ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕਨੈਕਟੀਵਿਟੀ ਤਰਜੀਹ ਲਈ ਅਤੇ ਫੰਡਾਂ ਦੀ ਉਪਲਬਧਤਾ ਦੇ ਅਧਾਰ ’ਤੇ ਰਾਜ-ਮਾਰਗਾਂ ਨੂੰ ਰਾਸ਼ਟਰੀ ਰਾਜਮਾਰਗਾਂ ਵਿੱਚ ਅਪਗ੍ਰੇਡ ਕਰਨਾ
Posted On:
02 AUG 2021 2:37PM by PIB Chandigarh
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਲਈ ਜ਼ਿੰਮੇਵਾਰ ਹੈ। ਰਾਜ ਮਾਰਗ ਦੀ ਜ਼ਿੰਮੇਵਾਰੀ ਰਾਜਾਂ ਦੀ ਹੈ। ਹਾਲਾਂਕਿ, ਮੰਤਰਾਲੇ ਨੇ ਵੱਖ-ਵੱਖ ਰਾਜ ਸਰਕਾਰਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ) ਦੇ ਰਾਜ ਮਾਰਗਾਂ (ਐੱਸਐੱਚ) ਨੂੰ ਨਵੇਂ ਰਾਸ਼ਟਰੀ ਰਾਜਮਾਰਗਾਂ (ਐੱਨਐੱਚ) ਵਜੋਂ ਐਲਾਨਣ ਲਈ ਸੰਪਰਕ ਕੀਤਾ ਹੈ ਜਿਸਦੇ ਤਹਿਤ ਆਂਧਰ ਪ੍ਰਦੇਸ਼ ਰਾਜ ਸਰਕਾਰ ਨਾਲ ਵੀ ਗੱਲ ਹੋਈ ਸੀ। ਮੰਤਰਾਲਾ ਕੁਨੈਕਟੀਵਿਟੀ, ਤਰਜੀਹ ਲਈ ਅਤੇ ਫੰਡਾਂ ਦੀ ਉਪਲਬਧਤਾ ਦੇ ਅਧਾਰ ’ਤੇ ਸਮੇਂ-ਸਮੇਂ ’ਤੇ ਰਾਜ ਦੀਆਂ ਸੜਕਾਂ ਨੂੰ ਰਾਸ਼ਟਰੀ ਰਾਜ ਮਾਰਗ ਐਲਾਨਣ ਲਈ ਵਿਚਾਰਦਾ ਹੈ।
ਨਵੇਂ ਐਲਾਨੇ ਗਏ ਰਾਸ਼ਟਰੀ ਮਾਰਗਾਂ ਸਮੇਤ ਨੋਟੀਫਾਈਡ ਐੱਨਐੱਚ ’ਤੇ ਕੰਮ ਤਰਜੀਹ, ਚੱਲ ਰਹੇ ਕੰਮਾਂ ਦੀ ਪ੍ਰਗਤੀ, ਫੰਡਾਂ ਦੀ ਉਪਲਬਧਤਾ ਅਤੇ ਟ੍ਰੈਫਿਕ ਘਣਤਾ ਦੇ ਅਨੁਸਾਰ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੇ ਅਪਗ੍ਰੇਡੇਸ਼ਨ ਲਈ ਵੱਖਰੇ ਤੌਰ ’ਤੇ ਕੋਈ ਵਿੱਤੀ ਵੰਡ ਨਹੀਂ ਕੀਤੀ ਜਾਂਦੀ ਅਤੇ ਮੌਜੂਦਾ ਬਜਟ ਅਲਾਟਮੈਂਟਾਂ ਦੁਆਰਾ ਜਦੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਕੰਮ ਕੀਤਾ ਜਾਂਦਾ ਹੈ।
ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਮਜੇਪੀਐੱਸ
(Release ID: 1741725)
Visitor Counter : 136