ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ “ਬਾਇਓਟੈਕ-ਪ੍ਰਾਈਡ” (ਡੇਟਾ ਐਕਸਚੇਂਜ ਜ਼ਰੀਏ ਖੋਜ ਅਤੇ ਨਵੀਨਤਾ ਦਾ ਪ੍ਰਚਾਰ) ਦਿਸ਼ਾ ਨਿਰਦੇਸ਼ ਜਾਰੀ ਕੀਤੇ
ਕਿਹਾ, ਭਾਰਤੀ ਖੋਜ ਅਤੇ ਸਮਾਧਾਨਾਂ ਲਈ ਭਾਰਤ ਨੂੰ ਆਪਣੇ ਨਿਵੇਕਲੇ ਡੇਟਾਬੇਸ ਦੀ ਲੋੜ ਹੈ
ਇਹ ਦਿਸ਼ਾ ਨਿਰਦੇਸ਼ ਦੇਸ਼ ਭਰ ਦੇ ਵੱਖ -ਵੱਖ ਖੋਜ ਸਮੂਹਾਂ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਜਾਣਕਾਰੀ ਦੇ ਆਦਾਨ -ਪ੍ਰਦਾਨ ਵਿੱਚ ਸਹਾਇਤਾ ਕਰਨਗੇ
Posted On:
30 JUL 2021 4:30PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਤਕਨਾਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਅੱਜ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਤਿਆਰ ਕੀਤੇ ਡੇਟਾ ਆਦਾਨ-ਪ੍ਰਦਾਨ ਜ਼ਰੀਏ ਖੋਜ ਅਤੇ ਨਵੀਨਤਾ ਦੇ ਪ੍ਰਚਾਰ ਲਈ ਦਿਸ਼ਾ ਨਿਰਦੇਸ਼ -["ਬਾਇਓਟੈਕ-ਪ੍ਰਾਈਡ (ਪ੍ਰਮੋਸ਼ਨ ਆਫ਼ ਰਿਸਰਚ ਐਂਡ ਇਨੋਵੇਸ਼ਨ ਥਰੂ ਡੇਟਾ ਐਕਸਚੇਂਜ) ਗਾਈਡਲਾਈਨਜ਼”] ਜਾਰੀ ਕੀਤੇ। ਇਸ ਮੌਕੇ 'ਤੇ, ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰੇਨੂ ਸਰੂਪ, ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਵੱਖ-ਵੱਖ ਸੰਸਥਾਵਾਂ ਦੇ ਖੋਜਕਰਤਾ ਵੀ ਮੌਜੂਦ ਸਨ। ਮੰਤਰੀ ਨੇ ਇੰਡੀਅਨ ਬਾਇਓਲੋਜੀਕਲ ਡਾਟਾ ਸੈਂਟਰ, ਆਈਬੀਡੀਸੀ ਦੀ ਵੈੱਬਸਾਈਟ ਵੀ ਲਾਂਚ ਕੀਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 135 ਕਰੋੜ ਤੋਂ ਵੱਧ ਦੀ ਵੱਡੀ ਆਬਾਦੀ ਅਤੇ ਦੇਸ਼ ਦੇ ਵਿਭਿੰਨ ਚਰਿੱਤਰ ਦੇ ਮੱਦੇਨਜ਼ਰ, ਭਾਰਤ ਨੂੰ ਭਾਰਤੀ ਖੋਜ ਅਤੇ ਸਮਾਧਾਨਾਂ ਲਈ ਆਪਣੇ ਵਿਲੱਖਣ ਡੇਟਾਬੇਸ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਸਵਦੇਸ਼ੀ ਡਾਟਾਬੇਸ ਵਿੱਚ ਭਾਰਤੀ ਵਿਗਿਆਨਕਾਂ ਅਤੇ ਖੋਜਕਰਤਾਵਾਂ ਦੁਆਰਾ ਭਾਰਤੀ ਨਾਗਰਿਕਾਂ ਦੇ ਲਾਭ ਲਈ ਅੰਕੜਿਆਂ ਦੇ ਆਦਾਨ -ਪ੍ਰਦਾਨ ਅਤੇ ਅਪਣਾਉਣ ਲਈ ਇੱਕ ਵੱਡੀ ਸਮਰੱਥ ਪ੍ਰਣਾਲੀ ਹੋਵੇਗੀ।
ਮੰਤਰੀ ਨੇ ਕਿਹਾ ਕਿ ਪਿਛਲੇ 6-7 ਸਾਲਾਂ ਵਿੱਚ, ਮੋਦੀ ਸਰਕਾਰ ਨੇ ਵਿਗਿਆਨ ਅਤੇ ਤਕਨਾਲੋਜੀ ਅਤੇ ਖਾਸ ਕਰਕੇ ਪੁਲਾੜ ਤਕਨਾਲੋਜੀ ਨੂੰ ਬਹੁਤ ਹੁਲਾਰਾ ਅਤੇ ਤਰਜੀਹ ਦਿੱਤੀ ਹੈ, ਜਿੱਥੇ ਵਿਸ਼ਵ ਸਭਨਾਂ ਦੀ ਜਿੱਤ ਵਿੱਚ ਸਹਿਯੋਗ ਅਤੇ ਮਿਲਵਰਤਣ ਲਈ ਭਾਰਤ ਵੱਲ ਦੇਖ ਰਿਹਾ ਹੈ।
ਬਾਇਓਟੈਕ-ਪ੍ਰਾਈਡ ਨੂੰ ਡੀਬੀਟੀ ਦੁਆਰਾ ਆਪਣੀ ਕਿਸਮ ਦਾ ਪਹਿਲਾ ਦੱਸਦੇ ਹੋਏ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਜੈਵਿਕ ਡਾਟਾਬੇਸ ਵਿੱਚ ਯੋਗਦਾਨ ਪਾਉਣ ਵਾਲੇ ਚੋਟੀ ਦੇ 20 ਦੇਸ਼ਾਂ ਵਿੱਚ ਭਾਰਤ ਚੌਥੇ ਨੰਬਰ 'ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਿਆਨ ਪੈਦਾ ਕਰਨ ਲਈ ਬਾਇਓਸਾਇੰਸਸ ਸਮੇਤ ਵੱਖ -ਵੱਖ ਖੇਤਰਾਂ ਵਿੱਚ ਡਾਟਾ ਤਿਆਰ ਕਰਨ ਲਈ ਜਨਤਕ ਫੰਡਾਂ ਦਾ ਵੱਡੀ ਮਾਤਰਾ ਵਿੱਚ ਨਿਵੇਸ਼ ਕਰਦੀ ਹੈ, ਤਾਂ ਜੋ ਗੁੰਝਲਦਾਰ ਜੈਵਿਕ ਵਿਧੀ ਅਤੇ ਹੋਰ ਪ੍ਰਕਿਰਿਆਵਾਂ ਅਤੇ ਤਰਜੁਮੇ ਲਈ ਡੂੰਘੀ ਸਮਝ ਪ੍ਰਾਪਤ ਕੀਤੀ ਜਾ ਸਕੇ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਡੀਐੱਨਏ ਦੀ ਤਰਤੀਬ ਅਤੇ ਹੋਰ ਉੱਚ-ਥਰੂਪੁਟ ਤਕਨਾਲੋਜੀਆਂ ਵਿੱਚ ਤਰੱਕੀ ਦੇ ਨਾਲ ਨਾਲ ਡੀਐੱਨਏ ਦੀ ਤਰਤੀਬ ਲਾਗਤ ਵਿੱਚ ਭਾਰੀ ਗਿਰਾਵਟ ਨੇ ਸਰਕਾਰੀ ਏਜੰਸੀਆਂ ਨੂੰ ਬਾਇਓਸਾਇੰਸਸ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡੀ ਮਾਤਰਾ ਵਿੱਚ ਜੈਵਿਕ ਡੇਟਾ ਤਿਆਰ ਕਰਨ ਦੇ ਲਈ ਖੋਜ ਨੂੰ ਫੰਡ ਦੇਣ ਦੇ ਸਮਰੱਥ ਬਣਾਇਆ ਹੈ। ਉਨ੍ਹਾਂ ਕਿਹਾ, ਵੱਡੇ ਪੱਧਰ ਦੇ ਅੰਕੜਿਆਂ ਦੀ ਵਿਸ਼ਾਲ ਸ਼੍ਰੇਣੀ ਨੂੰ ਸਾਂਝਾ ਕਰਨ ਨਾਲ ਅਣੂ ਅਤੇ ਜੈਵਿਕ ਪ੍ਰਕਿਰਿਆਵਾਂ ਦੀ ਸਮਝ ਨੂੰ ਹੁਲਾਰਾ ਮਿਲਦਾ ਹੈ ਜੋ ਕਿ ਖੇਤੀਬਾੜੀ, ਪਸ਼ੂ ਪਾਲਣ, ਬੁਨਿਆਦੀ ਖੋਜ 'ਤੇ ਮਾਨਵ ਸਿਹਤ ਵਿੱਚ ਯੋਗਦਾਨ ਪਾਏਗਾ ਅਤੇ ਇਸ ਤਰ੍ਹਾਂ ਸਮਾਜਕ ਲਾਭਾਂ ਤੱਕ ਪਹੁੰਚੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਸ਼ੁਰੂਆਤ ਵਿੱਚ, ਇਹ ਦਿਸ਼ਾ ਨਿਰਦੇਸ਼ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਸਹਿਯੋਗੀ ਖੇਤਰੀ ਬਾਇਓਟੈਕਨੋਲੋਜੀ ਸੈਂਟਰ ਵਿਖੇ ਇੰਡੀਅਨ ਬਾਇਓਲੋਜੀਕਲ ਡੇਟਾ ਸੈਂਟਰ (ਆਈਬੀਡੀਸੀ) ਦੁਆਰਾ ਲਾਗੂ ਕੀਤੇ ਜਾਣਗੇ। ਹੋਰ ਮੌਜੂਦਾ ਡਾਟਾਸੈਟਸ/ ਡਾਟਾ ਸੈਂਟਰਾਂ ਨੂੰ ਇਸ ਆਈਬੀਡੀਸੀ ਨਾਲ ਜੋੜਿਆ ਜਾਵੇਗਾ ਜਿਸ ਨੂੰ ਬਾਇਓ-ਗਰਿੱਡ ਕਿਹਾ ਜਾਵੇਗਾ। ਮੰਤਰੀ ਨੇ ਅੱਗੇ ਕਿਹਾ ਕਿ ਇਹ ਬਾਇਓ-ਗਰਿੱਡ ਜੈਵਿਕ ਗਿਆਨ, ਜਾਣਕਾਰੀ ਅਤੇ ਅੰਕੜਿਆਂ ਲਈ ਇੱਕ ਰਾਸ਼ਟਰੀ ਭੰਡਾਰ ਹੋਵੇਗਾ ਅਤੇ ਇਸ ਦੇ ਆਦਾਨ-ਪ੍ਰਦਾਨ ਨੂੰ ਸਮਰੱਥ ਕਰਨ, ਸੁਰੱਖਿਆ, ਮਾਪਦੰਡਾਂ ਅਤੇ ਡੇਟਾਸੇਟ ਦੀ ਗੁਣਵੱਤਾ ਲਈ ਉਪਾਅ ਵਿਕਸਿਤ ਕਰਨ ਅਤੇ ਡਾਟਾ ਤਕ ਪਹੁੰਚਣ ਲਈ ਵਿਸਤ੍ਰਿਤ ਤੌਰ ਤਰੀਕੇ ਸਥਾਪਤ ਕਰਨ ਲਈ ਜ਼ਿੰਮੇਵਾਰ ਹੋਵੇਗਾ।
ਬਾਇਓਟੈਕ ਪ੍ਰਾਈਡ ਗਾਈਡਲਾਈਨਜ਼ ਇਸ ਦੀ ਸਹੂਲਤ ਦੇਣਗੀਆਂ ਅਤੇ ਦੇਸ਼ ਭਰ ਦੇ ਵੱਖ-ਵੱਖ ਖੋਜ ਸਮੂਹਾਂ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਜਾਣਕਾਰੀ ਦੇ ਆਦਾਨ ਪ੍ਰਦਾਨ ਨੂੰ ਸਮਰੱਥ ਕਰਨਗੀਆਂ। ਬਾਇਓਟੈਕ-ਪ੍ਰਾਈਡ (ਡੇਟਾ ਆਦਾਨ-ਪ੍ਰਦਾਨ ਜ਼ਰੀਏ ਖੋਜ ਅਤੇ ਨਵੀਨਤਾ ਦਾ ਬਾਇਓਟੈਕ ਪ੍ਰਚਾਰ) ਦਿਸ਼ਾ ਨਿਰਦੇਸ਼ਾਂ ਦਾ ਉਦੇਸ਼ ਇੱਕ ਉਚਿਤ ਪ੍ਰਭਾਸ਼ਿਤ ਢਾਂਚਾ ਅਤੇ ਮਾਰਗਦਰਸ਼ਕ ਸਿਧਾਂਤ ਪ੍ਰਦਾਨ ਕਰਨਾ ਹੈ ਜੋ ਜੈਵਿਕ ਗਿਆਨ, ਜਾਣਕਾਰੀ ਅਤੇ ਡੇਟਾ ਦੀ ਵੰਡ ਅਤੇ ਸਾਂਝੇ ਕਰਨ ਦੀ ਸਹੂਲਤ ਅਤੇ ਯੋਗਤਾ ਪ੍ਰਦਾਨ ਕਰਦਾ ਹੈ ਅਤੇ ਵਿਸ਼ੇਸ਼ ਤੌਰ 'ਤੇ ਦੇਸ਼ ਭਰ ਦੇ ਖੋਜ ਸਮੂਹਾਂ ਦੁਆਰਾ ਤਿਆਰ ਕੀਤੇ ਉੱਚ-ਥ੍ਰੂਪੁਟ, ਉੱਚ-ਮਾਤਰਾ ਡੇਟਾ ‘ਤੇ ਲਾਗੂ ਹੁੰਦਾ ਹੈ। ਇਹ ਦਿਸ਼ਾ -ਨਿਰਦੇਸ਼ ਜੈਵਿਕ ਅੰਕੜਿਆਂ ਦੇ ਉਤਪਾਦਨ ਨਾਲ ਸਬੰਧਤ ਨਹੀਂ ਹਨ, ਪਰ ਦੇਸ਼ ਦੇ ਮੌਜੂਦਾ ਕਾਨੂੰਨਾਂ, ਨਿਯਮਾਂ, ਰੈਗੂਲੇਸ਼ਨਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਜਾਣਕਾਰੀ ਅਤੇ ਗਿਆਨ ਦੇ ਸਾਂਝੇਕਰਨ ਅਤੇ ਅਦਾਨ -ਪ੍ਰਦਾਨ ਲਈ ਇੱਕ ਸਮਰੱਥ ਵਿਧੀ ਹੈ।
ਇਹ ਦਿਸ਼ਾ ਨਿਰਦੇਸ਼ ਡਾਟਾ ਸ਼ੇਅਰਿੰਗ ਲਾਭਾਂ ਨੂੰ ਯਕੀਨੀ ਬਣਾਉਣਗੇ ਜਿਵੇਂ ਕਿ ਵੱਧ ਤੋਂ ਵੱਧ ਵਰਤੋਂ, ਡੁਪਲੀਕੇਸ਼ਨ ਤੋਂ ਬਚਣਾ, ਵੱਧ ਤੋਂ ਵੱਧ ਏਕੀਕਰਣ, ਮਾਲਕੀ ਦੀ ਜਾਣਕਾਰੀ, ਬਿਹਤਰ ਫੈਸਲੇ ਲੈਣ ਅਤੇ ਪਹੁੰਚ ਦੀ ਇਕਸਾਰਤਾ। ਇਹ ਦਿਸ਼ਾ ਨਿਰਦੇਸ਼ ਡੇਟਾ ਨੂੰ ਜਨਤਕ ਤੌਰ 'ਤੇ ਅਤੇ ਡਾਟਾ ਤਿਆਰ ਕਰਨ ਤੋਂ ਬਾਅਦ ਸਮੇਂ ਦੀ ਇੱਕ ਵਾਜਬ ਅਵਧੀ ਦੇ ਅੰਦਰ ਸਾਂਝਾ ਕਰਨ ਲਈ ਸਮਰੱਥ ਵਿਧੀ ਹਨ, ਇਸ ਤਰ੍ਹਾਂ ਡੇਟਾ ਦੀ ਉਪਯੋਗਤਾ ਵੱਧ ਤੋਂ ਵੱਧ ਹੋਵੇਗੀ। ਨਤੀਜੇ ਵਜੋਂ, ਡਾਟਾ ਸਿਰਜਣ ਲਈ ਜਨਤਕ ਨਿਵੇਸ਼ ਦੇ ਲਾਭਾਂ ਦੀ ਪ੍ਰਾਪਤੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਪ੍ਰਾਈਡ ਦਿਸ਼ਾ ਨਿਰਦੇਸ਼ ਦੇਸ਼ ਵਿੱਚ ਖੋਜ ਅਤੇ ਵਿਸ਼ਲੇਸ਼ਣ ਲਈ ਡਾਟਾ ਸਾਂਝਾ ਕਰਨ, ਤਾਲਮੇਲ ਕਰਨ ਅਤੇ ਉਤਸ਼ਾਹਤ ਕਰਨ ਅਤੇ ਵਿਗਿਆਨਕ ਕਾਰਜਾਂ ਨੂੰ ਹੁਲਾਰਾ ਦੇਣ ਅਤੇ ਪਿਛਲੇ ਕਾਰਜਾਂ ਦੇ ਨਿਰਮਾਣ ਦੁਆਰਾ ਤਰੱਕੀ ਨੂੰ ਉਤਸ਼ਾਹਤ ਕਰਨ ਵਿੱਚ ਮਦਦਗਾਰ ਹੋਣਗੇ। ਇਹ ਦਿਸ਼ਾ ਨਿਰਦੇਸ਼ ਖੋਜ 'ਤੇ ਸੰਸਾਧਨਾਂ ਦੇ ਦੁਹਰਾਅ ਅਤੇ ਫਜ਼ੂਲ ਖਰਚਿਆਂ ਤੋਂ ਬਚਣ ਲਈ ਵੀ ਲਾਭਦਾਇਕ ਹੋਣਗੇ। ਸ਼ੁਰੂ ਵਿੱਚ, ਇਹ ਦਿਸ਼ਾ ਨਿਰਦੇਸ਼ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਸਹਿਯੋਗੀ ਖੇਤਰੀ ਬਾਇਓਟੈਕਨੋਲੋਜੀ ਸੈਂਟਰ ਵਿਖੇ ਇੰਡੀਅਨ ਬਾਇਓਲੋਜੀਕਲ ਡੇਟਾ ਸੈਂਟਰ (ਆਈਬੀਡੀਸੀ) ਦੁਆਰਾ ਲਾਗੂ ਕੀਤੇ ਜਾਣਗੇ। ਇਸ ਮੌਕੇ, ਮਾਨਯੋਗ ਮੰਤਰੀ ਨੇ ਆਈਬੀਡੀਸੀ ਨੂੰ ਜੈਵਿਕ ਡੇਟਾ ਪ੍ਰਸਤੁਤ ਕਰਨ ਲਈ ਵੈੱਬ-ਪੋਰਟਲ ਵੀ ਲਾਂਚ ਕੀਤਾ। ਹੋਰ ਮੌਜੂਦਾ ਡਾਟਾਸੈਟਸ/ ਡਾਟਾ ਸੈਂਟਰਾਂ ਨੂੰ ਇਸ ਆਈਬੀਡੀਸੀ ਨਾਲ ਜੋੜਿਆ ਜਾਵੇਗਾ ਜਿਸ ਨੂੰ ਬਾਇਓ-ਗਰਿੱਡ ਕਿਹਾ ਜਾਵੇਗਾ। ਇਹ ਬਾਇਓ-ਗਰਿੱਡ ਜੈਵਿਕ ਗਿਆਨ, ਜਾਣਕਾਰੀ ਅਤੇ ਡੇਟਾ ਲਈ ਇੱਕ ਰਾਸ਼ਟਰੀ ਰਿਪੋਜ਼ਟਰੀ ਹੋਵੇਗੀ ਅਤੇ ਇਸ ਦੇ ਆਦਾਨ-ਪ੍ਰਦਾਨ ਨੂੰ ਸਮਰੱਥ ਕਰਨ, ਸੁਰੱਖਿਆ, ਮਾਪਦੰਡਾਂ ਅਤੇ ਡੇਟਾਸੇਟ ਲਈ ਗੁਣਵੱਤਾ ਲਈ ਉਪਾਅ ਵਿਕਸਿਤ ਕਰਨ ਅਤੇ ਡਾਟਾ ਤੱਕ ਪਹੁੰਚਣ ਲਈ ਵਿਸਤ੍ਰਿਤ ਤੌਰ ਤਰੀਕੇ ਸਥਾਪਤ ਕਰਨ ਲਈ ਜ਼ਿੰਮੇਵਾਰ ਹੋਵੇਗੀ।
*********
ਐੱਸਐੱਨਸੀ / ਟੀਐੱਮ / ਆਰਆਰ
(Release ID: 1741175)
Visitor Counter : 267