ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਪਾਰਸੀ ਨਵੇਂ ਵਰ੍ਹੇ, ਨਵਰੋਜ਼ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 15 AUG 2021 3:21PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਪਾਰਸੀ ਨਵੇਂ ਵਰ੍ਹੇ, ਨਵਰੋਜ਼ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਤ ਹੈ –

 

“ਮੈਂ ਪਾਰਸੀ ਨਵੇਂ ਵਰ੍ਹੇ ਦੀ ਸ਼ੁਰੂਆਤ ਦੇ ਪ੍ਰਤੀਕ 'ਨਵਰੋਜ਼' ਦੇ ਪਾਵਨ ਅਵਸਰ 'ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ।

 

ਅਤਿਅਧਿਕ ਪਰੰਪਰਾਗਤ ਉਤਸ਼ਾਹ ਦੇ ਨਾਲ ਮਨਾਇਆ ਜਾਣ ਵਾਲਾ 'ਨਵਰੋਜ਼' ਭਾਈਚਾਰੇ ਦੀ ਭਾਵਨਾ, ਸਭ ਦੇ ਲਈ ਦਇਆ ਅਤੇ ਸਨਮਾਨ ਦਾ ਪ੍ਰਤੀਕ ਹੈ। ਪਾਰਸੀ ਸਮੁਦਾਇ ਨੇ ਸਾਡੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ ਹੈ।

 

'ਨਵਰੋਜ਼' ਦੋਸਤਾਂ ਅਤੇ ਪਰਿਵਾਰ ਲਈ ਅਪਣੱਤ, ਭਾਈਚਾਰੇ ਅਤੇ ਏਕਤਾ ਦੇ ਜਸ਼ਨ ਵਿੱਚ ਇਕੱਠੇ ਹੋਣ ਦਾ ਇੱਕ ਅਵਸਰ ਹੈ।

 

ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਹੁਤ ਸਾਵਧਾਨੀਆਂ ਵਰਤ ਕੇ ਅਤੇ ਕੋਵਿਡ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਨਵਰੋਜ਼ ਮਨਾਉਣ।

 

ਮੈਂ ਕਾਮਨਾ ਕਰਦਾ ਹਾਂ ਕਿ ਆਉਣ ਵਾਲਾ ਵਰ੍ਹਾ ਸਾਡੇ ਸਭ ਦੇ ਜੀਵਨ ਵਿੱਚ ਸਦਭਾਵਨਾ, ਸਮ੍ਰਿੱਧੀ ਅਤੇ ਪ੍ਰਸੰਨਤਾ ਲਿਆਵੇ। ਸਭ ਨੂੰ ਨਵਰੋਜ਼ ਮੁਬਾਰਕ।”

  *********

 

ਐੱਮਐੱਸ/ਆਰਕੇ/ਡੀਪੀ



(Release ID: 1746109) Visitor Counter : 174