ਰੱਖਿਆ ਮੰਤਰਾਲਾ

ਆਈਐਨਐਸ ਤਲਵਾਰ ਨੇ ਕੀਨੀਆ ਦੇ ਜਲ ਸੈਨਾ ਦੇ ਇੱਕ ਜਹਾਜ਼ ਨਾਲ ਅਭਿਆਸ ਕੀਤਾ

Posted On: 10 AUG 2021 5:22PM by PIB Chandigarh

ਕਟਲਸ ਐਕਸਪ੍ਰੈਸ ਅਭਿਆਸ ਦੀ ਸਮਾਪਤੀ ਤੋਂ ਬਾਅਦ, ਆਈਐਨਐਸ ਤਲਵਾਰ ਨੇ 7 ਅਗਸਤ 2021 ਨੂੰ ਕੀਨੀਆ ਨੇਵੀ ਦੇ ਇੱਕ ਪੈਟਰੋਲ ਜਹਾਜ਼ ਸ਼ੁਜਾ ਨਾਲ ਸਮੁੰਦਰੀ ਸਾਂਝੇਦਾਰੀ ਅਭਿਆਸ ਕੀਤਾ। ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਮੁੰਦਰੀ ਤਾਲਮੇਲ, ਆਪਸੀ ਸਮਝ ਨੂੰ ਮਜ਼ਬੂਤ ਕਰਨ ਦੀ ਸੋਚ ਨਾਲ ਸਮੁੰਦਰੀ ਜਹਾਜ਼ਾਂ ਦੁਆਰਾ ਬੁਨਿਆਦੀ ਯਤਨ ਵਜੋਂ ਅਭਿਆਸ ਕੀਤਾ ਗਿਆ । ਅਭਿਆਸ ਦੇ  ਮੁਕੰਮਲ ਹੋਣ ਤੇ, ਆਈਐਨਐਸ ਤਲਵਾਰ ਨੇ ਮੋਨਬਾਸਾ ਵਿੱਚ ਉਨ੍ਹਾਂ ਦੀ ਮੇਜ਼ਬਾਨੀ ਕਰਨ ਲਈ ਕੇਨਿਆਈ ਜਲ ਸੈਨਾ ਦਾ ਧੰਨਵਾਦ ਕੀਤਾ ਅਤੇ ਕੇਐਨਐਸ ਸ਼ੁਜਾ ਨੇ ਦੱਖਣੀ ਹਿੰਦ ਮਹਾਸਾਗਰ ਖੇਤਰ, ਖਾਸ ਕਰਕੇ ਅਫਰੀਕਾ ਦੇ ਪੂਰਬੀ ਤੱਟ ਵਿੱਚ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤੀ ਜਲ ਸੈਨਾ ਦੀ ਸ਼ਲਾਘਾ ਕੀਤੀ।

 

------------------------------

ਐਮਕੇ/ਵੀਐਮ/ਜੇਐਸਐਨ



(Release ID: 1744633) Visitor Counter : 153


Read this release in: English , Urdu , Hindi , Tamil