ਖਾਣ ਮੰਤਰਾਲਾ

ਹਿੰਦੋਸਤਾਨ ਕਾਪਰ ਲਿਮਟਿਡ ਨੇ ਮਾਲੀ ਸਾਲ 2021—22 ਦੇ ਪਹਿਲੇ ਕੁਆਟਰ ਵਿੱਚ 61.34 ਕਰੋੜ ਰੁਪਏ ਦਾ ਲਾਭ ਪ੍ਰਾਪਤ ਕੀਤਾ

Posted On: 07 AUG 2021 6:16PM by PIB Chandigarh

ਹਿੰਦੋਸਤਾਨ ਕਾਪਰ ਲਿਮਟਿਡ (ਐੱਚ ਸੀ ਐੱਲ) ਬੋਰਡ ਨੇ ਅੱਜ ਕੋਲਕਾਤਾ ਵਿੱਚ ਹੋਈ ਆਪਣੀ ਮੀਟਿੰਗ ਵਿੱਚ ਮਾਲੀ ਸਾਲ 2021—22 ਦੀ ਪਹਿਲੀ ਤਿਮਾਹੀ ਦੇ ਮਾਲੀ ਨਤੀਜਿਆਂ ਨੂੰ ਮਨਜ਼ੂਰੀ ਦਿੱਤੀ ਹੈ । ਕੰਪਨੀ ਨੇ ਪਿਛਲੇ ਸਾਲ ਇਸੇ ਸਮੇਂ 24.79 ਕਰੋੜ ਦੇ ਮੁਕਾਬਲੇ ਇਸ ਸਾਲ ਪਹਿਲੀ ਤਿਮਾਹੀ ਦੌਰਾਨ 61.34 ਕਰੋੜ ਰੁਪਏ ਟੈਕਸ ਤੋਂ ਪਹਿਲਾਂ ਲਾਭ ਕਮਾਇਆ ਹੈ । ਇੰਝ 147 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ।

ਹਿੰਦੋਸਤਾਨ ਕਾਪਰ ਲਿਮਟਿਡ ਖਾਣ ਮੰਤਰਾਲੇ ਤਹਿਤ ਇੱਕ ਜਨਤਕ ਖੇਤਰ ਇਕਾਈ ਹੈ , ਜਿਸ ਨੂੰ ਨਵੰਬਰ 1967 ਵਿੱਚ ਸ਼ਾਮਲ ਕੀਤਾ ਗਿਆ ਸੀ । ਇਹ ਇਕਾਈ “ਮਿੰਨੀਰਤਨ ਸ਼੍ਰੇਣੀ 1” ਦੀ ਕੰਪਨੀ ਹੈ ਤੇ ਇਸ ਵਿੱਚ 5 ਮੈਨੁਫੈਕਚਰਿੰਗ ਯੂਨਿਟਸ ਹਨ । ਇਸ ਦੀ ਵਿਲੱਖਣਤਾ ਇਹ ਹੈ ਕਿ ਇਹ ਦੇਸ਼ ਦੀ ਇੱਕੋ ਇੱਕ ਵਰਟੀਕਲ ਏਕੀਕ੍ਰਿਤ ਕੰਪਨੀ ਹੈ , ਜਿਸ ਵਿੱਚ ਖਣਨ , ਲਾਭਕਾਰੀ , ਸੁਗੰਧਿਤ ਕਰਨ , ਸੋਧਣ ਤੇ ਸੁਧਾਰੀ ਕਾਪਰਧਾਰ ਦੀ ਕਾਸਟਿੰਗ ਦੀਆਂ ਸਹੂਲਤਾਂ ਸ਼ਾਮਲ ਹਨ ।

 

****************


ਐੱਸ ਐੱਸ / ਆਰ ਕੇ ਪੀ



(Release ID: 1743714) Visitor Counter : 134


Read this release in: Kannada , English , Urdu , Hindi