ਸਿੱਖਿਆ ਮੰਤਰਾਲਾ
ਵਿਦਿਆਰਥੀਆਂ ਲਈ ਕੈਰੀਅਰ ਸੇਧ
Posted On:
02 AUG 2021 5:13PM by PIB Chandigarh
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ ਬੀ ਐੱਸ ਈ) ਨੇ ਵਿਦਿਆਰਥੀਆਂ ਦੀ ਕੈਰੀਅਰ ਸੇਧ ਬਾਰੇ ਅਧਿਆਪਕਾਂ ਲਈ ਦੋ ਦਿਨਾ ਸਮਰੱਥਾ ਉਸਾਰੀ ਪੋ੍ਗਰਾਮ ਆਯੋਜਿਤ ਕੀਤਾ ਹੈ । ਸਿੱਖਿਅਤ ਅਧਿਆਪਕ ਸੀਨੀਅਰ ਵਿਦਿਆਰਥੀਆਂ ਨਾਲ ਉਹਨਾਂ ਦੇ ਸੈਸ਼ਨ ਆਯੋਜਿਤ ਕਰਦੇ ਹਨ । ਪ੍ਰੋਗਰਾਮ ਕੈਰੀਅਰ ਜਾਣਕਾਰੀ ਦੀਆਂ ਦਿਸ਼ਾਵਾਂ , ਕੈਰੀਅਰ ਜਾਣਕਾਰੀ ਦੇਣ ਲਈ ਵਰਤੇ ਜਾਂਦੇ ਸਰੋਤ ਅਤੇ ਰਣਨੀਤੀਆਂ , ਸਕੂਲ ਵਿੱਚ ਇੱਕ ਕੈਰੀਅਰ ਸਰੋਤ ਕਮਰਾ ਸਥਾਪਿਤ ਕਰਨ , ਕੈਰੀਅਰ ਵਿਕਾਸ ਨੂੰ ਸਮਝਣ ਅਤੇ ਕੈਰੀਅਰ ਸੇਧ ਨੂੰ ਦੇਣ ਵਿੱਚ ਅਧਿਆਪਕ ਦੀ ਭੂਮਿਕਾ ਤੇ ਕੇਂਦਰਿਤ ਹੈ ।
ਕੇਂਦਰੀ ਵਿਦਿਆਲਿਆਂ ਸੰਗਠਨਾਂ ਵਿੱਚ ਕੌਂਸਲਰ ਦੀਆਂ ਪਾਰਟ ਟਾਈਮ ਠੇਕੇ ਤੇ ਅਧਾਰਿਤ ਸੇਵਾਵਾਂ ਦੇਸ਼ ਭਰ ਦੇ ਕੇਂਦਰੀ ਵਿਦਿਆਲਿਆਂ ਵਿੱਚ ਦਿੱਤੀਆਂ ਜਾਂਦੀਆਂ ਹਨ । ਵਿਦਿਆਰਥੀਆਂ ਲਈ ਉਪਲਬੱਧ ਕੈਰੀਅਰ ਚੋਣਾਂ ਲਈ ਸੰਵੇਦਨਸ਼ੀਲ ਕਰਨ ਲਈ ਵੱਖ ਵੱਖ ਵਿਸਿ਼ਆਂ ਦੇ ਮਾਹਰਾਂ ਨੂੰ ਵੀ ਸੱਦਣ ਦੀ ਵਿਵਸਥਾ ਹੈ ।
ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਕੈਰੀਅਰ ਸੇਧ ਸੈਸ਼ਨ ਕੌਂਸਲਰਾਂ , ਅਧਿਆਪਕਾਂ ਅਤੇ ਉਪ ਪ੍ਰਿੰਸੀਪਲਾਂ ਦੁਆਰਾ ਲਗਾਤਾਰ ਕੀਤੇ ਜਾਂਦੇ ਹਨ । ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ ਲਈ ਵੱਖ ਵੱਖ ਖੇਤਰਾਂ ਦੇ ਪ੍ਰਸਿੱਧ ਮਾਹਰਾਂ ਨੂੰ ਸੱਦ ਕੇ ਵਿਸ਼ੇਸ਼ ਸੈਸ਼ਨ ਚਲਾਏ ਜਾਂਦੇ ਹਨ ।
ਰਾਸ਼ਟਰੀ ਸਕਾਲਰਸਿ਼ੱਪ ਪੋਰਟਲ (ਐੱਨ ਐੱਸ ਪੀ) ਇੱਕ ਵੰਨ ਸਟਾਪ ਹੱਲ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਵਜ਼ੀਫਿਆਂ ਦੀ ਵੰਡ , ਪ੍ਰਕਿਰਿਆ , ਅਰਜ਼ੀ ਪ੍ਰਾਪਤ ਕਰਨ , ਤੇ ਵਿਦਿਆਰਥੀ ਦੀ ਅਰਜ਼ੀ ਆਦਿ ਵਰਗੀਆਂ ਵੱਖ ਵੱਖ ਸੇਵਾਵਾਂ ਇਨੇਬਲ ਕੀਤੀਆਂ ਗਈਆਂ ਹਨ । ਐੱਨ ਐੱਸ ਪੀ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਮੇਂ ਸਿਰ ਵਜੀਫੇ ਦੀ ਵੰਡ ਨੂੰ ਯਕੀਨੀ ਬਣਾਉਣਾ ਅਤੇ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਵੱਖ ਵੱਖ ਵਜੀ਼ਫਾ ਸਕੀਮਾਂ ਲਈ ਇੱਕ ਸਾਂਝਾ ਪੋਰਟਲ ਮੁਹੱਈਆ ਕਰਨਾ ਹੈ । ਰਾਸ਼ਟਰੀ ਮੀਨਸ ਕਮ ਮੈਰਿਟ ਵਜੀਫਾ ਸਕੀਮ (ਐੱਨ ਐੱਮ ਐੱਮ ਐੱਸ ਐੱਸ) ਡੀ/ਓ ਐੱਸ ਈ ਤੇ ਐੱਲ ਐੱਨ ਐੱਸ ਪੀ ਤੇ ਆਨਬੋਰਡ ਹੈ । ਐੱਨ ਐੱਸ ਪੀ ਪੋਰਟਲ ਦੇ ਵੇਰਵੇ ਉਪਲਬੱਧ ਹਨ ਤੇ ਲਿੰਕ ਹੇਠਾਂ ਦਿੱਤਾ ਗਿਆ ਹੈ ।
https://scholarships.gov.in
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦਿੱਤੀ ।
******
ਐੱਮ ਜੇ ਪੀ ਐੱਸ / ਏ ਕੇ
(Release ID: 1741613)