ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰਾਸ਼ਟਰੀ ਰਾਜਮਾਰਗਾਂ ’ਤੇ ਫ਼ੀਸ ਪਲਾਜ਼ਾ ਪੂਰੀ ਤਰ੍ਹਾਂ ਫਾਸਟੈਗ ਪ੍ਰਣਾਲੀ ਨਾਲ ਲੈਸ ਕੁੱਲ ਮਿਲਾ ਕੇ ਫਾਸਟੈਗ ਰਾਹੀਂ ਲਗਭਗ 96% ਤੱਕ ਅਦਾਇਗੀ ਹੁੰਦੀ ਹੈ

Posted On: 02 AUG 2021 2:39PM by PIB Chandigarh

ਡਿਜੀਟਲ ਮੋਡ ਰਾਹੀਂ ਫ਼ੀਸ ਭੁਗਤਾਨ ਨੂੰ ਵਧਾਵਾ ਦੇਣ ਲਈ ਅਤੇ ਫ਼ੀਸ ਪਲਾਜ਼ਿਆਂ ਰਾਹੀਂ ਨਿਰਵਿਘਨ ਆਵਾਜਾਈ ਪ੍ਰਦਾਨ ਕਰਨ ਲਈ, ਸਰਕਾਰ ਨੇ 15/16 ਫ਼ਰਵਰੀ 2021 ਦੀ ਅੱਧੀ ਰਾਤ ਤੋਂ ਰਾਸ਼ਟਰੀ ਰਾਜ ਮਾਰਗਾਂ ’ਤੇ ਸਾਰੀਆਂ ਲੇਨਾਂ ਨੂੰ “ਫ਼ੀਸ ਪਲਾਜ਼ਾ ਦੀ ਫਾਸਟੈਗ ਲੇਨ” ਘੋਸ਼ਿਤ ਕੀਤਾ ਹੈ। ਇਸ ਵੇਲੇ, ਰਾਸ਼ਟਰੀ ਰਾਜਮਾਰਗਾਂ ’ਤੇ ਸਾਰੇ ਫ਼ੀਸ ਪਲਾਜ਼ੇ ਪੂਰੀ ਤਰ੍ਹਾਂ ਫਾਸਟੈਗ ਸਿਸਟਮ ਨਾਲ ਲੈਸ ਹਨ। ਸਾਰੀਆਂ ਲੇਨਾਂ ਨੂੰ ਫਾਸਟੈਗ ਲੇਨ ਵਜੋਂ ਘੋਸ਼ਿਤ ਕਰਨ ਤੋਂ ਬਾਅਦ, 14 ਫ਼ਰਵਰੀ, 2021 ਦੇ 80% ਤੋਂ ਸਮੁੱਚੇ ਤੌਰ ’ਤੇ ਫਾਸਟੈਗ ਰਾਹੀਂ ਭੁਗਤਾਨ ਲਗਭਗ 96% ਤੱਕ ਪਹੁੰਚ ਚੁੱਕਾ ਹੈ।

ਉਪਭੋਗਤਾ ਫ਼ੀਸ ਇਕੱਠੀ ਕਰਨ ਲਈ ਤਕਨਾਲੋਜੀ ਵਿੱਚ ਸੁਧਾਰ ਇੱਕ ਨਿਰੰਤਰ ਪ੍ਰਕਿਰਿਆ ਹੈ; ਸਰਕਾਰ ਇਸ ਖੇਤਰ ਵਿੱਚ ਹੋਣ ਵਾਲੇ ਵਿਕਾਸ ਨੂੰ ਐਕਟਿਵ ਤਰੀਕੇ ਨਾਲ ਫਾਲੋ ਕਰ ਰਹੀ ਹੈ।

ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*********

ਐੱਮਜੇਪੀਐੱਸ



(Release ID: 1741726) Visitor Counter : 103


Read this release in: English , Telugu , Malayalam