ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਪਲੰਮ ਵੁੱਡ ਇਨਵੈਸਟਮੈਂਟ ਵਲੋਂ ਸ਼ੇਅਰਾਂ ਦੀ ਪ੍ਰਾਪਤੀ ਅਤੇ ਏਐੱਨਆਈ ਟੈਕਨੋਲੌਜੀਜ਼ ਪ੍ਰਾਈਵੇਟ ਲਿਮਟਿਡ ਵਿੱਚ ਸ਼੍ਰੀ ਭਵੀਸ਼ ਅਗਰਵਾਲ ਵਲੋਂ ਵੋਟ ਅਧਿਕਾਰਾਂ ਨੂੰ ਪ੍ਰਵਾਨਗੀ ਦਿੱਤੀ

Posted On: 13 AUG 2021 5:49PM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਪਲੰਮ ਵੁੱਡ ਇਨਵੈਸਟਮੈਂਟ ਵਲੋਂ ਸ਼ੇਅਰਾਂ ਦੀ ਪ੍ਰਾਪਤੀ ਅਤੇ ਏਐੱਨਆਈ ਟੈਕਨੋਲੌਜੀਜ਼ ਪ੍ਰਾਈਵੇਟ ਲਿਮਟਿਡ ਵਿੱਚ ਸ਼੍ਰੀ ਭਾਵੀਸ਼ ਅਗਰਵਾਲ ਵਲੋਂ ਵੋਟ ਦੇ ਅਧਿਕਾਰਾਂ ਨੂੰ ਪ੍ਰਵਾਨਗੀ ਦਿੱਤੀ ਹੈ ।

ਇਹ ਪ੍ਰਸਤਾਵਿਤ ਸੁਮੇਲ ਪਲੰਮ ਵੁੱਡ ਇਨਵੈਸਟਮੈਂਟ ਲਿਮਟਿਡ (ਪਲੰਮ ਵੁੱਡ) ਵਲੋਂ ਏਐੱਨਆਈ ਟੈਕਨੋਲੌਜੀਜ਼ ਪ੍ਰਾਈਵੇਟ ਲਿਮਟਿਡ (ਏਐੱਨਆਈ) ਵਿੱਚ ਸ਼ੇਅਰ ਹੋਲਡਿੰਗ ਅਤੇ ਕੁਝ ਅਧਿਕਾਰਾਂ ਦੀ ਪ੍ਰਾਪਤੀ ਦੀ ਕਲਪਨਾ ਕਰਦਾ ਹੈ। ਇਹ ਪ੍ਰਸਤਾਵਿਤ ਸੁਮੇਲ ਏਐੱਨਆਈ ਵਿੱਚ ਸ਼੍ਰੀ ਭਾਵੀਸ਼ ਅਗਰਵਾਲ ਦੁਆਰਾ ਕੁਝ ਵੋਟਿੰਗ ਅਧਿਕਾਰਾਂ ਦੀ ਪ੍ਰਾਪਤੀ ਦੀ ਵੀ ਕਲਪਨਾ ਕਰਦਾ ਹੈ।

ਪਲੰਮ ਵੁੱਡ ਇੱਕ ਨਿਵੇਸ਼ ਰੱਖਣ ਵਾਲੀ ਕੰਪਨੀ ਹੈ। ਪਲੰਮ ਵੁੱਡ ਦੇ ਸ਼ੇਅਰਧਾਰਕ ਕੁਝ ਪ੍ਰਾਈਵੇਟ ਇਕੁਇਟੀ ਫੰਡ ਹਨਜਿਨ੍ਹਾਂ ਦਾ ਪ੍ਰਬੰਧਨ ਵਾਰਬਰਗ ਪਿੰਨਕਸ ਐੱਲਐੱਲਸੀ (ਵਾਰਬਰਗ ਪਿੰਨਕਸ) ਵਲੋਂ ਕੀਤਾ ਜਾਂਦਾ ਹੈ। ਵਾਰਬਰਗ ਪਿੰਨਕਸ ਦਾ ਮੁੱਖ ਦਫਤਰ ਨਿਊਯਾਰਕਸੰਯੁਕਤ ਰਾਜ ਅਮਰੀਕਾ ਵਿੱਚ ਹੈ। ਇਹ ਕੁਝ ਪ੍ਰਾਈਵੇਟ ਇਕੁਇਟੀ ਫੰਡਾਂ ਦੇ ਮੈਨੇਜਰ ਵਜੋਂ ਕੰਮ ਕਰਦੀ ਹੈ। ਭਾਵੀਸ਼ ਏਐੱਨਆਈ ਦੇ ਕਾਰਜਕਾਰੀ ਨਿਦੇਸ਼ਕ ਹਨ।

ਏਐੱਨਆਈ ਇੱਕ ਇੰਟਰਨੈਟ ਅਤੇ ਮੋਬਾਈਲ ਟੈਕਨੋਲੌਜੀ ਪਲੇਟਫਾਰਮ ਦੇ ਸੰਚਾਲਨ ਵਿੱਚ ਲੱਗਾ ਹੋਇਆ ਹੈਜੋ ਓਲਾ ਬ੍ਰਾਂਡ ਨਾਮ ਦੇ ਅਧੀਨ ਟੈਕਸੀ ਅਤੇ ਆਟੋ-ਰਿਕਸ਼ਾ ਇਕੱਤਰਤਾ ਸੇਵਾਵਾਂ ਪ੍ਰਦਾਨ ਕਰਦਾ ਹੈ। ਏਐੱਨਆਈ ਆਪਣੀਆਂ ਸਹਾਇਕ ਕੰਪਨੀਆਂ ਦੁਆਰਾ ਦੂਜੇ ਪਾਸੇ ਭੋਜਨਡਿਜੀਟਲ ਭੁਗਤਾਨ ਆਦਿ ਦੇ ਨਿਰਮਾਣ ਅਤੇ ਵੇਚਣ ਦੇ ਕਾਰੋਬਾਰਾਂ ਵਿੱਚ ਰੁੱਝਿਆ ਹੋਇਆ ਹੈ।

ਸੀਸੀਆਈ ਦਾ ਵਿਸਥਾਰਤ ਹੁਕਮ ਆਵੇਗਾ।।

****

ਆਰਐਮ/ਕੇਐੱਮਐੱਨ



(Release ID: 1745652) Visitor Counter : 166


Read this release in: English , Urdu , Hindi