ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਐੱਮਐੱਸਐੱਮਈ ਦਿਵਸ ਮਨਾਉਣਾ
Posted On:
02 AUG 2021 4:06PM by PIB Chandigarh
ਸੰਯੁਕਤ ਰਾਸ਼ਟਰ ਮਹਾਸਭਾ ਵਲੋਂ ਸਥਾਪਿਤ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦਿਵਸ ਹਰ ਸਾਲ 27 ਜੂਨ ਨੂੰ ਮਨਾਇਆ ਜਾਂਦਾ ਹੈ। ਕੋਵਿਡ -19 ਮਹਾਮਾਰੀ ਅਤੇ ਇਸ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ, ਐੱਮਐੱਸਐੱਮਈ ਮੰਤਰਾਲੇ ਵਲੋਂ ਕੋਈ ਭੌਤਿਕ ਸਮਾਗਮ ਆਯੋਜਿਤ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਅੰਤਰਰਾਸ਼ਟਰੀ ਐੱਮਐੱਸਐੱਮਈ ਦਿਵਸ ਮਨਾਉਣ ਅਤੇ ਭਾਰਤੀ ਅਰਥਵਿਵਸਥਾ ਵਿੱਚ ਐੱਮਐੱਸਐੱਮਈ ਸੈਕਟਰ ਦੇ ਯੋਗਦਾਨ ਨੂੰ ਸਵੀਕਾਰ ਕਰਨ ਲਈ "ਭਾਰਤੀ ਐੱਮਐੱਸਐੱਮਈ- ਆਰਥਿਕਤਾ ਦੇ ਵਾਧਾ ਇੰਜਣ" ਵਿਸ਼ੇ 'ਤੇ ਇੱਕ ਵਰਚੁਅਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ।
ਕੇਂਦਰੀ ਅੰਕੜਾ ਦਫਤਰ (ਸੀਐੱਸਓ) ਦੇ ਅਨੁਸਾਰ, ਸਾਲ 2020-21 ਲਈ ਭਾਰਤੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਕੁੱਲ ਮੁੱਲ ਜੋੜ (ਜੀਵੀਏ) ਵਿੱਚ ਐੱਮਐੱਸਐੱਮਈ ਦੀ ਹਿੱਸੇਦਾਰੀ 30%ਹੈ। ਇਸ ਤੋਂ ਇਲਾਵਾ, ਗੈਰ-ਸੰਗਠਿਤ ਗੈਰ-ਖੇਤੀਬਾੜੀ ਉੱਦਮਾਂ 'ਤੇ ਰਾਸ਼ਟਰੀ ਨਮੂਨਾ ਸਰਵੇਖਣ (ਐੱਨਐੱਸਐੱਸ) ਦੀ ਰਿਪੋਰਟ ਦੇ 73ਵੇਂ ਦੌਰ (ਜੁਲਾਈ 2015-ਜੂਨ 2016) ਦੇ ਅਨੁਸਾਰ, ਐੱਮਐੱਸਐੱਮਈ ਖੇਤਰ ਵਿੱਚ 11.10 ਕਰੋੜ ਕਰਮਚਾਰੀ ਹੋਣ ਦਾ ਅਨੁਮਾਨ ਹੈ।
ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦਾ ਵਿਕਾਸ ਵੱਖ -ਵੱਖ ਕਾਰਕਾਂ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਬਾਜ਼ਾਰ ਤੱਕ ਪਹੁੰਚ, ਉਤਪਾਦਾਂ ਦੀ ਗੁਣਵੱਤਾ, ਸਮੇਂ ਸਿਰ ਕ੍ਰੈਡਿਟ ਦੀ ਉਪਲਬਧਤਾ, ਤਕਨਾਲੋਜੀ ਦਾ ਨਵੀਨੀਕਰਨ ਆਦਿ। ਐੱਮਐੱਸਐੱਮਈ ਸੈਕਟਰ ਸਮਰੱਥਾ ਨਿਰਮਾਣ ਲਈ ਐੱਮਐੱਸਐੱਮਈ ਮੰਤਰਾਲੇ ਵਲੋਂ ਹੁਨਰ ਵਿਕਾਸ, ਟੈਕਨੋਲੋਜੀ ਦਾ ਨਵੀਨੀਕਰਨ, ਮਾਰਕੀਟਿੰਗ ਸਹਾਇਤਾ ਅਤੇ ਐੱਮਐੱਸਐੱਮਈ ਨੂੰ ਕ੍ਰੈਡਿਟ ਤੱਕ ਪਹੁੰਚ ਜਿਹੀਆਂ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਜਨਤਕ ਖਰੀਦ ਨੀਤੀ ਵਿੱਚ ਇੱਕ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਅਤੇ ਸੀਪੀਐੱਸਈਜ਼ ਵਲੋਂ ਸੂਖਮ ਅਤੇ ਛੋਟੇ ਉੱਦਮਾਂ ਤੋਂ ਸਾਲਾਨਾ ਖਰੀਦ ਦਾ 25 % ਲਾਜ਼ਮੀ ਕਰਦਾ ਹੈ, ਇਸ ਤਰ੍ਹਾਂ ਐੱਮਐੱਸਈਜ਼ ਨੂੰ ਉਨ੍ਹਾਂ ਦੇ ਵਿਕਾਸ ਅਤੇ ਪ੍ਰਗਤੀ ਲਈ ਮਾਰਕੀਟਿੰਗ ਦੇ ਮੌਕੇ ਪ੍ਰਦਾਨ ਕਰਦਾ ਹੈ।
ਕੋਵਿਡ-19 ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ, ਸਰਕਾਰ ਨੇ ਐੱਮਐੱਸਐੱਮਈ ਸੈਕਟਰ ਨੂੰ ਸਮਰਥਨ ਦੇਣ ਲਈ ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਵਿੱਚੋਂ ਕੁਝ ਹਨ:
i. ਐੱਮਐੱਸਐੱਮਈ ਲਈ 20,000 ਕਰੋੜ ਦਾ ਅਧੀਨ ਕਰਜ਼ਾ।
ii. ਐੱਮਐੱਸਐੱਮਈ ਸਮੇਤ ਕਾਰੋਬਾਰ ਲਈ 3 ਲੱਖ ਕਰੋੜ ਦੇ ਕੋਲੈੱਟਰਲ ਫ੍ਰੀ ਆਟੋਮੈਟਿਕ ਕਰਜ਼ੇ।
iii. ਐੱਮਐੱਸਐੱਮਈ ਆਤਮਨਿਰਭਰ ਭਾਰਤ ਫੰਡ ਰਾਹੀਂ 50,000 ਕਰੋੜ ਰੁਪਏ ਦਾ ਇਕੁਇਟੀ ਨਿਵੇਸ਼।
iv. ਐੱਮਐੱਸਐੱਮਈ ਦੇ ਵਰਗੀਕਰਨ ਦੇ ਨਵੇਂ ਸੋਧੇ ਮਾਪਦੰਡ।
v. ਕਾਰੋਬਾਰ ਵਿੱਚ ਅਸਾਨੀ ਲਈ 'ਉਦਯਮ ਰਜਿਸਟ੍ਰੇਸ਼ਨ' ਪੋਰਟਲ ਰਾਹੀਂ ਐੱਮਐੱਸਐੱਮਈ ਦੀ ਰਜਿਸਟ੍ਰੇਸ਼ਨ।
vi. 200 ਕਰੋੜ ਰੁਪਏ ਤੱਕ ਦੀ ਖਰੀਦ ਲਈ ਕੋਈ ਗਲੋਬਲ ਟੈਂਡਰ ਨਹੀਂ।
01.06.2020 ਨੂੰ ਇੱਕ ਔਨਲਾਈਨ ਪੋਰਟਲ "ਚੈਂਪੀਅਨਜ਼" ਲਾਂਚ ਕੀਤਾ ਗਿਆ ਹੈ, ਜੋ ਈ-ਗਵਰਨੈਂਸ ਦੇ ਬਹੁਤ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਦਾ ਹੈ, ਜਿਸ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਐੱਮਐੱਸਐੱਮਈ ਨੂੰ ਸੰਭਾਲਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਆਰਬੀਆਈ ਨੇ ਐੱਮਐੱਸਐੱਮਈ ਦੇ ਵਿੱਤੀ ਤਣਾਅ ਨੂੰ ਘਟਾਉਣ ਲਈ ਕਈ ਉਪਾਵਾਂ ਦਾ ਵੀ ਐਲਾਨ ਕੀਤਾ ਹੈ।
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਨਾਰਾਇਣ ਰਾਣੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
**** **** ****
ਐੱਮਜੇਪੀਐੱਸ/ਐੱਮਐੱਸ
(Release ID: 1741722)
Visitor Counter : 186