ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਡੀਐੱਸਐੱਫ ਬਿਡ ਰਾਉਂਡ-III ਦਾ ਸ਼ੁਭਾਰੰਭ ਕੀਤਾ ਮੰਤਰੀ ਨੇ ਕਿਹਾ, ਭਾਰਤ ਦੇ ਵਿਕਾਸ ਪਥ ਵਿੱਚ ਊਰਜਾ ਦੀ ਅਹਿਮ ਭੂਮਿਕਾ ਹੈ ਸਰਕਾਰ ਨਿਵੇਸ਼ਕਾਂ ਦੇ ਨਾਲ ਸਾਂਝੇਦਾਰੀ ਨੂੰ ਤਿਆਰ ਹੈ : ਸ਼੍ਰੀ ਪੁਰੀ
प्रविष्टि तिथि:
30 JUL 2021 7:36PM by PIB Chandigarh
ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਖੋਜ ਕੀਤੇ ਛੋਟੇ ਖੇਤਰ ਦੇ ਤੀਸਰੇ ਦੌਰ ਦੀ ਬੋਲੀ ( ਡੀਐੱਸਐੱਫ ਬਿਡ ਰਾਉਂਡ-III ) ਦਾ ਸ਼ੁਭਾਰੰਭ ਕੀਤਾ। ਇਸ ਮੌਕੇ ‘ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਸਕੱਤਰ ਐੱਮਓਪੀਐੱਨਜੀ ਸ਼੍ਰੀ ਤਰੁਣ ਕਪੂਰ, ਦੇ ਇਲਾਵਾ ਸਕੱਤਰ ਐੱਮਓਪੀਐੱਨਜੀ ਸ਼੍ਰੀ ਅਮਰ ਨਾਥ, ਡੀਜੀ, ਹਾਈਡ੍ਰੋਕਾਰਬਨ ਸ਼੍ਰੀ ਐੱਸਸੀਐੱਲ ਦਾਸ ਮੌਜੂਦ ਸਨ। ਹਾਈਬ੍ਰਿਡ ਮੋਡ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਭਾਰਤ ਅਤੇ ਵਿਦੇਸ਼ ਤੋਂ ਕਈ ਨਿਵੇਸ਼ਕਾਂ ਨੇ ਹਿੱਸਾ ਲਿਆ।
ਬਿਡ ਰਾਉਂਡ ਦੇ ਤਹਿਤ 11 ਬੇਸਿਨਾਂ/ਸਥਾਨਾਂ ਵਿੱਚ 32 ਅਨੁਬੰਧ ਖੇਤਰਾਂ ਵਿੱਚ 75 ਖੋਜ ਕੀਤੇ ਖੇਤਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਅਨੁਮਾਨਿਤ ਹਾਈਡ੍ਰੋਕਾਰਬਨ ਲਗਭਗ 232 ਐੱਮਐੱਮਟੀਓਈ ਤੇਲ ਅਤੇ ਗੈਸ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ।
ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਊਰਜਾ ਭਾਰਤ ਦੇ ਵਿਕਾਸ ਪਥ ਲਈ ਅਤਿਅੰਤ ਮਹੱਤਵਪੂਰਣ ਹੈ। ‘ਨਿਵੇਸ਼ਕ ਸੰਮੇਲਨ:ਡੀਐੱਸਐੱਫ ਅਤੇ ਐੱਚਈਐੱਲਪੀ ਦੇ ਤਹਿਤ ਸੰਭਾਵਨਾਵਾਂ’ ਵਿਸ਼ੇ ‘ਤੇ ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਊਰਜਾ ਦੀ ਕਾਫ਼ੀ ਜ਼ਰੂਰਤ ਹੈ ਅਤੇ ਆਮਦਨ ਅਤੇ ਪ੍ਰਤੀ ਵਿਅਕਤੀ ਊਰਜਾ ਖਪਤ ਵਧਣ ਦੇ ਨਾਲ ਹੀ ਆਉਣ ਵਾਲੇ ਦਹਾਕਿਆਂ ਵਿੱਚ ਵਿਸ਼ਵ ਊਰਜਾ ਦੀ ਮੰਗ ਦਾ ਇਹ ਇੱਕ ਪ੍ਰਮੁੱਖ ਕੇਂਦਰ ਬਣ ਸਕਦਾ ਹੈ।
ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਵਿਕਾਸ ਪਥ ‘ਤੇ ਉਡ਼ਾਨ ਭਰਨ ਨੂੰ ਤਿਆਰ ਹੈ। ਜਿਵੇਂ-ਜਿਵੇਂ ਸ਼ਹਿਰੀਕਰਨ ਵਧੇਗਾ, ਆਰਥਿਕ ਗਤੀਵਿਧੀਆਂ ਤੇਜ਼ ਹੋਣਗੀਆਂ ਅਤੇ ਊਰਜਾ ਦੀ ਮੰਗ ਵਧੇਗੀ, ਵੈਸੇ ਹੀ ਭਾਰਤ ਦੀ ਪ੍ਰਤੀ ਵਿਅਕਤੀ ਖਪਤ ਵੀ ਵਧੇਗੀ , ਜੋ ਵਿਸ਼ਵ ਊਰਜਾ ਦੀ ਇੱਕ ਤਿਹਾਈ ਹੈ। ਊਰਜਾ ਖੇਤਰ ਅੱਗੇ ਹੋਰ ਰਫਤਾਰ ਫੜੇਗਾ। ਉਨ੍ਹਾਂ ਨੇ ਕਿਹਾ ਕਿ ਤੇਲ ਅਤੇ ਗੈਸ ਸਾਡੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਰਹਿਣਗੇ ।
ਸ਼੍ਰੀ ਪੁਰੀ ਨੇ ਕਿਹਾ ਕਿ ਨਿਵੇਸ਼ਕਾਂ ਲਈ ਇਹ ਲਾਭ ਦੀ ਸਥਿਤੀ ਹੈ ਕਿਉਂਕਿ ਮੰਗ ਨੂੰ ਲੈ ਕੇ ਕੋਈ ਸੰਦੇਹ ਨਹੀਂ ਹੈ। ਸਰਕਾਰ ਨਿਵੇਸ਼ਕਾਂ ਦੇ ਨਾਲ ਸਾਂਝੇਦਾਰੀ ਕਰਨ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਦਮ ਚੁੱਕਣ ਨੂੰ ਤਿਆਰ ਹੈ । ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਵਿੱਚ ਕਈ ਖੇਤਰਾਂ ਦੇ ਰਾਸ਼ਟਰੀ ਮੁੱਦਿਆਂ ਨੂੰ ਸੰਪੂਰਣ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਤਹਿਤ ਨਿਪਟਾਇਆ ਜਾਂਦਾ ਹੈ। ਮੰਤਰੀ ਨੇ ਨਿਵੇਸ਼ਕਾਂ ਨੂੰ ਪੂਰਨ ਸਮਰਥਨ ਅਤੇ ਸਿਸਟਮ ਤੋਂ ਪੂਰਾ ਸਹਿਯੋਗ ਮਿਲਣ ਦਾ ਭਰੋਸਾ ਦਿੱਤਾ । ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨਿਵੇਸ਼ਕਾਂ ਦੇ ਅਨੁਕੂਲ ਮਾਹੌਲ ਹੈ , ਕਾਨੂੰਨ ਦਾ ਸ਼ਾਸਨ ਅਤੇ ਲੋਕਤੰਤਰ , ਨਿਵੇਸ਼ਕਾਂ ਨੂੰ ਵਪਾਰਕ ਤੌਰ 'ਤੇ ਠੋਸ ਕਦਮ ਚੁੱਕਣ ਵਿੱਚ ਸਹੂਲੀਅਤ ਪ੍ਰਦਾਨ ਕਰਦਾ ਹੈ ।
ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਨੀਤੀਗਤ ਸੁਧਾਰਾਂ ਅਤੇ ਪ੍ਰੋਜੈਕਟਾਂ ਦੇ ਜ਼ਰੀਏ ਨਿਵੇਸ਼ਕ ਅਨੁਕੂਲ ਈਕੋ ਸਿਸਟਮ ਤਿਆਰ ਕੀਤਾ ਹੈ ਜਿਸ ਵਿੱਚ ਖੇਤਰ ਦੇ ਪਰਿਦ੍ਰਿਸ਼ ਨੂੰ ਬਦਲਣ ਦੀ ਸਮਰੱਥਾ ਹੈ। ਇਨ੍ਹਾਂ ਵਿਚੋਂ ਕੁਝ ਹਨ; ਐੱਚਈਐੱਲਪੀ ਅਤੇ ਓਏਐੱਲਪੀ ਦੀ ਸਫਲ ਸ਼ੁਰੂਆਤ, ਨਿਵੇਸ਼ਕਾਂ ਲਈ ਪੂਰੇ ਤਲਛਟੀ ਬੇਸਿਨ ਖੇਤਰ ਨੂੰ ਖੋਲ੍ਹਣਾ, ਰਾਸ਼ਟਰੀ ਭੂਚਾਲ ਪ੍ਰੋਗਰਾਮ ।
ਸ਼੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ 2014 ਦੇ ਬਾਅਦ ਤੋਂ, ਈਐਂਡਪੀ ਖੇਤਰ ਵਿੱਚ ਕਈ ਨੀਤੀਗਤ ਪਹਿਲਾਂ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਰੈਗੂਲੇਟਰੀ ਬੋਝ ਘੱਟ ਹੋਇਆ ਹੈ ਅਤੇ ਇਸ ਖੇਤਰ ਵਿੱਚ ਨਿਵੇਸ਼ ਵਧਿਆ ਹੈ । ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੋ ਦੌਰ ਦੀ ਬੋਲੀ ਸਫਲ ਰਹੀ ਅਤੇ ਇਸ ਵਾਰ ਵੀ ਚੰਗੀ ਪ੍ਰਤੀਕਿਰਿਆ ਮਿਲਣ ਦੀ ਉਮੀਦ ਹੈ। ਸ਼੍ਰੀ ਤੇਲੀ ਨੇ ਕਿਹਾ ਕਿ ਸਰਕਾਰ ਉੱਤਰੀ ਪੂਰਬ ਦੇ ਸਾਰੇ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਮੌਜੂਦਾ ਰਾਉਂਡ ਵਿੱਚ 3 ਅਨੁਬੰਧ ਖੇਤਰ ਇੱਥੋਂ ਹਨ ।
ਸ਼੍ਰੀ ਤਰੁਣ ਕਪੂਰ ਨੇ ਕਿਹਾ ਕਿ ਭਾਰਤੀ ਅਪਸਟ੍ਰੀਮ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਦੇਸ਼ ਨਿਜੀ ਖੇਤਰ ਅਤੇ ਵਿਦੇਸ਼ ਤੋਂ ਉਤਸਾਹਪੂਰਵਕ ਭਾਗੀਦਾਰੀ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਡੀਐੱਸਐੱਫ ਰਾਉਂਡ-III ਦੇ ਬਾਅਦ ਓਏਐੱਲਪੀ ਬਿਡ ਰਾਉਂਡ VI ਅਤੇ ਸੀਬੀਐੱਮ ਦੇ ਟੈਂਡਰ ਜਲਦੀ ਨਿਕਲਣਗੇ। ਸ਼੍ਰੀ ਕਪੂਰ ਨੇ ਕਿਹਾ ਕਿ ਇਹ ਉਤਸਾਹਜਨਕ ਹੈ ਕਿ ਇਸ ਤੋਂ ਪਹਿਲਾਂ ਦੇ ਦੌਰ ਦੇ ਡੀਐੱਸਐੱਫ ਤੋਂ ਉਤਪਾਦਨ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਸਾਲ ਹੋਰ ਵੀ ਹੋਵੇਗਾ।
ਡੀਐੱਸਐੱਫ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ; ਰੈਵਨਿਊ ਸ਼ੇਅਰਿੰਗ ਮਾਡਲ, ਪਰੰਪਰਾਗਤ ਅਤੇ ਗੈਰ - ਪਰੰਪਰਾਗਤ ਹਾਈਡ੍ਰੋਕਾਰਬਨ ਲਈ ਐਕਲ ਲਾਇਸੈਂਸ, ਕੋਈ ਅਗ੍ਰਿਮ ਹਸਤਾਖਰ ਬੋਨਸ ਨਹੀਂ, ਐੱਚਈਐੱਲਪੀ ਦੇ ਅਨੁਰੂਪ ਰਾਇਲਟੀ ਦਰ ਵਿੱਚ ਕਮੀ, ਕੋਈ ਉਪਕਰ ਨਹੀਂ, ਉਤਪਾਦਿਤ ਗੈਸ ਲਈ ਪੂਰੀ ਮਾਰਕੀਟਿੰਗ ਅਤੇ ਮੁੱਲ ਨਿਰਧਾਰਣ ਦੀ ਸੁਤੰਤਰਤਾ, ਪੂਰੇ ਅਨੁਬੰਧ ਮਿਆਦ ਵਿੱਚ ਖੋਜ ਦੀ ਆਗਿਆ ਅਤੇ ਵਿਦੇਸ਼ੀ ਕੰਪਨੀਆਂ/ਸੰਯੁਕਤ ਉਦਮਾਂ ਤੋਂ 100% ਭਾਗੀਦਾਰੀ । ਇਸ ਤੋਂ ਪਹਿਲਾਂ ਦੇ ਦੋ ਦੌਰ ਵਿੱਚ 12 ਨਵੀਆਂ ਕੰਪਨੀਆਂ ਸਹਿਤ 27 ਕੰਪਨੀਆਂ ਨਾਲ 54 ਅਨੁਬੰਧ ਕੀਤੇ ਗਏ ਸਨ ।
*****
ਵਾਈਬੀ
(रिलीज़ आईडी: 1741174)
आगंतुक पटल : 248