ਰੱਖਿਆ ਮੰਤਰਾਲਾ

ਅੰਡੇਮਾਨ ਅਤੇ ਨਿਕੋਬਾਰ ਕਮਾਂਡ ਵੱਲੋਂ ਸਵਰਨਿਮ ਵਿਜੇ ਵਰਸ਼ ਜਿੱਤ ਦੀ ਮਸ਼ਾਲ ਪ੍ਰਾਪਤ ਕੀਤੀ ਗਈ

Posted On: 31 JUL 2021 7:43PM by PIB Chandigarh

ਮੁੱਖ ਝਲਕੀਆਂ:

 

*ਪੋਰਟ ਬਲੇਅਰ ਪਹੁੰਚਣ ਤੋਂ ਪਹਿਲਾਂ ਜਿੱਤ ਦੀ ਮਸ਼ਾਲ ਮੇਨ ਲੈਂਡ ਤੇ 3, 000 ਕਿਲੋਮੀਟਰ ਅਤੇ ਆਈਐਨਐਸ ਸੁਮੇਧਾ ਤੇ 700 ਐਨਐਮ ਦਾ ਸਫ਼ਰ ਤੈਅ ਕਰੇਗੀ।  

*ਇਸਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਵੱਖ -ਵੱਖ ਕਸਬਿਆਂ ਵਿੱਚ ਲਿਜਾਇਆ ਜਾਵੇਗਾ।  

*ਕਈ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ ਵਾਰ ਵੇਟਰਨਜ /ਸਾਬਕਾ ਸੈਨਿਕਾਂ ਨਾਲ ਗੱਲਬਾਤ ਵੀ ਸ਼ਾਮਲ ਹੈ। 

 

1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੀ 50 ਵੀਂ ਵਰ੍ਹੇਗੰਢ ਦੀ ਯਾਦ ਵਿੱਚ ਸਵਰਨਿਮ ਵਿਜੇ ਵਰਸ਼ ਦੀ ਜਿੱਤ ਦੀ ਮਸ਼ਾਲ, 31 ਜੁਲਾਈ, 2021 ਨੂੰ ਚੇਨਈ ਵਿੱਚ ਏਐਨਸੀ ਦੀ ਤਰਫੋਂ ਕਮਾਂਡਿੰਗ ਅਫਸਰ, 231  ਟ੍ਰਾਂਜ਼ਿਟ ਕੈਂਪਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏਐਨਸੀ) ਕਰਨਲ ਗਿਆਨ ਪਾਂਡੇ ਵੱਲੋਂ ਪ੍ਰਾਪਤ ਕੀਤੀ ਗਈ।

 

 

ਜਿੱਤ ਦੀ ਮਸ਼ਾਲ ਮੇਨ ਲੈਂਡ ਉੱਤੇ 3,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦਭਾਰਤੀ ਜਲ ਸੈਨਾ ਦੇ ਸਮੁਦਰੀ ਜਹਾਜ਼ ਸੁਮੇਧਾ ਤੇ 700 ਐਨਐਮ (1300 ਕਿਲੋਮੀਟਰ) ਦੀ ਸਮੁਦਰੀ ਯਾਤਰਾ ਕਰੇਗੀ ਅਤੇ 03 ਅਗਸਤ, 2021 ਨੂੰ ਪੋਰਟ ਬਲੇਅਰ ਪਹੁੰਚੇਗੀ। ਲੈਫਟੀਨੈਂਟ ਗਵਰਨਰਏ ਐਂਡ ਐਨ ਆਈਲੈਂਡਜ਼ਐਡਮਿਰਲ (ਸੇਵਾਮੁਕਤ) ਡੀਕੇ ਜੋਸ਼ੀ, ਜੋ ਫੇਰ ਇਸਨੂੰ ਏਐੱਨਸੀ ਦੀ ਅਗਵਾਈ ਹੇਠ ਯਾਦਗਾਰੀ ਗਤੀਵਿਧੀਆਂ ਦੇ ਸੰਚਾਲਨ ਲਈ ਕਮਾਂਡਰ-ਇਨ-ਚੀਫਅੰਡੇਮਾਨ ਅਤੇ ਨਿਕੋਬਾਰ ਕਮਾਂਡ (ਸੀਆਈਐਨਸੀਏਐਨ) ਲੈਫਟੀਨੈਂਟ ਜਨਰਲ ਅਜੈ ਸਿੰਘ ਨੂੰ ਸੌਂਪਣਗੇ।

ਜਿੱਤ ਦੀ ਮਸ਼ਾਲ ਨੂੰ ਪੋਰਟ ਬਲੇਅਰਮਾਇਆਬੰਦਰਬਾਰਾਤਾਂਗਦਿਗਲੀਪੁਰਹਟਬੇਕਾਰ ਨਿਕੋਬਾਰ ਅਤੇ ਕੈਂਪਬੈਲ ਬੇ ਦੇ ਕਸਬਿਆਂ ਵਿੱਚ ਲਿਜਾਇਆ ਜਾਵੇਗਾ,ਜਿੱਥੇ ਇਸਦੀ ਸਥਾਨਕ ਰੱਖਿਆ ਸੰਸਥਾਵਾਂ ਵੱਲੋਂ ਮੇਜ਼ਬਾਨੀ ਕੀਤੀ ਜਾਵੇਗੀ ਅਤੇ ਦਰਸ਼ਕਾਂ ਅਤੇ ਵਾਰ ਵੇਟਰਨਜ ਲਈ ਡਿਸਪਲੇਅ ਕੀਤੀ ਜਾਏਗੀ। ਵੱਖ-ਵੱਖ ਸਮਾਗਮਾਂ, ਜਿਵੇਂ ਕਿ ਵਾਰ ਵੇਟਰਨਜ/ਸਾਬਕਾ ਸੈਨਿਕਾਂ/ਜੰਗੀ ਵਿਧਵਾਵਾਂ ਨਾਲ ਗੱਲਬਾਤ,  ਮਹੱਤਵਪੂਰਨ ਗਲੀਆਂ ਰਾਹੀਂ ਮਸ਼ਾਲ ਦਾ ਪ੍ਰਦਰਸ਼ਨਸੱਭਿਆਚਾਰ/ਮਨੋਰੰਜਨ ਪ੍ਰੋਗਰਾਮਾਂ ਅਤੇ  ਸਾਈਕਲ ਐਕਸੀਪੀਡੀਸ਼ਨਾਂ ਆਦਿ ਦੀ ਵੱਖ ਵੱਖ ਸਟੇਸ਼ਨਾਂ ਤੇ ਯੋਜਨਾ ਬਣਾਈ ਗਈ ਹੈ। 

ਮਸ਼ਾਲ ਨੂੰ ਲੈਂਡਫਾਲ ਆਈਲੈਂਡਜ਼ 'ਤੇ ਵੀ ਲਿਜਾਇਆ ਜਾਵੇਗਾਜੋ ਕਿ ਏਐਨਸੀ  ਉੱਤਰੀ ਦੀ ਸਭ ਤੋਂ ਵੱਡੀ ਤਾਇਨਾਤੀ ਹੈਬੈਰਨ ਆਈਸਲੈਂਡਭਾਰਤ ਦਾ ਇੱਕੋ ਇੱਕ  ਐਕਟਿਵ ਵੋਲਕੈਨੋ ਅਤੇ ਇੰਦਰਾ ਪੁਆਇੰਟਦੇਸ਼ ਦਾ ਸਦਰਨਮੋਸਟ ਪੁਆਇੰਟ ਹੈ।  ਯਾਤਰਾ ਦਾ ਉਦੇਸ਼ ਭਾਰਤ ਦੀ ਜਿੱਤ ਅਤੇ ਸਾਡੇ ਜੰਗੀ ਨਾਇਕਾਂ ਦੀਆਂ ਕੁਰਬਾਨੀਆਂ ਦੇ ਸੰਦੇਸ਼ ਨੂੰ ਦੇਸ਼ ਦੇ ਦੂਰ -ਦੁਰਾਡੇ ਇਲਾਕਿਆਂ ਅਤੇ ਸਮੁਦਰੀ ਕੰਢਿਆਂ ਤੱਕ ਪਹੁੰਚਾਉਣਾ ਹੈ।

ਦਸੰਬਰ 1971 ਵਿੱਚਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨੀ ਫੌਜ ਉੱਤੇ ਜਿੱਤ ਪ੍ਰਾਪਤ ਕੀਤੀ ਸੀਅਤੇ ਇੱਕ ਨਵਾਂ ਰਾਸ਼ਟਰ 'ਬੰਗਲਾਦੇਸ਼ਬਣਾਇਆ ਗਿਆ ਸੀ। ਇਸ ਜਿੱਤ ਦਾ ਨਤੀਜਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਫੌਜੀ ਆਤਮ ਸਮਰਪਣ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਵਿੱਚ ਪਾਕਿਸਤਾਨੀ ਫੌਜ ਦੇ ਤਕਰੀਬਨ 93,000 ਜਵਾਨਾਂ ਨੇ ਭਾਰਤੀ ਫੌਜ ਅੱਗੇ ਹਥਿਆਰ ਸੁੱਟ ਦਿੱਤੇ ਸਨ। 

'ਸਵਰਨਿਮ ਵਿਜੈ ਵਰਸ਼ਜਸ਼ਨਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16 ਦਸੰਬਰ, 2020 ਨੂੰ ਜਿੱਤ ਦੀ ਮਸ਼ਾਲ ਪ੍ਰਜਵਲਿਤ ਕਰਕੇ ਕੀਤੀ ਸੀ। ਜਿੱਤ ਦੀ ਮਸ਼ਾਲ ਰਾਸ਼ਟਰੀ ਯੁੱਧ ਮੈਮੋਰੀਅਲ ਦੀ ਸਦੀਵੀ ਮਸ਼ਾਲ ਤੋਂ ਪ੍ਰਜਵਲਿਤ ਕੀਤੀ ਗਈ  ਸੀਜੋ ਕਿ ਯੋਧਿਆਂ ਦੀ ਬਹਾਦਰੀ ਦਾ ਪ੍ਰਤੀਕ ਹੈ। ਉਦੋਂ ਤੋਂਜਿੱਤ ਦੀ ਮਸ਼ਾਲ ਪੂਰੇ ਭਾਰਤ ਦੀ ਯਾਤਰਾ ਕਰ ਰਹੀ ਹੈ ਅਤੇ ਇਸਦੀ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ। 

------------------------- 

 ਏਬੀਬੀ/ਨਾਮਪੀ/ਕੇਏ/ਡੀਕੇ/ਆਰਪੀ/ਸੈਵੀ



(Release ID: 1741167) Visitor Counter : 193


Read this release in: English , Urdu , Hindi