ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ, ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਮੈਂਬਰ ਸਕੱਤਰ ਸੁਸ਼੍ਰੀ ਉਪਮਾ ਸ਼੍ਰੀਵਾਸਤਵ ਅਤੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਨਿਦੇਸ਼ਕ ਸ਼੍ਰੀ ਵਿਕਾਸ ਤ੍ਰਿਵੇਦੀ ਦੀ ਹਾਜ਼ਰੀ ਵਿੱਚ ਰਾਸ਼ਟਰੀ ਧਵਜ ਲਹਿਰਾਇਆ।
ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੁਆਰਾ ਆਯੋਜਿਤ ਪ੍ਰੋਗਰਾਮਾਂ ਦੀ ਇੱਕ ਚੇਨ ਵਿੱਚ ਭਾਗ ਲੈਦੇ ਹੋਏ, ਡਾ. ਵੀਰੇਂਦ੍ਰ ਕੁਮਾਰ ਨੇ ਮਹੱਤਵਪੂਰਨ ਅਭਿਆਨ ‘ਓਪਰੇਸ਼ਨ ਬਲੂ ਫ੍ਰੀਡਮ’ ਨੂੰ ਹਰੀ ਝੰਡੀ ਦਿਖਾਈ। ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਇੱਕ ਪ੍ਰਮੁੱਖ ਖੁਦਮੁਖਤਿਆਰ ਖੋਜ ਸੰਸਥਾ ਹੈ, ਜੋ ਵੰਚਿਤ ਸਮੁਦਾਏ ਨੂੰ ਸਸ਼ਕਤ ਬਣਾਉਣ ਅਤੇ ਸਮਾਜ ਵਿੱਚ ਸਮਾਜਿਕ ਆਰਥਿਕ ਪਰਿਵਰਤਨ ਲਿਆਉਣ ਲਈ ਨੀਤੀ ਸੰਬੰਧੀ ਸੂਚਨਾਵਾਂ ਪ੍ਰਦਾਨ ਕਰਦਾ ਹੈ। ਦੇਸ਼ ਭਰ ਨਾਲ ਜੁਟੇ ਸਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਦੀ ਇੱਕ ਟੀਮ ਨੇ ਇਸ ਤਰ੍ਹਾਂ ਦੀ ਕਿਸੇ ਟੀਮ ਦੁਆਰਾ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਤੱਕ ਪਹੁੰਚਣ ਦਾ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਉਣ ਲਈ ਸਿਆਚਿਨ ਗਲੇਸ਼ੀਅਰ ਤੱਕ ਜਾਣ ਦਾ ਇੱਕ ਅਭਿਆਨ ਸ਼ੁਰੂ ਕੀਤਾ।
ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਨੇ ਦੇਸ਼ ਦੇ ਦਿਵਿਯਾਂਗਜਨਾਂ ਦੀ ਬਿਹਤਰੀ ਨੂੰ ਲੈ ਕੇ ਆਪਣੀ ਪ੍ਰਤਿਬੱਧਤਾ ਦੇ ਤਹਿਤ ਸਿਆਚਿਨ ਗਲੇਸ਼ੀਅਰ ਤੱਕ ਜਾਣ ਲਈ ਸਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਦੇ ਇਸ ਵਿਸ਼ਵ ਰਿਕਾਰਡ ਅਭਿਆਨ ਵਿੱਚ ਸਹਾਇਤਾ ਕੀਤੀ ਹੈ।
ਹਥਿਆਰਬੰਦ ਬਲਾਂ ਦੇ ਪੂਰਵ ਕਰਮੀਆਂ ਦੀ ਇੱਕ ਟੀਮ, ‘ਟੀਮ ਕਲੌ’ ਦੁਆਰਾ ਸਿਖਲਾਈ ਸਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਦੀ ਟੀਮ ਨੇ ਕੁਮਾਰ ਚੌਕੀ (ਸਿਆਚਿਨ ਗਲੇਸ਼ੀਅਰ) ਤੱਕ ਜਾਣ ਦਾ ਇਹ ਅਭਿਆਨ ਸ਼ੁਰੂ ਕੀਤਾ ਹੈ ਤਾਕਿ ਦਿਵਿਯਾਂਗਾਂ ਦੀ ਇਸ ਸਭ ਤੋਂ ਵੱਡੀ ਟੀਮ ਦੇ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਤੱਕ ਪਹੁੰਚਣ ਦਾ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਜਾ ਸਕੇ। ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਸਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਦੀ ਇੱਕ ਟੀਮ ਨੂੰ ਸਿਆਚਿਨ ਗਲੇਸ਼ੀਅਰ ‘ਤੇ ਚੜ੍ਹਨ ਦੀ ਮੰਜ਼ੂਰੀ ਦਿੱਤੀ ਸੀ।
ਇਸ ਮਹੱਤਵਪੂਰਨ ਅਭਿਆਨ ਨੇ ਸੰਸਾਰਿਕ ਮੰਚ ‘ਤੇ ਭਾਰਤ ਨੂੰ ਦਿਵਿਯਾਂਗਜਨਾਂ ਦੇ ਸਸ਼ਕਤੀਕਰਨ ਦੇ ਇੱਕ ਆਗੂ ਦੇ ਰੂਪ ਵਿੱਚ ਪੇਸ਼ ਕੀਤੀ ਹੈ ਅਤੇ ਹੋਰ ਦੇਸ਼ਾਂ ਦੇ ਅਨੁਕਰਣ ਲਈ ਇੱਕ ਮਾਨਦੰਡ ਸਥਾਪਿਤ ਕੀਤਾ ਹੈ। ਇਹ ਅਭਿਆਨ ਦਿਵਿਯਾਂਗਜਨਾਂ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਅਤੇ ਸਮਾਜਿਕ ਨਿਆਂ ਸਸ਼ਕਤੀਕਰਨ ਮੰਤਰਾਲੇ ਦੇ ਸਰੀਰਿਕ ਰੂਪ ਤੋਂ ਅਸਮਰੱਥ ਲੋਕਾਂ ਦੀ ਅਪਾਰ ਉਤਪਾਦਕ ਸਮਰੱਥਾ ਦਾ ਦੋਹਨ ਕਰਨ ਲਈ ਯਤਨ ਦੇ ਅਨੁਰੂਪ ਹੈ। ਨਾਲ ਹੀ ਇਸ ਨੇ ਨਾ ਕੇਵਲ ਯੁੱਧ ਦੇ ਮੈਦਾਨ ‘ਤੇ ਬਲਕਿ ਇਸ ਦੇ ਬਾਹਰ ਵੀ ਭਾਰਤ ਦੇ ਹਥਿਆਰਬੰਦ ਬਲਾਂ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ ਹੈ।
******
ਐੱਮਜੀ/ਆਈਏ
(Release ID: 1746375)
Visitor Counter : 219