ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਭਾਰਤ ਛੱਡੋ ਅੰਦਲੋਨ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈ ਦਿੱਤੀ
Posted On:
08 AUG 2021 5:22PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਭਾਰਤ ਛੱਡੋ ਅੰਦੋਲਨ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਸੰਦੇਸ਼ ਦਾ ਪੂਰਾ ਮੂਲ-ਪਾਠ ਹੇਠਾਂ ਦਿੱਤਾ ਗਿਆ ਹੈ -
“ਭਾਰਤ ਛੱਡੋ ਅੰਦਲੋਨ ਦਿਵਸ” ਦੇ ਪਾਵਨ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਇਤਿਹਾਸਿਕ ਦਿਨ 1942 ਵਿੱਚ ਗਾਂਧੀ ਜੀ ਨੇ ਦੇਸ਼ਵਾਸੀਆਂ ਨੂੰ “ਕਰੋ ਜਾਂ ਮਰੋ” ਦਾ ਅਮਰ ਮੰਤਰ ਦਿੱਤਾ ਸੀ ਜਿਸ ਨੇ ਸਵਾਧੀਨਤਾ ਅੰਦੋਲਨ ਵਿੱਚ ਨਵੀਂ ਜਾਨ ਫੂਕ ਦਿੱਤੀ ਅਤੇ ਅੰਗਰੇਜ਼ਾਂ ਨੂੰ ਆਖਰਕਾਰ 1947 ਵਿੱਚ ਭਾਰਤ ਛੱਡਣ ਲਈ ਬੇਬਸ ਹੋਣਾ ਪਿਆ।
ਇਸ ਅਵਸਰ ‘ਤੇ ਭਾਰਤ ਦੇ ਉਨ੍ਹਾਂ ਵੀਰ ਸਪੂਤਾਂ ਅਤੇ ਬੇਟੀਆਂ ਦੀਆਂ ਅਸੰਖ ਕੁਰਬਾਨੀਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਨ ਤੋਂ ਮੁਕਤ ਕਰਵਾਉਣ ਲਈ “ਭਾਰਤ ਛੱਡੋ ਅੰਦਲੋਨ” ਵਿੱਚ ਹਿੱਸਾ ਲਿਆ।
ਅੱਜ ਅਸੀਂ ਭਾਰਤ ਨੂੰ ਗ਼ਰੀਬੀ, ਅਨਪੜ੍ਹਤਾ, ਅਸਮਾਨਤਾ, ਭ੍ਰਿਸ਼ਟਾਚਾਰ, ਜਾਤੀਵਾਦ, ਸੰਪ੍ਰਦਾਇਕਤਾ ਅਤੇ ਲੈਂਗਿਕ ਭੇਦਭਾਵ ਜਿਹੀਆਂ ਸਮਾਜਿਕ ਕੁਰੀਤੀਆਂ ਤੋਂ ਮੁਕਤ ਕਰਨ ਦੇ ਲਈ ਮੁੜ-ਪ੍ਰਤੀਬੱਧ ਹੋਈਏ।
ਭਾਰਤ ਦੀ ਸੱਭਿਅਤਾ “ਸੇਵਾ ਅਤੇ ਸਦਭਾਵ” ਦੀਆਂ ਸਨਾਤਨ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ ਅਤੇ ਅੱਜ ਜਦੋਂ ਅਸੀਂ ਸਮਾਜ ਵਿੱਚ ਆਪਸੀ ਸੌਹਾਰਦ, ਭਾਈਚਾਰੇ, ਪਰਸਪਰ ਸਨਮਾਨ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਣ ਦੇ ਪ੍ਰਯਤਨ ਕਰ ਰਹੇ ਹਾਂ, ਤਦ ਇਹੀ ਸਿਧਾਂਤ ਸਾਡਾ ਮਾਰਗਦਰਸ਼ਨ ਕਰਨਗੇ।
ਅਸੀਂ ਯਾਦ ਰੱਖੀਏ ਕਿ ਸਾਡੀ ਵੇਸਭੂਸ਼ਾ, ਭਾਸ਼ਾ ਅਤੇ ਧਾਰਮਿਕ ਆਸਥਾਵਾਂ ਵਿੱਚ ਭਿੰਨਤਾ ਹੋਣ ਦੇ ਬਾਵਜੂਦ, ਅਸੀਂ “ਭਾਰਤੀ” ਸਭ ਤੋਂ ਪਹਿਲਾਂ ਹਾਂ ਅਤੇ ਸਾਨੂੰ ਇਸ ਦਾ ਮਾਣ ਹੋਣਾ ਚਾਹੀਦਾ ਹੈ। ਇਹ ਸੁੰਦਰ, ਸਮ੍ਰਿੱਧ ਭੂਮੀ ਸਾਡੇ ਵਿੱਚੋਂ ਹਰ ਕਿਸੇ ਦੀ ਹੈ ਅਤੇ ਇੱਕ ਬਿਹਤਰ ਭਵਿੱਖ ਦੇ ਲਈ ਆਪਣੀ ਯਾਤਰਾ ਵਿੱਚ ਅਸੀਂ ਸਭ ਨਾਲ ਹਾਂ।
ਆਓ ਅਸੀਂ ਆਪਣੇ ਜੀਵਨ ਵਿੱਚ “ਭਾਰਤੀਯਤਾ” ਦਾ ਸੁਆਗਤ ਕਰੀਏ- ਚਾਹੇ ਉਹ ਮਾਤ੍ਰਭਾਸ਼ਾ ਦਾ ਪ੍ਰਯੋਗ ਹੋਵੇ ਜਾਂ ਫਿਰ ਪਰੰਪਰਾਗਤ ਪਹਿਰਾਵਾ, ਆਓ ਭਾਰਤੀ ਪਰੰਪਰਾਵਾਂ ਦਾ ਆਦਰ ਕਰੀਏ।
ਇੱਕ ਸਮਾਵੇਸ਼ੀ, ਆਤਮਵਿਸ਼ਵਾਸ ਨਾਲ ਪਰਿਪੂਰਣ, ਆਤਮਨਿਰਭਰ ਭਾਰਤ ਦੇ ਲਈ ਨਾਲ-ਨਾਲ ਕਦਮ ਵਧਾਈਏ।
ਜੈ ਹਿੰਦ!”
*****
ਐੱਮਐੱਸ/ਆਰਕੇ/ਡੀਪੀ
(Release ID: 1743897)
Visitor Counter : 207