ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਸੜਕ ਦੁਰਘਟਨਾਵਾਂ ਘਟਾਉਣ ਅਤੇ ਸੜਕ ਸੁਰੱਖਿਆ ਸੁਧਾਰਨ ਲਈ ਲੋਕ-ਨਿੱਜੀ ਸਹਿਯੋਗ ਦੀ ਅਪੀਲ ਕੀਤੀ

Posted On: 09 AUG 2021 10:04PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਬਲਿਕ-ਪ੍ਰਾਈਵੇਟ ਸਹਿਯੋਗ ਅਤੇ ਨਿਰੰਤਰ ਯਤਨਾਂ ਨਾਲ ਦੇਸ਼ ਵਿੱਚ ਸੜਕ ਦੁਰਘਟਨਾਵਾਂ ਨੂੰ ਘਟਾਉਣ ਅਤੇ ਸੜਕ ਸੁਰੱਖਿਆ ਨੂੰ ਸੁਧਾਰਨ ਵਿੱਚ ਸਹਾਇਤਾ ਮਿਲੇਗੀ। ਸੜਕ ਸੁਰੱਖਿਆ ਲਈ ਨਿੱਜੀ ਵਿੱਤ ਪੋਸ਼ਣ ‘ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਨਿੱਜੀ ਖੇਤਰ ਤੋਂ ਸੜਕ ਦੁਰਘਟਨਾ ਦੇ ਪ੍ਰਤੀ ਸਮਾਜਿਕ ਚੌਕਸੀ, ਸਮਾਜਿਕ ਜਾਗਰੂਕਤਾ ਅਤੇ ਸਮਾਜਿਕ ਜਿੰਮੇਵਾਰੀ ਪੈਦਾ ਕਰਨ ਵਿੱਚ ਸਹਿਯੋਗ ਕਰਨ ਅਤੇ ਸੜਕ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਆਪਣੇ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਸੀਐੱਸਆਰ ਫੰਡ ਦਾ ਉਪਯੋਗ ਕਰਨ ਦੀ ਅਪੀਲ ਕੀਤੀ। ਸ਼੍ਰੀ ਗਡਕਰੀ ਨੇ 2025 ਤੱਕ ਸੜਕ ਦੁਰਘਟਨਾਵਾਂ ਨੂੰ 50 ਪ੍ਰਤੀਸ਼ਤ ਤਕ ਘਟਾਉਣ ਅਤੇ 2030 ਤੱਕ ਦੇਸ਼ ਵਿੱਚ ਸੜਕ ਦੁਰਘਟਨਾ ਨਾਲ ਜੁੜੀਆਂ ਮੌਤਾਂ ਨੂੰ ਜ਼ੀਰੋ ਕਰਨ ਦੀ ਪ੍ਰਤਿਬੱਧਤਾ ਦੁਹਰਾਈ।

 

ਮੰਤਰੀ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਸਮੁੱਚੇ ਰੂਪ ਨਾਲ ਸਮਾਜ ਅਤੇ ਰਾਸ਼ਟਰ ‘ਤੇ ਸਮਾਜਿਕ ਆਰਥਿਕ ਬੋਝ ਦਬਾਅ ਪਾਉਂਦੀਆਂ ਹਨ ਅਤੇ ਨਿੱਜੀ ਖੇਤਰ ਦੇ ਸਾਰੇ ਸੰਸਥਾਨਾਂ ਨਾਲ ਸਮਾਜਿਕ ਜੁੜਾਅ ਪੈਦਾ ਕਰਨ ਲਈ ਪੂਰਵ-ਕਿਰਿਆਸ਼ੀਲਤਾ ਦੇ ਨਾਲ ਅੱਗੇ ਆਉਣ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸਹਿਯੋਗ ਦੇ ਨਾਲ ਸਰਜਿਤ ਕੋਸ਼ ਦਾ ਰਾਸ਼ਟਰੀ ਪੱਧਰ ‘ਤੇ ਪਰਿਯੋਜਨਾਵਾਂ ਜਿਵੇਂ ਜ਼ੀਰੋ ਮੌਤਾਂ ਅਤੇ ਸੜਕ ਸੁਰੱਖਿਆ ਸੰਬੰਧੀ ਹੋਰ ਰਣਨੀਤੀਆਂ ਲਈ ਵਿੱਤ ਪੋਸ਼ਣ ਲਈ ਪ੍ਰਭਾਵੀ ਢੰਗ ਨਾਲ ਉਪਯੋਗ ਕੀਤਾ ਜਾਵੇਗਾ।

***

ਐੱਮਜੇਪੀਐੱਸ



(Release ID: 1744462) Visitor Counter : 157


Read this release in: English , Urdu , Hindi