ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਦੀ ਕੇਂਦਰੀ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿੱਧਤਾ ਕਰਨ ਵਾਲੀਆਂ ਮਹਿਲਾ ਖਿਡਾਰੀਆਂ ਨੂੰ ਵਧਾਈ ਦਿੱਤੀ

Posted On: 09 AUG 2021 5:26PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਓਲੰਪਿਕਸ ਵਿੱਚ ਭਾਰਤ ਦੀ ਪ੍ਰਤੀਨਿੱਧਤਾ ਕਰਨ ਵਾਲੀਆਂ ਮਹਿਲਾ ਖਿਡਾਰਣਾਂ ਨੂੰ ਵਧਾਈ ਦੇਣ ਲਈ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ । ਆਪਣੀ ਚਿੱਠੀ ਵਿੱਚ ਉਹਨਾਂ ਕਿਹਾ ਹੈ, "ਸ਼ੁਰੂ ਵਿੱਚ ਮੈਂ ਭਾਰਤ ਦੀ ਪ੍ਰਤੀਨਿੱਧਤਾ ਕਰਨ ਵਾਲੇ ਸਾਰੇ ਓਲੰਪਿਕ ਸਟੇਜ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣ ਲਈ ਧੰਨਵਾਦ ਕਰਦੀ ਹਾਂ । ਇਹਨਾਂ ਪ੍ਰਤੀਭਾਸ਼ਾਲੀ ਅਤੇ ਉਤਸ਼ਾਹਿਤ ਕਰਨ ਵਾਲਿਆਂ ਨੇ ਰਿਕਾਰਡ ਕਾਇਮ ਕੀਤੇ ਹਨ ਅਤੇ ਉਹਨਾਂ ਟੀਚਿਆਂ ਤੇ ਪਹੁੰਚੇ ਹਨ , ਜਿਹਨਾਂ ਨੂੰ ਅਸੀਂ ਸੰਭਵ ਨਹੀਂ ਸਮਝਦੇ । ਮੈਂ ਵਿਸ਼ੇਸ਼ ਕਰਕੇ ਭਾਰਤੀ ਓਲੰਪਿਕ ਸਟੇਜ ਤੇ ਮਜ਼ਬੂਤ ਮਹਿਲਾ ਐਥਲੀਟ ਰੋਲ ਮਾਡਲਾਂ ਦੇ ਛਾਏ ਰਹਿਣ ਲਈ ਵਿਸ਼ੇਸ਼ ਤੌਰ ਤੇ ਮੁਬਾਰਕ ਦਿੰਦੀ ਹਾਂ । ਇਹਨਾਂ ਮਹਿਲਾਵਾਂ ਨੇ ਭਾਰਤ ਵਿੱਚ ਖੇਡ ਰੋਕਾਂ ਨੂੰ ਹੀ ਨਹੀਂ ਖ਼ਤਮ ਕੀਤਾ ਬਲਕਿ ਸ਼ਕਤੀਸ਼ਾਲੀ ਰੋਲ ਮਾਡਲ ਬਣ ਕੇ ਕਾਫੀ ਸਮਾਜ ਤੇ ਅਸਰ ਵੀ ਪਾਇਆ ਹੈ ਤੇ ਉਹ ਸ਼ਕਤੀਸ਼ਾਲੀ ਵੀ ਹਨ । ਸਾਡੇ ਰਾਸ਼ਟਰ ਵਿੱਚ ਲੱਖਾਂ ਮਹਿਲਾਵਾਂ ਦੇ ਨਾਂ ਤੇ ਮੈਂ ਤੁਹਾਡੇ ਸਾਰਿਆਂ ਚੋਂ ਹਰੇਕ ਦੀ ਧੰਨਵਾਦੀ ਹਾਂ"।
ਮੰਤਰੀ ਨੇ ਜਿ਼ਕਰ ਕੀਤਾ ਹੈ ,"ਭਾਰਤ ਕੋਲ ਮਹਿਲਾ ਰੋਲ ਮਾਡਲਾਂ ਦੀ ਕਦੇ ਵੀ ਕਮੀ ਨਹੀਂ ਰਹੀ । ਮਹਾਨ ਰਿਸ਼ੀ ਜਿਵੇਂ ਗਾਰਗੀ ਅਤੇ ਮਿਤਰੇਈ ,  ਬਹਾਦਰ ਯੋਧਾ ਜਿਵੇਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ , ਓਨੇਕ ਅਬਾਵਾ , ਕੀਤੂਰ ਚੇਨੰਮਾ , ਖੇਡਾਂ ਦੇ ਸਤੰਭ ਜਿਵੇਂ ਸਾਇਨਾ ਨੇਹਵਾਲ , ਪੀ ਵੀ ਸਿੰਧੂ , ਸਾਨੀਆ ਮਿਰਜ਼ਾ , ਮੈਰੀ ਕੋਮ ਅਤੇ ਕਈ ਹੋਰ ਅਤੇ ਐਸਟਰੋਨੋਟਸ ਜਿਵੇਂ ਕਲਪਨਾ ਚਾਵਲਾ । ਮਹਿਲਾਵਾਂ ਸਾਡੇ ਭਾਰਤੀ ਸਮਾਜ ਦੇ ਵੱਖ ਵੱਖ ਵਰਗਾਂ ਦੀ ਪ੍ਰਤੀਨਿੱਧਤਾ ਕਰਦੀਆਂ ਹਨ । ਅਸੀਂ ਉਹਨਾਂ ਕੁਝ ਸੱਭਿਆਚਾਰਾਂ ਵਿੱਚੋਂ ਇੱਕ ਦੇ ਮਾਲਕ ਹੋਣ ਤੇ ਗਰਵ ਮਹਿਸੂਸ ਕਰਦੇ ਹਾਂ , ਜਿਹਨਾਂ ਵਿੱਚ ਮਹਿਲਾ ਅਤੇ ਮਹਿਲਾਪਣ ਨੂੰ ਪੂਜਿਆ ਜਾਂਦਾ ਹੈ । ਅਜੋਕੀਆਂ ਭਾਰਤੀ ਮਹਿਲਾਵਾਂ ਵੱਖੋ ਵੱਖਰੀਆਂ ਭੂਮਿਕਾਵਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹਨ । ਇਸ ਦੇ ਬਾਵਜੂਦ ਉਹ ਪਰਿਵਾਰ ਨੂੰ ਇੱਕਜੁਟ ਰੱਖਣ ਵਿੱਚ ਯੋਗ ਹਨ । ਮਹਿਲਾਵਾਂ ਜੋ ਹੋਮ ਮੇਕਰਜ਼ ਹਨ ਉਹ ਸਭ ਤੋਂ ਵੱਡੇ ਚੈਂਪੀਅਨਜ਼ ਵਿੱਚੋਂ ਇੱਕ ਹਨ ਅਤੇ ਸਾਡੇ ਭਾਰਤੀ ਸਮਾਜ ਦੇ ਭੁੱਲੇ ਵਿਸਰੇ ਹੀਰੋ ਹਨ"।
ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਇਹ ਵੀ ਕਿਹਾ, "ਮੈਂ ਉਸ ਭਾਵਨਾ ਨੂੰ ਸੰਬੋਧਨ ਕਰਨਾ ਚਾਹੁੰਦੀ ਹਾਂ ਜੋ ਅੱਜਕੱਲ੍ਹ ਲੜਕੀਆਂ ਅਤੇ ਮਹਿਲਾਵਾਂ ਵਿੱਚ ਭਰਿਆ ਜਾ ਰਿਹਾ ਹੈ ਕਿ ਉਹ ਸਮਾਜ ਦੀਆਂ ਸਿ਼ਕਾਰ ਹਨ ਅਤੇ ਬੁਨਿਆਦੀ ਹੱਕਾਂ ਤੋਂ ਵਾਂਝੀਆਂ ਹਨ , ਤੇ ਉਹਨਾਂ ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ । ਜਦਕਿ ਇਹ ਕੁਝ ਕੇਸਾਂ ਵਿੱਚ ਸੱਚ ਹੋ ਸਕਦਾ ਹੈ । ਭਾਰਤੀ ਸਮਾਜ ਸ਼ਕਤੀਸ਼ਾਲੀ ਦੇਵੀ ਦੁਰਗਾ ਜੀ ਦੀ ਪੂਜਾ ਕਰਦਾ ਹੈ ਅਤੇ ਉਸ ਕੋਲ ਇਹਨਾਂ ਤੋਂ ਉੱਪਰ ਉੱਠਣ ਲਈ ਅਤੇ ਲਚਕੀਲਾਪਣ ਹੈ । ਪੁਰਾਣੇ ਭਾਰਤੀ ਸਮਾਜ ਵਿੱਚ ਔਰਤਾਂ ਦੀ ਅਧੀਨਗੀ ਮੌਜੂਦ ਨਹੀਂ ਸੀ । ਅੱਜਕੱਲ੍ਹ ਪੁਰਾਣੇ ਸਮੇਂ ਦੀ ਯਾਦ ਵਜੋਂ ਸਾਡੇ ਕੋਲ ਕਈ ਵਿਆਹੁਤਾ ਸਮਾਜ ਹਨ"।
ਮੰਤਰੀ ਨੇ ਕਿਹਾ ,"ਵਿਅਕਤੀਗਤ ਪੱਧਰ ਤੇ ਇੱਕ ਔਰਤ ਹੋਣ ਵਜੋਂ ਮੈਂ ਸਮਝਦੀ ਹਾਂ ਅਤੇ ਔਰਤਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਨਾਲ ਜੁੜੀ ਮਹਿਸੂਸ ਕਰਦੀਆਂ ਹਨ । ਮੈਂ ਲੜਕੀ ਦੇ ਮਾਂ—ਪਿਓ ਨੂੰ ਜ਼ੋਰ ਦੇ ਕੇ ਕਹਿਣਾ ਚਾਹੁੰਦੀ ਹਾਂ ਕਿ ਉਹ ਜੋ ਵੀ ਰਸਤਾ ਚੁਣਨ ਉਹ ਕੁੜੀਆਂ ਦਾ ਲਾਜ਼ਮੀ ਸਾਥ ਦੇਣ । ਜਿਵੇਂ ਉਹ ਮੁੰਡਿਆਂ ਦਾ ਦਿੰਦੇ ਹਨ । ਪਰ ਇਹ ਸਾਡੀਆਂ ਸੱਭਿਆਚਾਰਕ ਕੀਮਤਾਂ ਦਾ ਵਿਰੋਧੀ ਨਹੀਂ ਹੋਣਾ ਚਾਹੀਦਾ ਜਾਂ ਪੱਛਮ ਦੀ ਬਿਨਾ ਸੋਚੇ ਸਮਝੇ ਨਕਲ ਕਰਕੇ ਪਰਿਵਾਰ ਤੋੜਨ ਵਾਲਾ ਨਹੀਂ ਹੋਣਾ ਚਾਹੀਦਾ । ਸਾਡੀਆਂ ਮਹਿਲਾਵਾਂ ਕਈ ਅਦਭੁੱਤ ਚੀਜ਼ਾਂ ਦੇ ਯੋਗ ਹਨ , ਕਿਉਂਕਿ ਉਹਨਾਂ ਦੀ ਆਜ਼ਾਦੀ ਅਤੇ ਇੱਛਾਵਾਂ ਦਾ ਸਮਰਥਨ ਉਹਨਾਂ ਦੀਆਂ ਮਾਵਾਂ , ਪਿਓ ਅਤੇ ਪਤੀ ਕਰਦੇ ਹਨ । ਅਸੀਂ ਇੱਕ ਅਡੋਲ ਨੀਂਹ ਵਾਲਾ ਮਜ਼ਬੂਤ ਸਮਾਜ ਹਾਂ , ਜੋ ਕਈ ਮਹਿਲਾ ਰੋਲ ਮਾਡਲ ਸਾਡੇ ਲਈ ਪੈਦਾ ਕਰਦਾ ਹੈ ਜਿਹਨਾਂ ਤੋਂ ਅਸੀਂ ਉਤਸ਼ਾਹ ਲੈ ਸਕਦੇ ਹਾਂ । ਇਹ ਹੀਰੋ ਦੇਸ਼ ਭਰ ਦੀਆਂ ਔਰਤਾਂ ਨੂੰ ਉਤਸ਼ਾਹਿਤ ਕਰਕੇ ਹਰੇਕ ਦਿਨ ਨੂੰ ਬੇਹਤਰ ਬਣਾਉਣ ਲਈ ਮਾਨਸਿਕ ਜੰਜੀਰਾਂ ਨੂੰ ਤੋੜਨ ਲਈ ਉਤਸ਼ਾਹਿਤ ਕਰਦੀਆਂ ਹਨ"।
ਮੰਤਰੀ ਨੇ ਭਰੋਸਾ ਦਿੱਤਾ ,"ਇੱਕ ਮਾਂ ਅਤੇ ਭੈਣ ਵਾਂਗ ਮੈਂ ਹਮੇਸ਼ਾਂ ਤੁਹਾਡੇ ਨਾਲ ਖੜੀ ਰਹਾਂਗੀ ਅਤੇ ਹਰੇਕ ਸੰਭਵ ਤਰੀਕੇ ਨਾਲ ਤੁਹਾਡੀ ਸਹਾਇਤਾ ਕਰਾਂਗੀ"।

https://ci3.googleusercontent.com/proxy/Lja-MiBW0pnE18EyFhoGZhvd1vX5hVQWO6ghUtaEhjK23MYFm1ZOQmxIR8VHg99finI4rU6DpIJ5SOK1xn1JCJdhMnho-FgzSC9YDzm2mPKHS9Kl=s0-d-e1-ft#https://static.pib.gov.in/WriteReadData/userfiles/image/1OPXD.jpg

 

*********************


ਏ ਪੀ ਐੱਸ / ਜੇ ਕੇ
 



(Release ID: 1744166) Visitor Counter : 141


Read this release in: English , Urdu , Hindi , Kannada