ਆਯੂਸ਼
ਆਯੁਸ਼ ਮੰਤਰੀ ਨੇ ਏਆਈਆਈਏ ਵਿਖੇ ਵਿਸ਼ਵ ਦਾ ਪਹਿਲਾ ਆਯੁਰਵੇਦ ਬਾਇਓ ਬੈਂਕ ਸਥਾਪਤ ਕਰਨ ਵਿੱਚ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ
ਆਯੁਸ਼ ਮੰਤਰੀਆਂ ਨੇ ਦੌਰਾ ਕੀਤਾ ਅਤੇ ਏਆਈਆਈਏ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ
ਆਯੁਸ਼ ਮੰਤਰੀ ਵੱਲੋਂ ਏਆਈਆਈਏ ਵਿਖੇ ਬਹੁ-ਮੰਤਵੀ ਯੋਗਾ ਹਾਲ ਅਤੇ ਮਿੰਨੀ ਆਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ
Posted On:
08 AUG 2021 4:19PM by PIB Chandigarh
ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਆਯੁਸ਼ ਰਾਜ ਮੰਤਰੀ, ਡਾ. ਮੁੰਜਾਪਾਰਾ ਮਹੇਂਦਰਾਭਾਈ ਨੇ ਐਤਵਾਰ ਨੂੰ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੈਦ ਦਾ ਦੌਰਾ ਕੀਤਾ ਅਤੇ ਬਹੁਮੰਤਵੀ ਯੋਗਾ ਹਾਲ ਤੇ ਮਿੰਨੀ ਔਡੀਟੋਰੀਅਮ ਦਾ ਉਦਘਾਟਨ ਕੀਤਾ। ਦੋਵਾਂ ਮੰਤਰੀਆਂ ਨੇ ਏਆਈਆਈਏ ਵੱਲੋਂ ਕੀਤੇ ਗਏ ਕਾਰਜਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਵਿਸ਼ਵ ਦੀ ਸਰਬੋਤਮ ਆਯੁਰਵੈਦ ਸੰਸਥਾ ਬਣਾਉਣ ਲਈ ਸੰਸਥਾ ਦੇ ਹੋਰ ਵਿਕਾਸ ਲਈ ਆਪਣੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ। ਸੰਸਥਾ ਦੀ ਭਵਿੱਖ ਦੀ ਯੋਜਨਾ ਦੀ ਸ਼ਲਾਘਾ ਕਰਦਿਆਂ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਏਆਈਆਈਏ ਵਿਖੇ ਆਯੁਰਵੈਦ ਵਿੱਚ ਵਿਸ਼ਵ ਦਾ ਪਹਿਲਾ ਬਾਇਓ-ਬੈਂਕ ਸਥਾਪਤ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
ਦੋਵਾਂ ਮੰਤਰੀਆਂ ਨੂੰ ਏਆਈਆਈਏ ਵਿਖੇ ਵੱਖ -ਵੱਖ ਸਹੂਲਤਾਂ ਦਿਖਾਈਆਂ ਗਈਆਂ ਅਤੇ ਉਨ੍ਹਾਂ ਨੇ ਇੰਸਟੀਚਿਊਟ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਜਾਣਨ ਵਿੱਚ ਡੂੰਘੀ ਦਿਲਚਸਪੀ ਲਈ। ਸ਼੍ਰੀ ਸਰਬਾਨੰਦ ਸੋਨੋਵਾਲ ਨੇ ਏਆਈਆਈਏ ਦੇ ਡਾਇਰੇਕਟਰ ਪ੍ਰੋਫੈਸਰ ਡਾ. ਤਨੁਜਾ ਨੇਸਾਰੀ ਨੂੰ ਸਲਾਹ ਦਿੱਤੀ ਕਿ ਉਹ ਨਾ ਸਿਰਫ ਸੰਸਥਾ ਦੀ ਵਿਗਿਆਨਕ ਇਨਵੈਸਟੀਗੇਸ਼ਨ ਨੂੰ ਹੋਰ ਤੇਜ ਕਰਨ ਬਲਕਿ ਇਸ ਗੱਲ ਨੂੰ ਵੀ ਯਕੀਨ ਬਣਾਉਣ ਕਿ ਸਫਲ ਖੋਜ ਲੋਕਾਂ ਤੱਕ ਪਹੁੰਚੇ। ਏਆਈਆਈਏ ਵਿਖੇ ਇਲਾਜ ਦੇ ਸਮੁਚੇ ਨਜ਼ਰੀਏ ਦੀ ਸ਼ਲਾਘਾ ਕਰਦਿਆਂ ਰਾਜ ਮੰਤਰੀ ਡਾ. ਮੁੰਜਾਪਾਰਾ ਮਹੇਂਦਰਾਭਾਈ ਨੇ ਏਕੀਕ੍ਰਿਤ ਅਤੇ ਸਰਬਪੱਖੀ ਇਲਾਜ ਤੇ ਡੂੰਘਾ ਧਿਆਨ ਕੇਂਦਰਤ ਕਰਨ ਦੀ ਸਲਾਹ ਦਿੱਤੀ।
ਦੋਵਾਂ ਮੰਤਰੀਆਂ ਨੇ ਲਗਭਗ ਸਾਰੇ ਪ੍ਰਮੁੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਇਲਾਜ ਅਤੇ ਖੋਜ ਸਹੂਲਤਾਂ ਬਾਰੇ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ। ਏਆਈਆਈਏ ਦੇ ਬੱਚਿਆਂ ਲਈ ਪੰਚਕਰਮ ਅਤੇ ਅੱਖਾਂ ਲਈ ਪੰਚਕਰਮ ਦੀ ਵਿਲੱਖਣ ਵਿਸ਼ੇਸ਼ਤਾ ਦੀ ਵੀ ਮੰਤਰੀਆਂ ਵੱਲੋਂ ਸ਼ਲਾਘਾ ਕੀਤੀ ਗਈ। ਆਯੁਰਵੈਦਿਕ ਦੰਤ ਵਿਗਿਆਨ ਦੀ ਇਕਾਈ ਦਾ ਦੌਰਾ ਕਰਨ ਤੋਂ ਬਾਅਦ ਮੰਤਰੀਆਂ ਨੇ ਆਯੁਰਵੈਦ ਸਰਜਰੀ ਦੀਆਂ ਸਹੂਲਤਾਂ ਵੀ ਵੇਖੀਆਂ।
ਬਲੱਡ ਬੈਂਕ ਵਿਖੇ, ਕੈਬਨਿਟ ਮੰਤਰੀ ਨੇ ਸਵੈ -ਪ੍ਰਤੀਰੋਧਕ ਬਿਮਾਰੀਆਂ ਅਤੇ ਲਿਉਕੇਮੀਆ ਬਾਰੇ ਹੋਰ ਡੂੰਘੀ ਖੋਜ ਕਰਨ ਦੀ ਸਲਾਹ ਦਿੱਤੀ। ਫਾਰਮਾਕੋਲੋਜੀ ਲੈਬ ਵਿਖੇ, ਉਨ੍ਹਾਂ ਨੇ ਇੰਸਟੀਚਿਊਟ ਨੂੰ ਆਯੁਰਵੈਦਿਕ ਦਵਾਈ ਦੇ ਗੁਣਵੱਤਾ ਮਾਨਦੰਡਾਂ ਨੂੰ ਵਧਾਉਣ 'ਤੇ ਸਖਤ ਮੇਹਨਤ ਨਾਲ ਕੰਮ ਕਰਨ ਦੀ ਸਲਾਹ ਵੀ ਦਿੱਤੀ। ਮੰਤਰੀਆਂ ਨੇ ਏਆਈਆਈਏ ਦੇ ਆਯੁਰਵੈਦਿਕ ਹਰਬਲ ਫਿਉਮੀਗੇਸ਼ਨ ਅਭਿਆਸ ਦੀ ਵੀ ਸ਼ਲਾਘਾ ਕੀਤੀ।
ਦੋਵਾਂ ਮੰਤਰੀਆਂ ਦਾ ਧਿਆਨ ਯੋਗਤਾ ਅਤੇ ਵਿਹਾਰਕ ਗਿਆਨ 'ਤੇ ਕੇਂਦਰਤ ਸੀ। ਬਹੁ-ਮੰਤਵੀ ਯੋਗਾ ਹਾਲ ਦਾ ਉਦਘਾਟਨ ਕਰਨ ਤੋਂ ਬਾਅਦ, ਸ਼੍ਰੀ ਸੋਨੋਵਾਲ ਨੇ ਵਿਦਿਆਰਥੀਆਂ ਨੂੰ ਕੁਝ ਗੁੰਝਲਦਾਰ ਯੋਗਾਸਨਾਂ ਦਾ ਪ੍ਰਦਰਸ਼ਨ ਕਰਨ ਲਈ ਕਿਹਾ ਅਤੇ ਬਾਅਦ ਵਿੱਚ ਪ੍ਰਦਰਸ਼ਨ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।
ਮੰਤਰੀਆਂ ਨੂੰ ਏਆਈਆਈਏ 'ਤੇ ਇੱਕ ਛੋਟੀ ਫਿਲਮ ਦਿਖਾਈ ਗਈ, ਜੋ ਕੋਵਿਡ ਸਮਿਆਂ ਦੌਰਾਨ ਵਿਗਿਆਨਕ ਕਲੀਨਿਕਲ ਅਧਿਐਨਾਂ' ਤੇ ਕੇਂਦ੍ਰਿਤ ਸੀ। ਉਨ੍ਹਾਂ ਨੇ ਸੰਸਥਾ ਅਤੇ ਕੋਵਿਡ ਹੈਲਥ ਸੈਂਟਰ ਅਤੇ ਕੋਵਿਡ ਟੈਸਟਿੰਗ ਸੈਂਟਰ ਦੀਆਂ ਗਤੀਵਿਧੀਆਂ 'ਤੇ ਤਸੱਲੀ ਪ੍ਰਗਟਾਈ।
---------------------
ਐਸ.ਕੇ
(Release ID: 1743894)
Visitor Counter : 232