ਪ੍ਰਿਥਵੀ ਵਿਗਿਆਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਸਵੈ ਚਾਲਕ ਮੌਸਮ ਸਟੇਸ਼ਨ ਲੋਕਾਂ ਨੂੰ ਵਿਸ਼ੇਸ਼ ਕਰਕੇ ਕਿਸਾਨਾਂ ਨੂੰ ਸਹੀ ਮੌਸਮੀ ਜਾਣਕਾਰੀ ਪ੍ਰਦਾਨ ਕਰਦੇ ਹਨ
ਖੇਤੀ ਮੌਸਮੀ ਐਡਵਾਇਜ਼ਰੀਜ਼ ਰੋਜ਼ਮੱਰਾ ਦੇ ਖੇਤੀ ਸੰਚਾਲਨਾਂ ਬਾਰੇ ਫੈਸਲਾ ਲੈਣ ਲਈ ਕਿਸਾਨਾਂ ਦੀ ਮਦਦ ਕਰਦੇ ਹਨ
ਇਸ ਵੇਲੇ 43 ਮਿਲੀਅਨ ਤੋਂ ਵੱਧ ਕਿਸਾਨ ਸਿੱਧੇ ਐੱਸ ਐੱਮ ਐੱਸ ਰਾਹੀਂ ਖੇਤੀ ਮੌਸਮ ਐਡਵਾਇਜ਼ਰੀਸ ਪ੍ਰਾਪਤ ਕਰਦੇ ਹਨ
200 ਜਿ਼ਲ੍ਹਾ ਖੇਤੀ ਮੌਸਮ ਇਕਾਈਆਂ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਸਕੀਮ (ਜੀ ਕੇ ਐੱਮ ਐੱਸ) ਤਹਿਤ ਬਲਾਕ ਪੱਧਰ ਦੀਆਂ ਖੇਤੀ ਮੌਸਮ ਐਡਵਾਇਜ਼ਰੀ ਸੇਵਾਵਾਂ ਵਧਾਉਂਦੀਆਂ ਹਨ
Posted On:
03 AUG 2021 1:29PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਤੇ ਤਕਨਾਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤੀ ਮੌਸਮ ਵਿਭਾਗ ਖੇਤੀ ਸਵੈ ਚਾਲਕ ਮੌਸਮ ਸਟੇਸ਼ਨ ਸਥਾਪਿਤ ਕਰ ਰਿਹਾ ਹੈ ਤਾਂ ਜੋ ਲੋਕਾਂ ਵਿਸ਼ੇਸ਼ ਕਰਕੇ ਕਿਸਾਨਾਂ ਨੂੰ ਸਹੀ ਮੌਸਮ ਭਵਿੱਖਵਾਣੀ ਮੁਹੱਈਆ ਕੀਤੀ ਜਾ ਸਕੇ । ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਉਹਨਾਂ ਕਿਹਾ ਭਾਰਤੀ ਖੇਤੀ ਖੋਜ ਕੌਂਸਲ ਨੈੱਟਵਰਕ (ਆਈ ਸੀ ਏ ਆਰ) ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਜਿ਼ਲ੍ਹਾ ਖੇਤੀ ਮੌਸਮ ਇਕਾਈਆਂ ਨੂੰ ਸਥਾਪਿਤ ਕੀਤਾ ਗਿਆ ਸੀ । ਮੰਤਰੀ ਨੇ ਕਿਹਾ ਐਗਰੋ — ਏ ਡਬਲਯੁ ਐੱਸ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਸਕੀਮ ਤਹਿਤ ਬਲਾਕ ਪੱਧਰ ਦੀਆਂ ਖੇਤੀ ਮੌਸਮ ਐਡਵਾਇਜ਼ਰੀ ਸੇਵਾਵਾਂ ਨੂੰ ਵਧਾਉਣ ਲਈ 200 ਡੀ ਏ ਐੱਮ ਯੂਜ਼ ਸਥਾਪਤ ਕੀਤੇ ਜਾ ਰਹੇ ਹਨ ।
ਖੇਤੀ ਅਧਾਰਿਤ ਸੰਚਾਲਨ ਏ ਏ ਐੱਸ ਬਨਾਮ ਜੀ ਕੇ ਐੱਨ ਐੱਸ ਸਕੀਮ ਜਿਸ ਨੂੰ ਸਾਂਝੇ ਤੌਰ ਤੇ ਆਈ ਐੱਮ ਡੀ ਅਤੇ ਭਾਰਤੀ ਖੇਤੀ ਖੋਜ ਕੌਂਸਲ ਅਤੇ ਸੂਬਾ ਖੇਤੀ ਯੂਨੀਵਰਸਿਟੀਆਂ ਨਾਲ ਚਲਾਇਆ ਜਾ ਰਿਹਾ ਹੈ । ਦੇਸ਼ ਵਿੱਚ ਖੇਤੀ ਭਾਈਚਾਰੇ ਦੇ ਫਾਇਦੇ ਲਈ ਫਸਲਾਂ ਅਤੇ ਪਸ਼ੂ ਪਾਲਣ ਪ੍ਰਬੰਧਨ ਰਣਨੀਤੀਆਂ ਅਤੇ ਆਪ੍ਰੇਸ਼ਨਜ਼ ਵੱਲ ਇੱਕ ਕਦਮ ਹੈ । ਸਕੀਮ ਤਹਿਤ ਜਿ਼ਲ੍ਹਾ ਅਤੇ ਬਲਾਕ ਪੱਧਰ ਤੇ ਦਰਮਿਆਨੀ ਰੇਂਜ ਦੀ ਮੌਸਮੀ ਜਾਣਕਾਰੀ ਜਨਰੇਟ ਕੀਤੀ ਜਾਂਦੀ ਹੈ ਅਤੇ ਭਵਿੱਖਬਾਣੀ ਤੇ ਅਧਾਰਿਤ ਖੇਤੀ ਮੌਸਮੀ ਐਡਵਾਇਜ਼ਰੀਜ਼ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਖੇਤੀ ਮੌਸਮੀ ਫੀਲਡ ਇਕਾਈਆਂ ਦੁਆਰਾ ਸੰਚਾਰ ਕੀਤੀਆਂ ਜਾਂਦੀਆਂ ਹਨ । ਇਹ ਇਕਾਈਆਂ ਸੂਬਾ ਖੇਤੀ ਯੂਨੀਵਰਸਿਟੀਆਂ ਅਤੇ ਕੇ ਵੀ ਕੇਜ਼ ਵਿੱਚ ਸਥਾਪਿਤ ਬੀ ਏ ਐੱਮ ਯੂਜ਼ ਵਿੱਚ ਸਾਂਝੇ ਤੌਰ ਤੇ ਸਥਾਪਿਤ ਹਨ । ਜੋ ਹਰੇਕ ਮੰਗਲਵਾਰ ਅਤੇ ਸ਼ੁੱਕਰਵਾਰ ਕਿਸਾਨਾਂ ਨੂੰ ਮੌਸਮੀ ਐਡਵਾਇਜ਼ਰੀ ਤੇ ਭਵਿੱਖਬਾਣੀ ਦਿੰਦੀਆਂ ਹਨ।
ਇਹ ਖੇਤੀ ਮੌਸਮੀ ਐਡਵਾਇਜ਼ਰੀਜ਼ ਰੋਜ਼ਮੱਰਾ ਖੇਤੀ ਸੰਚਾਲਨਾਂ ਬਾਰੇ ਫੈਸਲਾ ਲੈਣ ਲਈ ਕਿਸਾਨਾਂ ਦੀ ਮਦਦ ਕਰਦੀਆਂ ਹਨ । ਜਿਸ ਨਾਲ ਉਹ ਘੱਟ ਵਰਖਾ ਵਾਲੀ ਸਥਿਤੀ ਅਤੇ ਅਤਿ ਦੇ ਮੌਸਮੀ ਈਵੇਂਟਸ ਦੌਰਾਨ ਖੇਤੀ ਪੱਧਰ ਤੇ ਇਨਪੁੱਟ ਸਰੋਤਾਂ ਦੀ ਵਰਤੋਂ ਨੂੰ ਵੱਧ ਤੋਂ ਵੱਧ ਕਰ ਸਕਦਾ ਹੈ ਤਾਂ ਜੋ ਧਨ ਦੇ ਨੁਕਸਾਨ ਨੂੰ ਘਟਾਇਆ ਅਤੇ ਫਸਲਾਂ ਦੇ ਝਾੜ ਨੂੰ ਵਧਾਇਆ ਜਾ ਸਕੇ ।
ਆਈ ਐੱਮ ਡੀ , ਜੀ ਕੇ ਐੱਮ ਐੱਸ ਸਕੀਮ ਤਹਿਤ ਵਰਖਾ ਸਥਿਤੀ ਅਤੇ ਮੌਸਮ ਵਿਗਾੜ ਬਾਰੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲਰਟ ਤੇ ਚਿਤਾਵਨੀਆਂ ਜਾਰੀ ਕਰਦਾ ਹੈ । ਕਿਸਾਨਾਂ ਦੁਆਰਾ ਸਮੇਂ ਸਿਰ ਸੰਚਾਲਨਾਂ ਲਈ ਐੱਸ ਐੱਮ ਐੱਸ ਅਧਾਰਿਤ ਅਲਰਟ ਅਤੇ ਅਤਿ ਦੀਆਂ ਮੌਸਮੀ ਈਵੇਂਟਸ ਦੇ ਨਾਲ ਯੋਗ ਠੀਕ ਕਰਨ ਲਈ ਉਪਾਅ ਜਾਰੀ ਕਰਦਾ ਹੈ । ਅਜਿਹੇ ਅਲਰਟ ਅਤੇ ਚਿਤਾਵਨੀਆਂ ਪ੍ਰਭਾਵੀ ਬਿਪਤਾ ਪ੍ਰਬੰਧਨ ਲਈ ਸੂਬਾ ਖੇਤੀ ਵਿਭਾਗ ਨਾਲ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ।
ਖੇਤੀ ਮੌਸਮੀ ਐਡਵਾਇਜ਼ਰੀਜ਼ ਕਿਸਾਨਾਂ ਨੂੰ ਬਹੁ ਚੈਨਲ ਵੰਡ ਪ੍ਰਣਾਲੀ ਜਿਵੇਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ , ਦੂਰਦਰਸ਼ਨ , ਰੇਡੀਓ , ਇੰਟਰਨੈੱਟ ਰਾਹੀਂ ਭੇਜੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਲਾਂਚ ਕੀਤੇ ਗਏ ਕਿਸਾਨ ਪੋਰਟਲ ਰਾਹੀਂ ਮੋਬਾਈਲ ਫੋਨ ਤੇ ਐੱਸ ਐੱਮ ਐੱਸ ਰਾਹੀਂ ਵੀ ਭੇਜੀਆਂ ਜਾਂਦੀਆਂ ਹਨ ਅਤੇ ਜਨਤਕ ਨਿਜੀ ਭਾਈਵਾਲੀ ਮੋਡ ਤਹਿਤ ਨਿਜੀ ਕੰਪਨੀਆਂ ਰਾਹੀਂ ਵੀ ਭੇਜੀਆਂ ਜਾਂਦੀਆਂ ਹਨ । ਇਸ ਵੇਲੇ ਦੇਸ਼ ਵਿੱਚ 43.37 ਮਿਲੀਅਨ ਕਿਸਾਨ ਸਿੱਧੇ ਐੱਸ ਐੱਮ ਐੱਸ ਰਾਹੀਂ ਖੇਤੀ ਮੌਸਮ ਐਡਵਾਇਜ਼ਰੀਆਂ ਪ੍ਰਾਪਤ ਕਰ ਰਹੇ ਹਨ । ਆਈ ਸੀ ਏ ਆਰ ਦੇ ਕੇ ਵੀ ਕੇਜ਼ ਨੇ ਵੀ ਆਪਣੇ ਵੈੱਬ ਪੋਰਟਲ ਵਿੱਚ ਜਿ਼ਲ੍ਹਾ ਪੱਧਰੀ ਐਡਵਾਇਜ਼ਰੀ ਲਈ ਲਿੰਕ ਵੀ ਦਿੱਤਾ ਹੋਇਆ ਹੈ।
ਇੱਕ ਮੋਬਾਇਲ ਐਪ — "ਮੇਘਦੂਤ" ਭਾਰਤ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ ਹੈ ਜੋ ਕਿਸਾਨਾਂ ਨੂੰ ਉਹਨਾਂ ਦੇ ਜਿ਼ਲਿ੍ਆਂ ਨਾਲ ਵਿਸ਼ੇਸ਼ ਤੌਰ ਤੇ ਸੰਬੰਧਿਤ ਖੇਤੀ ਮੌਸਮੀ ਐਡਵਾਇਜ਼ਰੀ ਅਤੇ ਚਿਤਾਵਨੀਆਂ ਸਮੇਤ ਮੌਸਮੀ ਜਾਣਕਾਰੀ ਲੈਣ ਵਿੱਚ ਕਿਸਾਨਾਂ ਵੱਲੋਂ ਪ੍ਰਾਪਤ ਕਰਨ ਲਈ ਮਦਦ ਕਰਦੀ ਹੈ ।
********
ਐੱਸ ਐੱਨ ਸੀ / ਟੀ ਐੱਮ / ਆਰ ਆਰ
(Release ID: 1741996)
Visitor Counter : 207