ਰਾਸ਼ਟਰਪਤੀ ਸਕੱਤਰੇਤ

ਪ੍ਰੈੱਸ ਕਮਿਊਨੀਕ

प्रविष्टि तिथि: 10 AUG 2021 10:12PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੂੰ ਨਿਮਨ ਲਿਖਿਤ ਨਿਯੁਕਤੀਆਂ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ: -

 

( i ) ਛੁੱਟੀ ਦੇ ਕਾਰਨ ਮਣੀਪੁਰ ਦੇ ਰਾਜਪਾਲ ਡਾ. ਨਜਮਾ ਏ. ਹੈਪਤੁੱਲਾ ਦੀ ਗ਼ੈਰਹਾਜ਼ਰੀ ਦੌਰਾਨ ਸਿੱਕਿਮ ਦੇ ਰਾਜਪਾਲ ਸ਼੍ਰੀ ਗੰਗਾ ਪ੍ਰਸਾਦ ਨੂੰ ਆਪਣੀਆਂ ਡਿਊਟੀਆਂ ਦੇ ਇਲਾਵਾ ਮਣੀਪੁਰ ਦੇ ਰਾਜਪਾਲ ਦੇ ਕਾਰਜਾਂ ਨੂੰ ਨਿਭਾਉਣ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ ।

( ii ) ਛੁੱਟੀ ਦੇ ਕਾਰਨ ਮਿਜ਼ੋਰਮ ਦੇ ਰਾਜਪਾਲ ਡਾ. ਹਰੀ ਬਾਬੂ ਕੰਭਮਪਤੀ ਦੀ ਗ਼ੈਰਹਾਜ਼ਰੀ ਦੇ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਬੀ. ਡੀ. ਮਿਸ਼ਰਾ (ਸੇਵਾਮੁਕਤ) ਨੂੰ ਆਪਣੀਆਂ ਡਿਊਟੀਆਂ ਦੇ ਇਲਾਵਾ ਮਿਜ਼ੋਰਮ ਦੇ ਰਾਜਪਾਲ ਦੇ ਕਾਰਜਾਂ ਨੂੰ ਨਿਭਾਉਣ ਦੇ ਲਈ ਨਿਯੁਕ‍ਤ ਕੀਤਾ ਜਾਂਦਾ ਹੈ ।

ਉਪਰੋਕਤ ਨਿਯੁਕਤੀਆਂ ਉਨ੍ਹਾਂ ਦੁਆਰਾ ਸਬੰਧਿਤ ਦਫ਼ਤਰਾਂ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਣਗੀਆਂ

******


 

ਡੀਐੱਸ/ਐੱਸਐੱਚ


(रिलीज़ आईडी: 1744968) आगंतुक पटल : 144
इस विज्ञप्ति को इन भाषाओं में पढ़ें: English , Urdu , हिन्दी