ਰੱਖਿਆ ਮੰਤਰਾਲਾ

ਆਰਡੀਨੈਂਸ ਫੈਕਟਰੀਆਂ ਵਿੱਚ ਕਰਮਚਾਰੀਆਂ ਦੀਆਂ ਸੇਵਾਵਾਂ ਸੁਰੱਖਿਅਤ ਕਰਨਾ

Posted On: 02 AUG 2021 3:02PM by PIB Chandigarh

ਸਰਕਾਰ ਨੇ ਐੱਫ ਬੀ ਨੂੰ ਕਾਰਪੋਰੇਟ ਬਣਾਉਣ ਤੋਂ ਬਾਅਦ ਆਰਡੀਨੈਂਸ ਫੈਕਟਰੀ ਬੋਰਡ ਦੇ ਕਰਮਚਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਹੇਠ ਲਿਖੇ ਢੰਗ ਨਾਲ ਯਕੀਨੀ ਬਣਾਇਆ ਹੈ
* ਇਹ ਫੈਸਲਾ ਕੀਤਾ ਗਿਆ ਹੈ ਕਿ ਐੱਫ ਬੀ ਦੇ ਸਾਰੇ ਕਰਮਚਾਰੀ (ਗਰੁੱਪ , ਬੀ ਅਤੇ ਸੀ) ਜੋ ਉਤਪਾਦਨ ਇਕਾਈਆਂ ਅਤੇ ਗੈਰ ਉਤਪਾਦਨ ਇਕਾਈਆਂ ਨਾਲ ਸੰਬੰਧਿਤ ਹਨ , ਜਿਹਨਾਂ ਨੂੰ ਨਵੇਂ ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗ (ਗਠਿਤ ਕੀਤਾ ਜਾਵੇਗਾ) ਵਿੱਚ ਭੇਜਿਆ ਜਾਵੇਗਾ ਉਹਨਾਂ ਨੂੰ ਬਿਨਾਂ ਕਿਸੇ ਡੀਮਡ ਡੈਪੂਟੇਸ਼ਨ ਭੱਤੇ ਤੋਂ ਵਿਦੇਸ਼ੀ ਸੇਵਾ ਦੇ ਸੰਦਰਭ ਵਿੱਚ ਡੀ ਪੀ ਐੱਸ ਯੂਜ਼ ਨੂੰ ਤਬਦੀਲ ਕੀਤਾ ਜਾਵੇਗਾ ਇਹ ਨਿਯੁਕਤੀ ਮਿਤੀ ਤੋਂ ਸ਼ੁਰੂ ਵਿੱਚ ਦੋ ਸਾਲਾਂ ਲਈ ਹੋਵੇਗਾ
* ਨਵੀਂ ਦਿੱਲੀ ਦੇ ਐੱਫ ਬੀ ਦਫ਼ਤਰ , ਐੱਫ ਬੀ ਸਕੂਲਾਂ ਅਤੇ ਐੱਫ ਬੀ ਹਸਪਤਾਲਾਂ ਤੇ ਐੱਫ ਬੀ ਮੁੱਖ ਦਫ਼ਤਰ ਵਿਚਲੇ ਸਾਰੇ ਕਰਮਚਾਰੀਆਂ ਨੂੰ ਆਰਡੀਨੈਂਸ ਫੈਕਟਰੀ ਡਾਇਰੈਕਟੋਰੇਟ (ਗਠਿਤ ਕੀਤਾ ਜਾਵੇਗਾ) ਤਹਿਤ ਡਿਫੈਂਸ ਉਤਪਾਦਨ ਵਿਭਾਗ ਵਿੱਚ ਸ਼ੁਰੂ ਵਿੱਚ ਨਿਯੁਕਤੀ ਮਿਤੀ ਤੋਂ ਦੋ ਸਾਲਾਂ ਦੀ ਮਿਆਦ ਲਈ ਤਬਦੀਲ ਕੀਤਾ ਜਾਵੇਗਾ
* ਅਜਿਹੇ ਸਮੇਂ ਤੱਕ ਕਰਮਚਾਰੀ ਨਵੀਆਂ ਇਕਾਈਆਂ ਵਿੱਚ ਡੀਮਡ ਡੈਪੂਟੇਸ਼ਨ ਤੇ ਰਹਿਣਗੇ, ਉਹਨਾਂ ਤੇ ਕੇਂਦਰ ਸਰਕਾਰ ਮੁਲਾਜ਼ਮਾਂ ਤੇ ਲਾਗੂ ਹੋਣ ਵਾਲੇ ਸਾਰੇ ਨਿਯਮ ਤੇ ਰੈਗੂਲੇਸ਼ਨ ਲਗਾਤਾਰ ਜਾਰੀ ਰਹਿਣਗੇ ਉਹਨਾਂ ਦੇ ਪੇਅ ਸਕੇਲ , ਭੱਤੇ , ਛੁੱਟੀ , ਮੈਡੀਕਲ ਸਹੂਲਤਾਂ , ਕੈਰੀਅਰ ਵਿੱਚ ਵਾਧਾ ਅਤੇ ਹੋਰ ਸੇਵਾ ਹਾਲਤਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਲਾਗੂ ਹੋਣ ਯੋਗ ਹੁਕਮਾਂ ਅਤੇ ਰੈਗੂਲੇਸ਼ਨਜ਼ ਵਾਲੀਆਂ ਹੀ ਰਹਿਣਗੀਆਂ
* ਸੇਵਾ ਮੁਕਤ ਅਤੇ ਮੌਜੂਦਾ ਕਰਮਚਾਰੀਆਂ ਦੀਆਂ ਪੈਨਸ਼ਨ ਦੇਣਦਾਰੀਆਂ ਦਾ ਖਰਚਾ ਵੀ ਸਰਕਾਰ ਬਰਦਾਸ਼ਤ ਕਰੇਗੀ

 

ਇਹ ਜਾਣਕਾਰੀ ਅੱਜ ਰਾਜ ਸਭਾ ਇੱਕ ਲਿਖਤੀ ਜਵਾਬ ਵਿੱਚ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਦਿੱਤੀ

 

*******


ਐੱਨ ਐੱਮ ਪੀ ਆਈ / ਡੀ ਕੇ / ਆਰ ਪੀ / ਐੱਸ ਵੀ ਵੀ ਵਾਈ / ਡੀ


(Release ID: 1741595) Visitor Counter : 215


Read this release in: English , Urdu , Malayalam