ਗ੍ਰਹਿ ਮੰਤਰਾਲਾ

ਕੁਦਰਤੀ ਆਫਤਾਂ ਦੇ ਸਮੇਂ ਰਾਹਤ ਕਾਰਜਾਂ ਲਈ ਫੰਡ

Posted On: 04 AUG 2021 4:39PM by PIB Chandigarh

ਮਹਾਰਾਸ਼ਟਰ ਸਰਕਾਰ ਵਲੋਂ ਹੜ੍ਹਾਂ, ਚੱਕਰਵਾਤ ਅਤੇ ਭੁਚਾਲਾਂ ਸਮੇਤ ਵੱਖ -ਵੱਖ ਕੁਦਰਤੀ ਆਫ਼ਤਾਂ ਦੇ ਮੱਦੇਨਜ਼ਰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ (ਐੱਨਡੀਆਰਐੱਫ) ਤੋਂ ਵਾਧੂ ਸਹਾਇਤਾ ਵਜੋਂ ਮੰਗੀ ਗਈ ਰਕਮ/ ਫੰਡਾਂ ਦਾ ਵੇਰਵਾ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਫੰਡ:

(ਕਰੋੜ ਰੁਪਏ ਵਿੱਚ)

Year

Type of calamity

Amount of add. assistance sought by State Govt.

Amount released from NDRF (After adjustment of 50% balance available in SDRF)

2016-17

i) Drought –Kharif 2015-16

2017.54

589.47

ii) Drought –Rabi 2015-16

2251.66

679.54

2017-18

Pest attack

3373.31

0.00 #

2018-19

Drought- Kharif

7902.77

4562.88

2019-20

i) Flood

2110.58

956.93

ii) Cyclone – Kyaar

7207.79

1758.18

2020-21

i) Cyclone – Nisarga

362.57

268.59

ii) Flood-August-Sept

355.15

151.53

iii) Flood- June- Oct

3721.26

701.00

# ਮਨਜ਼ੂਰ ਕੀਤੀ ਸਹਾਇਤਾ ਰਕਮ ਰਾਜ ਸਰਕਾਰ ਦੇ ਐੱਸਡੀਆਰਐੱਫ ਵਿੱਚ ਉਪਲਬਧ ਬਕਾਏ ਦੇ 50% ਤੋਂ ਘੱਟ ਸੀ।

ਇਸ ਤੋਂ ਇਲਾਵਾ, ਕੇਂਦਰ ਸਰਕਾਰ ਨੇ ਹੜ੍ਹ, ਚੱਕਰਵਾਤ, ਭੂਚਾਲ ਆਦਿ ਸਮੇਤ ਸੂਚਿਤ ਕੁਦਰਤੀ ਆਫਤਾਂ ਲਈ ਲੋੜੀਂਦੀ ਰਾਹਤ ਦੇ ਪ੍ਰਬੰਧਨ ਲਈ ਮਹਾਰਾਸ਼ਟਰ ਸਰਕਾਰ ਨੂੰ ਸੂਬਾ ਆਫ਼ਤ ਪ੍ਰਤੀਕਿਰਿਆ ਫੰਡ (ਐੱਸਡੀਆਰਐੱਫ)/ ਸੂਬਾ ਆਫ਼ਤ ਪ੍ਰਬੰਧਨ ਫੰਡ (ਐੱਸਡੀਆਰਐੱਮਐੱਫ) ਸਮੇਤ ਫੰਡ ਜਾਰੀ ਕੀਤੇ ਹਨ, ਪਿਛਲੇ ਪੰਜ ਸਾਲਾਂ ਦੌਰਾਨ ਜਾਰੀ ਫੰਡਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

(ਕਰੋੜ ਰੁਪਏ ਵਿੱਚ)

Years

Centre share of SDRF released

Years

Centre’s share of SDRF released

2016-17

583.875

2019-20

1352.25

2017-18

1810.125

2020-21

From SDRMF

3222.00

2018-19

1287.75

 

ਆਫਤ ਪ੍ਰਬੰਧਨ ਦੀ ਮੁੱਢਲੀ ਜ਼ਿੰਮੇਵਾਰੀ ਰਾਜਾਂ ਦੀ ਹੈ। ਸਬੰਧਤ ਰਾਜ ਸਰਕਾਰ ਨੂੰ ਸੂਚਿਤ ਕੁਦਰਤੀ ਆਫ਼ਤਾਂ ਦੇ ਮੱਦੇਨਜ਼ਰ ਪਹਿਲਾਂ ਹੀ ਉਨ੍ਹਾਂ ਦੇ ਨਿਪਟਾਰੇ ਵਿੱਚ ਰੱਖੇ ਗਏ ਐੱਸਡੀਆਰਐੱਫ ਵਿਚੋਂ ਮਨਜ਼ੂਰਸ਼ੁਦਾ ਵਸਤੂਆਂ ਅਤੇ ਨਿਯਮਾਂ ਦੇ ਅਨੁਸਾਰਪ੍ਰਭਾਵਤ ਲੋਕਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰਨ ਦੀ ਲੋੜ ਹੈ। ਰਾਜ ਦੇ ਯਤਨਾਂ ਨੂੰ ਪੂਰਕ ਬਣਾਉਣ ਲਈ, ਸਥਾਪਤ ਵਿਧੀ ਦੇ ਅਨੁਸਾਰ, 'ਗੰਭੀਰ ਪ੍ਰਕਿਰਤੀ' ਦੀ ਆਫ਼ਤ ਦੇ ਮਾਮਲੇ ਵਿੱਚ, ਐੱਨਡੀਆਰਐੱਫ ਵਿਚੋਂ ਵਿੱਤੀ ਸਹਾਇਤਾ ਵਧਾਈ ਜਾਂਦੀ ਹੈ। ਸਮੁੱਚੇ ਅਭਿਆਸ ਲਈ ਐੱਸਡੀਆਰਐੱਫ/ ਐੱਨਡੀਆਰਐੱਫ ਦੇ ਦਿਸ਼ਾ -ਨਿਰਦੇਸ਼ਾਂ ਵਿੱਚ ਨਿਰਧਾਰਤ ਸਥਾਪਤ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਲੋੜ ਹੈ।

ਇਹ ਜਾਣਕਾਰੀ ਗ੍ਰਿਹ ਰਾਜ ਮੰਤਰੀ, ਸ਼੍ਰੀ ਨਿਤਿਯਾਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਪ੍ਰਸ਼ਨ ਦੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਨਡਬਲਿਊ/ਆਰਕੇ/ਪੀਕੇ/1797


(Release ID: 1742389) Visitor Counter : 836


Read this release in: English , Urdu , Tamil