ਰੱਖਿਆ ਮੰਤਰਾਲਾ
ਇੰਦਰ— 21 ਅਭਿਆਸ ਦਾ ਉਦਘਾਟਨੀ ਸਮਾਗਮ
प्रविष्टि तिथि:
04 AUG 2021 5:55PM by PIB Chandigarh
ਭਾਰਤ—ਰੂਸ ਸੰਯੁਕਤ ਸਿਖਲਾਈ ਅਭਿਆਸ ਇੰਦਰ — 2021, 04 ਅਗਸਤ 2021 ਨੂੰ ਇੱਕ ਸ਼ਾਨਦਾਰ ਉਦਘਾਟਨੀ ਸਮਾਗਮ ਨਾਲ ਪਰੂਡ ਬੋਆਏ ਰੇਂਜੇਸ , ਵੋਲਗੋਗਰੈਡ ਵਿੱਚ ਸ਼ੁਰੂ ਹੋਇਆ । ਇਸ ਵਿੱਚ ਦੋਨਾਂ ਮੁਲਕਾਂ ਦੇ ਰਾਸ਼ਟਰੀ ਝੰਡਿਆਂ ਨੂੰ ਲਹਿਰਾਉਂਦਿਆਂ ਦੇਖਿਆ ਗਿਆ । ਅਭਿਆਸ ਇੰਦਰ — 2021 ਭਾਰਤੀ ਅਤੇ ਰੂਸ ਫੌਜਾਂ ਵਿਚਾਲੇ ਅੰਤਰ ਕਾਰਜਸ਼ੀਲਤਾ ਵਧਾਏਗਾ ।
ਅਭਿਆਸ ਦਾ ਮਕਸਦ ਭਾਰਤੀ ਅਤੇ ਰੂਸੀ ਫੌਜਾਂ ਨੂੰ ਸੰਯੁਕਤ ਸਿਖਲਾਈ ਦੀ ਸਹੂਲਤ ਦੇਣ ਲਈ ਸਾਂਝੇ ਤੌਰ ਤੇ ਸੰਯੁਕਤ ਰਾਸ਼ਟਰ ਮੈਂਡੇਟ ਤਹਿਤ ਅੱਤਵਾਦ ਸੰਚਾਲਨਾਂ ਦੇ ਟਾਕਰੇ ਲਈ ਯੋਜਨਾ ਬਨਾਉਣਾ ਅਤੇ ਲਾਗੂ ਕਰਨਾ ਹੈ । ਅਭਿਆਸਾਂ ਦੌਰਾਨ ਦੋਨਾਂ ਟੁਕੜੀਆਂ ਦੇ ਮਾਹਿਰ ਗਰੁੱਪਾਂ ਵਿਚਾਲੇ ਅਕਾਦਮਿਕ ਵਿਚਾਰ ਵਟਾਂਦਰਾ ਵੀ ਹੋਵੇਗਾ । ਅਭਿਆਸ ਅੱਤਵਾਦ ਵਿਰੋਧੀ ਸੰਚਾਲਨ ਕਰਨ ਅਤੇ ਯੁਨਿਟ ਪੱਧਰ ਦੇ ਸਾਂਝੀ ਯੋਜਨਾ ਤੇ ਕੇਂਦਰਿਤ ਹੋਵੇਗਾ ਅਤੇ ਘੇਰਾ ਅਤੇ ਤਲਾਸ਼ੀ ਸੰਚਾਲਨਾਂ , ਭੇਦ ਇਕੱਠੇ ਕਰਨਾ ਅਤੇ ਮਨੁੱਖਤਾ ਅਧਾਰਿਤ ਕਾਨੂੰਨਾਂ ਦੇ ਪ੍ਰਬੰਧਨ ਧਾਰਨਾ ਅਤੇ ਸਾਂਝਾ ਕਰਨਾ ਅਤੇ ਮਸਨੂਈ ਸੈਟਿੰਗਸ ਵਿੱਚ ਬੰਧੀਆਂ ਨੂੰ ਛਡਾਉਣਾ ਸ਼ਾਮਲ ਹੈ ।
ਅਭਿਆਸ ਇੰਦਰ — 2021 ਆਪਸੀ ਵਿਸ਼ਵਾਸ ਅੰਤਰ ਕਾਰਜਸ਼ੀਲਤਾ ਨੂੰ ਮਜ਼ਬੂਤ ਕਰੇਗਾ ਅਤੇ ਦੋਹਾਂ ਫੌਜਾਂ ਵਿਚਾਲੇ ਵਧੀਆ ਅਭਿਆਸਾਂ ਨੂੰ ਸਾਂਝਾ ਕਰੇਗਾ । ਭਾਰਤ ਰੂਸ ਰੱਖਿਆ ਸਹਿਯੋਗ ਦੇ ਇਤਿਹਾਸ ਵਿੱਚ ਇਹ ਇੱਕ ਹੋਰ ਮਹੱਤਵਪੂਰਨ ਈਵੈਂਟ ਹੋਵੇਗੀ ।
********
ਐੱਸ ਸੀ / ਵੀ ਬੀ ਵਾਈ
(रिलीज़ आईडी: 1742517)
आगंतुक पटल : 230