ਪ੍ਰਮਾਣੂ ਊਰਜਾ ਵਿਭਾਗ
ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿੱਚ ਕੁਲ ਬਿਜਲੀ ਜਨਰੇਸ਼ਨ ਵਿੱਚ ਪ੍ਰਮਾਣੂ ਬਿਜਲੀ ਦਾ ਹਿੱਸਾ ਸਾਲ 2020—21 ਵਿੱਚ ਕਰੀਬ 3.1% ਹੈ
ਕਿਹਾ, ਪ੍ਰਮਾਣੂ ਬਿਜਲੀ ਸਮਰੱਥਾ ਮੌਜੂਦਾ 6,780 ਮੈਗਾਵਾਟ ਤੋਂ ਸਾਲ 2031 ਤੱਕ 22,480 ਮੈਗਾਵਾਟ ਤੇ ਪਹੁੰਚਣ ਦੀ ਸੰਭਾਵਨਾ ਹੈ
प्रविष्टि तिथि:
04 AUG 2021 4:32PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਤੇ ਤਕਨਾਲੋਜੀ , ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿੱਚ ਕੁਲ ਬਿਜਲੀ ਜਨਰੇਸ਼ਨ ਵਿੱਚ ਪ੍ਰਮਾਣੂ ਬਿਜਲੀ ਦਾ ਹਿੱਸ ਸਾਲ 2020—21 ਵਿੱਚ ਕਰੀਬ 3.1% ਹੈ । ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਉਹਨਾਂ ਕਿਹਾ ਕਿ ਸਰਕਾਰ ਬਿਜਲੀ ਜਨਰੇਸ਼ਨ ਵਿੱਚ ਪ੍ਰਮਾਣੂ ਬਿਜਲੀ ਦਾ ਹਿੱਸਾ ਵਧਾਉਣ ਲਈ ਇੱਕ ਵੱਡੇ ਪ੍ਰਮਾਣੂ ਬਿਜਲੀ ਸਮਰੱਥਾ ਵਧਾਉਣ ਪ੍ਰੋਮਰਾਮ ਤੇ ਲੱਗੀ ਹੋਈ ਹੈ । ਉਹਨਾਂ ਕਿਹਾ ਕਿ ਭਵਿੱਖ ਵਿੱਚ ਹੋਰ ਪ੍ਰਮਾਣੂ ਬਿਜਲੀ ਪਲਾਂਟਾਂ ਦੀ ਯੋਜਨਾ ਵੀ ਹੈ ਅਤੇ ਪ੍ਰਮਾਣੂ ਬਿਜਲੀ ਸਮਰੱਥਾ ਮੌਜੂਦਾ 6,780 ਮੈਗਾਵਾਟ ਤੋਂ ਸਾਲ 2031 ਤੱਕ 22,480 ਮੈਗਾਵਾਟ ਤੇ ਪਹੁੰਚਣ ਦੀ ਸੰਭਾਵਨਾ ਹੈ ।
ਇਸ ਵੇਲੇ 22 ਰਿਐਕਟਰਜ਼ ਜਿਹਨਾਂ ਦੀ ਕੁਲ ਸਮਰੱਥਾ 6,780 ਮੈਗਾਵਾਟ ਹੈ , ਸੰਚਾਲਿਤ ਹਨ ਅਤੇ ਇੱਕ ਰਿਐਕਟਰ , ਕੇ ਏ ਪੀ ਪੀ — 3 (700) ਮੈਗਾਵਾਟ 10 ਜਨਵਰੀ 2021 ਨੂੰ ਗ੍ਰਿਡ ਨਾਲ ਜੋੜਿਆ ਗਿਆ ਹੈ । 10 ਪ੍ਰਮਾਣੂ ਬਿਜਲੀ ਰਿਐਕਟਰਜ਼ ਜਿਹਨਾਂ ਦੀ ਸਮਰੱਥਾ 8,000 ਮੈਗਾਵਾਟ ਹੈ (ਇਸ ਵਿੱਚ 500 ਮੈਗਾਵਾਟ ਪੀ ਐੱਫ ਬੀ ਆਰ ਭਾਰਤੀਯ ਨਾਭੀਕਿਯਾ ਵਿਦਯੁਤ ਨਿਗਮ ਲਿਮਟਿਡ) ਦੁਆਰਾ ਲਾਗੂ ਕੀਤਾ ਜਾ ਰਿਹਾ ਹੈ , ਨਿਰਮਾਣ ਅਧੀਨ ਹੈ । ਇਸ ਤੋਂ ਇਲਾਵਾ ਸਰਕਾਰ ਨੇ 10 ਸਵਦੇਸ਼ੀ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰਜ਼ (ਪੀ ਐੱਚ ਡਬਲਯੁ ਆਰ ਐੱਸ) ਜਿਹਨਾਂ ਵਿੱਚੋਂ ਹਰੇਕ ਦੀ ਸਮਰੱਥਾ 700 ਮੈਗਾਵਾਟ ਹੈ, ਫਲੀਟ ਮੋਡ ਵਿੱਚ , ਸਥਾਪਿਤ ਕੀਤੇ ਜਾ ਰਹੇ ਹਨ, ਨੂੰ ਪ੍ਰਸ਼ਾਸਕੀ ਪ੍ਰਵਾਨਗੀ ਅਤੇ ਵਿੱਤੀ ਮਨਜ਼ੁਰੀ ਦਿੱਤੀ ਹੈ ।
****************
ਐੱਸ ਐੱਨ ਸੀ / ਟੀ ਐੱਮ / ਆਰ ਆਰ
(रिलीज़ आईडी: 1742494)
आगंतुक पटल : 216