ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀ ਵਿਦਿਆਰਥੀਆਂ ਲਈ ਵਜੀਫੇ

Posted On: 05 AUG 2021 5:13PM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲਾ ਪ੍ਰੀ—ਮੈਟ੍ਰਿਕ, ਪੋਸਟ ਮੈਟ੍ਰਿਕ , ਮੈਰਿਟ ਕਮ ਮੀਨਜ਼ ਅਧਾਰਿਤ ਵਜੀਫਾ ਸਕੀਮਾਂ ਅਤੇ ਬੇਗਮ ਹਜ਼ਰਤ ਮਹਿਲਾ ਕੌਮੀ ਵਜੀਫਾ ਸਕੀਮ ਦੇਸ਼ ਭਰ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 6 ਨੋਟੀਫਾਈਡ  ਘੱਟ ਗਿਣਤੀ ਭਾਈਚਾਰਿਆਂ — ਬੋਧੀ , ਕ੍ਰਿਸਚਿਅਨ , ਜੈਨ , ਮੁਸਲਿਮ , ਪਾਰਸੀ ਅਤੇ ਸਿੱਖ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਸਿੱਖਿਆ ਸਸ਼ਕਤੀਕਰਨ ਲਈ ਲਾਗੂ ਕਰਦਾ ਹੈ । ਪਿਛਲੇ 7 ਸਾਲਾਂ ਵਿੱਚ 4.52 ਕਰੋੜ ਤੋਂ ਵੱਧ ਵਜੀਫੇ  ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਯੋਗ ਵਿਦਿਆਰਥੀਆਂ ਨੂੰ ਮੁਹੱਈਆ ਕੀਤੇ ਗਏ ਹਨ, ਜਿਹਨਾਂ ਵਿੱਚੋਂ 53% ਕੁੜੀਆਂ ਨੂੰ ਦਿੱਤੇ ਗਏ ਹਨ । ਪਿਛਲੇ 3 ਸਾਲਾਂ ਵਿੱਚ — 2018—19 ਤੋਂ 2020—21 ਵਿੱਚ ਮਨਜ਼ੂਰ ਕੀਤੇ ਗਏ ਵਜੀਫਿਆਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ । 

 

Year

Number of Scholarship approved

2018-19

66,93,890

2019-20

67,24,551

2020-21

63,40,579

 

ਮੰਤਰਾਲੇ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਤਿੰਨ ਵਜੀਫਾ ਸਕੀਮਾਂ ਇੱਕ ਜਾਰੀ ਪ੍ਰਕਿਰਿਆ ਹੈ ।

ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
****************

ਐੱਨ ਏ ਓ // (ਐੱਮ ਓ ਐੱਮ ਏ_ਐੱਲ ਐੱਸ ਕਿਉ — 2851)


(Release ID: 1742975) Visitor Counter : 135


Read this release in: English , Urdu , Bengali