ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਵਿਸ਼ਵ ਜੈਵਿਕ ਈਂਧਣ ਦਿਵਸ 9 ਟੀਪੀਡੀ ਕੰਪਰੈੱਸਡ ਬਾਇਓ ਗੈਸ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਜੈਵਿਕ ਈਂਧਣ 'ਤੇ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ
Posted On:
10 AUG 2021 4:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹੋਬਾ ਉੱਤਰ ਪ੍ਰਦੇਸ਼ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਐੱਲਪੀਜੀ ਕੁਨੈਕਸ਼ਨ ਸੌਂਪ ਕੇ ਉੱਜਵਲਾ 2.0 (ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - ਪੀਐੱਮਯੂਵਾਈ) ਦੀ ਸ਼ੁਰੂਆਤ ਕੀਤੀ। ਸਕੀਮ ਦਾ ਉਦੇਸ਼ ਇੱਕ ਕਰੋੜ ਉਨ੍ਹਾਂ ਵਾਧੂ ਪਰਿਵਾਰਾਂ, ਜੋ ਪੀਐੱਮਯੂਵਾਈ ਦੇ ਪਹਿਲੇ ਪੜਾਅ ਅਧੀਨ ਨਹੀਂ ਆ ਸਕੇ, ਨੂੰ ਡਿਪਾਜ਼ਿਟ-ਰਹਿਤ ਐੱਲਪੀਜੀ ਕੁਨੈਕਸ਼ਨ ਜਾਰੀ ਕਰਨਾ ਹੈ। ਲਾਂਚ ਈਵੈਂਟ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੇ ਵੀ ਸ਼ਮੂਲੀਅਤ ਕੀਤੀ। ਆਵਾਸ ਅਤੇ ਸ਼ਹਿਰੀ ਮਾਮਲਿਆਂ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵਰਚੁਅਲ ਮੋਡ ਰਾਹੀਂ ਮੌਜੂਦ ਸਨ। ਇਸ ਦੇ ਨਾਲ ਸਰਕਾਰ ਦਾ ਇਰਾਦਾ ਉਨ੍ਹਾਂ ਗਰੀਬ ਘਰਾਂ ਨੂੰ 100% ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਦਾ ਸਾਫ਼ ਬਾਲਣ ਮੁਹੱਈਆ ਕਰਵਾਉਣ ਦੇ ਆਪਣੇ ਉਦੇਸ਼ ਨੂੰ ਪੂਰਾ ਕਰਨ ਹੈ, ਜੋ ਰਵਾਇਤੀ ਰਸੋਈ ਬਾਲਣਾਂ ਜਿਵੇਂ ਕਿ ਬਾਲਣ, ਕੋਇਲੇ ਜਾਂ ਪਾਥੀਆਂ 'ਤੇ ਨਿਰਭਰ ਹਨ।
ਉੱਜਵਲਾ 2.0 ਦੇ ਲਾਂਚ ਨਾਲ ਵਿਸ਼ਵ ਜੈਵਿਕ ਈਂਧਣ ਦਿਵਸ ਮਨਾਉਣ ਲਈ ਜੈਵਿਕ ਈਂਧਣ ’ਤੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ ਸੀ, ਜੋ ਕਿ ਹਰ ਸਾਲ 10 ਅਗਸਤ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਰਵਾਇਤੀ ਜੈਵਿਕ ਈਂਧਨ ਦੇ ਵਿਕਲਪ ਦੇ ਰੂਪ ਵਿੱਚ ਸਰਕਾਰ ਦੁਆਰਾ ਜੈਵਿਕ ਸੈਕਟਰ ਵਿੱਚ ਕੀਤੇ ਗਏ ਵੱਖ-ਵੱਖ ਯਤਨਾਂ ਬਾਰੇ ਗੈਰ-ਜੈਵਿਕ ਈਂਧਨ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਇਸ ਸਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸਰਪ੍ਰਸਤੀ ਹੇਠ ਤੇਲ ਅਤੇ ਗੈਸ ਕੰਪਨੀਆਂ ਨੇ 'ਸਥਾਈ ਵਿਕਾਸ ਲਈ ਜੈਵਿਕ ਈਂਧਣ ਅਤੇ ਗ੍ਰਾਮੀਣ ਆਮਦਨ' ਵਿਸ਼ੇ ਦੇ ਨਾਲ ਵਿਸ਼ਵ ਜੈਵਿਕ ਈਂਧਣ ਦਿਵਸ ਮਨਾਇਆ। ਵਿਸ਼ੇਸ਼ ਪ੍ਰਦਰਸ਼ਨੀ ਵਿੱਚ ਜੈਵਿਕ ਈਂਧਣ ਅਤੇ ਜੈਵਿਕ-ਊਰਜਾ ਨਾਲ ਜੁੜੇ ਵਿਕਾਸ ਅਤੇ ਭਾਰਤ ਵਿੱਚ ਜੈਵਿਕ ਈਂਧਣ ਦੇ ਖੇਤਰ ਵਿੱਚ ਕੀਤੀਆਂ ਤਕਨੀਕੀ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮਾਰੋਹ ਵਿੱਚ ਬਹੁਤ ਸਾਰੇ ਤਕਨੀਕੀ ਸੇਵਾ ਦਾਤਾਵਾਂ, ਕਟਾਈ ਤੋਂ ਬਾਅਦ ਵਰਤੋਂ ਵਾਲੇ ਉਪਕਰਣ ਨਿਰਮਾਤਾ, ਭਾਰਤੀ ਹਵਾਈ ਸੈਨਾ, ਬਾਇਓਡੀਜ਼ਲ ਉਤਪਾਦਕ, ਖੋਜ ਸੰਸਥਾਵਾਂ, ਕਿਸਾਨਾਂ ਆਦਿ ਦੀ ਸਰਗਰਮ ਭਾਗੀਦਾਰੀ ਵੀ ਵੇਖੀ ਗਈ।
ਇਸ ਮੌਕੇ ਦੌਰਾਨ ਇੰਡੀਅਨ ਪੋਟਾਸ਼ ਲਿਮਟਿਡ (ਰੋਹਣਕਲਨ, ਮੁਜ਼ੱਫਰਨਗਰ ਵਿਖੇ) ਦਾ 9 ਟੀਪੀਡੀ ਕੰਪਰੈੱਸਡ ਬਾਇਓ ਗੈਸ (ਸੀਬੀਜੀ) ਪਲਾਂਟ ਅਤੇ ਮੁਜ਼ੱਫਰਨਗਰ (ਚਦਰਾਵਤੀ ਫਿਲਿੰਗ ਸਟੇਸ਼ਨ, ਕਿਸਾਨ ਫਿਲਿੰਗ ਸਟੇਸ਼ਨ ਅਤੇ ਅਗਰਵਾਲ ਸਰਵਿਸ ਸਟੇਸ਼ਨ) ਵਿਖੇ ਇੰਡੀਅਨ ਆਇਲ ਦੇ ਤਿੰਨ ਰਿਟੇਲ ਆਉਟਲੈੱਟਸ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਇਹ ਰਿਟੇਲ ਆਉਟਲੈੱਟਸ ਇਸ ਪਲਾਂਟ ਤੋਂ ਪੈਦਾ ਹੋਏ ਸੀਬੀਜੀ ਦੀ ਮਾਰਕੀਟਿੰਗ ਕਰਨਗੇ।
*****
YB/RM
(Release ID: 1744782)
Visitor Counter : 180