ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸੇਵਾਵਾਂ ਦੇ ਮਿਆਰ ਤੇ ਉਨ੍ਹਾਂ ਦੀ ਸਮੇਂ–ਸਿਰ ਡਿਲਿਵਰੀ ’ਚ ਸੁਧਾਰ ਲਿਆਉਣ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ 2024 ਤੱਕ ਲਗਭਗ 20 ਕਰੋੜ ਟੂਟੀ ਕਨੈਕਸ਼ਨ ਮੁਹੱਈਆ ਕਰਵਾਉਣ ਦੇ ਟੀਚੇ ਦੀ ਸ਼ਲਾਘਾ ਕੀਤੀ


‘ਸਾਡੇ ਨੌਜਵਾਨਾਂ ਨੂੰ ਸਹੀ ਹੁਨਰ ਨਾਲ ਲੈਸ ਕਰੋ, ਤਾਂ ਜੋ ਉਹ ਕਾਮਯਾਬ ਹੋ ਸਕਣ’: ਉਪ ਰਾਸ਼ਟਰਪਤੀ


‘ਸਵੱਛ ਭਾਰਤ ਅਭਿਯਾਨ ਨੇ ਕਰੋੜਾਂ ਬੱਚਿਆਂ ਦੀਆਂ ਜਾਨਾਂ ਬਚਾਈਆਂ ਅਤੇ ਮਹਿਲਾਵਾਂ ਨੂੰ ਮਾਣ ਤੇ ਸੁਰੱਖਿਆ ਦਿਵਾਈ’


ਰਾਸ਼ਟਰੀ ਵਿਕਾਸ ਲਈ ‘ਟੀਮ ਇੰਡੀਆ’ ਹੀ ਅੱਗੇ ਵਧਣ ਦਾ ਇੱਕੋ–ਇੱਕ ਰਾਹ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਨਿਵਾਸ ਵਿਖੇ ‘ਅਕਸੈੱਲਰੇਟਿੰਗ ਇੰਡੀਆ: 7 ਈਅਰਜ਼ ਆੱਵ੍ ਮੋਦੀ ਗਵਰਨਮੈਂਟ’ਪੁਸਤਕ ਰਿਲੀਜ਼ ਕੀਤੀ

Posted On: 09 AUG 2021 8:00PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਮ ਨਾਗਰਿਕਾਂ ਨੂੰ ਸੇਵਾਵਾਂ ਦੇ ਮਿਆਰ ਤੇ ਉਨ੍ਹਾਂ ਦੀ ਸਮੇਂਸਿਰ ਡਿਲਿਵਰੀ ਵਿੱਚ ਸੁਧਾਰ ਲਿਆਉਣ ਦੇ ਨਾਲਨਾਲ ਉਨ੍ਹਾਂ ਦੀ ਪਹੁੰਚ ਯਕੀਨੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੇਵਾ ਪ੍ਰਦਾਨ ਕਰਨ (ਸਰਵਿਸ ਡਿਲਿਵਰੀ) ਦੇ ਮੌਜੂਦਾ ਮਾਡਲਾਂ ਦੀ ਸਮੀਖਿਆ ਕਰਨ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਤੋਂ ਚੰਗੇ ਅਭਿਆਸਾਂ ਦੀ ਨਕਲ ਕਰਨ ਦੀ ਮੰਗ ਕੀਤੀ। ਸਰਕਾਰੀ ਪ੍ਰੋਗਰਾਮਾਂ ਦੀ 'ਡਿਲਿਵਰੀ ਨੂੰ ਹੀ ਕੁੰਜੀਵਜੋਂ ਰੇਖਾਂਕਿਤ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ, 'ਸੁਧਾਰਾਂ ਦਾ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਬਿਨਾਂ ਦੇਰੀ ਅਤੇ ਸੁਸਤੀ ਦੇ ਸੇਵਾਵਾਂ ਦੀ ਸਪੁਰਦਗੀ (ਡਿਲਿਵਰੀ) ਨੂੰ ਯਕੀਨੀ ਨਹੀਂ ਬਣਾਇਆ ਜਾਂਦਾ'। ਉਨ੍ਹਾਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ’ (ਡੀਬੀਟੀ – DBT) ਨੂੰ ਭਾਰਤ ਵਿੱਚ ਸ਼ਾਸਨ ਦੀ ਪਰਿਵਰਤਨਸ਼ੀਲ ਯਾਤਰਾ ਵਿੱਚ ਪ੍ਰਭਾਵੀ ਛਿਣ ਵਜੋਂ ਦਰਸਾਇਆ।

 

ਸ਼ਮੂਲੀਅਤ ਦੇ ਮਹੱਤਵ 'ਤੇ ਚਾਨਣਾ ਪਾਉਂਦਿਆਂਸ਼੍ਰੀ ਨਾਇਡੂ ਨੇ ਇਸ ਗੱਲਤੇ ਜ਼ੋਰ ਦਿੱਤਾ ਕਿ ਵਿਕਾਸ ਪ੍ਰੋਗਰਾਮਾਂ ਦੇ ਲਾਭ ਸਮਾਜ ਦੇ ਸਾਰੇ ਵਰਗਾਂਖਾਸ ਕਰਕੇ ਸਭ ਤੋਂ ਕਮਜ਼ੋਰ ਅਤੇ ਹਾਸ਼ੀਏ 'ਤੇ ਪੁੱਜੇ ਲੋਕਾਂ ਤੱਕ ਚਾਹੀਦੇ ਹਨ। ਇਸ ਸੰਦਰਭ ਵਿੱਚਉਨ੍ਹਾਂ ਨੇ ਪਿਛੜੇ ਰਹਿ ਗਏ ਖੇਤਰਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਖ਼ਾਹਿਸ਼ੀ ਜ਼ਿਲ੍ਹਿਆਂ ਦੇ ਪ੍ਰੋਗਰਾਮ ਜਿਹੀਆਂ ਨਿਵੇਕਲੀ ਕਿਸਮ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 2024 ਤਕ ਤਕਰੀਬਨ 20 ਕਰੋੜ ਘਰਾਂ ਤੱਕ ਟੂਟੀਆਂ ਰਾਹੀਂ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਉਣ ਦੇ ਉਦੇਸ਼ਮੁਖੀ ਟੀਚੇ ਨਿਰਧਾਰਿਤ ਕਰਨ ਲਈ ਸਰਕਾਰ ਦੀ ਸ਼ਲਾਘਾ ਵੀ ਕੀਤੀ।

 

ਉਪ-ਰਾਸ਼ਟਰਪਤੀ ਨਿਵਾਸ ਵਿਖੇ ਅੱਜ 'ਐਕਸੇਲਰੇਟਿੰਗ ਇੰਡੀਆ: ਈਅਰਜ਼ ਆੱਵ੍ ਮੋਦੀ ਸਰਕਾਰ' (ਤੇਜ਼ੀ ਨਾਲ ਅੱਗੇ ਵਧਦਾ ਭਾਰਤ: ਮੋਦੀ ਸਰਕਾਰ ਦੇ ਵਰ੍ਹੇ) ਪੁਸਤਕ ਰਿਲੀਜ਼ ਕਰਦਿਆਂਉਪ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਜਦੋਂ ਭਾਰਤ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈਹੁਣ ਇਹ ਵੇਲਾ ਆਮ ਆਦਮੀ ਨੂੰ ਇੱਕ ਸਨਮਾਨਿਤ ਜੀਵਨ’ ਦੇ ਸੰਵਿਧਾਨਕ ਵਾਅਦੇ ਦੀ ਪ੍ਰਗਤੀ ਦਾ ਮੁੱਲਾਂਕਣ ਕਰਨ ਦਾ ਵੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਭਾਈਚਾਰੇ ਨਾਲ ਭੇਦਭਾਵ ਤੋਂ ਬਗ਼ੈਰ ਮਾਣਮੱਤੇ ਜੀਵਨ ਦਾ ਅਧਿਕਾਰ ਉਹ ਸੰਕਲਪ ਹੈ ਜੋ ਅਸੀਂ ਆਪਣੇ ਗਣਤੰਤਰ ਦੇ ਅਰੰਭ ਵਿੱਚ ਆਪਣੇ ਆਪ ਨੂੰ ਦਿੱਤਾ ਸੀਜਿਸ ਨੂੰ ਹਰ ਸਮੇਂ ਬਰਕਰਾਰ ਰੱਖਿਆ ਜਾਵੇਗਾ

 

ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਹੁਨਰਾਂ ਅਤੇ ਮੌਕਿਆਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਚੰਗੀ ਸਿੱਖਿਆ ਦੇ ਨਾਲ ਆਪਣੇ ਨੌਜਵਾਨਾਂ ਨੂੰ ਲੋੜੀਂਦੇ ਹੁਨਰ ਨਾਲ ਲੈਸ ਕਰਨ ਦੀ ਜ਼ਰੂਰਤ ਹੈਤਾਂ ਜੋ ਉਹ ਸਫ਼ਲਤਾ ਹਾਸਲ ਕਰ ਸਕਣ। ਉਨ੍ਹਾਂ ਨੇ ਪ੍ਰਾਈਵੇਟ ਸੈਕਟਰ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਨਵੀਨਤਮ ਟੈਕਨੋਲੋਜੀਆਂ ਨਾਲ ਜਾਣੂ ਬਣਾਉਣ ਦੇ ਨਾਲਨਾਲ ਸਰਕਾਰ ਦੇ ਯਤਨਾਂ ਦੀ ਪੂਰਤੀ ਕਰਨ।

 

ਇੱਕ ਸਮਰਪਿਤ ਹੁਨਰ ਵਿਕਾਸ ਮੰਤਰਾਲਾ ਬਣਾਉਣ ਲਈ ਸਰਕਾਰ ਦੀ ਸ਼ਲਾਘਾ ਕਰਦਿਆਂਸ਼੍ਰੀ ਨਾਇਡੂ ਨੇ ਖੁਸ਼ੀ ਪ੍ਰਗਟ ਕੀਤੀ ਕਿ ਸੀਐੱਸਆਰ (CSR) ਫੰਡਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਉਦਯੋਗਾਂ ਦੇ ਮੋਹਰੀ ਹੁਨਰ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਹਰੇਕ ਉਦਯੋਗ ਵਿੱਚ ਸਿਖਲਾਈ ਲੈਣ ਵਾਲੇ ਅਤੇ ਕਰਮਚਾਰੀਆਂ ਲਈ ਹੁਨਰ ਵਿਕਾਸ ਕੇਂਦਰ’ (ਸਕਿੱਲ ਡਿਵੈਲਪਮੈਂਟਰ ਸੈਂਟਰ) ਹੋਣਾ ਚਾਹੀਦਾ ਹੈ।

 

ਸ਼੍ਰੀ ਨਾਇਡੂ ਨੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਇੱਕ ਅਨੁਕੂਲ ਕਾਰੋਬਾਰੀ ਮਾਹੌਲ ਬਣਾਉਣ ਅਤੇ ਲੋਕਾਂ ਦੇ ਅੰਦਰਲੇ ਹੁਨਰ ਅਤੇ ਪ੍ਰਤਿਭਾ ਨੂੰ ਪੂਰੀ ਤਰ੍ਹਾਂ ਵਰਤਣ ਲਈ ਨਵੀਨਤਮ ਟੈਕਨੋਲੋਜੀ ਨੂੰ ਅਪਨਾਉਣ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਖੇਤੀਬਾੜੀ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨਪਰ ਉਨ੍ਹਾਂ ਦੀ ਸਾਲਾਂ ਤੋਂ ਸਿਰਫ ਗੁਜ਼ਾਰੇ ਜੋਗੀ ਹੀ ਆਮਦਨੀ ਹੁੰਦੀ ਹੈ। ਉਨ੍ਹਾਂ ਕਿਹਾ,“ਭੂਮੀ ਸਿਹਤ ਕਾਰਡਈ-ਨਾਮ ਵਰਗੇ ਮਾਰਕਿਟ ਮੌਕਿਆਂਕ੍ਰਿਸ਼ੀ ਸਿੰਚਾਈ ਯੋਜਨਾ ਰਾਹੀਂ ਸਿੰਚਾਈ ਪ੍ਰੋਜੈਕਟਾਂਫਸਲ ਬੀਮਾ ਯੋਜਨਾ ਰਾਹੀਂ ਅਸਾਨ ਫਸਲ ਬੀਮਾ ਅਤੇ ਫੂਡ ਪ੍ਰੋਸੈੱਸਿੰਗ ਰਾਹੀਂ ਫਸਲਾਂ ਦੇ ਬਿਹਤਰ ਮੁੱਲ ਵਾਧੇ ਵਰਗੇ ਪ੍ਰੋਗਰਾਮਾਂ ਰਾਹੀਂ ਸਹੀ ਜਾਣਕਾਰੀ ਨਾਲਸਾਡੇ ਕਿਸਾਨ ਸਾਲਾਂ ਤੋਂ ਰਿਕਾਰਡ ਅਨਾਜ ਦੇ ਉਤਪਾਦਨ ਦੁਆਰਾ ਚਮਤਕਾਰ ਕਰ ਰਹੇ ਹਨ।” ਉਨ੍ਹਾਂ ਨੇ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਯਕੀਨੀ ਬਣਾਉਣ ਤੋਂ ਇਲਾਵਾ ਫਸਲਾਂ ਦੀ ਵਿਭਿੰਨਤਾ ਅਤੇ ਉਨ੍ਹਾਂ ਦੇ ਵਿਗਿਆਨਕ ਉਤਪਾਦਨ ਦੀ ਮੰਗ ਕੀਤੀ।

 

ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਖ-ਵੱਖ ਲੋਕ-ਕੇਂਦਰਿਤ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਦੇਸ਼ ਵਿੱਚ 'ਥੋੜ੍ਹਾ ਹਟ ਕੇ ਸੋਚਣ ਅਤੇ ਸ਼ਾਸਨ ਦੀ ਕਾਇਆਕਲਪ ਕਰਨ ਦੀ ਕੋਸ਼ਿਸ਼ਲਈ ਸਰਕਾਰ ਦੀ ਸ਼ਲਾਘਾ ਕੀਤੀ। ਇਹ ਦੇਖਦਿਆਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨਿਜੀ ਪਹਿਲ ਸਵੱਛ ਭਾਰਤ ਅਭਿਯਾਨ’ ਰਾਹੀਂ ਗਰੀਬਾਂ ਲਈ 10 ਕਰੋੜ ਤੋਂ ਵੱਧ ਪਖਾਨੇ ਬਣਾਏ ਗਏ ਸਨਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੇ ਲੱਖਾਂ ਬੱਚਿਆਂ ਨੂੰ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਾਇਆ ਅਤੇ ਔਰਤਾਂ ਨੂੰ ਇੱਜ਼ਤ ਅਤੇ ਸੁਰੱਖਿਆ ਦਿਵਾਈ।

 

ਰਾਸ਼ਟਰੀ ਸਿੱਖਿਆ ਨੀਤੀ’ ਨੂੰ 'ਦੂਰਦਰਸ਼ੀ ਦਸਤਾਵੇਜ਼ਕਰਾਰ ਦਿੰਦਿਆਂਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਦਾ "ਭਾਰਤ ਵਿੱਚ ਸਿੱਖਿਆ ਨੂੰ ਇੱਕ ਸੰਪੂਰਨਮੁੱਲ-ਅਧਾਰਿਤ ਅਤੇ ਇੱਕ ਖੁਸ਼ਹਾਲ ਸਿੱਖਣ ਦਾ ਅਨੁਭਵ" ਬਣਾਉਣ ਦਾ ਵਾਅਦਾ ਹੈ। ਇਸੇ ਤਰ੍ਹਾਂਪ੍ਰਾਇਮਰੀ ਪੱਧਰ 'ਤੇ ਸਿੱਖਿਆ ਦੇ ਮਾਧਿਅਮ ਵਜੋਂ ਮਾਤ ਭਾਸ਼ਾ 'ਤੇ ਜ਼ੋਰ ਅਤੇ ਮਾਤ ਭਾਸ਼ਾ ਵਿੱਚ ਪੇਸ਼ੇਵਰ ਕੋਰਸ ਪੇਸ਼ ਕਰਨ ਦੀ ਪਹਿਲ ਸੁਆਗਤਯੋਗ ਕਦਮ ਹੈ।

 

ਸ਼੍ਰੀ ਨਾਇਡੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡੇ ਵਰਗੇ ਸੰਘੀ ਰਾਜ ਵਿੱਚ ਤਰੱਕੀ ਸਿਰਫ ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਗੱਲਬਾਤ ਦੁਆਰਾ ਹੀ ਸੰਭਵ ਹੈ। ਉਨ੍ਹਾਂ ਕਿਹਾ, “ਟੀਮ ਇੰਡੀਆ’ ਦੀ ਧਾਰਨਾਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਵਾਰ ਦਰਸਾਇਆ ਹੈਅੱਗੇ ਵਧਣ ਦਾ ਇੱਕੋਇੱਕ ਰਸਤਾ ਹੈ।” ਉਨ੍ਹਾਂ ਨੇ ਕੇਂਦਰ ਅਤੇ ਰਾਜਾਂ ਨੂੰ ਆਪਸੀ ਸਹਿਯੋਗ ਨਾਲ ਅਤੇ ਰਾਸ਼ਟਰ ਦੀ ਤਰੱਕੀ ਲਈ ਨਿਰੰਤਰ ਗੱਲਬਾਤ ਕਰਦੇ ਰਹਿਣ ਦਾ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ 28 ਉੱਘੇ ਲੇਖਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਭਾਰਤੀ ਸ਼ਾਸਨ ਦੇ ਵੱਖ-ਵੱਖ ਖੇਤਰਾਂ ਬਾਰੇ ਕਿਤਾਬ ਵਿੱਚ 25 ਨਿਬੰਧਾਂ ਦਾ ਯੋਗਦਾਨ ਪਾਇਆ। ਉਨ੍ਹਾਂ ਪੁਸਤਕ ਦੇ ਸੰਪਾਦਕ ਅਤੇ ਰਾਜ ਸਭਾ ਮੈਂਬਰ ਅਤੇ ਪ੍ਰਕਾਸ਼ਕ ਸ਼੍ਰੀ ਕੇ.ਜੇ. ਅਲਫ਼ੌਂਸ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕਿਤਾਬ ਸਾਡੇ ਵਿਕਾਸ ਦੇ ਅਧੂਰੇ ਏਜੰਡੇ ਦੇ ਮੁੱਖ ਤੱਤਾਂ ਨੂੰ ਦਰਸਾਉਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਨੀਤੀ ਘਾੜਿਆਂ ਲਈ ਮਾਰਗਦਰਸ਼ਕ ਵਜੋਂ ਕੰਮ ਕਰੇਗੀ।

 

ਕੇਰਲ ਦੇ ਮਾਣਯੋਗ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨਵਿਦੇਸ਼ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਵੀ ਮੁਰਲੀਧਰਨਹੁਨਰ ਵਿਕਾਸ ਤੇ ਉੱਦਮਤਾ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰ ਸੇਖਰਮੁੱਖ ਕਾਰਜਕਾਰੀ ਅਧਿਕਾਰੀਨੀਤੀ ਆਯੋਗਸ਼੍ਰੀ ਅਮਿਤਾਭ ਕਾਂਤਸਾਂਸਦ ਸ਼੍ਰੀ ਕੇਜੇ ਅਲਫੌਂਸਡਾਇਰੈਕਟਰਓਕਬ੍ਰਿਜ ਪਬਲਿਸ਼ਿੰਗ ਪ੍ਰਾਈਵੇਟ ਲਿਮਿਟਿਡਸ਼੍ਰੀ ਵਿਕੇਸ਼ ਧਿਆਨੀ ਅਤੇ ਹੋਰ ਇਸ ਸਮਾਗਮ ਦੌਰਾਨ ਮੌਜੂਦ ਸਨ।

 

 

  *****

ਐੱਮਐੱਸ/ਆਰਕੇ/ਡੀਪੀ


(Release ID: 1744271) Visitor Counter : 192