ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਮੈਗਾ ਫੂਡ ਪਾਰਕਾਂ (ਐਮਐਫਪੀ'ਜ਼) ਦੀ ਸਥਾਪਨਾ

Posted On: 06 AUG 2021 1:56PM by PIB Chandigarh

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਸਾਲ 2008 ਤੋਂ ਮੈਗਾ ਫੂਡ ਪਾਰਕ ਸਕੀਮ (ਐਮਐਫਪੀਐਸ) ਲਾਗੂ ਕਰ ਰਿਹਾ ਹੈ, ਜੋ ਹੁਣ ਕੇਂਦਰੀ ਖੇਤਰ ਦੀ ਮੁੱਖ ਸਕੀਮ - ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐਮਕੇਐਸਵਾਈ) ਦੀ ਇੱਕ ਕੰਪੋਨੈਂਟ ਯੋਜਨਾ ਹੈ। ਇਸ ਯੋਜਨਾ ਦਾ ਮੁੱਢਲਾ ਉਦੇਸ਼ ਖੇਤ ਤੋਂ ਬਾਜ਼ਾਰ ਤੱਕ ਮੁੱਲ ਲੜੀ ਸਮੇਤ ਫੂਡ ਪ੍ਰੋਸੈਸਿੰਗ ਲਈ ਆਧੁਨਿਕ ਬੁਨਿਆਦੀ ਢਾਂਚਾ ਸਹੂਲਤਾਂ ਮੁਹੱਈਆ ਕਰਵਾਉਣਾ ਹੈ। 

ਮੰਤਰਾਲੇ ਨੇ 38 ਮੈਗਾ ਫੂਡ ਪਾਰਕਾਂ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਦੇਸ਼ ਦੇ ਤਿੰਨ ਮੈਗਾ ਫੂਡ ਪਾਰਕਾਂ ਨੂੰ ਸਿਧਾਂਤਕ ਤੌਰ ਤੇ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਵਿੱਚੋਂ, 22 ਮੈਗਾ ਫੂਡ ਪਾਰਕ ਪ੍ਰੋਜੈਕਟਾਂ ਨੂੰ ਕਾਰਜਸ਼ੀਲ ਬਣਾਇਆ ਗਿਆ ਹੈ ਅਤੇ 19 ਪ੍ਰੋਜੈਕਟ ਲਾਗੂ ਕਰਨ ਦੇ ਵੱਖ -ਵੱਖ ਪੜਾਵਾਂ ਅਧੀਨ ਹਨ। 

ਹਰੇਕ ਮੰਜੂਰਸ਼ੁਦਾ ਮੈਗਾ ਫੂਡ ਪਾਰਕ ਵਿੱਚ ਪਾਰਕ ਦੀ ਸਥਾਪਨਾ ਲਈ ਪ੍ਰੋਜੈਕਟ ਦੀ ਕੁੱਲ ਔਸਤਨ ਲਾਗਤ 110.92 ਕਰੋੜ ਰੁਪਏ ਸ਼ਾਮਲ ਹੈ। ਇੱਕ ਮੰਜੂਰਸ਼ੁਦਾ ਮੈਗਾ ਫੂਡ ਪਾਰਕ ਦੀ ਕੁੱਲ ਲਾਗਤ ਵਿੱਚ 5,54,988.00 ਡਾਲਰ ਦੀ ਰਕਮ ਵਿਦੇਸ਼ੀ ਨਿਵੇਸ਼ ਵਜੋਂ ਸ਼ਾਮਲ ਹੈ। 

ਇਹ ਜਾਣਕਾਰੀ ਫੂਡ ਪ੍ਰੋਸੈਸਿੰਗ ਉਦਯੋਗਾਂ ਬਾਰੇ ਰਾਜ ਮੰਤਰੀ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੱਲੋਂ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

---------------------- 

ਐੱਸ ਐੱਨ ਸੀ/ਟੀ ਐੱਮ /ਆਰ ਆਰ 


(Release ID: 1743258)