ਬਿਜਲੀ ਮੰਤਰਾਲਾ

ਐਲਈਡੀ ਲਾਈਟਿੰਗ ਵਿੱਚ ਸਵੈ-ਨਿਰਭਰਤਾ

Posted On: 05 AUG 2021 1:25PM by PIB Chandigarh

ਊਰਜਾ ਮੰਤਰਾਲੇ (ਐੱਮਓਪੀ) ਨੇ 28.07.2020 ਅਤੇ 17.09.2020 ਦੇ ਆਦੇਸ਼ਾਂ ਦੇ ਅਨੁਸਾਰ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਸੋਧੇ ਹੋਏ ਆਦੇਸ਼ ਦੇ ਅਧੀਨ 04.06.2020 ਦੇ ਅਨੁਸਾਰ ਜਨਤਕ ਖਰੀਦਦਾਰੀ (ਮੇਕ ਇਨ ਇੰਡੀਆ ਨੂੰ ਤਰਜੀਹ) ਆਰਡਰ, 2017 ਤਹਿਤ ਬਿਜਲੀ ਖੇਤਰ ਦੇ ਸਬੰਧ ਵਿੱਚ ਸਥਾਨਕ ਸਪਲਾਇਰਾਂ ਨੂੰ ਖਰੀਦ ਤਰਜੀਹ ਦਿੱਤੀ ਹੈ।

ਲਾਈਟ ਐਮਿਟਿੰਗ ਡਾਇਓਡ (ਐੱਲਈਡੀ) ਲਾਈਟਿੰਗ ਵਿੱਚ ਸਵੈ-ਨਿਰਭਰਤਾ ਨੂੰ ਉਤਸ਼ਾਹਤ ਕਰਨ ਲਈ ਭਾਰਤ ਸਰਕਾਰ ਦੁਆਰਾ ਇੱਕ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀਐੱਲਆਈ) ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜੋ ਨਿਵੇਸ਼ਕਾਂ ਨੂੰ ਆਕਰਸ਼ਤ ਕਰੇਗੀ ਅਤੇ ਕੰਪੋਨੈਂਟਸ ਦੇ ਸਥਾਨਕ ਨਿਰਮਾਣ ਨੂੰ ਉਤਸ਼ਾਹਤ ਕਰੇਗੀ।

ਇਸ ਤੋਂ ਇਲਾਵਾ ਵਣਜ ਵਿਭਾਗ ਨੇ ਲਾਜ਼ਮੀ ਰਜਿਸਟ੍ਰੇਸ਼ਨ ਆਰਡਰ (ਸੀਆਰਓ) ਦੀ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਸਾਰੇ ਐੱਲਈਡੀ ਉਤਪਾਦਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਰਜਿਸਟਰਡ ਕਰਨਾ ਹੋਵੇਗਾ।

ਇਹ ਜਾਣਕਾਰੀ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

********** 

 

ਐਮਵੀ/ਆਈਜੀ



(Release ID: 1743004) Visitor Counter : 97


Read this release in: English , Urdu , Telugu