ਰੱਖਿਆ ਮੰਤਰਾਲਾ
ਬੀ ਆਰ ਓ ਨੇ ਉੱਤਰੀ ਲੱਦਾਖ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਮੋਟਰ ਚੱਲਣ ਯੋਗ ਸੜਕ ਦਾ ਨਿਰਮਾਣ ਕੀਤਾ
Posted On:
04 AUG 2021 5:00PM by PIB Chandigarh
ਮੁੱਖ ਵਿਸ਼ੇਸ਼ਤਾਵਾਂ
* ਉਮਲਿੰਗਲਾ ਪਾਸ ਤੇ 19,300 ਫੁੱਟ ਦੀ ਉਚਾਈ ਤੇ ਸੜਕ ਦਾ ਨਿਰਮਾਣ ਕੀਤਾ ਗਿਆ ਹੈ
* ਇਹ ਬੁਲੀਵੀਆ ਵਿੱਚ 18,953 ਫੁੱਟ ਦੀ ਉਚਾਈ ਦੀ ਸੜਕ ਦੇ ਪਹਿਲੇ ਰਿਕਾਰਡ ਨੂੰ ਤੋੜਦੀ ਹੈ
* ਉਮਲਿੰਗਲਾ ਪਾਸ ਹੁਣ ਬਲੈਕ ਟਾਪ ਸੜਕ ਨਾਲ ਜੋੜ ਦਿੱਤਾ ਗਿਆ ਹੈ
* ਲੱਦਾਖ ਵਿੱਚ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਆਰਥਿਕ ਹਾਲਤ ਵਧਾਉਣ ਲਈ
ਸਰਹੱਦੀ ਸੜਕ ਸੰਸਥਾ (ਬੀ ਆਰ ਓ) ਨੇ ਉੱਤਰੀ ਲੱਦਾਖ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਮੋਟਰ ਚਲਾਉਣ ਯੋਗ ਸੜਕ 19,300 ਫੁੱਟ ਤੇ ਨਿਰਮਾਣ ਕੀਤੀ ਹੈ । ਜਿਸ ਨਾਲ ਉਸ ਨੇ ਬਹੁਤ ਉਚਾਈ ਤੇ ਸੜਕ ਨਿਰਮਾਣ ਦਾ ਰਿਕਾਰਡ ਕਾਇਮ ਕੀਤਾ ਹੈ । ਇਹ ਉਮਲਿੰਗਲਾ ਪਾਸ ਰਾਹੀਂ 52 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਹੈ । ਜਿਸ ਨਾਲ ਬੋਲੀਵੀਆ ਵਿੱਚ 18,953 ਫੁੱਟ ਦੀ ਉਚਾਈ ਤੇ ਵਾਲਕੈਨੋ ਉਤਰੁੰਕੂ ਨਾਲ ਜੋੜਦੀ ਸੜਕ ਦੇ ਪਹਿਲੇ ਰਿਕਾਰਡ ਨੂੰ ਤੋੜਿਆ ਹੈ ।
ਇਹ ਸੜਕ ਹੁਣ ਉੱਤਰੀ ਲੱਦਾਖ ਦੇ ਚੁਮਾਰ ਖੇਤਰ ਵਿੱਚ ਮਹੱਤਵਪੂਰਨ ਕਸਬਿਆਂ ਨੂੰ ਜੋੜਦੀ ਹੈ । ਇਹ ਸਥਾਨਕ ਵਸੋਂ ਲਈ ਇੱਕ ਵਰਦਾਨ ਸਾਬਿਤ ਹੋਵੇਗੀ , ਕਿਉਂਕਿ ਇਹ ਲੇਹ ਤੋਂ ਡੈਮਚੋਕ ਅਤੇ ਚੁਸਮਲੀ ਨਾਲ ਸਿੱਧਾ ਰੂਟ ਜੋੜਨ ਲਈ ਵਿਕਲਪ ਦਿੰਦੀ ਹੈ ।
ਬੁਨਿਆਦੀ ਢਾਂਚੇ ਦਾ ਵਿਕਾਸ ਅਜਿਹੇ ਸਖ਼ਤ ਅਤੇ ਮਜ਼ਬੂਤ ਪਹਾੜੀਆਂ ਵਿੱਚ ਬੇਹੱਦ ਚੁਣੌਤੀ ਭਰਿਆ ਹੈ । ਸਰਦੀਆਂ ਦੌਰਾਨ ਤਾਪਮਾਨ ਘੱਟ ਕੇ ਮਨਫੀ 40 ਡਿਗਰੀ ਹੋ ਜਾਂਦਾ ਹੈ ਅਤੇ ਇਸ ਉਚਾਈ ਤੇ ਆਕਸੀਜਨ ਪੱਧਰ ਲਗਭਗ ਆਮ ਜਗ੍ਹਾ ਨਾਲੋਂ 50% ਤੋਂ ਘੱਟ ਹੁੰਦਾ ਹੈ । ਬੀ ਆਰ ਓ ਨੇ ਆਪਣੇ ਕਰਮਚਾਰੀਆਂ ਦੇ ਲਚਕੀਲੇਪਣ ਅਤੇ ਪੱਕੇ ਇਰਾਦੇ ਕਾਰਨ ਇਹ ਪ੍ਰਾਪਤੀ ਕੀਤੀ ਹੈ ।
ਸੜਕ ਦਾ ਨਿਰਮਾਣ ਮਾਊਂਟ ਐਵਰੈਸਟ ਬੇਸ ਕੈਂਪਾਂ ਤੋਂ ਉੱਚੀ ਉਚਾਈ ਤੇ ਕੀਤਾ ਗਿਆ ਹੈ ਕਿਉਂਕਿ ਨੇਪਾਲ ਵਿੱਚ ਦੱਖਣੀ ਬੇਸ ਕੈਂਪ 17,598 ਫੁੱਟ ਦੀ ਉਚਾਈ ਤੇ ਹੈ ਜਦਕਿ ਤਿੱਬਤ ਵਿੱਚ ਉੱਤਰ ਬੇਸ ਕੈਂਪ 16,900 ਫੁੱਟ ਦੀ ਉਚਾਈ ਤੇ ਇਹ ਉਹਨਾਂ ਤੋਂ ਵੀ ਉੱਚਾ ਬਣਾਇਆ ਗਿਆ ਹੈ । ਇਹ ਸੜਕ ਸਿਆਚਿਨ ਗਲੇਸ਼ੀਅਰ ਜੋ 17,700 ਫੁੱਟ ਦੀ ਉਚਾਈ ਤੇ ਹੈ , ਤੋਂ ਵੀ ਉੱਚੀ ਨਿਰਮਾਣ ਕੀਤੀ ਗਈ ਹੈ । ਲੇਹ ਵਿੱਚ ਖਾਰਦੂੰਗਲਾ ਪਾਸ ਦੀ ਉਚਾਈ 17,582 ਫੁੱਟ ਹੈ ।
**************
ਐੱਨ ਏ ਐੱਮ ਪੀ ਆਈ / ਡੀ ਕੇ / ਆਰ ਪੀ / ਐੱਸ ਏ ਵੀ ਵੀ ਵਾਈ / ਏ ਡੀ ਏ
(Release ID: 1742495)
Visitor Counter : 291