ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰਾਸ਼ਟਰੀ ਰਾਜਮਾਰਗਾਂ ’ਤੇ ਸੋਲਰ ਪੈਨਲਾਂ ਦੀ ਸਥਾਪਨਾ
Posted On:
05 AUG 2021 1:14PM by PIB Chandigarh
ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗਾਂ ’ਤੇ ਸੂਰਜੀ ਊਰਜਾ ਉਤਪਾਦਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਉਪਲਬਧ ਥਾਵਾਂ’ਤੇ ਸੋਲਰ ਪੈਨਲ ਲਗਾਉਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੀ ਵਰਤੋਂ ਕਿਸੇ ਵੀ ਆਵਾਜਾਈ/ਰਾਜਮਾਰਗ ਨਾਲ ਸੰਬੰਧਤ ਸੇਵਾਵਾਂ/ਪਲਾਂਟ ਲਗਾਉਣ ਲਈ ਨਹੀਂ ਕੀਤੀ ਗਈ ਹੈ ਅਤੇ ਉਨ੍ਹਾਂ ਥਾਵਾਂ ‘ਤੇ ਸੌਰ ਪੈਨਲਾਂ ਦੀ ਸਥਾਪਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ।
ਐੱਨਐੱਚਏਆਈ ਨੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਪੀਐੱਸਯੂਐਨਰਜੀ ਐੱਫ਼ੀਸੈਂਸੀ ਸਰਵਿਸਿਜ਼ ਲਿਮਿਟੇਡ (ਈਈਐੱਸਐੱਲ) ਨਾਲ ਸਾਂਝੇ ਉੱਦਮ ਲਈ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਹਨ,ਤਾਂ ਜੋ ਐੱਨਐੱਚਏਆਈ ਦੇ ਨਾਲ ਉਪਲਬਧ ਖਾਲੀ ਜ਼ਮੀਨ ਉੱਪਰ ਅਤੇ ਐੱਨਐੱਚਏਆਈ ਦੀਆਂ ਇਮਾਰਤਾਂ ਦੀ ਛੱਤਾਂ’ਤੇ,ਟੌਲ ਪਲਾਜ਼ਾ ਅਤੇ ਹੋਰ ਐੱਨਐੱਚਏਆਈ ਦੀ ਮਲਕੀਅਤ ਵਾਲੀਆਂ ਇਮਾਰਤਾਂ/ਢਾਂਚਿਆਂ ’ਤੇ ਸੌਰ ਊਰਜਾ ਪ੍ਰੋਜੈਕਟਾਂ ਦੀ ਸਥਾਪਨਾ ਦੀ ਸੰਭਾਵਨਾ ਦਾ ਅਧਿਐਨ ਕੀਤਾ ਜਾ ਸਕੇ।ਹੁਣ ਤੱਕ, ਐੱਨਐੱਚਏਆਈ ਦੁਆਰਾ ਕੋਈ ਵੀ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ ਹੈ।
ਈਪੀਈ ਅਤੇ ਡੀਐੱਮਈ (382 ਕੇਡਬਲਿਊਪੀ ਦੇ ਦੁਹਾਈ ਇੰਟਰਚੇਂਜ ਅਤੇ 450 ਕੇਡਬਲਿਊਪੀ ਸਮਰੱਥਾ ਦੇ ਦਾਸਨਾ ਇੰਟਰਚੇਂਜ ’ਤੇ) ਅਤੇ ਪੁਰੇ-ਸੋਤਾਪੁਰ (1 ਨੰਬਰ), ਨਾਗਪੁਰ ਬਾਈਪਾਸ (1 ਨੰਬਰ),ਵਾਈਗੰਗਾ ਬ੍ਰਿਜ ਤੋਂ ਛੱਤੀਸਗੜ੍ਹ ਬਾਰਡਰ (1 ਨੰਬਰ) ਅਤੇ ਸੋਲਾਪੁਰ ਯੇਡਲਸ਼ੀ (2 ਨੰਬਰ) ਦੇ ਪ੍ਰੋਜੈਕਟਾਂ ਵਿੱਚ ਟੋਲ ਪਲਾਜ਼ਿਆਂ ਦੀਆਂ ਛੱਤਾਂ ਉੱਤੇ ਸੋਲਰ ਪੈਨਲ ਲਗਾਏ ਗਏ ਹਨ।
ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਐੱਮਜੇਪੀਐੱਸ
(Release ID: 1742972)
Visitor Counter : 189