ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਭਾਰਤ ਨੇ 100 ਗੀਗਾਵਾਟ ਦੀ ਸਥਾਪਿਤ ਅਖੁੱਟ ਊਰਜਾ ਸਮਰੱਥਾ ਦਾ ਮਹੱਤਵਪੂਰਣ ਪੜਾਅ ਪਾਰ ਕੀਤਾ
प्रविष्टि तिथि:
12 AUG 2021 7:57PM by PIB Chandigarh
ਭਾਰਤ ਵਿੱਚ ਕੁੱਲ ਸਥਾਪਿਤ ਅਖੁੱਟ ਊਰਜਾ ਸਮਰੱਥਾ, ਵੱਡੇ ਜਲ ਬਿਜਲੀ ਪ੍ਰੋਜੈਕਟਾਂ ਨੂੰ ਛੱਡ ਕੇ, 100 ਗੀਗਾਵਾਟ ਦੇ ਮਹੱਤਵਪੂਰਣ ਪੜਾਅ ਨੂੰ ਪਾਰ ਗਈ ਹੈ। ਭਾਰਤ ਅੱਜ ਸਥਾਪਿਤ ਅਖੁੱਟ ਊਰਜਾ ਸਮਰੱਥਾ ਦੇ ਮਾਮਲੇ ਵਿੱਚ ਵਿਸ਼ਵ ਵਿੱਚ ਚੌਥੇ ਸਥਾਨ ‘ਤੇ, ਸੌਰ ਊਰਜਾ ਵਿੱਚ ਪੰਜਵੇਂ ਅਤੇ ਪੌਣ ਊਰਜਾ ਵਿੱਚ ਚੌਥੇ ਸਥਾਨ ‘ਤੇ ਹੈ ।
ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਨੇ ਆਪਣੇ ਲਈ ਮਹੱਤਵਪੂਰਨ ਟੀਚੇ ਨਿਰਧਾਰਤ ਕੀਤੇ ਹਨ, ਜਿਨ੍ਹਾਂ ਨੂੰ ਹਾਸਲ ਕਰਨ ਲਈ ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ ਪ੍ਰਤਿਬੱਧ ਹੈ।
ਜਦੋਂ ਕਿ 100 ਗੀਗਾਵਾਟ ਦੀ ਸਮਰੱਥਾ ਸਥਾਪਿਤ ਕੀਤੀ ਜਾ ਚੁੱਕੀ ਹੈ, 50 ਗੀਗਾਵਾਟ ਸਮਰੱਥਾ ਸਥਾਪਿਤ ਕਰਨ ਦਾ ਕੰਮ ਜਾਰੀ ਹੈ , ਅਤੇ 27 ਗੀਗਾਵਾਟ ਲਈ ਟੈਂਡਰ ਦੀ ਪ੍ਰਕਿਰਿਆ ਚੱਲ ਰਹੀ ਹੈ । ਭਾਰਤ ਨੇ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਸਥਾਪਿਤ ਕਰਨ ਦੀ ਆਪਣੀ ਅਭਿਲਾਸ਼ਾ ਨੂੰ ਵੀ ਵਧਾ ਦਿੱਤਾ ਹੈ । ਜੇਕਰ ਵੱਡੇ ਜਲ ਬਿਜਲੀ ਪ੍ਰੋਜੈਕਟ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਸਥਾਪਿਤ ਅਖੁੱਟ ਊਰਜਾ ਸਮਰੱਥਾ 146 ਗੀਗਾਵਾਟ ਵੱਧ ਜਾਂਦੀ ਹੈ।
100 ਗੀਗਾਵਾਟ ਦੀ ਸਥਾਪਿਤ ਅਖੁੱਟ ਊਰਜਾ ਸਮਰੱਥਾ ਦੀ ਉਪਲੱਬਧੀ, 2030 ਤੱਕ 450 ਗੀਗਾਵਾਟ ਦੇ ਆਪਣੇ ਟੀਚੇ ਨੂੰ ਪ੍ਰਾਪਤ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਦਾ ਇੱਕ ਮਹੱਤਵਪੂਰਣ ਪੜਾਅ ਹੈ। ਕੇਂਦਰੀ ਊਰਜਾ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਇਸ ਮੌਕੇ ‘ਤੇ ਟਵੀਟ ਵੀ ਕੀਤਾ ।
************
ਐੱਮਵੀ/ਆਈਜੀ
(रिलीज़ आईडी: 1745468)
आगंतुक पटल : 326