ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

33 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮਾਡਲ ਬਿਲਡਿੰਗ ਬਾਈ ਲਾਅਜ਼ 2016 ਤਹਿਤ ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀ ਵਿਸ਼ੇਸ਼ਤਾ ਨੂੰ ਅਪਣਾਇਆ ਹੈ

Posted On: 05 AUG 2021 1:58PM by PIB Chandigarh

 

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਥਾਨਕ ਹਾਲਤਾਂ ਅਨੁਸਾਰ ਸ਼ਹਿਰੀ ਅਤੇ ਖੇਤਰੀ ਵਿਕਾਸ ਯੋਜਨਾ ਬਣਾਉਣ ਅਤੇ ਲਾਗੂ ਕਰਨ (ਯੂ ਆਰ ਡੀ ਪੀ ਐੱਫ ਆਈ) ਦਿਸ਼ਾ ਨਿਰਦੇਸ਼ਾਂ 2014 , 2016 ਦਿੱਲੀ ਦੇ ਯੁਨੀਫਾਈਡ ਬਿਲਡਿੰਗ ਬਾਈ ਲਾਅਜ਼ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ ਉਪਾਵਾਂ ਅਤੇ ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀ ਲੋੜ ਤੇ ਉਚਿਤ ਧਿਆਨ ਕੇਂਦਰਿਤ ਕੀਤਾ ਹੈ । ਐੱਮ ਬੀ ਬੀ ਐੱਲ ਅਨੁਸਾਰ "ਇਮਾਰਤ ਯੋਜਨਾਵਾਂ , ਸਾਰੀਆਂ ਇਮਾਰਤਾਂ ਜਿਹਨਾਂ ਦੇ ਪਲਾਟ ਦਾ ਸਾਈਜ਼ 100 ਵਰਗ ਮੀਟਰ ਜਾਂ ਵੱਧ ਹੈ, ਦੀ ਮਨਜ਼ੂਰੀ ਲਈ ਦਾਇਰ ਕਰਨ ਵੇਲੇ ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਬਾਰੇ ਮੁਕੰਮਲ ਤਜਵੀਜ਼ ਨੂੰ ਸ਼ਾਮਲ ਕਰਨਾ ਲਾਜ਼ਮੀ ਹੈ'। ਇਹ ਵਿਸ਼ੇਸ਼ਤਾ 33 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਅਪਣਾਈ ਗਈ ਹੈ ।
ਸ਼ਹਿਰੀ ਵਿਕਾਸ ਸੂਬੇ ਦਾ ਵਿਸ਼ਾ ਹੈ । ਇਸ ਲਈ ਐੱਮ ਓ ਐੱਚ ਯੂ ਏ ਪਾਣੀ ਬਚਾਉਣ ਜਾਂ ਇਕੱਠਾ ਕਰਨ ਬਾਰੇ ਕੋਈ ਸਰਵੇਅ ਨਹੀਂ ਕਰਦਾ । ਬਿਲਡਿੰਗ ਬਾਈ ਲਾਅਜ਼ ਤਹਿਤ ਵਿਵਸਥਾਵਾਂ ਨੂੰ ਲਾਗੂ ਕਰਨਾ ਸੂਬਿਆਂ ਦਾ ਕੰਮ ਹੈ।
ਜਲ ਸ਼ਕਤੀ ਮੰਤਰਾਲੇ (ਐੱਮ ਓ ਜੇ ਐੱਸ) ਨੇ 2019 ਵਿੱਚ ਜਲ ਸ਼ਕਤੀ ਅਭਿਆਨ ਸ਼ੁਰੂ ਕੀਤਾ ਸੀ ਤਾਂ ਜੋ ਦੇਸ਼ ਭਰ ਵਿੱਚ ਆਰ ਡਬਲਯੁ ਐੱਚ ਨਾਲ ਸੰਬੰਧਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਫੈਲਾਈ ਜਾਵੇ । ਐੱਮ ਓ ਐੱਚ ਯੂ ਏ ਨੇ ਦੇਸ਼ ਭਰ ਵਿੱਚ ਪਾਣੀ ਦੇ ਦਬਾਅ ਹੇਠ ਸ਼ਹਿਰਾਂ ਵਿੱਚ ਪਾਣੀ ਸਾਂਭ ਸੰਭਾਲ ਲਈ ਵਿਸਥਾਰਿਤ ਜਾਣਕਾਰੀ , ਸਿੱਖਿਆ ਅਤੇ ਸੰਚਾਰ (ਆਈ ਈ ਸੀ) ਗਤੀਵਿਧੀਆਂ ਰਾਹੀਂ ਜੇ ਐੱਸ ਏ ਵਿੱਚ ਸਰਗਰਮੀ ਨਾਲ  ਹਿੱਸਾ ਲਿਆ ਹੈ । ਪਾਣੀ ਦੀ ਸਾਂਭ ਸੰਭਾਲ ਲਈ ਲਾਗੂ ਕੀਤੀਆਂ ਗਤੀਵਿਧੀਆਂ ਵਿੱਚ ਮੁੱਖ ਤੌਰ ਤੇ ਆਰ ਡਬਲਯੁ ਐੱਚ , ਸੋਧੇ ਜ਼ਾਇਆ ਪਾਣੀ ਦੀ ਮੁੜ ਵਰਤੋਂ , ਪਾਣੀ ਸੰਸਥਾਵਾਂ ਦੀ ਮੁੜ ਸੁਰਜੀਤੀ ਅਤੇ ਵਿਸਥਾਰਿਤ ਪੌਦੇ ਲਗਾਉਣ ਦੀਆਂ ਮੁਹਿੰਮਾਂ ਜਿਹਨਾਂ ਬਾਰੇ ਮੰਤਰਾਲੇ ਦੁਆਰਾ ਵਿਸਥਾਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਜੇ ਐੱਸ ਏ ਤੋਂ ਇਲਾਵਾ "ਕੈਚ ਦਾ ਰੇਨ" ਮੁਹਿੰਮ ਪਾਣੀ ਬਚਾਉਣ ਸੰਬੰਧੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਲਾਗੂ ਅਧੀਨ ਮੁਹਿੰਮ ਹੈ । ਮੁਹਿੰਮ ਜਿਸ ਨੂੰ ਐੱਮ ਓ ਜੇ ਐੱਸ ਦੁਆਰਾ 22 ਮਾਰਚ 2021 ਨੂੰ ਲਾਂਚ ਕੀਤਾ ਗਿਆ ਸੀ । "ਕੈਚ ਦਾ ਰੇਨ ਜਿੱਥੇ ਵੀ ਹੈ ਅਤੇ ਜਿਵੇਂ ਵੀ ਹੈ" ਸਿਧਾਂਤ ਤੇ ਕੰਮ ਕਰਦੀ ਹੈ । ਇਸ ਮੁਹਿੰਮ ਤਹਿਤ ਪਾਣੀ ਰੋਕਣ ਵਾਲੇ ਡੈਮ ਬਣਾਉਣਾ , ਪਾਣੀ ਬਚਾਉਣ ਲਈ ਟੋਏ , ਛੱਤ ਤੇ ਆਰ ਡਬਲਯੁ ਐੱਚ ਸਟਰਕਚਰਜ਼ ਆਦਿ , ਕਬਜਿ਼ਆਂ ਨੂੰ ਹਟਾਉਣਾ ਅਤੇ ਟੈਂਕੀਆਂ ਦੇ ਅੰਦਰ ਜੰਮੀ ਧੂੜ ਮਿੱਟੀ ਨੂੰ ਹਟਾ ਕੇ ਉਹਨਾਂ ਦੀ ਸਟੋਰੇਜ਼ ਸਮਰੱਥਾ ਵਧਾਉਣਾ, ਚੈਨਲਜ਼ ਵਿੱਚ ਆ ਰਹੀਆਂ ਰੋਕਾਂ ਨੂੰ ਦੂਰ ਕਰਨਾ , ਚੈਨਲਜ਼ ਜੋ ਉਹਨਾਂ ਨੂੰ ਕੈਚਮੈਂਟ ਖੇਤਰਾਂ ਤੋਂ ਪਾਣੀ ਲਿਆਉਂਦੇ ਹਨ , ਦੀਆਂ ਰੋਕਾਂ ਨੂੰ ਦੂਰ ਕਰਨਾ ਆਦਿ, ਸਟੈੱਪ ਵੈਲਸ ਦੀ ਮੁਰੰਮਤ , ਨਾ ਵਰਤੋਂ ਵਿੱਚ ਬੋਰ ਵਾਲੇ ਖੂਹਾਂ ਦੀ ਵਰਤੋਂ ਅਤੇ ਬਿਨਾਂ ਵਰਤੋਂ ਵਾਲੇ ਖੂਹਾਂ ਵਿੱਚ ਪਾਣੀ ਪਾ ਕੇ ਜਲ ਜਲ ਕਰਨਾ ਆਦਿ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਚਲਾਈਆਂ ਜਾ ਰਹੀਆਂ ਹਨ । ਇਸ ਤੋਂ ਅੱਗੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪੌਦੇ ਲਗਾਉਣ ਲਈ ਮੁਹਿੰਮ ਦੀ ਅਗਵਾਈ ਕਰਨ ਦੀ ਸਲਾਹ ਦਿੱਤੀ ਗਈ ਹੈ ।


ਇਹ ਜਾਣਕਾਰੀ ਜਾਣਕਾਰੀ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
****************

ਵਾਈ ਬੀ / ਐੱਸ ਐੱਸ


(Release ID: 1742861) Visitor Counter : 172
Read this release in: Bengali , English , Telugu