ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਪੇਂਡੂ ਖੇਤਰਾਂ ਲਈ ਐੱਫਪੀਆਈ ਸਕੀਮਾਂ

Posted On: 10 AUG 2021 12:30PM by PIB Chandigarh

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ (ਐਮਓਐਫਪੀਆਈ) ਫੂਡ ਪ੍ਰੋਸੈਸਿੰਗ ਸੈਕਟਰ ਦੇ ਸਮੁੱਚੇ ਵਾਧੇ ਅਤੇ ਵਿਕਾਸਜਿਸ ਵਿੱਚ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਇਸ ਤਰ੍ਹਾਂ ਕਿਸਾਨਾਂ ਦੀ ਆਮਦਨ  ਵਿੱਚ ਵਾਧਾ ਸ਼ਾਮਲ ਹੈਲਈ 2016-17 ਤੋਂ ਕੇਂਦਰੀ ਸੈਕਟਰ ਦੀ ਮੁੱਖ ਯੋਜਨਾ- ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐਮਕੇਐਸਵਾਈ) ਲਾਗੂ ਕਰ ਰਿਹਾ ਹੈ।

ਪੀਐਮਕੇਐਸਵਾਈ ਦੀਆਂ ਕੰਪੋਨੈਂਟ ਸਕੀਮਾਂ ਹਨ - (i) ਮੈਗਾ ਫੂਡ ਪਾਰਕ, (ii) ਏਕੀਕ੍ਰਿਤ ਕੋਲਡ ਚੇਨ ਅਤੇ ਵੈਲਯੂ ਐਡੀਸ਼ਨ ਬੁਨਿਆਦੀ ਢਾਂਚਾ, (iii) ਫੂਡ ਪ੍ਰੋਸੈਸਿੰਗ ਅਤੇ ਪ੍ਰੀਜਰਵੇਸ਼ਨ ਸਮਰੱਥਾਵਾਂ ਦਾ ਨਿਰਮਾਣ /ਵਿਸਥਾਰ, (iv) ਐਗਰੋ -ਪ੍ਰੋਸੈਸਿੰਗ ਕਲਸਟਰਾਂ ਲਈ ਬੁਨਿਆਦੀ ਢਾਂਚਾ, (v) ) ਬੈਕਵਰਡ ਅਤੇ ਫਾਰਵਰਡ ਲਿੰਕੇਜਸ ਦੀ ਸਿਰਜਣਾ, (vi) ਫੂਡ ਸੇਫਟੀ ਅਤੇ ਕੁਆਲਿਟੀ ਐਸ਼ੋਰੈਂਸ ਬੁਨਿਆਦੀ ਢਾਂਚਾ, (vii) ਮਨੁੱਖੀ ਸਰੋਤ ਅਤੇ ਸੰਸਥਾਵਾਂ, (viii) ਆਪਰੇਸ਼ਨ ਗ੍ਰੀਨਜ਼। 

ਪੀਐਮਕੇਐਸਵਾਈ ਦੀਆਂ ਕੰਪੋਨੈਂਟ ਸਕੀਮਾਂ ਦੇ ਅਧੀਨਐਮਓਐਫਪੀਆਈ ਫੂਡ ਪ੍ਰੋਸੈਸਿੰਗ / ਪ੍ਰੀਜਰਵੇਸ਼ਨ ਉਦਯੋਗਾਂ ਦੀ ਸਥਾਪਨਾ ਲਈ ਉੱਦਮੀਆਂ ਨੂੰ ਸਹਾਇਤਾ ਦੇ ਰੂਪ ਵਿੱਚ ਜ਼ਿਆਦਾਤਰ ਕ੍ਰੈਡਿਟ ਨਾਲ ਜੁੜੀ ਵਿੱਤੀ ਸਹਾਇਤਾ (ਪੂੰਜੀ ਸਬਸਿਡੀ) ਪ੍ਰਦਾਨ ਕਰਦਾ ਹੈ। ਪੀਐਮਕੇਐਸਵਾਈ ਖੇਤਰ ਜਾਂ ਰਾਜ ਵਿਸ਼ੇਸ਼ ਨਹੀਂ ਹੈ ਬਲਕਿ ਮੰਗ ਨਾਲ ਜੁੜਿਆ ਹੋਇਆ ਹੈ ਅਤੇ ਤਾਮਿਲਨਾਡੂ ਦੇ ਪੇਂਡੂ ਖੇਤਰਾਂ ਸਮੇਤ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ ਹੈ। ਹੁਣ ਤੱਕਮੰਤਰਾਲੇ ਨੇ ਪੀਐਮਕੇਐਸਵਾਈ ਦੀਆਂ ਕੋਰਸਪਾਂਡਿੰਗ  ਕੰਪੋਨੈਂਟ ਸਕੀਮਾਂ ਦੇ ਅਧੀਨ ਦੇਸ਼ ਭਰ ਵਿੱਚ 41 ਮੈਗਾ ਫੂਡ ਪਾਰਕ, 353 ਕੋਲਡ ਚੇਨ ਪ੍ਰੋਜੈਕਟ, 63 ਐਗਰੋ ਪ੍ਰੋਸੈਸਿੰਗ ਕਲਸਟਰ, 292 ਫੂਡ ਪ੍ਰੋਸੈਸਿੰਗ ਯੂਨਿਟ, 63 ਬੈਕਵਰਡ ਅਤੇ ਫਾਰਵਰਡ ਲਿੰਕੇਜ ਪ੍ਰੋਜੈਕਟਾਂ ਅਤੇ 6 ਆਪਰੇਸ਼ਨ ਗ੍ਰੀਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂਮੰਤਰਾਲੇ ਨੇ 1 ਮੈਗਾ ਫੂਡ ਪਾਰਕ ਪ੍ਰੋਜੈਕਟ, 17 ਕੋਲਡ ਚੇਨ ਪ੍ਰੋਜੈਕਟ, 10 ਐਗਰੋ ਪ੍ਰੋਸੈਸਿੰਗ ਕਲੱਸਟਰ, 22 ਫੂਡ ਪ੍ਰੋਸੈਸਿੰਗ ਯੂਨਿਟਸ, 9 ਬੈਕਵਰਡ ਐਂਡ ਫਾਰਵਰਡ ਲਿੰਕੇਜ ਪ੍ਰੋਜੈਕਟਾਂ ਦੀ ਸਿਰਜਣਾ ਅਤੇ ਪੀਐਮਕੇਐਸਵਾਈ ਦੀਆਂ ਕੋਰਸਪਾਂਡਿੰਗ ਕੰਪੋਨੈਂਟ ਸਕੀਮਾਂ ਦੇ ਤਹਿਤ ਤਾਮਿਲਨਾਡੂ ਵਿੱਚ 20 ਫੂਡ ਟੈਸਟ ਲੈਬਾਰਟਰੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਪੀਐਮਕੇਐਸਵਾਈ ਦੀਆਂ ਕੰਪੋਨੈਂਟ ਸਕੀਮਾਂ ਦੇ ਅਧੀਨ ਦੇਸ਼ ਭਰ ਵਿੱਚ ਪ੍ਰਵਾਨਤ ਪ੍ਰੋਜੈਕਟਾਂ ਦੇ ਮੁਕੰਮਲ ਹੋਣ 'ਤੇ ਲਗਭਗ 34 ਲੱਖ ਕਿਸਾਨਾਂ ਨੂੰ ਲਾਭ ਹੋਣ ਦਾ ਅਨੁਮਾਨ ਹੈ। ਸਾਲ 2020 ਵਿੱਚ ਮੈਸਰਜ਼ ਨਾਬਾਰਡ ਕੰਸਲਟੈਂਸੀ ਲਿਮਟਿਡ (ਨੈਬਕੋਨਜਵੱਲੋਂ ਸੰਚਾਲਿਤ ਇੰਟੀਗ੍ਰੇਟਿਡ ਕੋਲਡ ਚੇਨ ਅਤੇ ਵੈਲਿਉ ਐਡੀਸ਼ਨ ਬੁਨਿਆਦੀ ਢਾਂਚਾ ਯੋਜਨਾ ਦੇ ਮੁਲਾਂਕਣ ਅਧਿਐਨ ਵਿੱਚਇਹ ਅਨੁਮਾਨ ਲਗਾਇਆ ਗਿਆ ਹੈ ਕਿ ਯੋਜਨਾ ਅਧੀਨ ਕੈਪਟਿਵ ਪ੍ਰੋਜੈਕਟਾਂ ਦੇ ਨਤੀਜੇ ਵਜੋਂ ਖੇਤ-ਗੇਟ ਦੀਆਂ ਕੀਮਤਾਂ ਵਿੱਚ 12.38 % ਦਾ ਵਾਧਾ ਹੋਇਆ ਹੈ ਅਤੇ ਹਰੇਕ ਪ੍ਰੋਜੈਕਟ ਤੋਂ 9500 ਤੋਂ ਵੱਧ ਕਿਸਾਨਾਂ ਨੂੰ ਲਾਭ ਹੋਣ ਦਾ ਅਨੁਮਾਨ ਹੈ। 

 ਆਤਮਨਿਰਭਰ ਭਾਰਤ ਪਹਿਲਕਦਮੀ ਦੇ ਹਿੱਸੇ ਵਜੋਂ ਵੀਐਮਓਐਫਪੀਆਈ 2 ਲੱਖ ਸੂਖਮ ਫੂਡ ਪ੍ਰੋਸੈਸਿੰਗ ਉੱਦਮਾਂ ਦੀ ਸਥਾਪਨਾ/ਅੱਪਗ੍ਰੇਡੇਸ਼ਨ ਲਈ ਵਿੱਤੀਤਕਨੀਕੀ ਅਤੇ ਕਾਰੋਬਾਰੀ ਸਹਾਇਤਾ ਪ੍ਰਦਾਨ ਕਰਨ ਲਈ ਕ੍ਰੈਡਿਟ ਲਿੰਕਡ ਸਬਸਿਡੀ 2020-21 ਤੋਂ 2024-25 ਤੱਕ ਦੇ ਪੰਜ ਸਾਲਾਂ ਦੌਰਾਨ 10,000 ਕਰੋੜ ਰੁਪਏ ਦੇ ਖਰਚੇ ਨਾਲ ਕੇਂਦਰੀ ਸਪਾਂਸਰਡ ਸਕੀਮ -ਪੀ ਐੱਮ ਫਾਰਮੇਲਾਈਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਜ਼ ਸਕੀਮ (ਪੀਐਮਐਫਐਮਈ) ਲਾਗੂ ਕਰ ਰਿਹਾ ਹੈ। ਇਸ ਵਿੱਚੋਂਤਾਮਿਲਨਾਡੂ ਨੂੰ ਕੁੱਲ 12128 ਯੂਨਿਟ ਅਲਾਟ ਕੀਤੇ ਗਏ ਹਨਜਿਸਦਾ ਪੰਜ ਸਾਲਾਂ ਲਈ ਖਰਚ ਦਾ ਅੰਦਾਜ਼ਾ 572.71 ਕਰੋੜ ਰੁਪਏ ਹੈ। 

ਇਹ ਜਾਣਕਾਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

---------------------------------- 

ਐੱਸ ਐੱਨ ਸੀ/ਟੀ ਐੱਮ /ਆਰ ਆਰ 


(Release ID: 1744404) Visitor Counter : 248


Read this release in: Urdu , English , Marathi , Telugu