ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ, ‘ਸਾਇੰਸ ਐਂਡ ਟੈਕਨੋਲੋਜੀ ਆੱਵ੍ ਯੋਗਾ ਐਂਡ ਮੈਡੀਟੇਸ਼ਨ (ਸੱਤਯਮ)’ ਪ੍ਰੋਗਰਾਮ ਰਾਹੀਂ ਕੋਵਿਡ–19 ਨਾਲ ਲੜਨ ਵਾਸਤੇ ਯੋਗਾ ਤੇ ਧਿਆਨ ਦਾ ਐਡ–ਔਨ ਥੈਰਾਪੀ ਵਜੋਂ ਪ੍ਰਭਾਵ ਜਾਣਨ ਲਈ ਹੋ ਰਹੀ ਖੋਜ


ਇਸ ਪ੍ਰੋਗਰਾਮ ਅਧੀਨ ਤਿੰਨ ਵਿਆਪਕ ਵਿਸ਼ਾਗਤ ਖੇਤਰਾਂ ਰੋਗ–ਪ੍ਰਤੀਰੋਧਕ ਸ਼ਕਤੀ, ਸਾਹ ਪ੍ਰਣਾਲੀ ਅਤੇ ਤਣਾਅ, ਚਿੰਤਾ ਤੇ ਘੋਰ–ਨਿਰਾਸ਼ਾ ਨਾਲ ਨਿਪਟਿਆ ਜਾ ਰਿਹਾ ਹੈ

Posted On: 06 AUG 2021 4:02PM by PIB Chandigarh

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਮਨੁੱਖੀ ਤੰਦਰੁਸਤੀ ਲਈ ਯੋਗਾ ਤੇ ਧਿਆਨ ਦੇ ਖੇਤਰ ਵਿੱਚ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ ਵਾਸਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਵੱਲੋਂ ਸਾਲ 2015–16 ਤੋਂ ‘ਸਾਇੰਸ ਐਂਡ ਟੈਕਨੋਲੋਜੀ ਆੱਵ੍ ਯੋਗਾ ਐਂਡ ਮੈਡੀਟੇਸ਼ਨ’ (SATYAM) ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਲੋਕ ਸਭਾ ’ਚ ਇੱਕ ਸੁਆਲ ਦੇ ਲਿਖਤੀ ਜੁਆਬ ’ਚ ਉਨ੍ਹਾਂ ਕਿਹਾ ਕਿ SATYAM ਪ੍ਰੋਗਰਾਮ ਦਾ ਉਦੇਸ਼ ਸਰੀਰਕ ਤੇ ਮਾਨਸਿਕ ਸਿਹਤ ਉੱਤੇ ਯੋਗਾ ਤੇ ਧਿਆਨ ਦੇ ਅਸਰ ਦਾ ਪਤਾ ਲਾਉਣਾ ਹੈ।

ਸਾਲ 2020–21 ਦੌਰਾਨ ਵਿਭਾਗ ਨੇ SATYAM ਪ੍ਰੋਗਰਾਮ ਅਧੀਨ ਕੋਵਿਡ–19 ਤੇ ਸਬੰਧਤ ਵਾਇਰਸਾਂ ਨਾਲ ਲੜਨ ਲਈ ਇੱਕ ਵਿਸ਼ੇਸ਼ ਸੱਦਾ ਦਿੱਤਾ ਸੀ ਕਿ ਤਿੰਨ ਵਿਆਪਕ ਵਿਸ਼ਾਗਤ ਖੇਤਰਾਂ ਰੋਗ–ਪ੍ਰਤੀਰੋਧਕ ਸ਼ਕਤੀ, ਸਾਹ ਪ੍ਰਣਾਲੀ ਤੇ ਤਣਾਅ, ਚਿੰਤਾ ਤੇ ਘੋਰ–ਨਿਰਾਸ਼ਾ ਉੱਤੇ ਯੋਗਾ ਅਤੇ ਧਿਆਨ ਦਾ ਐਡ–ਔਨ ਥੈਰਾਪੀ ਵਜੋਂ ਅਸਰ ਪਤਾ ਲਾਇਆ ਜਾਵੇ। ਵਿਭਾਗ ਨੇ ਇਸ ਸੱਦੇ ਅਧੀਨ 478 ਪ੍ਰਸਤਾਵ ਪ੍ਰਾਪਤ ਕੀਤੇ ਹਨ ਤੇ ਅੰਤ ’ਚ ਸਬੰਧਤ ਵਿਸ਼ਾਗਤ ਖੇਤਰਾਂ ਵਿੱਚ 52 ਪ੍ਰੋਜੈਕਟਾਂ ਦੀ ਮਦਦ ਕੀਤੀ ਸੀ।

ਪਿਛਲੇ ਦੋ ਵਿੱਤੀ ਸਾਲਾਂ ਦੌਰਾਨ ‘ਕੌਗਨਿਟਿਵ ਸਾਇੰਸ ਰਿਸਰਚ ਇਨੀਸ਼ੀਏਟਿਵ’ (CSRI) ਅਧੀਨ ‘ਸਾਇੰਸ ਐਂਡ ਟੈਕਨੋਲੋਜੀ ਆੱਵ੍ ਯੋਗਾ ਐਂਡ ਮੈਡੀਟੇਸ਼ਨ’ (SATYAM) ਪ੍ਰੋਗਰਾਮ ਲਈ ਕੁੱਲ 91 ਪ੍ਰੋਜੈਕਟ ਪ੍ਰਵਾਨ ਕੀਤੇ ਗਏ ਹਨ। ਪਿਛਲੇ ਦੋ ਵਿੱਤੀ ਸਾਲਾਂ ’ਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼– ਕ੍ਰਮ ਅਨੁਸਾਰ ਲਾਗੂ ਕੀਤੇ ਗਏ ਪ੍ਰੋਜੈਕਟਾਂ ਦੀ ਤਾਜ਼ਾ ਸਥਿਤੀ ਇੱਥੇ ਦਿੱਤੀ ਗਈ ਹੈ। 

ਲੜੀ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

2020-21

2019-20

ਪ੍ਰੋਜੈਕਟਾਂ ਦੀ ਗਿਣਤੀ

ਪ੍ਰੋਜੈਕਟਾਂ ਦੀ ਗਿਣਤੀ

1.

ਬਿਹਾਰ

-

1

2.

ਚੰਡੀਗੜ੍ਹ

2

-

3.

ਛੱਤੀਸਗੜ੍ਹ

1

-

4.

ਦਿੱਲੀ

10

9

5.

ਗੁਜਰਾਤ

5

-

6.

ਹਰਿਆਣਾ

1

-

7.

ਕਰਨਾਟਕ

15

8

8.

ਮੱਧ ਪ੍ਰਦੇਸ਼

5

2

9.

ਮਹਾਰਾਸ਼ਟਰ

5

3

10.

ਮਨੀਪੁਰ

1

-

11.

ਰਾਜਸਥਾਨ

1

-

12.

ਤਾਮਿਲਨਾਡੂ

7

3

13.

ਤੇਲੰਗਾਨਾ

-

1

14.

ਉੱਤਰ ਪ੍ਰਦੇਸ਼

3

-

15.

ਉੱਤਰਾਖੰਡ

8

-

 

ਕੁੱਲ ਜੋੜ

64

27

 

<><><><><>

ਐੱਸਐੱਨਸੀ/ਟੀਐੱਮ/ਆਰਆਰ



(Release ID: 1743707) Visitor Counter : 113


Read this release in: English , Urdu