ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਾਰੀਆਂ 4,372 ਸ਼ਹਿਰੀ ਸਥਾਨਕ ਸੰਸਥਾਵਾਂ / ਸ਼ਹਿਰੀ ਮਿਊਂਸਿਪਲ ਠੋਸ ਰਹਿੰਦ ਖੂੰਹਦ ਦਾ ਵਿਗਿਆਨਕ ਢੰਗ ਤਰੀਕੇ ਨਾਲ ਨਿਪਟਾਰਾ ਕਰ ਰਹੇ ਹਨ

Posted On: 05 AUG 2021 1:58PM by PIB Chandigarh

ਮਿਉਂਸਿਪਲ ਸੋਲਿਡ ਵੇਸਟ (ਐੱਮ ਐੱਸ ਡਬਲਯੁ) ਨਿਯਮ 2016 ਅਨੁਸਾਰ ਸਾਰੀਆਂ 4,372 ਸ਼ਹਿਰੀ ਸਥਾਨਕ ਸੰਸਥਾਵਾਂ / ਸ਼ਹਿਰੀ ਮਿਊਂਸਿਪਲ ਠੋਸ ਰਹਿੰਦ ਖੂੰਹਦ ਦਾ ਵਿਗਿਆਨਕ ਢੰਗ ਤਰੀਕੇ ਨਾਲ ਨਿਪਟਾਰਾ ਕਰ ਰਹੇ ਹਨ । ਵੇਰਵੇ ਹੇਠ ਲਿਖੇ ਹਨ ।
 

Type of Solid Waste Management (SWM) activity

Practicing wards

Total wards

Percent progress

Door-to-door collection of waste.

86,228

88,803

97.10 %

100 % Source segregation of waste.

72,493

88,803

81.63 %



ਦੇਸ਼ ਵਿੱਚ 1,40,980 ਟਨ ਪ੍ਰਤੀ ਦਿਨ ਜਨਰੇਟ ਕੀਤੇ ਜਾਂਦੇ ਮਿਉਂਸਿਪਲ ਰਹਿੰਦ ਖੂੰਹਦ ਵਿੱਚੋਂ 68% ਯਾਨੀ 96,259 ਟੀ ਪੀ ਡੀ ਵਿਗਿਆਨਕ ਢੰਗ ਤਰੀਕੇ ਨਾਲ  ਪ੍ਰੋਸੈੱਸ ਕੀਤਾ ਜਾ ਰਿਹਾ ਹੈ ।
ਦੇਸ਼ ਵਿੱਚ ਐੱਮ ਐੱਸ ਡਬਲਯੁ ਨੂੰ ਸੋਧਣ ਲਈ ਬੁਨਿਆਦੀ ਢਾਂਚੇ ਵਿੱਚ ਘਰ ਘਰ ਤੋਂ ਕੂੜੇ ਨੂੰ ਇਕੱਠਾ ਕਰਨ ਦਾ ਅਭਿਆਸ ਅਪਣਾਉਣਾ , 100% ਸਰੋਤ ਅਤੇ ਰਹਿੰਦ ਖੂੰਹਦ ਨੂੰ ਵਿਗਿਆਨਕ ਢੰਗ ਨਾਲ ਪ੍ਰੋਸੈੱਸ ਕਰਨ ਲਈ ਅਲੱਗ ਅਲੱਗ ਕਰਨਾ ਸ਼ਾਮਲ ਹੈ । ਕੂੜੇ ਨੂੰ ਵਿਗਿਆਨਕ ਢੰਗ ਨਾਲ ਪ੍ਰੋਸੈੱਸ ਕਰਨ ਲਈ ਵੱਖ ਵੱਖ ਤਰੀਕਿਆਂ ਵਿੱਚ ਕੂੜੇ ਤੋਂ ਬਿਜਲੀ ਅਤੇ ਕੰਪੋਸਡ ਦਾ ਉਤਪਾਦਨ , ਬਾਇਓ ਮੀਥਨਾਈਜੇਸ਼ਨ , ਸਮੱਗਰੀ ਰਿਕਵਰੀ ਸਹੂਲਤਾਂ ਅਤੇ ਰਹਿੰਦ ਖੂੰਹਦ ਨੂੰ ਖ਼ਤਮ ਕਰਨ ਅਤੇ ਨਿਰਮਾਣ ਲਈ ਰਿਸਾਈਕਲਿੰਗ ਸ਼ਾਮਲ ਹੈ ।
ਐੱਸ ਬੀ ਐੱਮ — ਯੂ ਤਹਿਤ ਐੱਸ ਡਬਲਯੁ ਐੱਮ ਪ੍ਰਾਜੈਕਟਾਂ ਦੀ ਕੁਲ ਪ੍ਰਵਾਨਿਤ ਕੀਮਤ ਦਾ 35% ਕੇਂਦਰੀ ਸਹਾਇਤਾ ਵਜੋਂ ਜਾਰੀ ਕੀਤਾ ਜਾਂਦਾ ਹੈ । ਜਿਸ ਨੂੰ ਸੂਬਾ / ਕੇਂਦਰ ਸ਼ਾਸਤ ਪ੍ਰਸ਼ਾਸਨਾਂ ਦੁਆਰਾ ਅੱਗੇ ਮਿਉਂਸਿਪਲ ਕਾਰਪੋਰੇਸ਼ਨਾਂ / ਯੂ ਐੱਲ ਬੀਜ਼ ਨੂੰ ਸੂਬੇ ਦੇ ਹਿੱਸੇ ਨੂੰ ਪਾ ਕੇ ਤਬਦੀਲ ਕੀਤਾ ਜਾਂਦਾ ਹੈ । ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਾਖ਼ਤੀ ਹੱਥੀਂ ਸਫਾਈ ਕਰਨ ਵਾਲੇ ਅਤੇ ਉਹਨਾਂ ਦੇ ਆਸ਼ਰਤਾਂ ਨੂੰ ਮੁੜ ਵਸੇਬੇ ਲਈ ਹੇਠ ਲਿਖੇ ਲਾਭ ਦਿੱਤੇ ਜਾਂਦੇ ਹਨ ।
1.   ਪਰਿਵਾਰ ਦੇ ਪਛਾਣ ਕੀਤੇ ਹਥੀਂ ਸਫਾਈ ਕਰਨ ਵਾਲੇ ਦੇ ਇੱਕ ਮੈਂਬਰ ਨੂੰ 40,000 ਰੁਪਏ ਇੱਕੋ ਵਾਰ ਨਗਦੀ ਸਹਾਇਤਾ ।
2.   ਸ਼ਨਾਖਤੀ ਹਥੀਂ ਸਫਾਈ ਕਰਨ ਵਾਲੇ ਅਤੇ ਉਹਨਾਂ ਦੇ ਆਸ਼ਰਤਾਂ ਲਈ ਹੁਨਰ ਵਿਕਾਸ ਸਿਖਲਾਈ ਦੇ ਨਾਲ 3,000 ਰੁਪਏ ਪ੍ਰਤੀ ਮਹੀਨਾ ਵਜੀਫਾ ।
3.   ਸਵੈ ਰੋਜ਼ਗਾਰ ਪ੍ਰਾਜੈਕਟਾਂ ਲਈ 5 ਲੱਖ ਰੁਪਏ ਵਾਲੇ ਪੂੰਜੀ ਸਬਸਿਡੀ ਵਾਲੇ ਸਵੈ ਰੋਜ਼ਗਾਰ ਪ੍ਰਾਜੈਕਟਾਂ ਲਈ ਰਿਆਇਤੀ ਕਰਜ਼ੇ  ।
4.   ਕੌਮੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਦੀ ਸਵੱਛਤਾ ਉੱਦਮੀ ਯੋਜਨਾ ਤਹਿਤ ਸਫਾਈ ਕਰਮਚਾਰੀਆਂ , ਹੱਥੀਂ ਸਫਾਈ ਕਰਨ ਵਾਲਿਆਂ ਅਤੇ ਉਹਨਾਂ ਦੇ ਆਸ਼ਰਤਾਂ ਨੂੰ ਸਫਾਈ ਨਾਲ ਸੰਬੰਧਿਤ ਉਪਕਰਣਾਂ , ਵਾਹਨਾਂ ਲਈ ਮਸ਼ੀਨੀਕਰਨ ਨਾਲ ਸਫਾਈ ਕਰਨ ਵਾਲੇ ਸੀਵਰੇਜ ਅਤੇ ਸੈਪਟਿਕ ਟੈਂਕੀਆਂ ਮੁਹੱਈਆ ਕਰਨ ਲਈ 5 ਲੱਖ ਰੁਪਏ ਦੀ ਕੈਪੀਟਲ ਸਬਸਿਡੀ ਤੇ ਰਿਆਇਤੀ ਕਰਜ਼ੇ ।


ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਦਿੱਤੀ ।
*****************

ਵਾਈ ਬੀ / ਐੱਸ ਐੱਸ


(Release ID: 1742982) Visitor Counter : 136


Read this release in: English , Bengali , Telugu