ਸਿੱਖਿਆ ਮੰਤਰਾਲਾ

"ਬਹੁਅਨੁਸ਼ਾਸਨੀ ਅਤੇ ਸਰਵਪੱਖੀ ਸਿੱਖਿਆ" ਤੇ ਸਿੱਖਿਆ ਮੰਤਰਾਲਾ ਵਲੋਂ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ

Posted On: 02 AUG 2021 4:58PM by PIB Chandigarh

ਰਾਸ਼ਟਰੀ ਸਿੱਖਿਆ ਨੀਤੀ, 2020 ਅਧੀਨ ਸੁਧਾਰਾਂ ਦੇ ਪਰਿਵਰਤਨ ਦੇ ਇਕ ਸਾਲ ਦੇ ਸਮਾਗਮਾਂ ਦੇ ਹਿੱਸੇ ਵਜੋਂ ਭਾਰਤ ਸਰਕਾਰ ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਵੱਖ-ਵੱਖ ਪਹਿਲੂਆਂ ਤੇ ਵਿਸ਼ਾ ਅਧਾਰਤ ਵੈਬੀਨਾਰਾਂ ਦੀ ਲੜੀ ਦਾ ਆਯੋਜਨ ਕਰ ਰਹੀ ਹੈ। ਬਹੁ-ਅਨੁਸ਼ਾਸਨੀ ਅਤੇ ਸਮੁੱਚੀ ਸਿੱਖਿਆ ਐਨਈਪੀ ਦਾ ਸਭ ਤੋ ਵੱਡਾ ਧਿਆਨ ਦੇਣ ਯੋਗ ਖੇਤਰ ਹੈ, ਯੂਨੀਵਰਿਸਟੀ ਗ੍ਰਾਂਟਸ ਕਮਿਸ਼ਨ ਨੇ ਅੱਜ ਬਹੁ-ਅਨੁਸ਼ਾਸਨੀ ਅਤੇ ਸਮੁੱਚੀ ਸਿੱਖਿਆ ਤੇ ਇਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਸੰਬੋਧਨ ਕੀਤਾ। ਸਿੱਖਿਆ ਮੰਤਰਾਲਾ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਵੈਬੀਨਾਰਾਂ ਵਿਚ ਸ਼ਿਰਕਤ ਕੀਤੀ।

National Webinar on Holistic and Multidisciplinary Education on 02.08.21 from 12:30PM onwards https://t.co/9xsRiYjYmw

— UGC INDIA (@ugc_india) August 2, 2021

 

ਉਦਘਾਟਨੀ ਭਾਸ਼ਨ ਦੇਂਦਿਆਂ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਨੇ ਤਕਸ਼ਸ਼ਿਲਾ ਅਤੇ ਨਾਲੰਦਾ ਦੇ ਸਮਿਆਂ ਤੋਂ ਸਰਵਪੱਖੀ ਅਤੇ ਬਹੁ-ਅਨੁਸ਼ਾਸਨੀ ਪਡ਼੍ਹਾਈ ਦੀ ਲੰਬੀ ਪਰੰਪਰਾ ਤੇ ਜ਼ੋਰ ਦਿੱਤਾ। ਮੰਤਰੀ ਨੇ ਕਿਹਾ ਕਿ ਪ੍ਰਾਚੀਨ ਭਾਰਤ ਵਿਚ ਪਰਸਨੈਲਿਟੀ ਡਿਵੈਲਪਮੈਂਟ ਤੇ ਪੂਰਾ ਧਿਆਨ ਦਿੱਤਾ ਜਾਂਦਾ ਸੀ। ਉਨ੍ਹਾਂ ਸਿੱਖਿਆ ਦੇ ਮਾਡਲ ਦੇ ਪੁਨਰ ਨਿਰਮਾਣ ਦੀ  ਜ਼ੋਰ ਦਿੱਤਾ ਜਿਥੇ ਜਿੰਦਗੀ ਦੇ ਹਰੇਕ ਪਹਿਲੂ ਵਿਚ ਇਕ ਵਿਅਕਤੀ ਸ਼ਕਤੀਸ਼ਾਲੀ ਹੁੰਦਾ ਹੈ। ਬਹੁ-ਅਨੁਸ਼ਾਸਨੀ ਸਿੱਖਿਆ ਨੂੰ ਹੋਰ ਵਿਸਥਾਰਤ ਕਰਨ ਲਈ ਮੰਤਰੀ ਨੇ ਕਿਹਾ ਕਿ ਹੁਣ ਵਿਦਿਆਰਥੀ ਸਾਈਂਸ, ਕਾਮਰਸ ਜਾਂ ਹਿਊਮੈਨਿਟੀਜ਼ ਦੀਆਂ ਸੀਮਾਵਾਂ ਵਿਚ ਸੀਮਿਤ ਨਹੀਂ ਹੈ। ਸਮੁੱਚੀ ਸਿੱਖਿਆ ਤੇ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਸਰਗਰਮੀ ਨਾਲ ਪੜਾਈ, ਆਊਟ ਆਫ ਬਾਕਸ ਸੋਚ, ਗੰਭੀਰ ਸੋਚ, ਪ੍ਰਭਾਵਸ਼ਾਲੀ ਕਮਿਊਨਿਕੇਸ਼ਨ,  ਸਹਿਯੋਗ,  ਟੈਕਨੋਲੋਜਿਕਲ ਹੁਨਰ ਅਤੇ ਜ਼ਿੰਦਗੀ ਦੇ ਹੁਨਰ ਸਾਡੇ ਸਿੱਖਿਆਰਥੀਆਂ ਵਿਚ ਜ਼ਰੂਰ ਵਿਕਸਤ ਕੀਤੇ ਜਾਣੇ ਚਾਹੀਦੇ ਹਨ। ਡਾ. ਸਰਕਾਰ ਨੇ ਨਵੀਂ ਪੀੜੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਬਾਰੇ ਵਿਦਵਾਨਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਯਾਦ ਦਿਵਾਈ।

ਉੱਚ ਸਿੱਖਿਆ ਬਾਰੇ ਸਕੱਤਰ ਨੇ ਸ਼੍ਰੀ ਅਮਿਤ ਖਰੇ ਨੇ ਆਪਣੀਆਂ ਉਦਘਾਟਨੀ ਟਿੱਪਣੀਆਂ ਵਿਚ ਰਾਸ਼ਟਰੀ ਸਿੱਖਿਆ ਨੀਤੀ, 2020 ਦੀਆਂ ਬਣਤਰਾਂ ਅਤੇ ਮੁਢਲੇ ਮੁੱਦਿਆਂ ਤੇ ਰੌਸ਼ਨੀ ਪਾਈ। ਸ਼੍ਰੀ ਖਰੇ ਨੇ ਐਨਈਪੀ, 2020 ਦੀ ਭੂਮਿਕਾ ਤੇ ਧਿਆਨ ਕੇਂਦ੍ਰਿਤ ਕਰਦਿਆਂ ਸਵੈ-ਨਿਰਭਰ ਭਾਰਤ ਨੂੰ ਮਹਿਸੂਸ ਕਰਨ ਅਤੇ ਸੰਸਥਾਵਾਂ ਦਰਮਿਆਨ ਸਹਿਯੋਗ ਦੀ ਭੂਮਿਕਾ ਬਾਰੇ ਦੱਸਿਆ ਅਤੇ ਕਿਹਾ ਕਿ ਬਹੁ-ਅਨੁਸ਼ਾਸਨੀ ਸਿੱਖਿਆ ਦੀ ਭੂਮਿਕਾ ਵਿਚ ਗਰਾਂਟਾਂ ਅਤੇ ਇੰਟਰਸੈਕਸ਼ਨ ਅਨੁਸ਼ਾਸਨਾਂ ਦਾ ਸਹਿਯੋਗ ਵਧੇਰੇ ਮਦਦ ਕਰ ਸਕਦਾ ਹੈ।

ਪ੍ਰੋ: ਡੀ.ਪੀ. ਸਿੰਘ, ਚੇਅਰਮੈਨ, ਯੂਜੀਸੀ ਨੇ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਸਿੱਖਿਆ ਦੇ ਸੰਪੂਰਨ ਦ੍ਰਿਸ਼ਟੀਕੋਣ ਦੀ ਕਲਪਨਾ ਕਰਨ ਵਿੱਚ ਸਵਾਮੀ ਵਿਵੇਕਾਨੰਦ ਦੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਸਿਖਿਆਰਥੀਆਂ ਦੀ  ਮੁੱਲ-ਅਧਾਰਤ ਸਿੱਖਿਆ' ਤੇ ਜ਼ੋਰ ਦਿੱਤਾ। ਪ੍ਰੋ. ਸਿੰਘ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਦੌਰਾਨ ਬਹੁਪੱਖੀ ਪ੍ਰਵੇਸ਼-ਨਿਕਾਸ ਪ੍ਰਣਾਲੀ ਰਾਹੀਂ ਸੰਪੂਰਨ ਸਿੱਖਿਆ ਅਤੇ ਲਚਕਤਾ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ।

ਬਹੁ -ਅਨੁਸ਼ਾਸਨੀ ਅਤੇ ਸੰਪੂਰਨ ਸਿੱਖਿਆ ਬਾਰੇ ਵੈਬਿਨਾਰ ਨੇ ਕਮੇਟੀ ਦੇ ਮੈਂਬਰਾਂ ਨੂੰ ਡਰਾਫਟ ਐਨਈਪੀ, ਸਿੱਖਿਆ ਸ਼ਾਸਤਰੀ, ਵਿਗਿਆਨੀ ਅਤੇ ਵਿਦਿਅਕ ਪ੍ਰਬੰਧਕਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦਾ ਮੌਕਾ ਪ੍ਰਦਾਨ ਕੀਤਾ I ਵੈਬਿਨਾਰ ਦਾ ਪਹਿਲਾ ਸੈਸ਼ਨ “ਸਮੁੱਚੀ ਸਿੱਖਿਆ” ਵਿਸ਼ੇ ਉੱਤੇ ਸੀ ਅਤੇ ਇਸ ਨੂੰ ਸੈਂਟਰਲ ਯੂਨੀਵਰਸਿਟੀ ਆਫ ਗੁਜਰਾਤ ਦੇ ਉਪ ਕੁਲਪਤੀ ਪ੍ਰੋਫੈਸਰ ਰਮਾ ਸ਼ੰਕਰ ਦੂਬੇ ਨੇ ਸੰਬੋਧਨ ਕੀਤਾ। ਪ੍ਰੋ. ਦੂਬੇ ਨੇ ਸਮਾਜਿਕ ਅਤੇ ਭਾਵਨਾਤਮਕ ਸਾਖਰਤਾ 'ਤੇ ਧਿਆਨ ਕੇਂਦਰਤ ਕੀਤਾ। ਉਨ੍ਹਾਂ ਸਿਖਲਾਈ ਦੇ ਬਿਹਤਰ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਵਿਸ਼ਲੇਸ਼ਣ, ਆਲੋਚਨਾਤਮਕ ਸੋਚ ਅਤੇ ਸੰਕਲਪਿਕ ਸਪਸ਼ਟਤਾ ਵਰਗੇ ਉੱਚ ਕ੍ਰਮ ਦੇ ਹੁਨਰਾਂ 'ਤੇ ਵਿਦਿਆਰਥੀ ਦੇ ਮੁਲਾਂਕਣ' ਤੇ ਵੀ ਧਿਆਨ ਕੇਂਦਰਤ ਕੀਤਾ। 

ਪ੍ਰੋ: ਐਮ.ਕੇ. ਸ਼੍ਰੀਧਰ, ਮੈਂਬਰ, ਡਰਾਫਟ ਐਨਈਪੀ ਦੀ ਕਮੇਟੀ ਅਤੇ ਮੈਂਬਰ, ਯੂਜੀਸੀ ਨੇ ਦੂਜੇ ਸੈਸ਼ਨ ਵਿੱਚ "ਬਹੁ -ਅਨੁਸ਼ਾਸਨੀ ਸਿੱਖਿਆ" ਦੇ ਵਿਸ਼ੇ 'ਤੇ ਵੈਬਿਨਾਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਬਹੁ -ਅਨੁਸ਼ਾਸਨੀ ਸਿੱਖਿਆ 'ਤੇ ਜ਼ੋਰ ਦਿੱਤਾ ਕਿ ਉਹ ਮੌਜੂਦਾ ਅਨੁਸ਼ਾਸਨੀ ਮਹੱਤਤਾ ਦੇ ਬਦਲ ਵਜੋਂ ਨਹੀਂ ਬਲਕਿ ਸਾਡੇ ਵਿਦਿਆਰਥੀਆਂ ਵਿੱਚ ਇੱਕ ਅਨੁਸ਼ਾਸਨ ਵਿੱਚ ਡੂੰਘੀ ਯੋਗਤਾ ਦੇ ਨਾਲ ਸੀਮਾ ਪਾਰ ਕਰਨ ਦੀਆਂ ਯੋਗਤਾਵਾਂ ਰੱਖਣ ਦੇ ਪੂਰਕ ਵਜੋਂ ਹਨ। 

ਅੰਤਮ ਸੈਸ਼ਨ ਵੱਲ ਵਧ ਰਹੀ ਥੀਮੈਟਿਕ ਚਰਚਾ 'ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਰਾਹੀਂ ਮਲਟੀਪਲ ਐਂਟਰੀ ਐਗਜ਼ਿਟ' ਤੇ ਸੀ ਅਤੇ ਵਿਸ਼ੇਸ਼ ਤੌਰ 'ਤੇ ਪ੍ਰੋ. ਵੀ.ਕੇ. ਜੈਨ, ਵਾਈਸ ਚਾਂਸਲਰ, ਤੇਜਪੁਰ ਯੂਨੀਵਰਸਿਟੀ ਨੇ ਬੁਲਾਰੇ ਵਜੋਂ ਸ਼ਿਰਕਤ ਕੀਤੀ। ਪ੍ਰੋ. ਜੈਨ ਨੇ ਯੋਗਤਾ ਦੇ ਪੱਧਰਾਂ, ਕ੍ਰੈਡਿਟ ਲੋੜਾਂ ਅਤੇ ਯੂਜੀਸੀ ਨਿਯਮਾਂ ਦੇ ਅਕਾਦਮਿਕ ਬੈਂਕ ਆਫ਼ ਕ੍ਰੈਡਿਟਸ (ਏਬੀਸੀ) ਦੇ ਹੋਰ ਪਹਿਲੂਆਂ ਅਤੇ ਮਲਟੀਪਲ ਐਂਟਰੀ-ਐਗਜ਼ਿਟ ਸਿਸਟਮ ਲਈ ਦਿਸ਼ਾ ਨਿਰਦੇਸ਼ਾਂ ਬਾਰੇ ਦੱਸਿਆ। 

ਇਗਨੂੰ ਦੇ ਵਾਈਸ ਚਾਂਸਲਰ ਪ੍ਰੋ. ਨਾਗੇਸ਼ਵਰ ਰਾਓ, ਨਾਲੰਦਾ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਪ੍ਰੋ. ਸੁਨੈਨਾ ਸਿੰਘ, ਜੀ ਬੀ ਪੰਥ ਸੋਸ਼ਲ ਸਾਇੰਸ ਇੰਸਟੀਚਿਊਟ ਦੇ ਡਾਇਰੈਕਟਰ, ਪ੍ਰੋ. ਬਦਰੀ ਨਾਰਾਇਣ,  ਨਿਰਮਾ ਯੂਨੀਵਰਸਿਟੀ ਦੇ ਡਾਇਰੈਕਟਰ ਜਨਰਲ ਪ੍ਰੋ. ਅਨੂਪ ਕੁਮਾਰ ਸਿੰਘ, ਆਈਆਈਐਮ ਨਾਗਪੁਰ ਦੇ ਡਾਇਰੈਕਟਰ ਪ੍ਰੋ. ਭੀਮਾਰਾਇਆ ਮੈਤਰੀ ਅਤੇ ਆਈਯੂਏਸੀ ਦੇ ਡਾਇਰੈਕਟਰ ਪ੍ਰੋ. ਅਵਿਨਾਸ਼ ਚੰਦਰ ਪਾਂਡੇ ਨੇ ਵੱਖ-ਵੱਖ ਸੈਸ਼ਨਾਂ ਵਿਚ ਆਪਣੀਆਂ ਟਿੱਪਣੀਆਂ ਦਿੱਤੀਆਂ।

ਵੈਬਿਨਾਰ ਵਿੱਚ ਦੇਸ਼ ਭਰ ਦੀਆਂ ਅਕਾਦਮਿਕ, ਉਦਯੋਗ ਅਤੇ ਉੱਚ ਸਿੱਖਿਆ ਸੰਸਥਾਵਾਂ ਸ਼ਾਮਲ ਹੋਈਆਂ। ਵੱਖ -ਵੱਖ ਮੰਤਰਾਲਿਆਂ, ਯੂਜੀਸੀ, ਏਆਈਸੀਟੀਈ ਅਤੇ ਐਨਸੀਟੀਈ ਦੇ ਅਧਿਕਾਰੀ ਵੀ ਵੈਬਿਨਾਰ ਵਿੱਚ ਮੌਜੂਦ ਸਨ।

ਵੈਬਿਨਾਰ ਦੇ ਪ੍ਰਸਾਰ ਦਾ ਅਨੁਸ਼ਾਸਨ ਤੋਂ ਪਰੇ ਯੋਗਤਾਵਾਂ, ਸਮੁੱਚੀ ਸਿੱਖਿਆ ਵਿੱਚ ਨਵੀਨਤਮ ਦਖਲਅੰਦਾਜ਼ੀ ਅਤੇ ਮਲਟੀਪਲ ਐਂਟਰੀ-ਐਗਜ਼ਿਟ ਅਤੇ ਅਕਾਦਮਿਕ ਬੈਂਕ ਆਫ਼ ਕ੍ਰੈਡਿਟਸ ਦੀਆਂ ਵਿਸ਼ੇਸ਼ਤਾਵਾਂ, ਹਿੱਸੇਦਾਰਾਂ ਵਿੱਚ ਐਨਈਪੀ, 2020 ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਯੋਗਦਾਨ ਪਾਉਣਗੀਆਂ ਅਤੇ ਉੱਚ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਲੋੜੀਂਦੀ ਲਚਕਤਾ ਲਿਆਉਣਗੀਆਂ ਗਈਆਂ। 

----------------------------------

ਐਮਜੇਪੀਐਸ ਏਕੇ


(Release ID: 1741713) ਵਿਜ਼ੀਟਰ ਕਾਊਂਟਰ : 218