ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਆਂਗਜਨ ਅਤੇ ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਦੀ ਮੁਫ਼ਤ ਵੰਡ ਲਈ ਔਰੰਗਾਬਾਦ ਵਿੱਚ ਕੱਲ੍ਹ ਸਮਾਜਿਕ ਅਧਿਕਾਰਿਤਾ ਸ਼ਿਵਿਰ ਦਾ ਆਯੋਜਨ ਕੀਤਾ ਜਾਵੇਗਾ

Posted On: 31 JUL 2021 6:06PM by PIB Chandigarh

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਿਆਂਗਜਨ’ ਅਤੇ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਦੀ ਵੰਡ ਲਈ ਕੱਲ੍ਹ ਬਿਹਾਰ ਦੇ ਔਰੰਗਾਬਾਦ ਜ਼ਿਲ੍ਹਾ ਸਮਾਹਰਣਾਲਯ ਪਰਿਸਰ ਸਥਿਤ ਟਾਊਨ ਹਾਲ ਵਿੱਚ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ ਜਾਵੇਗਾ। ਏਲਿੰਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਔਰੰਗਾਬਾਦ ਦੀ ਸਹਿਭਾਗਿਤਾ ਵਿੱਚ ਇਸ ਸ਼ਿਵਿਰ ਦਾ ਆਯੋਜਨ ਦਿੱਵਿਆਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਕਰੇਗਾ । 

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਭਾਗ ਦੀ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ)  ਦਾ ਅਨੁਪਾਲਨ ਕਰਦੇ ਹੋਏ ਬਲਾਕ/ਪੰਚਾਇਤ ਪੱਧਰ ‘ਤੇ 1521 ਦਿੱਵਿਆਂਗਜਨ ਅਤੇ 546 ਸੀਨੀਅਰ ਨਾਗਰਿਕਾਂ ਨੂੰ 2.43 ਕਰੋੜ ਰੁਪਏ ਮੁੱਲ ਦੇ ਕੁੱਲ 5102 ਸਹਾਇਤਾ ਅਤੇ ਸਹਾਇਕ ਉਪਕਰਨ ਮੁਫ਼ਤ ਵੰਡੇ ਜਾਣਗੇ । 

ਇਸ ਵੰਡ ਕੈਂਪ ਦਾ ਉਦਘਾਟਨ ਕੱਲ੍ਹ 11:00 ਵਜੇ ਕੀਤਾ ਜਾਵੇਗਾ।  ਇਸ ਸਮਾਰੋਹ  ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਡਾ.  ਵੀਰੇਂਦ੍ਰ ਕੁਮਾਰ ਹੋਣਗੇ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ  ਸੁਸ਼੍ਰੀ ਪ੍ਰਤਿਮਾ ਭੌਮਿਕ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਔਰੰਗਾਬਾਦ (ਬਿਹਾਰ)  ਦੇ ਸਾਂਸਦ ਸ਼੍ਰੀ ਸੁਸ਼ੀਲ ਕੁਮਾਰ  ਸਿੰਘ,  ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਨਾਲ ਮੁੱਖ ਸਥਾਨ ‘ਤੇ ਸਰੀਰਕ ਰੂਪ ਨਾਲ ਮੌਜੂਦ ਹੋ ਕੇ ਸਮਾਰੋਹ ਵਿੱਚ ਸ਼ਾਮਿਲ ਹੋਣਗੇ।  ਉਥੇ ਹੀ ਕਾਰਾਕਟ (ਬਿਹਾਰ)  ਦੇ ਸਾਂਸਦ ਸ਼੍ਰੀ ਮਹਾਬਲੀ ਸਿੰਘ ਆਪਣੀ ਵਰਚੁਅਲ/ਸਰੀਰਕ ਮੌਜ਼ੂਦਗੀ  ਦੇ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਰੋਹ ਦੇ ਦੌਰਾਨ ਵਰਚੁਅਲੀ/ਵਿਅਕਤੀਗਤ ਰੂਪ ਨਾਲ ਮੌਜੂਦ ਰਹਿਣਗੇ। 

ਉਪਰੋਕਤ ਪ੍ਰੋਗਰਾਮ  ਦੇ ਲਾਈਵ ਵੈਬਕਾਸਟ ਲਈ ਲਿੰਕ https://youtu।be/4pwAxtrk444 ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ ਹੈ ।

***********

ਐੱਮਜੀ/ਆਈਏ


(Release ID: 1741355) Visitor Counter : 189


Read this release in: English , Urdu , Hindi , Tamil