ਜਲ ਸ਼ਕਤੀ ਮੰਤਰਾਲਾ

ਜ਼ਮੀਨੀ ਪਾਣੀ ਦੇ ਪੱਧਰ ਦੀ ਨਿਗਰਾਨੀ

Posted On: 05 AUG 2021 5:27PM by PIB Chandigarh

ਸੈਂਟਰਲ ਗਰਾਊਂਡ ਵਾਟਰ ਬੋਰਡ (ਸੀਜੀਡਬਲਯੂਬੀ) ਸਮੇਂ -ਸਮੇਂ ਤੇ ਨਿਗਰਾਨੀ ਕਰਨ ਵਾਲੇ ਖੂਹਾਂ ਦੇ ਨੈਟਵਰਕ ਰਾਹੀਂ ਖੇਤਰੀ ਪੱਧਰ 'ਤੇ ਦੇਸ਼ ਭਰ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਿਹਾ ਹੈ। ਪਾਣੀ ਦੇ ਪੱਧਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਨਿਗਰਾਨੀ ਕੀਤੇ ਗਏ ਖੂਹਾਂ ਵਿੱਚੋਂ ਲਗਭਗ 68% ਪਾਣੀ ਦੇ ਪੱਧਰ ਦੀ ਡੂੰਘਾਈ ਜ਼ਮੀਨੀ ਪੱਧਰ ਤੋਂ 5.0 ਮਾਤਰ ਤੱਕ ਹੇਠਾਂ ਹੈ। ਕੁਝ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵੱਖ ਵੱਖ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਡੂੰਘਾ ਪੱਧਰ (ਜ਼ਮੀਨੀ ਪੱਧਰ ਤੋਂ 40 ਮੀਟਰ ਤੋਂ ਵੱਧ) ਵੀ ਦੇਖਿਆ ਗਿਆ ਹੈ। ਪਾਣੀ ਦੇ ਪੱਧਰ ਦੀ ਰਾਜ-ਅਧਾਰਤ ਡੂੰਘਾਈ ਅਤੇ ਨਵੰਬਰ 2020 ਲਈ ਖੂਹਾਂ ਦੀ ਪ੍ਰਤੀਸ਼ਤਤਾ ਦੀ ਵੰਡ ਨੂੰ ਅਨੈਕਸਚਰ ਵਿੱਚ ਦਿੱਤਾ ਗਿਆ ਹੈ। 

(ਸੀ) ਅਤੇ (ਡੀਪਾਣੀ ਇੱਕ ਰਾਜ ਦਾ ਵਿਸ਼ਾ ਹੋਣ ਦੇ ਨਾਤੇਦੇਸ਼ ਵਿੱਚ ਜਲ ਸੰਭਾਲ ਅਤੇ ਪਾਣੀ ਦੀ ਸੰਭਾਲ ਸਮੇਤ ਜਲ ਪ੍ਰਬੰਧਨ ਦੀਆਂ ਪਹਿਲਕਦਮੀਆਂ ਮੁੱਖ ਤੌਰ ਤੇ ਰਾਜਾਂ ਦੀ ਜ਼ਿੰਮੇਵਾਰੀ ਹਨ। ਹਾਲਾਂਕਿਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਧਰਤੀ ਹੇਠਲੇ ਪਾਣੀ ਦੀ ਸੰਭਾਲਪ੍ਰਬੰਧਨ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲਏ ਗਏ ਮਹੱਤਵਪੂਰਨ ਉਪਾਅ ਹੇਠਾਂ ਦਿੱਤੇ ਯੂਆਰਐੱਲ ਤੇ ਉਪਲਬਧ ਹਨ:

http://jalshakti-dowr.gov.in/sites/default/files/Steps_to_control_water_depletion_Feb2021.pdf.

 

ਜਮੀਨ ਹੇਠਲੇ ਪਾਣੀ ਨੂੰ ਆਰਟੀਫਿਸ਼ੀਅਲ ਤੌਰ ਤੇ ਰੀਚਾਰਜ ਕਰਨ ਲਈ ਮਾਸਟਰ ਪਲਾਨ- 2020  ਸੀਜੀਡਬਲਯੂਬੀ ਵੱਲੋਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਮੈਕਰੋ ਪੱਧਰ ਦੀ ਯੋਜਨਾ ਹੈ ਜਿਸ ਵਿੱਚ ਅਨੁਮਾਨਤ ਲਾਗਤ ਸਮੇਤ ਦੇਸ਼ ਦੇ ਵੱਖੋ-ਵੱਖਰੇ ਇਲਾਕਿਆਂ ਦੀਆਂ ਸਥਿਤੀਆਂ ਲਈ ਵੱਖ-ਵੱਖ ਢਾਂਚਿਆਂ ਨੂੰ ਦਰਸਾਇਆ ਗਿਆ ਹੈ। ਇਸ ਮਾਸਟਰ ਪਲਾਨ ਵਿੱਚ ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਤਕਰੀਬਨ 1.06 ਕਰੋੜ ਛੱਤ ਦੇ ਉਪਰ ਮੀਂਹ ਦੇ ਪਾਣੀ ਦੀ ਸੰਭਾਲ ਦੇ  ਢਾਂਚਿਆਂ ਦੀ ਉਸਾਰੀ ਦੀ ਕਲਪਨਾ ਹੈ ਜਿਸ ਦੀ ਅਨੁਮਾਨਤ ਲਾਗਤ ਲਗਭਗ 36794.00 ਕਰੋੜ ਰੁਪਏ ਹੈ।

ਭਾਰਤ ਸਰਕਾਰ ਨੇ 2019 ਵਿੱਚ ਭਾਰਤ ਦੇ 256 ਜ਼ਿਲ੍ਹਿਆਂ ਦੇ ਪਾਣੀ ਦੇ ਤਣਾਅ ਵਾਲੇ ਬਲਾਕਾਂ ਵਿੱਚ ਜਮੀਨ ਹੇਠਲੇ ਪਾਣੀ ਦੀਆਂ ਸਥਿਤੀਆਂ ਸਮੇਤ ਪਾਣੀ ਦੀ ਉਪਲਬਧਤਾ ਵਿੱਚ ਸੁਧਾਰ ਲਿਆਉਣ ਲਈ ਮਿਸ਼ਨ ਦੀ ਭਾਵਨਾ ਦੀ ਪਹੁੰਚ ਨਾਲ ਇੱਕ ਸਮਾਂ ਬੱਧ ਜਲ ਸ਼ਕਤੀ ਅਭਿਆਨ (ਜੇਐਸਏ) ਲਾਂਚ ਕੀਤਾ ਸੀ। ਇਸ ਸਬੰਧ ਵਿੱਚ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀਆਂ ਟੀਮਾਂ, ਜਲ ਸ਼ਕਤੀ ਮੰਤਰਾਲੇ ਦੇ ਟੈਕਨੀਕਲ ਅਧਿਕਾਰੀਆਂ ਨਾਲ ਪਾਣੀ ਦੇ ਤਣਾਅ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨ ਅਤੇ ਢੁੱਕਵੀਂ ਦਖਲਅੰਦਾਜ਼ੀ ਲਈ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੇ ਨਾਲ ਨੇੜਲੇ ਸਹਿਯੋਗ ਨਾਲ ਕੰਮ ਕਰਨ ਲਈ ਨਿਯੁਕਤ ਕੀਤੀਆਂ ਗਈਆਂ ਸਨ।

ਇਸ ਤੋਂ ਇਲਾਵਾਜਲ ਸ਼ਕਤੀ ਮੰਤਰਾਲੇ ਨੇ ਦੇਸ਼ ਭਰ ਦੇ ਸਾਰੇ ਜਿਲਿਆਂ ਦੇ ਸਾਰੇ ਬਲਾਕਾਂ (ਪੇਂਡੂ ਦੇ ਨਾਲ ਨਾਲ ਸ਼ਹਿਰੀ ਇਲਾਕਿਆਂ) ਨੂੰ 22 ਮਾਰਚ 2021 ਤੋਂ 30 ਨਵੰਬਰ 2021 ਦੇ ਦੌਰਾਨ ਕਵਰ ਕਰਨ ਲਈ "ਕੈਚ ਦ ਰੇਨ - ਜਿੱਥੇ ਇਹ ਹੁੰਦੀ ਹੈ ਅਤੇ ਜਦੋਂ ਹੁੰਦੀ ਹੈ" ਦੇ ਵਿਚਾਰ ਨਾਲ "ਜਲ ਸ਼ਕਤੀ ਅਭਿਆਨ : ਕੈਚ ਦ ਰੇਨ" (ਜੇਐੱਸਏ :ਸੀਟੀਆਰ) ਸ਼ੁਰੂ ਕੀਤਾ ਹੈ। ਇਸ ਅਭਿਆਨ ਦੀ ਸ਼ੁਰੂਆਤ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ 22 ਮਾਰਚ 2021 ਨੂੰ ਕੀਤੀ ਗਈ ਸੀ।

 ਕੇਂਦਰ ਸਰਕਾਰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਦੇ ਜ਼ਰੀਏ ਪਾਣੀ ਦੀ ਸੰਭਾਲ ਅਤੇ ਸੁਰੱਖਿਆ ਕਾਰਜਾਂ ਦੇ ਨਿਰਮਾਣ ਵਿੱਚ ਸਹਾਇਤਾ ਦਿੰਦੀ ਹੈ। ਘਰਾਂ ਦੀਆਂ ਜ਼ਮੀਨਾਂ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈਮਗਨਰੇਗਾ ਦੇ ਅਧੀਨ ਖੇਤਾਂ ਦੇ ਤਲਾਬਡੱਗ ਵੈਲ ਅਤੇ ਹੋਰ ਵਾਟਰਸ਼ੇਡ ਗਤੀਵਿਧੀਆਂ ਦੀ ਇਜਾਜ਼ਤ ਹੈ। 

ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐਮਓਐਚ ਅਤੇ ਯੂਏ) ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮਾਰਗਦਰਸ਼ਨ ਲਈ ਮਾਡਲ ਬਿਲਡਿੰਗ ਉਪ ਕਾਨੂੰਨ (ਐਮਬੀਬੀਐਲ), 2016 ਜਾਰੀ ਕੀਤਾ ਗਿਆ ਹੈ ਜਿਸਦਾ 'ਰੇਨ ਵਾਟਰ ਹਾਰਵੈਸਟਿੰਗਦਾ ਚੈਪਟਰ ਹੈ। ਇਸ ਚੈਪਟਰ ਦੀਆਂ ਵਿਵਸਥਾਵਾਂ ਸਾਰੀਆਂ ਇਮਾਰਤਾਂ 'ਤੇ ਲਾਗੂ ਹੁੰਦੀਆਂ ਹਨ। 33 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮੀਂਹ ਦੇ ਪਾਣੀ ਦੀ ਸੰਭਾਲ ਦੇ ਪ੍ਰਬੰਧਾਂ ਨੂੰ ਅਪਣਾਇਆ ਹੈ। ਰੇਨ ਵਾਟਰ ਹਾਰਵੈਸਟਿੰਗ ਨੀਤੀ ਨੂੰ ਲਾਗੂ ਕਰਨਾ ਰਾਜ ਸਰਕਾਰ / ਸ਼ਹਿਰੀ ਸਥਾਨਕ ਸੰਸਥਾ / ਸ਼ਹਿਰੀ ਵਿਕਾਸ ਅਥਾਰਟੀ ਦੇ ਦਾਇਰੇ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾਐਮਬੀਬੀਐਲ- 2016 ਦੇ ਅਨੁਸਾਰ, 100 ਵਰਗ ਮੀਟਰ ਤੋਂ ਉੱਪਰ ਦੇ ਸਾਰੇ ਰਿਹਾਇਸ਼ੀ ਪਲਾਟਾਂ ਤੇ ਮੀਂਹ ਦੇ ਪਾਣੀ ਦੀ ਸੰਭਾਲ ਦੀ ਵਿਵਸਥਾ ਲਾਗੂ ਹੈ। 

ਇਸ ਮੰਤਰਾਲੇ ਨੇ 24 ਸਤੰਬਰ 2020 ਨੂੰ ਨੋਟੀਫਾਈ ਕੀਤੇ ਗਏ ਸਮੁੱਚੇ ਭਾਰਤ ਵਿੱਚ ਜਮੀਨ ਹੇਠਲੇ ਪਾਣੀ ਦੀ ਨਿਕਾਸੀ ਦੇ ਕੰਟਰੋਲ ਅਤੇ ਨਿਯਮਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦਿਸ਼ਾ ਨਿਰਦੇਸ਼ਾਂ ਦੇ ਸਬੰਧ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ  ਜਾਰੀ ਕੀਤੇ ਮਾਡਲ ਬਿਲਡਿੰਗ ਉਪ ਨਿਯਮਾਂ ਦੇ ਅਨੁਸਾਰ ਇਮਾਰਤ ਦੇ ਅੰਦਰ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ/ਰੀਚਾਰਜ ਲਈ  ਸ਼ਹਿਰੀ ਖੇਤਰਾਂ ਵਿੱਚ ਰਿਹਾਇਸ਼ੀ ਅਪਾਰਟਮੈਂਟਸ/ਸਮੂਹ ਹਾਊਸਿੰਗ ਸੁਸਾਇਟੀਆਂ ਆਦਿ ਦੇ ਨਾਲ-ਬਿਨਾਂ ਇਤਰਾਜ਼ ਸਰਟੀਫਿਕੇਟ (ਐਨਓਸੀ) ਦੀ ਅਰਜ਼ੀ ਨਾਲ ਪ੍ਰਸਤਾਵ ਦਾਖਲ ਕਰਨ ਦੀ ਜਰੂਰਤ ਹੈ।  

 ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਨਮੂਨਾ ਬਿੱਲ ਭੇਜਿਆ ਹੈ ਤਾਂ ਜੋ ਉਹ ਇਸਦੇ ਵਿਕਾਸ ਦੇ ਨਿਯਮਾਂ ਲਈ ਢੁਕਵੇਂ ਭੂਮੀ ਜਲ ਕਾਨੂੰਨ ਬਣਾਉਣ ਦੇ ਯੋਗ ਹੋ ਸਕਣਜਿਸ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਦੀ ਵਿਵਸਥਾ ਵੀ ਸ਼ਾਮਲ ਹੈ। ਹੁਣ ਤੱਕ, 19 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਧਰਤੀ ਹੇਠਲੇ ਪਾਣੀ ਦੇ ਕਾਨੂੰਨ ਨੂੰ ਅਪਣਾਇਆ ਅਤੇ ਲਾਗੂ ਕੀਤਾ ਹੈ। 

 ਇਹ ਜਾਣਕਾਰੀ ਜਲ ਸ਼ਕਤੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

 Annexure

 

State-wise Depth to water Level and Distribution of Percentage of Wells for the Period of November, 2020

 

S. No.

Name of State

No. of wells Analysed

Depth to Water Level (mbgl)

Number & Percentage of Wells Showing Depth to Water Level (mbgl) in the Range of

0-2

2-5

5-10

10-20

20-40

> 40

Min

Max

No

%

No

%

No

%

No

%

No

%

No

%

1

Andhra Pradesh

717

0.00

75.65

377

52.6

221

30.8

80

11.2

26

3.6

10

1.4

3

0.4

2

Arunachal Pradesh

3

0.80

6.47

1

33.3

1

33.3

1

33.3

0

0.0

0

0.0

0

0.0

3

Assam

160

0.05

15.84

94

58.8

54

33.8

10

6.3

2

1.3

0

0.0

0

0.0

4

Bihar

548

0.25

15.00

132

24.1

348

63.5

58

10.6

10

1.8

0

0.0

0

0.0

5

Chandigarh

12

2.74

53.64

0

0.0

3

25.0

1

8.3

4

33.3

3

25.0

1

8.3

6

Chhattisgarh

721

0.07

29.57

46

6.4

476

66.0

172

23.9

24

3.3

3

0.4

0

0.0

7

Dadra & Nagar Haveli #

17

1.03

7.60

6

35.3

10

58.8

1

5.9

0

0.0

0

0.0

0

0.0

8

Daman & Diu

9

1.30

4.60

1

11.1

7

77.8

1

11.1

0

0.0

0

0.0

0

0.0

9

Delhi

81

1.61

65.16

1

1.2

18

22.2

21

25.9

21

25.9

14

17.3

6

7.4

10

Goa

65

1.32

13.58

8

12.3

31

47.7

22

33.8

4

6.2

0

0.0

0

0.0

11

Gujarat

742

0.00

44.20

136

18.3

288

38.8

204

27.5

79

10.6

34

4.6

1

0.1

12

Haryana

315

0.10

108.00

24

7.6

66

21.0

52

16.5

77

24.4

66

21.0

30

9.5

13

Himachal Pradesh

89

0.41

29.02

18

20.2

30

33.7

21

23.6

17

19.1

3

3.4

0

0.0

14

Jammu & Kashmir

163

0.09

34.50

34

20.9

86

52.8

29

17.8

8

4.9

6

3.7

0

0.0

15

Jharkhand

279

0.00

14.05

61

21.9

171

61.3

44

15.8

3

1.1

0

0.0

0

0.0

16

Karnataka

1318

0.01

32.50

440

33.4

470

35.7

322

24.4

82

6.2

4

0.3

0

0.0

17

Kerala

1334

0.18

31.35

243

18.2

416

31.2

561

42.1

109

8.2

5

0.4

0

0.0

18

Madhya Pradesh

1296

0.00

54.10

155

12.0

525

40.5

470

36.3

127

9.8

18

1.4

1

0.1

19

Maharashtra **

3701

0.05

39.50

1859

50.2

1293

34.9

431

11.6

95

2.6

23

0.6

0

0.0

20

Meghalaya

24

0.18

4.80

11

45.8

13

54.2

0

0.0

0

0.0

0

0.0

0

0.0

21

Nagaland

2

4.21

6.37

0

0.0

1

50.0

1

50.0

0

0.0

0

0.0

0

0.0

22

Odisha

1220

0.01

12.76

543

44.5

582

47.7

93

7.6

2

0.2

0

0.0

0

0.0

23

Pondicherry

6

1.36

6.78

1

16.7

4

66.7

1

16.7

0

0.0

0

0.0

0

0.0

24

Punjab

250

0.28

70.00

20

8.0

38

15.2

47

18.8

65

26.0

60

24.0

20

8.0

25

Rajasthan

968

0.17

119.02

50

5.2

217

22.4

193

19.9

158

16.3

171

17.7

179

18.5

26

Tamil Nadu

640

0.00

67.42

114

17.8

208

32.5

196

30.6

95

14.8

20

3.1

7

1.1

27

Telangana

549

0.00

67.00

208

37.9

218

39.7

92

16.8

24

4.4

6

1.1

1

0.2

28

Tripura

21

0.24

6.12

9

42.9

10

47.6

2

9.5

0

0.0

0

0.0

0

0.0

29

Uttar Pradesh

634

0.00

44.21

117

18.5

273

43.1

126

19.9

97

15.3

18

2.8

3

0.5

30

Uttarakhand

47

0.98

60.00

6

12.8

13

27.7

17

36.2

6

12.8

3

6.4

2

4.3

31

West Bengal

638

0.00

29.38

140

21.9

300

47.0

107

16.8

78

12.2

13

2.0

0

0.0

Total

16569

0.00

119.02

4855

29.3

6391

38.6

3376

20.4

1213

7.3

480

2.9

254

1.5

 

*****

 

 

 ਐੱਸ /ਐੱਸ ਕੇ 


(Release ID: 1742973) Visitor Counter : 284


Read this release in: English , Bengali