ਸੱਭਿਆਚਾਰ ਮੰਤਰਾਲਾ

'ਭਾਰਤ ਛੱਡੋ ਅੰਦੋਲਨ' ਦੀ 79ਵੀਂ ਵਰ੍ਹੇਗੰਢ ਮੌਕੇ ਪ੍ਰਦਰਸ਼ਨੀ ਦਾ ਉਦਘਾਟਨ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਸਮਾਗਮ ਦੇ ਹਿੱਸੇ ਵਜੋਂ ਕੀਤਾ ਗਿਆ


'ਅਜ਼ਾਦੀ ਕਾ ਅਮ੍ਰਿਤ ਮਹੋਤਸਵ' ਇੱਕ ਲੋਕ ਉਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ: ਸ਼੍ਰੀ ਜੀ ਕਿਸ਼ਨ ਰੈੱਡੀ

ਗਰੀਬੀ, ਅਸਮਾਨਤਾ, ਅਨਪੜ੍ਹਤਾ ਅਤੇ ਅੱਤਵਾਦ ਨੂੰ ਭਾਰਤ ਛੱਡੋ ਕਹਿਣ ਦਾ ਸਮਾਂ ਆ ਗਿਆ ਹੈ: ਸੱਭਿਆਚਾਰ ਮੰਤਰੀ

Posted On: 08 AUG 2021 6:34PM by PIB Chandigarh

ਕੇਂਦਰੀ ਸੱਭਿਆਚਾਰ, ਸੈਰ -ਸਪਾਟਾ ਅਤੇ ਉੱਤਰੀ ਪੂਰਬੀ ਖੇਤਰ ਵਿਕਾਸ ਮੰਤਰੀ (ਡੋਨਰ) ਸ਼੍ਰੀ ਜੀ ਕਿਸ਼ਨ ਰੈੱਡੀ ਨੇ ਸੱਭਿਆਚਾਰ ਰਾਜ ਮੰਤਰੀਆਂ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਦੀ ਮੌਜੂਦਗੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਰਾਸ਼ਟਰੀ ਪੁਰਾਲੇਖ ਵਿੱਚ 'ਭਾਰਤ ਛੱਡੋ ਅੰਦੋਲਨ' ਦੀ 79ਵੀਂ ਵਰ੍ਹੇਗੰਢ ਮੌਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।

'ਭਾਰਤ ਛੱਡੋ ਅੰਦੋਲਨ' 'ਤੇ ਪ੍ਰਦਰਸ਼ਨੀ ਭਾਰਤ ਦੇ ਰਾਸ਼ਟਰੀ ਪੁਰਾਲੇਖ 'ਚ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਮਨਾਏ ਜਾ ਰਹੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ ਲਗਾਈ ਗਈ ਹੈ। ਉਦਘਾਟਨ ਸਮਾਗਮ ਦੌਰਾਨ ਸੱਭਿਆਚਾਰ ਸਕੱਤਰ ਸ਼੍ਰੀ ਰਘਵੇਂਦਰ ਸਿੰਘ; ਡਾਇਰੈਕਟਰ ਜਨਰਲ, ਐੱਨਏਆਈ ਸ਼੍ਰੀ ਚੰਦਨ ਸਿਨਹਾ; ਸੱਭਿਆਚਾਰ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਰੋਹਿਤ ਕੁਮਾਰ ਸਿੰਘ ਅਤੇ ਸ਼੍ਰੀ ਪਾਰਥ ਸਾਰਥੀ ਸੇਨ ਸ਼ਰਮਾ; ਸੰਯੁਕਤ ਸਕੱਤਰ, ਸ਼੍ਰੀਮਤੀ ਅਮਿਤਾ ਪ੍ਰਸਾਦ ਸਰਭਾਈ, ਸ਼੍ਰੀਮਤੀ ਲਿਲੀ ਪਾਂਡੇਆ ਅਤੇ ਸੱਭਿਆਚਾਰ ਅਤੇ ਰਾਸ਼ਟਰੀ ਪੁਰਾਲੇਖ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

 

https://twitter.com/PIBCulture/status/1424303878250528768?s=20

ਇਸ ਪ੍ਰਦਰਸ਼ਨੀ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਭਾਰਤ ਛੱਡੋ ਅੰਦੋਲਨ ਦੀ ਮਹੱਤਤਾ ਨੂੰ ਜਨਤਕ ਰਿਕਾਰਡਾਂ, ਨਿੱਜੀ ਪੱਤਰਾਂ, ਨਕਸ਼ਿਆਂ, ਤਸਵੀਰਾਂ ਅਤੇ ਹੋਰ ਸੰਬੰਧਤ ਸਮੱਗਰੀ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਦਰਸ਼ਨੀ 8 ਨਵੰਬਰ ਤੱਕ 9 ਅਗਸਤ, 2021 ਤੋਂ ਸਵੇਰੇ 10 ਵਜੇ ਤੋਂ ਸ਼ਾਮ 5:30 ਵਜੇ ਤੱਕ ਆਮ ਲੋਕਾਂ ਲਈ ਖੁੱਲੀ ਰਹੇਗੀ।

 

ਪ੍ਰਦਰਸ਼ਨੀ ਦੇ ਵਿਸਥਾਰਤ ਦੌਰੇ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਏਕਤਾ, ਤਾਕਤ ਅਤੇ ਦ੍ਰਿੜ ਇਰਾਦੇ ਦੇ ਸੁਨਹਿਰੀ ਅਧਿਆਵਾਂ ਨਾਲ ਸਜਿਆ ਹੋਇਆ ਹੈ ਅਤੇ ਅਜਿਹੀ ਹੀ ਇੱਕ ਮਾਣ ਵਾਲੀ ਘਟਨਾ ਭਾਰਤ ਛੱਡੋ ਅੰਦੋਲਨ ਸੀ ਅਤੇ ਲਗਭਗ ਅੱਠ ਦਹਾਕਿਆਂ ਬਾਅਦ ਵੀ, ਅੰਦੋਲਨ ਜਨਤਾ ਦੀ ਸ਼ਕਤੀ ਦੀ ਇੱਕ ਚਮਕਦਾਰ ਉਦਾਹਰਣ ਵਜੋਂ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕਈ ਦਹਾਕਿਆਂ ਤੱਕ ਇਹ ਇਸੇ ਤਰ੍ਹਾਂ ਰਹੇਗਾ।

ਮੰਤਰੀ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਥੀਮ ਅਧੀਨ ਆਯੋਜਿਤ ਸਮਾਗਮਾਂ ਰਾਹੀਂ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾਉਣ ਬਾਰੇ ਗੱਲ ਕੀਤੀ। ਇਸ ਸਾਲ ਮਾਰਚ ਵਿੱਚ ਸ਼ੁਰੂ ਹੋਏ ਸਮਾਗਮਾਂ ਨੇ ਸਾਡੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ 75 ਹਫ਼ਤਿਆਂ ਦੀ ਗਿਣਤੀ ਸ਼ੁਰੂ ਕੀਤੀ ਸੀ ਜੋ 15 ਅਗਸਤ, 2023 ਨੂੰ ਇੱਕ ਸਾਲ ਬਾਅਦ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪਲ ਕੇਵਲ ਉਦੋਂ ਦੀ ਪੀੜੀ ਵਲੋਂ ਬਸਤੀਵਾਦੀ ਸ਼ਕਤੀਆਂ ਤੋਂ ਆਜ਼ਾਦੀ ਦਾ ਹੀ ਨਹੀਂ ਬਲਕਿ ਉਨ੍ਹਾਂ ਨੂੰ ਵੀ ਪਛਾਣਨਾ ਹੈ, ਜਿਨ੍ਹਾਂ ਨੇ ਸਾਡੀ ਸੱਭਿਅਤਾ ਵਿਰਾਸਤ ਨੂੰ 750 ਸਾਲਾਂ ਤੋਂ ਵੱਧ ਸਮੇਂ ਤੱਕ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਣਪਛਾਤੇ ਨਾਇਕ ਹਨ, ਜਿਨ੍ਹਾਂ ਨੂੰ ਭਾਰਤ ਮਾਤਾ ਲਈ ਦਿੱਤੀਆਂ ਗਈਆਂ ਨਿਰਸਵਾਰਥ ਸੇਵਾਵਾਂ ਲਈ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ।

ਸ਼੍ਰੀ ਕਿਸ਼ਨ ਰੈੱਡੀ ਨੇ ਇਹ ਵੀ ਕਿਹਾ ਕਿ 'ਅਜ਼ਾਦੀ ਕਾ ਅਮ੍ਰਿਤ ਮਹੋਤਸਵ' ਏਕਤਾ ਅਤੇ ਆਜ਼ਾਦੀ ਦੀ ਭਾਵਨਾ ਦਾ ਜਸ਼ਨ ਹੈ, ਕਿਉਂਕਿ ਅਸੀਂ ਸਾਰੇ ਮਿਲ ਕੇ ਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂ। ਸ਼੍ਰੀ ਕਿਸ਼ਨ ਰੈੱਡੀ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਹ ਏਕਤਾ ਦੇ ਸੰਦੇਸ਼ ਦੇ ਪ੍ਰਚਾਰ ਦੀ ਸਰਕਾਰ ਦੀ ਪਹਿਲਕਦਮੀ ਦਾ ਸਮਰਥਨ ਕਰਨ ਅਤੇ ਅੱਜ ਦੇ ਨੌਜਵਾਨਾਂ ਵਲੋਂ 25 ਸਾਲ ਬਾਅਦ ਭਾਰਤ ਨੂੰ ਅੱਗੇ ਲਿਜਾਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਜਿਸ ਬਾਰੇ ਪ੍ਰਧਾਨ ਮੰਤਰੀ ਅਕਸਰ ਗੱਲ ਕਰਦੇ ਹਨ ਕਿ ਇਹ ਸਮਾਗਮ ਕਿਵੇਂ ਨੌਜਵਾਨਾਂ ਨੂੰ 2047 ਵਿੱਚ ਭਾਰਤ ਦੀ ਕਲਪਨਾ ਲਈ ਉਤਸ਼ਾਹਤ ਕਰੇਗਾ।

 

ਸ਼੍ਰੀ ਰੈੱਡੀ ਨੇ ਸਾਰੇ ਲੋਕਾਂ ਨੂੰ 'ਅਜ਼ਾਦੀ ਕਾ ਅਮ੍ਰਿਤ ਮਹੋਤਸਵ' ਵਿੱਚ ਹਿੱਸਾ ਲੈਣ ਅਤੇ ਇਸ ਨੂੰ ਲੋਕਾਂ ਦਾ ਤਿਉਹਾਰ ਬਣਾਉਣ ਲਈ ਉਤਸ਼ਾਹਿਤ ਕੀਤਾ। ਅਜ਼ਾਦੀ ਕਾ ਅਮ੍ਰਿਤ ਮਹੋਤਸਵ ਕੋਈ ਸਰਕਾਰੀ ਸਮਾਗਮ ਨਹੀਂ ਹੈ ਪਰ ਇਸ ਨੂੰ ਲੋਕਾਂ ਵਲੋਂ ਇੱਕ ਜਸ਼ਨ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ, ਜਿਸ ਵਿੱਚ ਹਰ ਭਾਰਤੀ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ। ਸਾਰੇ ਖੇਤਰਾਂ, ਸਾਰੀਆਂ ਭਾਸ਼ਾਵਾਂ ਅਤੇ ਰਾਜਨੀਤਿਕ ਖੇਤਰ ਦੇ ਲੋਕ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਹਿੱਸਾ ਲੈਣਗੇ।

 

ਇਸ ਤੋਂ ਪਹਿਲਾਂ, ਭਾਰਤ ਛੱਡੋ ਅੰਦੋਲਨ 'ਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਵਿਜ਼ਟਰ ਰਜਿਸਟਰ 'ਤੇ ਹਸਤਾਖਰ ਕਰਦਿਆਂ, ਸ਼੍ਰੀ ਕਿਸ਼ਨ ਰੈੱਡੀ ਨੇ ਲਿਖਿਆ, "ਭਾਰਤ ਛੱਡੋ ਅੰਦੋਲਨ ਅੱਜ ਵੀ ਸਾਰਥਕ ਹੈ ਕਿਉਂਕਿ ਅਸੀਂ ਸੰਘਰਸ਼ ਦੇ 79ਵੇਂ ਸਾਲ ਦੀ ਯਾਦ ਤਾਜ਼ਾ ਕਰ ਰਹੇ ਹਾਂ। 1942 ਵਿੱਚ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ ਨੇ ਬਸਤੀਵਾਦੀ ਤਾਕਤਾਂ ਨੂੰ ਬਾਹਰ ਕੱਢ ਦਿੱਤਾ। ਅੱਜ ਦੇ ਨਵੇਂ ਭਾਰਤ ਵਿੱਚ, ਜਿਵੇਂ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਸਾਂਝਾ ਕੀਤਾ ਸੀ, ਅਸੀਂ ਗਰੀਬੀ, ਅਸਮਾਨਤਾ, ਅਨਪੜ੍ਹਤਾ, ਖੁੱਲ੍ਹੇ ਵਿੱਚ ਸ਼ੌਚ, ਅੱਤਵਾਦ ਅਤੇ ਭੇਦਭਾਵ ਨੂੰ ਖ਼ਤਮ ਕਰਨ ਦਾ ਵਾਅਦਾ ਕਰ ਸਕਦੇ ਹਾਂ ਅਤੇ ਇਨ੍ਹਾਂ ਬੁਰਾਈਆਂ ਨੂੰ ਭਾਰਤ ਛੱਡੋ ਕਹਿ ਸਕਦੇ ਹਾਂ।

ਕੇਂਦਰੀ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਾਰਿਆਂ ਨੂੰ ਰਾਸ਼ਟਰੀ ਗਾਨ ਗਾਉਣ ਅਤੇ ਉਨ੍ਹਾਂ ਦੇ ਵੀਡੀਓਜ਼ www.rashtragaan.in 'ਤੇ ਅਪਲੋਡ ਕਰਨ ਲਈ ਉਤਸ਼ਾਹਿਤ ਕੀਤਾ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਜਸ਼ਨਾਂ ਦੇ ਹਿੱਸੇ ਵਜੋਂ, ਸੱਭਿਆਚਾਰ ਮੰਤਰਾਲਾ ਆਪਣੀ ਕਿਸਮ ਦੀ ਪਹਿਲੀ ਕ੍ਰਾਊਡ ਸੋਰਸਿੰਗ ਦੁਆਰਾ ਰਾਸ਼ਟਰ ਗਾਣਮੁਹਿੰਮ ਚਲਾ ਰਿਹਾ ਹੈ, ਜਿੱਥੇ ਕੋਈ ਸਾਡਾ ਰਾਸ਼ਟਰੀ ਗਾਨ ਗਾ ਸਕਦਾ ਹੈ ਅਤੇ ਇਸ ਨੂੰ rashtragaan.in 'ਤੇ ਅਪਲੋਡ ਕਰ ਸਕਦਾ ਹੈ। ਇਸ ਤਰ੍ਹਾਂ ਦੇ ਸਾਰੇ ਵਿਡੀਓਜ਼ ਇਸ ਸੁਤੰਤਰਤਾ ਦਿਵਸ 'ਤੇ ਸੰਕਲਿਤ ਅਤੇ ਸਿੱਧੇ ਪ੍ਰਸਾਰਿਤ ਕੀਤੇ ਜਾਣਗੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ www.rashtragaan.in 'ਤੇ ਸਾਡਾ ਰਾਸ਼ਟਰੀ ਗਾਨ ਗਾਉਂਦੇ ਹੋਏ ਆਪਣਾ ਵੀਡੀਓ ਅਪਲੋਡ ਕਰਕੇ ਇਸ ਵਿਲੱਖਣ ਏਕੀਕ੍ਰਿਤ ਘਟਨਾ ਦਾ ਹਿੱਸਾ ਬਣੋ।" ਮੰਤਰੀਆਂ ਨੇ ਇਸ ਮੌਕੇ ਦੀ ਵਰਤੋਂ ਰਾਸ਼ਟਰੀ ਗਾਨ ਗਾਉਣ ਅਤੇ ਉਨ੍ਹਾਂ ਦੇ ਵੀਡੀਓ ਅਪਲੋਡ ਕਰਨ ਲਈ ਵੀ ਕੀਤੀ।

 

(ਰਾਸ਼ਟਰੀ ਗਾਣ ਗਾਉਣ ਅਤੇ rashtragaan.in 'ਤੇ ਵੀਡੀਓ ਅਪਲੋਡ ਕਰਨਾ)

https://twitter.com/PIBCulture/status/1424332512931704832?s=20

ਇਸ ਪ੍ਰਦਰਸ਼ਨੀ ਨਾਲ ਜੁੜੇ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਮਹਾਤਮਾ ਗਾਂਧੀ ਸਮੇਤ ਹੋਰ ਸੀਨੀਅਰ ਨੇਤਾਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ਛੱਡੋ ਅੰਦੋਲਨ ਦੇਸ਼ ਭਰ ਵਿੱਚ ਸਹਿਜੇ ਹੀ ਫੈਲ ਗਿਆ ਸੀ। ਉਸ ਸਮੇਂ ਦੌਰਾਨ, ਅੰਦੋਲਨ ਦੀ ਕਮਾਨ ਰਾਮ ਮਨੋਹਰ ਲੋਹੀਆ, ਅਰੁਣਾ ਆਸਫ ਅਲੀ, ਜੈ ਪ੍ਰਕਾਸ਼ ਨਰਾਇਣ ਵਰਗੇ ਨੌਜਵਾਨਾਂ ਦੇ ਹੱਥਾਂ ਵਿੱਚ ਚਲੀ ਗਈ। 1942 ਦੇ ਨੌਜਵਾਨਾਂ ਨੇ ਆਪਣੀ ਅਗਵਾਈ ਅਤੇ ਜਨਤਕ ਭਾਗੀਦਾਰੀ ਨਾਲ ਚੁਣੌਤੀ ਨੂੰ ਇੱਕ ਮੌਕੇ ਵਿੱਚ ਬਦਲ ਦਿੱਤਾ ਅਤੇ ਅੰਗਰੇਜ਼ਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ। ਸ਼੍ਰੀ ਮੇਘਵਾਲ ਨੇ ਕਿਹਾ ਕਿ ਭਾਰਤ ਦੇ ਰਾਸ਼ਟਰੀ ਪੁਰਾਲੇਖ ਦੀ ਟੀਮ ਇਸ ਪ੍ਰਦਰਸ਼ਨੀ ਦੇ ਆਯੋਜਨ ਲਈ ਵਧਾਈ ਦੀ ਹੱਕਦਾਰ ਹੈ।

 

ਸ੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਭਾਰਤ ਛੱਡੋ ਅੰਦੋਲਨ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸੀ। ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਸਮੁੱਚੇ ਭਾਰਤ ਦੇ ਲੋਕ ਸਾਮਰਾਜਵਾਦ ਨੂੰ ਉਖਾੜ ਸੁੱਟਣ ਲਈ ਇਕੱਠੇ ਹੋਏ। ਇਸ ਦਿਨ 1942 ਵਿੱਚ, ਗਾਂਧੀ ਨੇ ਸਾਰੇ ਭਾਰਤੀਆਂ ਨੂੰ 'ਕਰੋ ਜਾਂ ਮਰੋ' ਦਾ ਨਾਅਰਾ ਦਿੱਤਾ ਤਾਂ ਕਿ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਜਾ ਸਕੇ। ਸਾਨੂੰ ਆਜ਼ਾਦੀ ਤਾਂ ਹੀ ਮਿਲੀ ਕਿਉਂਕਿ ਦੇਸ਼ ਦੇ ਆਮ ਲੋਕ ਇਸ ਅੰਦੋਲਨ ਵਿੱਚ ਸ਼ਾਮਲ ਹੋਏ। ਸ੍ਰੀਮਤੀ ਮੇਨਾਕਸ਼ੀ ਲੇਖੀ ਨੇ ਕਿਹਾ ਕਿ ਅੱਜ, ਸੁਤੰਤਰਤਾ ਅੰਦੋਲਨ ਦੀ ਭਾਵਨਾ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਸ ਸਮੇਂ ਸਾਡੇ ਦੇਸ਼ ਵਾਸੀਆਂ ਦੀਆਂ ਕੁਰਬਾਨੀਆਂ ਬਾਰੇ ਜਾਣ ਸਕਣ।

 

ਪ੍ਰਦਰਸ਼ਨੀ ਦੇ ਕਈ ਭਾਗ ਹਨ ਜੋ ਭਾਰਤ ਛੱਡੋ ਅੰਦੋਲਨ ਵੱਲ ਜਾਣ ਵਾਲੇ ਹਾਲਾਤਾਂ, ਭਾਰਤ ਛੱਡੋ ਦੇ ਨਾਇਕ, ਜ਼ਮੀਨੀ ਪੱਧਰ 'ਤੇ ਪ੍ਰਭਾਵ, ਅੰਦੋਲਨ ਦੀ ਛਾਪ, ਬਸਤੀਵਾਦੀ ਸ਼ਾਸਕਾਂ ਦੇ ਅੱਤਿਆਚਾਰ ਅਤੇ ਹੋਰਾਂ ਦੇ ਨਤੀਜਿਆਂ ਬਾਰੇ ਰੂਪ ਰੇਖਾ ਦਿੰਦੇ ਹਨ, ਕਿਵੇਂ ਇਹ ਇੱਕ ਜਨ ਅੰਦੋਲਨ ਬਣ ਗਿਆ।

 

ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਮਹਾਤਮਾ ਗਾਂਧੀ ਨੇ 8 ਅਗਸਤ 1942 ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਅੰਤ ਦੀ ਮੰਗ ਕਰਦਿਆਂ ਕੀਤੀ ਸੀ।

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਲਿਖੀ ਗਈ ਭਾਰਤ ਛੱਡੋ ਅੰਦੋਲਨ ਦੀ ਕਵਿਤਾ ਉੱਤੇ ਪਤਵੰਤਿਆਂ ਨੇ ਮਹੱਤਵਪੂਰਣ ਸਮਾਂ ਬਿਤਾਇਆ, ਜੋ ਕਿ 1946 ਵਿੱਚ ਸ਼੍ਰੀ ਮਦਨ ਮੋਹਨ ਮਾਲਵੀਆ ਨਾਲ ਜੁੜੇ ਅਖਬਾਰ ਅਭਯੁਦਯ ਵਿੱਚ ਪ੍ਰਕਾਸ਼ਤ ਹੋਈ ਅਤੇ ਕਵਿਤਾ ਦੀਆਂ ਮਸ਼ਹੂਰ ਸਤਰਾਂ कोटि कोटि कंठों से निकला भारत छोड़ो नारा, आज ले रहा अंतिम सांस ये शासन हत्याराਦੀ ਸ਼ਲਾਘਾ ਕੀਤੀ ਗਈ, ਜਿਸ ਨੇ ਭਾਰਤ ਛੱਡੋ ਅੰਦੋਲਨ ਵਿੱਚ ਰੂਹ ਫੂਕੀ।

 

ਭਾਰਤ ਛੱਡੋ ਅੰਦੋਲਨ, 1942 ਖਾਸ ਕਰਕੇ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਇਸ ਨੇ ਬ੍ਰਿਟਿਸ਼ ਨੂੰ ਇਹ ਘਰ ਭੇਜਿਆ ਕਿ ਭਾਰਤ ਉੱਤੇ ਰਾਜ ਕਰਨਾ ਜਾਰੀ ਰੱਖਣਾ ਸੰਭਵ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਤਰੀਕਿਆਂ ਬਾਰੇ ਸੋਚਣ ਲਈ ਮਜਬੂਰ ਕੀਤਾ ਗਿਆ ਜਿਸ ਨਾਲ ਉਹ ਦੇਸ਼ ਤੋਂ ਬਾਹਰ ਜਾ ਸਕਦੇ ਸਨ। ਅੰਦੋਲਨ ਦੇ ਨਾਲ ਅਹਿੰਸਕ ਲੀਹਾਂ 'ਤੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਹੋਇਆ, ਜਿਸ ਦੁਆਰਾ ਮਹਾਤਮਾ ਗਾਂਧੀ ਨੇ "ਕ੍ਰਮਵਾਰ ਭਾਰਤ ਤੋਂ ਬ੍ਰਿਟਿਸ਼ ਦੇ ਵਾਪਸ ਜਾਣ ਦੀ ਮੰਗ ਕੀਤੀ।ਆਪਣੇ ਭਾਸ਼ਣਾਂ ਦੁਆਰਾ, ਗਾਂਧੀ ਨੇ ਲੋਕਾਂ ਨੂੰ ਇਹ ਘੋਸ਼ਣਾ ਕਰਦੇ ਹੋਏ ਪ੍ਰੇਰਿਤ ਕੀਤਾ ਕਿ "ਹਰ ਭਾਰਤੀ ਜੋ ਆਜ਼ਾਦੀ ਚਾਹੁੰਦਾ ਹੈ ਅਤੇ ਇਸਦੇ ਲਈ ਕੋਸ਼ਿਸ਼ ਕਰਦਾ ਹੈ ਉਸਨੂੰ ਆਪਣਾ ਖੁਦ ਮਾਰਗਦਰਸ਼ਕ ਹੋਣਾ ਚਾਹੀਦਾ ਹੈ।' 8 ਅਗਸਤ 1942 ਨੂੰ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਗਾਂਧੀ ਜੀ ਨੇ ਆਪਣੇ “ਕਰੋ ਜਾਂ ਮਰੋ" ਭਾਸ਼ਣ ਵਿੱਚ ਐਲਾਨ ਕੀਤਾ, "ਹਰ ਇੱਕ ਭਾਰਤੀ ਆਪਣੇ ਆਪ ਨੂੰ ਇੱਕ ਅਜ਼ਾਦ ਇਨਸਾਨ ਸਮਝੇ।"

***

ਐੱਨਬੀ/ਐੱਨਸੀ



(Release ID: 1743992) Visitor Counter : 579


Read this release in: English , Urdu , Hindi , Telugu