ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਏਆਰਸੀਆਈ ਨੇ ਲੀ-ਆਇਨ ਬੈਟਰੀਆਂ ਲਈ ਬੈਟਰੀ-ਗ੍ਰੇਡ ਕੈਥੋਡ ਮਟੀਰੀਅਲ ਟੈਕਨੋਲੋਜੀ ਲਈ ਐਲੌਕਸ ਮਿਨਰਲਸ ਨਾਲ ਤਕਨੀਕੀ ਟ੍ਰਾਂਸਫਰ ਸਮਝੌਤੇ 'ਤੇ ਦਸਤਖਤ ਕੀਤੇ

Posted On: 13 AUG 2021 2:46PM by PIB Chandigarh

ਲੀਥੀਅਮ-ਆਇਨ ਬੈਟਰੀਆਂ (LiBs) ਲਈ ਕੈਥੋਡ ਸਮੱਗਰੀ ਦੇ ਉਤਪਾਦਨ ਲਈ ਇੱਕ ਨਵੀਂ ਸਵਦੇਸ਼ੀ ਟੈਕਨੋਲੋਜੀ ਛੇਤੀ ਹੀ ਇਲੈਕਟ੍ਰਿਕ ਵਾਹਨਾਂ ਲਈ ਅਜਿਹੀਆਂ ਬੈਟਰੀਆਂ ਨੂੰ ਸਸਤਾ ਕਰ ਸਕਦੀ ਹੈ। ਕੈਥੋਡ ਸਮੱਗਰੀ ਦੀ ਲਾਗਤ LiBs ਦੀ ਸਮੁੱਚੀ ਲਾਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਅਤੇ ਭਾਰਤ ਇਹਨਾਂ ਸਮੱਗਰੀਆਂ ਦੇ ਆਯਾਤ ‘ਤੇ ਬਹੁਤ ਜ਼ਿਆਦਾ ਨਿਰਭਰ ਹੈ।

 ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੇ ਇੱਕ ਖੁਦਮੁਖਤਿਆਰੀ ਆਰਐਂਡਡੀ ਸੈਂਟਰ -ਅੰਤਰਰਾਸ਼ਟਰੀ ਐਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੈਟਲਰਜੀ ਐਂਡ ਨਿਊ ਮੈਟੀਰੀਅਲਸ (ਏਆਰਸੀਆਈ) ਨੇ ਆਪਣੇ ਸੈਂਟਰ ਫਾਰ ਨੈਨੋਮੈਟੀਰੀਅਲਸ ਵਿਖੇ ਲੀ-ਆਇਨ ਬੈਟਰੀਆਂ (ਲਿਬਸ) ਲਈ ਲੀਥੀਅਮ ਆਇਰਨ ਫਾਸਫੇਟ (ਐੱਲਐੱਫਪੀ) ਕੈਥੋਡ ਸਮੱਗਰੀ ਦੇ ਉਤਪਾਦਨ ਲਈ ਸਵਦੇਸ਼ੀ ਤਕਨੀਕ ਵਿਕਸਿਤ ਕੀਤੀ ਹੈ। ਏਆਰਸੀਆਈ ਅਤੇ ਐਲੌਕਸ ਮਿਨਰਲਸ, ਹੈਦਰਾਬਾਦ ਅਧਾਰਤ ਕੰਪਨੀ, ਨੇ 12 ਅਗਸਤ, 2021 ਨੂੰ ਤਕਨੀਕੀ ਟ੍ਰਾਂਸਫਰ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ।

 ਏਆਰਸੀਆਈ ਗਵਰਨਿੰਗ ਕੌਂਸਲ ਦੇ ਚੇਅਰਮੈਨ ਡਾ. ਅਨਿਲ ਕਾਕੋਡਕਰ ਨੇ ਪੂਰਕ ਸਮਰੱਥਾਵਾਂ ਵਾਲੇ ਵੱਖ -ਵੱਖ ਸੰਗਠਨਾਂ ਦੇ ਵਿਚਕਾਰ ਤਾਲਮੇਲ ਦੇ ਮਹੱਤਵ 'ਤੇ ਜ਼ੋਰ ਦਿੱਤਾ। ਇਸ ਅਨੁਸਾਰ, ਆਰਐਂਡਡੀ ਸੰਸਥਾਵਾਂ, ਉਦਯੋਗ ਅਤੇ ਸਰਕਾਰ ਨੂੰ ਭਾਰਤ ਵਿੱਚ ਈਵੀ ਗਤੀਸ਼ੀਲਤਾ ਦੇ ਪਾਲਣ ਪੋਸ਼ਣ ਅਤੇ ਵਿਕਾਸ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਏਆਰਸੀਆਈ ਅਤੇ ਐਲੋਕਸ ਮਿਨਰਲਸ ਨੂੰ ਟੈਕਨੋਲੋਜੀ ਨੂੰ ਅੱਗੇ ਲਿਜਾਣ ਅਤੇ ਈਵੀ ਦੇ ਖੇਤਰ ਵਿੱਚ ਟੈਕਨੋਲੋਜੀਆਂ ਵਿੱਚ ਰਾਸ਼ਟਰ ਦੀ ਸਵੈ-ਨਿਰਭਰਤਾ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ।

 ਤੇਲੰਗਾਨਾ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ, ਆਈਟੀਈ ਅਤੇ ਸੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਜੈਯੇਸ਼ ਰੰਜਨ ਨੇ ਤੇਲੰਗਾਨਾ ਸਰਕਾਰ ਦੀ ਈਵੀ ਗਤੀਵਿਧੀਆਂ ਲਈ ਤੇਲੰਗਾਨਾ ਦੀ ਈਵੀ ਨੀਤੀ ਅਤੇ ਭਾਰਤੀ ਸੰਦਰਭ ਵਿੱਚ ਈਵੀ ਨੂੰ ਵਧੇਰੇ ਕਿਫਾਇਤੀ ਅਤੇ ਢੁੱਕਵਾਂ ਬਣਾਉਣ ਲਈ ਅਤਿਅੰਤ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਬੁਨਿਆਦੀ ਢਾਂਚਾਗਤ ਪਹਿਲਕਦਮੀਆਂ ਦੇ ਲਈ ਇੱਕ ਅਨੁਕੂਲ ਵਾਤਾਵਰਣ ਪ੍ਰਣਾਲੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧ ਵਿੱਚ ਏਆਰਸੀਆਈ ਅਤੇ ਐਲੋਕਸ ਮਿਨਰਲਸ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਹੀ। 

 ਸ਼੍ਰੀ ਸੁਨੀਲ ਕੁਮਾਰ, ਸੰਯੁਕਤ ਸਕੱਤਰ (ਏਆਈ ਡਵੀਜ਼ਨ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ, ਏਆਰਸੀਆਈ ਗਵਰਨਿੰਗ ਕੌਂਸਲ ਦੇ ਮੈਂਬਰ ਨੇ ਟ੍ਰਾਂਸਲੇਸ਼ਨਲ ਰਿਸਰਚ ਅਤੇ ਨਵੀਨਤਾਕਾਰੀ ਵਿੱਚ ਡੀਐੱਸਟੀ ਸੰਸਥਾਵਾਂ ਵਿੱਚ ਮੋਹਰੀ ਹੋਣ ਲਈ ਏਆਰਸੀਆਈ ਦੀ ਸ਼ਲਾਘਾ ਕੀਤੀ ਅਤੇ ਇਸ ਬਹੁਤ ਮਹੱਤਵਪੂਰਨ ਟੈਕਨੋਲੋਜੀ ਦੇ ਪਹਿਲੇ ਪ੍ਰਾਪਤਕਰਤਾ ਹੋਣ ਲਈ ਐਲੋਕਸ ਮਿਨਰਲਸ ਨੂੰ ਵਧਾਈ ਦਿੱਤੀ। 

 ਡਾ. ਟਾਟਾ ਨਰਸਿਂਗਾ ਰਾਓ, ਡਾਇਰੈਕਟਰ (ਵਧੀਕ ਚਾਰਜ), ਏਆਰਸੀਆਈ ਨੇ ਕਿਹਾ ਕਿ ਕੈਥੋਡ ਸਮੱਗਰੀ ਦੀ ਕੀਮਤ ਲੀਬਸ (LiBs) ਦੀ ਸਮੁੱਚੀ ਲਾਗਤ ਵਿੱਚ ਮਹੱਤਵਪੂਰਣ ਯੋਗਦਾਨ ਪਾਉਂਦੀ ਹੈ, ਅਤੇ ਕਿਉਂਕਿ ਭਾਰਤ ਇਨ੍ਹਾਂ ਸਮੱਗਰੀਆਂ ਦੇ ਆਯਾਤ 'ਤੇ ਬਹੁਤ ਜ਼ਿਆਦਾ ਨਿਰਭਰ ਹੈ, ਇਸ ਲਈ ਇਲੈਕਟ੍ਰੋਡ ਸਮੱਗਰੀ ਦਾ ਨਿਰਮਾਣ ਅਤੇ LIB ਟੈਕਨੋਲੋਜੀ ਵਿੱਚ ਉਦਯੋਗਿਕ ਸੰਗਠਨਾਂ ਦਾ ਸਮਰਥਨ ਕਰਨ ਲਈ ਸਵਦੇਸ਼ੀ ਤੌਰ ‘ਤੇ ਇੱਕ ਟੈਕਨੋਲੋਜੀ ਵਿਕਸਿਤ ਕਰਨਾ ਜ਼ਰੂਰੀ ਹੋ ਗਿਆ ਹੈ। ਸ਼੍ਰੀ ਰਾਜੀਵ ਰੈਡੀ, ਡਾਇਰੈਕਟਰ ਮੈਸਰਜ਼ਅਲੋਕਸ ਮਿਨਰਲਸ ਪ੍ਰਾਈਵੇਟ ਲਿਮਟਿਡ, ਹੈਦਰਾਬਾਦ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਏਆਰਸੀਆਈ ਨਾਲ ਜੁੜੇ ਹੋਣ 'ਤੇ ਮਾਣ ਮਹਿਸੂਸ ਕਰ ਰਹੀ ਹੈ ਅਤੇ ਐੱਲਐੱਫਪੀ ਟੈਕਨੋਲੋਜੀ ਦੇ ਸਫਲਤਾਪੂਰਵਕ ਵਪਾਰੀਕਰਨ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਨੇ ਇਸ ਯਾਤਰਾ ਦਾ ਹਿੱਸਾ ਬਣਾਉਣ ਲਈ ਟੀਮ ਏਆਰਸੀਆਈ ਦਾ ਧੰਨਵਾਦ ਕੀਤਾ।

ਤੇਲੰਗਾਨਾ ਸਟੇਟ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਡਾ. ਜੀ ਮਲਸੂਰ, ਤੇਲੰਗਾਨਾ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਈਵੀ ਵਿੰਗ ਦੇ ਵਧੀਕ ਡਾਇਰੈਕਟਰ ਸ਼੍ਰੀ ਐਸ ਕੇ ਸ਼ਰਮਾ, ਐਲੋਕਸ ਮਿਨਰਲਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸ਼੍ਰੀ ਰਾਜੀਵ ਰੈਡੀ ਅਤੇ ਸ਼੍ਰੀ ਮੌਰਿਆ ਸੁੰਕਾਵਲੀ, ਏਆਰਸੀਆਈ-ਚੇਨਈ ਦੇ ਖੇਤਰੀ ਨਿਰਦੇਸ਼ਕ ਡਾ. ਆਰ ਗੋਪਾਲਨ, ਏਆਰਸੀਆਈ ਦੇ ਐਸੋਸੀਏਟ ਡਾਇਰੈਕਟਰ ਡਾ. ਰਾਏ ਜਾਨਸਨ ਅਤੇ ਸੈਂਟਰ ਫਾਰ ਨੈਨੋਮੈਟੀਰੀਅਲਸ ਦੇ ਮੁਖੀ ਡਾ. ਆਰ ਵਿਜੇ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।

ਟੈਕਨੋਲੋਜੀ, ਜੋ ਕਿ 'ਆਤਮਨਿਰਭਰ ਭਾਰਤ ਅਭਿਆਨ' ਜਾਂ 'ਸਵੈ-ਨਿਰਭਰ ਭਾਰਤ ਮਿਸ਼ਨ' ਦੇ ਅਨੁਕੂਲ ਹੈ, ਨੂੰ ਤਕਨੀਕੀ ਖੋਜ ਕੇਂਦਰ (ਟੀਆਰਸੀ) ਦੇ ਅਧੀਨ ਵਿਕਲਪਕ ਊਰਜਾ ਸਮੱਗਰੀ ਅਤੇ ਪ੍ਰਣਾਲੀਆਂ ਦੇ ਅਧੀਨ ਵਿਕਸਿਤ ਕੀਤਾ ਗਿਆ ਸੀ ਅਤੇ ਟੈਕਨੋਲੋਜੀ ਦੀ ਜਾਣਕਾਰੀ ਗੈਰ-ਵਿਸ਼ੇਸ਼ ਅਧਾਰ ‘ਤੇ ਟ੍ਰਾਂਸਫਰ ਕਰਨ ਲਈ ਉਪਲੱਬਧ ਹੈ।

https://ci4.googleusercontent.com/proxy/6S-g2H8JcuiA5vdlAsH9VP1DUuE8BE4_zoOBnUDpEiICruji_1vb9HY6bUajM1HSBqGRwu97tge6iyYJuWJS8nXnkSRmGjVE52ukqeKORLAa6ESgCWjvxQpy4w=s0-d-e1-ft#https://static.pib.gov.in/WriteReadData/userfiles/image/image001WTKJ.png

 

https://ci5.googleusercontent.com/proxy/liwyk_YyydF_poFKYxdU-ThxQvMprpqlVeJYrjZ_f6prW18HYDkA-q_8nHYRt5dwOwzMK7C5qaX19BJWkTR9uQVtRAIU_XZMUB53VWRbPV77-jSgHLcmeHcoYQ=s0-d-e1-ft#https://static.pib.gov.in/WriteReadData/userfiles/image/image002VG5J.png

 

*********

 

ਐਸਐੱਨਸੀ/ਟੀਐੱਮ/ਆਰਆਰ



(Release ID: 1745577) Visitor Counter : 138


Read this release in: English , Urdu , Hindi