ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਏਆਈਸੀਟੀਈ (AICTE) ਟੂਲ 'ਤੇ ਪੇਸ਼ਕਾਰੀ ਦੇਖੀ ਜੋ ਅੰਗਰੇਜ਼ੀ ਸਮੱਗਰੀ ਨੂੰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਦਾ ਹੈ
ਇਹ ਟੂਲ ਅੰਗਰੇਜ਼ੀ ਭਾਸ਼ਾ ਦੀ ਸਮੱਗਰੀ ਦਾ 11 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਦਾ ਹੈ
ਉਪ ਰਾਸ਼ਟਰਪਤੀ ਨੇ ਨਵੀਨ ਸਾਧਨ ਲਈ ਏਆਈਸੀਟੀਈ ਦੀ ਸ਼ਲਾਘਾ ਕੀਤੀ
ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਕੋਰਸਾਂ ਦੀ ਸਮੱਗਰੀ ਨੂੰ ਦੇਖਣਾ ਮੇਰਾ ਸੁਪਨਾ ਹੈ: ਉਪ ਰਾਸ਼ਟਰਪਤੀ
ਰਾਜ ਸਭਾ ਦੇ ਉਪ ਚੇਅਰਮੈਨ ਸ਼੍ਰੀ ਹਰਿਵੰਸ਼ ਵੀ ਇਸ ਪ੍ਰਦਰਸ਼ਨ ਮੌਕੇ ਹਾਜ਼ਰ ਸਨ
Posted On:
02 AUG 2021 7:48PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਅਤੇ ਰਾਜ ਸਭਾ ਦੇ ਉਪ ਚੇਅਰਮੈਨ ਸ਼੍ਰੀ ਹਰਿਵੰਸ਼ ਨੇ ਏਆਈਸੀਟੀਈ (AICTE) ਦੇ ਅਧਿਕਾਰੀਆਂ ਦੁਆਰਾ ਇੱਕ ਵਿਲੱਖਣ ਟੂਲ 'ਤੇ ਪ੍ਰਦਰਸ਼ਨੀ ਦੇਖੀ ਜੋ ਅੰਗਰੇਜ਼ੀ ਭਾਸ਼ਾ ਦੀ ਸਮੱਗਰੀ ਦਾ 11 ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਦਾ ਹੈ।
ਏਆਈਸੀਟੀਆਈ ਦੇ ਚੇਅਰਮੈਨ ਪ੍ਰੋ. ਅਨਿਲ ਡੀ. ਸਹਸ੍ਰਬੁਧੇ ਅਤੇ ਏਆਈਸੀਟੀਈ ਦੇ ਮੁੱਖ ਕੋਆਰਡੀਨੇਟਿੰਗ ਅਫ਼ਸਰ ਡਾ. ਬੁੱਧ ਚੰਦਰਸ਼ੇਖਰ ਨੇ ਅੱਜ ਉਪ ਰਾਸ਼ਟਰਪਤੀ ਨਿਵਾਸ ’ਤੇ 'ਏਆਈਸੀਟੀਈ ਟ੍ਰਾਂਸਲੇਸ਼ਨ ਆਟੋਮੇਸ਼ਨ ਆਰਟੀਫਿਸ਼ਲ ਇੰਟੈਲੀਜੈਂਸ ਟੂਲ' ਦੀ ਪੇਸ਼ਕਾਰੀ ਦਿੱਤੀ।
ਇਹ ਟੂਲ ਅੰਗਰੇਜ਼ੀ ਭਾਸ਼ਾ ਦੇ ਔਨਲਾਈਨ ਕੋਰਸਾਂ ਦਾ ਗਿਆਰਾਂ ਵੱਖ-ਵੱਖ ਭਾਸ਼ਾਵਾਂ- ਹਿੰਦੀ, ਬੰਗਾਲੀ, ਮਰਾਠੀ, ਤੇਲੁਗੂ, ਤਮਿਲ, ਗੁਜਰਾਤੀ, ਕੰਨੜ, ਮਲਿਆਲਮ, ਪੰਜਾਬੀ, ਅਸਾਮੀ ਅਤੇ ਉੜੀਆ ਵਿੱਚ ਅਨੁਵਾਦ ਕਰਦਾ ਹੈ।
ਟੂਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਦੇ ਹੋਏ, ਡਾ. ਬੁੱਧ ਚੰਦਰਸ਼ੇਖਰ ਨੇ ਕਿਹਾ, ‘‘ਇਹ ਉਪਕਰਨ ਗੁੰਝਲਦਾਰ ਫਾਰਮੂਲਿਆਂ, ਅੰਗਰੇਜ਼ੀ ਪੁਸਤਕਾਂ, ਖੋਜ ਪੱਤ੍ਰਿਕਾਵਾਂ, ਸਰਕਾਰੀ ਦਸਤਾਵੇਜ਼ਾਂ ਅਤੇ ਅੰਗਰੇਜ਼ੀ ਵੀਡਿਓ ਦਾ ਅਨੁਵਾਦ ਕਰਨ ਵਿੱਚ ਸਮਰੱਥ ਹੈ।’’
ਉਪ ਰਾਸ਼ਟਰਪਤੀ ਨੇ ਏਆਈਸੀਟੀਈ ਟੀਮ ਦੀ ਇਸ ਨਵੀਨ ਟੂਲ ਦੇ ਵਿਕਾਸ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਭਾਸ਼ਾਵਾਂ ਵਿੱਚ ਵੱਖ-ਵੱਖ ਤਕਨੀਕੀ ਅਤੇ ਪੇਸ਼ੇਵਰ ਕੋਰਸਾਂ ਦੀ ਸਮੱਗਰੀ ਨੂੰ ਦੇਖਣਾ ਉਨ੍ਹਾਂ ਦਾ ਸੁਪਨਾ ਸੀ। ਉਨ੍ਹਾਂ ਨੇ ਏਆਈਸੀਟੀਈ ਦੀ ਚੰਗੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਉਹ ਭਾਰਤੀ ਭਾਸ਼ਾਵਾਂ ਵਿੱਚ ਵਿਸ਼ਾਲ ਸ਼੍ਰੇਣੀ ਦੀ ਸਮੱਗਰੀ ਤੱਕ ਪਹੁੰਚਣ ਦੇ ਯੋਗ ਹੋਣਗੇ। ਉਨ੍ਹਾਂ ਨੇ ਅੱਗੇ ਕਿਹਾ, “ਟੂਲ ਨੂੰ ਵਧੀਆ ਢੰਗ ਨਾਲ ਤਿਆਰ ਕਰੋ ਅਤੇ ਇਸ ਨੂੰ ਛੇਤੀ ਤੋਂ ਛੇਤੀ ਰਾਸ਼ਟਰ ਦੇ ਸਾਹਮਣੇ ਪੇਸ਼ ਕਰੋ।”
*****
ਐੱਮਐੱਸ/ਆਰਕੇ/ਡੀਪੀ
(Release ID: 1741711)
Visitor Counter : 192