ਰੱਖਿਆ ਮੰਤਰਾਲਾ

ਰੱਖ-ਰਖਾਵ ਕਮੰਡ ਦੇ ਕਮਾਂਡਰਾਂ ਦੀ ਕਾਨਫਰੰਸ

Posted On: 13 AUG 2021 9:20AM by PIB Chandigarh

ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਪੀਵੀਐਸਐਮ ਏਵੀਐਸਐਮ ਵੀਐਮ ਏਡੀਸੀ, ਚੀਫ਼ ਆਫ ਏਅਰ ਸਟਾਫ (ਸੀਏਐਸ) ਨੇ 11 ਅਤੇ 12 ਅਗਸਤ 21 ਨੂੰ ਨਾਗਪੁਰ ਸਥਿਤ ਵਾਯੂ ਸੈਨਾ ਨਗਰ ਵਿਖੇ ਰੱਖ ਰਖਾਵ ਕਮਾਂਡ ਦੇ ਕਮਾਂਡਰਾਂ ਦੀ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ। ਸੀਏਐਸ ਦੇ ਪਹੁੰਚਣ ਤੇ ਏਅਰ ਮਾਰਸ਼ਲ ਸ਼ਸ਼ੀਕੇਰ ਚੌਧਰੀ, ਏਵੀਐਸਐਮ ਵੀਐਸਐਮ  ਏਡੀਸੀ, ਏਓਸੀ-ਇਨ-ਸੀ ਐਮਸੀ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ।  
ਦੋ ਦਿਨਾਂ ਦੇ ਸਮਾਗਮ ਵਿੱਚ ਐਮਸੀ ਅਧੀਨ ਬੇਸ ਰਿਪੇਅਰ ਡਿਪੂਆਂ, ਉਪਕਰਣ ਡਿਪੂਆਂ ਅਤੇ ਹੋਰ ਸਟੇਸ਼ਨਾਂ/ ਯੂਨਿਟਾਂ ਦੇ ਕਮਾਂਡਰਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਅਤੇ ਅਗਲੇ ਸਾਲ ਵਿੱਚ ਐਮਸੀ ਲਈ ਟੀਚਿਆਂ ਅਤੇ ਕਾਰਜਾਂ ਦਾ ਜਾਇਜ਼ਾ ਲਿਆ।
ਕਮਾਂਡਰਾਂ ਨੂੰ ਆਪਣੇ ਸੰਬੋਧਨ ਵਿੱਚ, ਸੀਏਐਸ ਨੇ ਭਾਰਤੀ ਹਵਾਈ ਸੈਨਾ ਦੀ ਵਿਸ਼ਾਲ ਅਤੇ ਵੱਖੋ-ਵੱਖਰੀਆਂ ਚੀਜਾਂ ਦੇ ਸੁਚੱਜੇ ਪ੍ਰਬੰਧਨ ਵਿੱਚ ਐਮਸੀ ਦੀ ਅਹਿਮ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਇੱਕ ਆਧੁਨਿਕ ਅਤੇ ਭਵਿੱਖ ਲਈ ਤਿਆਰ ਆਈਏਐਫ ਦੀਆਂ ਵਿਕਸਤ ਲੋੜਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਲਈ ਕਮਾਂਡ ਦੀ ਸ਼ਲਾਘਾ ਕਰਦਿਆਂ, ਸੀਏਐਸ ਨੇ ਗੁੰਝਲਦਾਰ ਸਥਿਤੀਆਂ ਵਿੱਚ ਨਿਰੰਤਰਤਾ ਅਤੇ ਕਾਰਜਸ਼ੀਲਤਾ ਵਿੱਚ ਸੁਧਾਰ ਲਈ ਸਮਰੱਥਾ ਨਿਰਮਾਣ ਦੀ ਜ਼ਰੂਰਤ ਦੇ ਨਾਲ -ਨਾਲ ਸਵਦੇਸ਼ੀ ਪ੍ਰਾਜੈਕਟਾਂ ਦੇ ਸਰਗਰਮ ਅਭਿਆਸ 'ਤੇ ਜ਼ੋਰ ਦਿੱਤਾ।
ਹਾਲ ਹੀ ਦੀਆਂ ਘਟਨਾਵਾਂ ਤੇ ਚਾਨਣਾ ਪਾਉਂਦਿਆਂ, ਸੀਏਐਸ ਨੇ ਨਵੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਿਰਧਾਰਤ ਢੁੱਕਵੀਂ ਚੌਕਸੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਆਈਏਐਫ ਵਿੱਚ ਬਦਲਾਅ ਅਤੇ ਪੁਨਰਗਠਨ ਦੇ ਕੰਮ ਵਿੱਚ ਆਧੁਨਿਕ ਟੈਕਨੋਲੋਜੀ ਜਿਵੇਂ ਕਿ, ਏਆਈ ਅਤੇ ਆਟੋਮੇਸ਼ਨ ਨੂੰ ਅਪਣਾਉਣ ਦੀਆਂ ਸਥਿਤੀਆਂ ਲੱਭਣ ਤੇ ਜ਼ੋਰ ਦਿੱਤਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਹਮੇਸ਼ਾਂ ਲੜਾਈ ਲਈ ਤਿਆਰ ਹੈ।
ਸੀਏਐਸ ਨੇ ਕਮਾਂਡਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਵਦੇਸ਼ੀਕਰਨ ਅਤੇ ਆਧੁਨਿਕੀਕਰਨ ਦੇ  'ਮੰਤਰਾਂ' ਨੂੰ ਆਪਣੇ ਯਤਨਾਂ ਵਿੱਚ ਸ਼ਾਮਲ ਕਰਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਐਮਸੀ ਭਵਿੱਖ ਵਿੱਚ ਏਕੀਕ੍ਰਿਤ ਕਾਰਜਾਂ ਲਈ ਰੱਖ -ਰਖਾਅ ਅਤੇ ਲਾਜਿਸਟਿਕਸ ਦੀ ਸਹਾਇਤਾ ਦਾ ਸਰੋਤ ਬਣੀ ਰਹੇਗੀ।

 

**********



ਏ ਬੀ ਬੀ / ਏ ਐੱਮ/ਏ ਐੱਸ



(Release ID: 1745371) Visitor Counter : 200