ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਨੇ ਪਿਛਲੇ ਵਿੱਤੀ ਸਾਲ 2020-21 ਦੌਰਾਨ 81.72 ਬਿਲੀਅਨ ਅਮਰੀਕੀ ਡਾਲਰ ਦਾ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਐਫਡੀਆਈ ਇਨ-ਫਲੌ ਦਰਜ ਕੀਤਾ ਹੈ
ਭਾਰਤ ਨੂੰ 440.01 ਬਿਲੀਅਨ ਅਮਰੀਕੀ ਡਾਲਰ ਦਾ ਐਫਡੀਆਈ ਇਨ-ਫਲੌ ਪ੍ਰਾਪਤ ਹੋਇਆ ਹੈ, ਜੋ ਪਿਛਲੇ 21 ਸਾਲਾਂ ਵਿੱਚ ਰਿਪੋਰਟ ਕੀਤੇ ਗਏ ਐਫਡੀਆਈ ਦਾ 58 ਪ੍ਰਤੀਸ਼ਤ ਹੈ
प्रविष्टि तिथि:
04 AUG 2021 6:00PM by PIB Chandigarh
ਮੇਕ ਇਨ ਇੰਡੀਆ ਇੱਕ ਪਹਿਲਕਦਮੀ ਹੈ ਜੋ 25 ਸਤੰਬਰ, 2014 ਨੂੰ ਨਿਵੇਸ਼ ਦੀ ਸਹੂਲਤ, ਨਵੀਨਤਾਕਾਰੀ ਨੂੰ ਅਪਨਾਉਣ, ਸਰਬੋਤਮ ਦਰਜੇ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਭਾਰਤ ਨੂੰ ਨਿਰਮਾਣ, ਡਿਜ਼ਾਈਨ ਅਤੇ ਨਵੀਨਤਾਕਾਰੀ ਦਾ ਕੇਂਦਰ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਇੱਕ ਮਜ਼ਬੂਤ ਨਿਰਮਾਣ ਖੇਤਰ ਦਾ ਵਿਕਾਸ ਭਾਰਤ ਸਰਕਾਰ ਦੀ ਮੁੱਖ ਤਰਜੀਹ ਬਣਿਆ ਹੋਇਆ ਹੈ। ਇਹ ਪਹਿਲੀ 'ਵੋਕਲ ਫਾਰ ਲੋਕਲ' ਪਹਿਲਕਦਮੀਆਂ ਵਿੱਚੋਂ ਇੱਕ ਸੀ ਜਿਸਨੇ ਭਾਰਤ ਦੇ ਨਿਰਮਾਣ ਖੇਤਰ ਨੂੰ ਵਿਸ਼ਵ ਸਾਹਮਣੇ ਉਜਾਗਰ ਕੀਤਾ। ਇਹ ਖੇਤਰ ਦੇ ਨਾ ਸਿਰਫ ਆਰਥਿਕ ਵਿਕਾਸ ਨੂੰ ਉੱਚੇ ਮਾਰਗ 'ਤੇ ਲਿਜਾਣ ਦੀ ਸਮਰੱਥਾ ਰੱਖਦਾ ਹੈ ਬਲਕਿ ਸਾਡੀ ਨੌਜਵਾਨ ਕਿਰਤ ਸ਼ਕਤੀ ਦੇ ਇੱਕ ਵੱਡੇ ਸਮੂਹ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੀ ਸਮਰੱਥਾ ਵੀ ਰੱਖਦਾ ਹੈ।
ਮੇਕ ਇਨ ਇੰਡੀਆ ਪਹਿਲਕਦਮੀ ਨੇ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਰਤਮਾਨ ਵਿੱਚ ਮੇਕ ਇਨ ਇੰਡੀਆ 2.0 ਅਧੀਨ 27 ਸੈਕਟਰਾਂ 'ਤੇ ਧਿਆਨ ਕੇਂਦਰਤ ਕਰਦੀ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਵਾਲਾ ਵਿਭਾਗ ਨਿਰਮਾਣ ਸੈਕਟਰ ਲਈ ਕਾਰਜ ਯੋਜਨਾਵਾਂ ਦਾ ਤਾਲਮੇਲ ਕਰ ਰਿਹਾ ਹੈ, ਜਦੋਂ ਕਿ ਵਣਜ ਵਿਭਾਗ ਸੇਵਾ ਖੇਤਰ ਦੀਆਂ ਯੋਜਨਾਵਾਂ ਵਿੱਚ ਤਾਲਮੇਲ ਕਰ ਰਿਹਾ ਹੈ।
ਮੇਕ ਇਨ ਇੰਡੀਆ ਪਹਿਲਕਦਮੀ ਅਧੀਨ ਗਤੀਵਿਧੀਆਂ ਕੇਂਦਰ ਅਤੇ ਰਾਜ ਸਰਕਾਰ ਦੇ ਕਈ ਵਿਭਾਗਾਂ ਵੱਲੋਂ ਸਮੇਂ ਸਮੇਂ ਤੇ ਸੰਚਾਲਤ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਗਤੀਵਿਧੀਆਂ ਦੇ ਪ੍ਰੋਗਰਾਮ ਵਿਸ਼ੇਸ਼ ਡਾਟਾ ਅਤੇ ਵਿਦੇਸ਼ੀ ਕੰਪਨੀਆਂ ਦੇ ਵੇਰਵੇ ਕੇਂਦਰੀ ਤੌਰ ਤੇ ਮੇਨਟੇਨ ਨਹੀਂ ਕੀਤੇ ਜਾਂਦੇ।
ਭਾਰਤ ਨੇ ਪਿਛਲੇ ਵਿੱਤੀ ਸਾਲ 2020-21 ਦੇ ਦੌਰਾਨ 81.72 ਬਿਲੀਅਨ ਅਮਰੀਕੀ ਡਾਲਰ (ਆਰਜ਼ੀ ਅੰਕੜਾ) ਦਾ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਐਫਡੀਆਈ ਇਨ-ਫਲੌ ਦਰਜ ਕੀਤਾ ਹੈ ਜਦੋਂ ਕਿ 2014-2015 ਵਿੱਚ ਇਹ 45.15 ਬਿਲੀਅਨ ਅਮਰੀਕੀ ਡਾਲਰ ਸੀ। ਪਿਛਲੇ ਸੱਤ ਵਿੱਤੀ ਸਾਲਾਂ (2014-20) ਵਿੱਚ, ਭਾਰਤ ਨੂੰ 440.01 ਬਿਲੀਅਨ ਅਮਰੀਕੀ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਪ੍ਰਾਪਤ ਹੋਇਆ ਹੈ, ਜੋ ਕਿ ਪਿਛਲੇ 21 ਸਾਲਾਂ (763.58 ਅਰਬ ਡਾਲਰ) ਵਿੱਚ ਦਰਜ ਐਫਡੀਆਈ ਦਾ 58 ਪ੍ਰਤੀਸ਼ਤ ਹੈ। ਸਾਲ 2014 ਤੋਂ ਸਾਲਾਨਾ ਐਫਡੀਆਈ ਦਾ ਇਨ-ਫਲੌ ਹੇਠਾਂ ਦਿੱਤੇ ਟੇਬਲ ਵਿੱਚ ਦਿੱਤਾ ਗਿਆ ਹੈ:
ਟੇਬਲ : ਸਾਲ 2014-15 ਤੋਂ ਸਾਲ ਦੇ ਅਧਾਰ ਤੇ ਐਫਡੀਆਈ ਦਾ ਇਨ-ਫਲੌ
-------------------------------------------------------------------------
ਲੜੀ ਨੰ. ਸਾਲ ਐੱਫ ਡੀ ਆਈ ( ਬਿਲੀਅਨ ਅਮਰੀਕੀ ਡਾਲਰ)
------------------------------------------------------------------------
1 2014-15 45.15
2 2015-16 55.56
3 2016-17 60.22
4 2017-18 60.97
5 2018-19 62.00
6 2019-20 (P) 74.39
7 2020-21 (P) 81.72
-------------------------------------------------------------------
ਇਹ ਜਾਣਕਾਰੀ ਵਣਜ ਅਤੇ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।
-----------------
ਡੀਜੇਐੱਨ/ਐੱਮਐੱਸ
(रिलीज़ आईडी: 1742562)
आगंतुक पटल : 214