ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਰਕਾਰ ਦੁਆਰਾ ਖਾਦੀ ਦੇ ਨਵੇਂ ਉਤਪਾਦ ਲਾਂਚ ਕੀਤੇ ਗਏ
Posted On:
09 AUG 2021 2:55PM by PIB Chandigarh
ਐੱਮਐੱਸਐੱਮਈ ਮੰਤਰਾਲੇ ਦੇ ਅਧੀਨ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ 15.07.2021 ਨੂੰ ਦੋ ਨਵੇਂ ਉਤਪਾਦ- ਖਾਦੀ ਬੇਬੀ ਵੀਅਰ ਅਤੇ ਹੱਥ ਨਿਰਮਤ ਪੇਪਰ 'ਯੂਜ਼ ਐਂਡ ਥਰੋ' ਸਲਿੱਪਰ ਲਾਂਚ ਕੀਤੇ ।
ਇਹ ਸੱਚ ਹੈ ਕਿ ਖਾਦੀ ਹੱਥ ਨਿਰਮਤ ਪੇਪਰ 'ਯੂਜ਼ ਐਂਡ ਥ੍ਰੋ' ਸਲਿੱਪਰ ਨੂੰ ਖਾਦੀ ਅਤੇ ਗ੍ਰਾਮ ਉਦਯੋਗ (ਕੇਵੀਆਈ) ਵਲੋਂ ਵਿਕਸਤ ਕੀਤਾ ਗਿਆ ਹੈ, ਜਿਸਦਾ ਉਦੇਸ਼ ਹੱਥ ਨਿਰਮਤ ਕਾਗਜ਼ ਉਦਯੋਗ ਨੂੰ ਸਮਰਥਨ ਦੇਣਾ, ਰਵਾਇਤੀ ਕਲਾ ਨੂੰ ਮਜ਼ਬੂਤ ਕਰਨਾ ਅਤੇ ਕਾਰੀਗਰਾਂ ਲਈ ਸਥਾਈ ਰੋਜ਼ਗਾਰ ਪੈਦਾ ਕਰਨਾ ਹੈ। ਇੰਨ੍ਹਾਂ ਚੱਪਲਾਂ ਵਿੱਚ ਕੱਚੇ ਮਾਲ ਵਜੋਂ ਹੱਥ ਨਾਲ ਬਣੇ ਮੋਟੇ ਪੇਪਰ ਬੋਰਡ ਅਤੇ ਨਰਮ ਕਾਗਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਲਈ ਉਤਪਾਦ ਦੀ ਇੱਕ ਨਵੀਂ ਰੇਖਾ ਤਿਆਰ ਕਰਦੀ ਹੈ ਜੋ ਨਾ ਸਿਰਫ ਹੱਥ ਨਾਲ ਬਣੇ ਕਾਗਜ਼ ਦੀ ਖਪਤ ਨੂੰ ਵਧਾਏਗੀ ਬਲਕਿ ਹੱਥ ਨਿਰਮਤ ਕਾਗਜ਼ ਉਦਯੋਗ ਦੇ ਕਾਰੀਗਰਾਂ ਲਈ ਸਥਾਈ ਰੋਜ਼ਗਾਰ ਵੀ ਪੈਦਾ ਕਰੇਗੀ।
ਰੋਜ਼ਾਨਾ 500 ਜੋੜੇ ਦੀ ਸਮਰੱਥਾ ਵਾਲਾ ਇੱਕ ਹੱਥ ਨਿਰਮਤ ਪੇਪਰ 'ਯੂਜ਼ ਐਂਡ ਥਰੋ' ਚੱਪਲਾਂ ਦਾ ਨਿਰਮਾਣ ਯੂਨਿਟ ਰੋਜ਼ਾਨਾ 20 ਵਿਅਕਤੀਆਂ ਨੂੰ ਕੱਟਣ, ਚਿਪਕਾਉਣ, ਪੈਕਜਿੰਗ ਅਤੇ ਲੌਜਿਸਟਿਕਸ ਲਈ ਰੋਜਗਾਰ ਦਿੰਦਾ ਹੈ।
500 ਹੱਥ ਨਿਰਮਤ ਪੇਪਰ 'ਯੂਜ਼ ਐਂਡ ਥ੍ਰੋ' ਚੱਪਲਾਂ ਦੇ ਨਿਰਮਾਣ ਲਈ ਹੱਥ ਨਾਲ ਬਣੇ ਕਾਗਜ਼ ਦੀਆਂ 225 ਸ਼ੀਟਾਂ ਦੀ ਲੋੜ ਹੁੰਦੀ ਹੈ। ਇਹ ਅੱਗੇ ਹੱਥ ਨਾਲ ਬਣੇ ਕਾਗਜ਼ ਉਦਯੋਗ ਦੇ ਉਤਪਾਦਨ ਵਿੱਚ ਪ੍ਰਤੀ ਦਿਨ 9 ਵਿਅਕਤੀਆਂ ਲਈ ਰੋਜ਼ਗਾਰ ਪੈਦਾ ਕਰਦਾ ਹੈ।
ਖਾਦੀ ਬੇਬੀ ਵੀਅਰ ਅਤੇ ਹੱਥ ਨਿਰਮਤ ਪੇਪਰ 'ਯੂਜ਼ ਐਂਡ ਥਰੋ' ਚੱਪਲਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਗਈਆਂ ਹਨ:-
1. ਕੇਵੀਆਈਸੀ ਨੇ ਨਵ ਜਨਮੇ ਅਤੇ 2 ਸਾਲ ਤੱਕ ਦੇ ਉਮਰ ਸਮੂਹ ਲਈ ਪਹਿਲੀ ਵਾਰ ਬੇਬੀ ਵੀਅਰ ਪੇਸ਼ ਕੀਤਾ ਹੈ।
2. ਖਾਦੀ ਬੇਬੀ ਵੀਅਰ ਉੱਚ ਗੁਣਵੱਤਾ ਵਾਲੇ ਹੱਥ-ਕਤਾਈ ਅਤੇ ਹੱਥ ਨਾਲ ਬੁਣੇ ਖਾਦੀ ਸੂਤੀ ਕੱਪੜੇ ਦੇ ਬਣੇ ਹੁੰਦੇ ਹਨ।
3. ਇਸਦਾ ਰੇਸ਼ਾ ਵਾਤਾਵਰਣ ਪੱਖੀ ਹੈ ਅਤੇ ਨਵੇਂ ਜੰਮੇ ਬੱਚਿਆਂ ਦੀ ਸੰਵੇਦਨਸ਼ੀਲ ਚਮੜੀ ਦੇ ਅਨੁਕੂਲ ਕੁਦਰਤੀ ਰੇਸ਼ਿਆਂ ਦੀ ਵਰਤੋਂ ਨਾਲ ਬਣਾਇਆ ਗਿਆ ਹੈ।
4. ਰੇਸ਼ਾ ਕਿਸੇ ਵੀ ਰਸਾਇਣਕ ਇਲਾਜ ਅਤੇ ਹਾਨੀਕਾਰਕ ਰੰਗਾਂ ਤੋਂ ਮੁਕਤ ਹੁੰਦਾ ਹੈ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਚਮੜੀ ਦੀ ਜਲਣ ਤੋਂ ਬਚਾਇਆ ਜਾ ਸਕੇ।
5. ਖਾਦੀ ਬੇਬੀ ਵੀਅਰ ਵਿੱਚ ਵਰਤਿਆ ਜਾਣ ਵਾਲਾ ਰੇਸ਼ਾ ਸਾਹ ਲੈਣ ਯੋਗ ਅਤੇ ਚਮੜੀ ਦੇ ਅਨੁਕੂਲ ਹੈ।
6. ਬੇਬੀ ਵੀਅਰ ਨੂੰ ਪੇਸ਼ ਕਰਨ ਦੇ ਪਿੱਛੇ ਦਾ ਵਿਚਾਰ ਖਾਦੀ ਦੇ ਕੱਪੜੇ ਦੀ ਵਧੇਰੇ ਖਪਤ ਲਈ ਉਤਪਾਦਾਂ ਦੀ ਸ਼੍ਰੇਣੀ ਵਿੱਚ ਹੋਰ ਵਿਭਿੰਨਤਾ ਲਿਆਉਣਾ ਅਤੇ ਅੰਤ ਵਿੱਚ ਖਾਦੀ ਕਾਰੀਗਰਾਂ ਲਈ ਵਧੇਰੇ ਆਮਦਨੀ ਪੈਦਾ ਕਰਨਾ ਹੈ।
ਹੱਥ ਨਿਰਮਤ ਪੇਪਰ 'ਯੂਜ਼ ਐਂਡ ਥਰੋ' ਚੱਪਲਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:-
1. ਖਾਦੀ ਹੱਥ ਨਿਰਮਤ ਪੇਪਰ 'ਯੂਜ਼ ਐਂਡ ਥ੍ਰੋ' ਚੱਪਲਾਂ ਦੇਸ਼ ਵਿੱਚ ਪਹਿਲੀ ਵਾਰ ਵਿਕਸਤ ਕੀਤੀਆਂ ਗਈਆਂ ਹਨ।
2. ਖਾਦੀ ਹੱਥ ਨਿਰਮਤ ਪੇਪਰ 'ਯੂਜ਼ ਐਂਡ ਥ੍ਰੋ' ਚੱਪਲਾਂ ਬਰੀਕ ਟੈਕਸਟ ਦੇ ਹੱਥ ਨਾਲ ਬਣੇ ਕਾਗਜ਼ ਦੇ ਬਣੇ ਹੁੰਦੇ ਹਨ ਅਤੇ 100% ਵਾਤਾਵਰਣ ਪੱਖੀ ਅਤੇ ਲਾਗਤ-ਪ੍ਰਭਾਵਸ਼ਾਲੀ ਹੁੰਦੇ ਹਨ।
3. ਘਰਾਂ, ਹੋਟਲਾਂ, ਹਸਪਤਾਲਾਂ, ਪੂਜਾ ਸਥਾਨਾਂ, ਪ੍ਰਯੋਗਸ਼ਾਲਾਵਾਂ ਆਦਿ ਵਿੱਚ ਜਾਣ ਅਤੇ ਅੰਦਰੂਨੀ ਵਰਤੋਂ ਲਈ ਉਚਿਤ।
4. ਮਹਾਮਾਰੀ ਦੇ ਦ੍ਰਿਸ਼ਟੀਕੋਣ ਤੋਂ ਸਵੱਛ।
5. ਦੋ ਕਿਸਮਾਂ ਵਿੱਚ ਉਪਲਬਧ- ਫਲਿੱਪ ਫਲਾਪ ਅਤੇ ਸਲਿੱਪ-ਆਨ।
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਨਾਰਾਇਣ ਰਾਣੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਜੇਪੀਐੱਸ/ਐੱਮਐੱਸ
(Release ID: 1744282)
Visitor Counter : 220