ਖਾਣ ਮੰਤਰਾਲਾ
ਨਾਲਕੋ (ਐੱਨ ਏ ਐੱਲ ਸੀ ਓ) ਦੁਆਰਾ 2021—22 ਦੀ ਪਹਿਲੀ ਤਿਮਾਹੀ ਦੌਰਾਨ ਵਿਲੱਖਣ ਮਾਲੀ ਕਾਰਗੁਜ਼ਾਰੀ
ਨੈੱਟ ਲਾਭ 348 ਕਰੋੜ ਰੁਪਏ ਤੇ ਪਹੁੰਚਿਆ
ਵਿੱਕਰੀ ਮਾਲੀਆ 79.2 ਫ਼ੀਸਦ ਵਧਿਆ
Posted On:
07 AUG 2021 3:32PM by PIB Chandigarh
ਨਾਲਕੋ (ਐੱਨ ਏ ਐੱਲ ਸੀ ਓ) , ਖਾਣ ਮੰਤਰਾਲਾ ਤਹਿਤ ਨਵਰਤਨ ਸੀ ਪੀ ਐੱਸ ਈ ਨੇ ਵਿੱਤੀ ਸਾਲ 2021—22 ਦੀ ਸ਼ੁਰੂਆਤ ਮਜਬੂਤ ਮਾਲੀ ਕਾਰਗੁਜ਼ਾਰੀ ਨਾਲ ਕੀਤੀ ਹੈ । 30 ਜੂਨ ਨੂੰ ਖਤਮ ਹੋਈ ਪਹਿਲੀ ਤਿਮਾਹੀ ਵਿੱਚ ਨੈੱਟ ਲਾਭ 347.73 ਕਰੋੜ ਰੁਪਏ ਤੇ ਪੁੱਜਾ ਹੈ , ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਨੈੱਟ ਲਾਭ 16.63 ਕਰੋੜ ਰੁਪਏ ਸੀ । ਮਾਰਕੀਟ ਸੰਭਾਵਨਾਵਾਂ ਤੋਂ ਅੱਗੇ ਵੱਧ ਕੇ ਅਤੇ ਚੁਣੌਤੀਆਂ ਭਰੇ ਕਾਰੋਬਾਰੀ ਵਾਤਾਵਰਨ ਵਿੱਚ ਕੰਪਨੀ ਨੇ ਆਪਣੇ ਸਾਰੇ ਕਾਰੋਬਾਰੀ ਹਿੱਸਿਆਂ ਵਿੱਚ ਮਹੱਤਵਪੂਰਨ ਕਾਰਗੁਜ਼ਾਰੀ ਦਿਖਾਈ ਹੈ ।
ਕੰਪਨੀ ਨੇ ਸਾਲ ਦਰ ਸਾਲ 79.2 ਫ਼ੀਸਦ ਵਾਧਾ ਦਿਖਾਉਂਦਿਆਂ ਸਾਰੇ ਸੰਚਾਲਨਾਂ ਤੋਂ 2474.55 ਕਰੋੜ ਰੁਪਏ ਮਾਲੀਆ ਦਰਜ ਕੀਤਾ ਹੈ । ਇਹ ਕਾਰਗੁਜ਼ਾਰੀ ਮੁੱਖ ਤੌਰ ਤੇ ਮਜ਼ਬੂਤ ਮੰਗ, ਉੱਚੀ ਮਾਤਰਾ ਅਤੇ ਬਿਹਤਰ ਨਤੀਜੇ ਤੇ ਸੰਚਾਲਨ ਇਕਾਈਆਂ ਦੀ ਪ੍ਰਭਾਵਸ਼ਾਲੀ ਸਮਰੱਥਾ ਦੀ ਵਰਤੋਂ ਕਰਕੇ ਆਈ ਹੈ ।
ਉਤਪਾਦਨ ਫਰੰਟ ਤੇ ਨਾਲਕੋ ਨੇ ਸ਼ਾਨਦਾਰ ਕਾਰਗੁਜ਼ਾਰੀ ਕੀਤੀ ਹੈ । ਖਾਣਾਂ ਵਿੱਚ ਬੌਕਸਾਈਟ ਦਾ ਉਤਪਾਦਨ , ਰਿਫਾਇਨਰੀ ਵਿੱਚ ਅਲੁਵੀਨਾ ਸਮੈਲਟਰ ਪਲਾਂਟ ਵਿੱਚ ਐਲੂਮੀਨੀਅਮ ਦੇ ਅੰਕੜੇ ਬੀਤੇ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜਿਆਂ ਤੋਂ ਵਧ ਗਏ ਹਨ ।
******************
ਐੱਸ ਐੱਸ / ਆਰ ਕੇ ਪੀ
(Release ID: 1743711)
Visitor Counter : 149