ਰੱਖਿਆ ਮੰਤਰਾਲਾ
ਵਾਈਸ ਐਡਮਿਰਲ ਐੱਸ ਐੱਨ ਘੋਰਮਡੇ , ਏ ਵੀ ਐੱਸ ਐੱਮ , ਐੱਨ ਐੱਮ ਨੇ ਨੇਵਲ ਸਟਾਫ ਦੇ ਵਾਈਸ ਚੀਫ਼ ਦਾ ਕਾਰਜਭਾਰ ਸੰਭਾਲਿਆ
Posted On:
31 JUL 2021 1:06PM by PIB Chandigarh
ਵਾਈਸ ਐਡਮਿਰਲ ਐੱਸ ਐੱਨ ਘੋਰਮਡੇ , ਏ ਵੀ ਐੱਸ ਐੱਮ , ਐੱਨ ਐੱਮ ਨੇ ਵਾਈਸ ਐਡਮਿਰਲ ਜੀ ਅਸ਼ੋਕ ਕੁਮਾਰ , ਪੀ ਵੀ ਐੱਸ ਐੱਮ , ਏ ਵੀ ਐੱਸ ਐੱਮ , ਵੀ ਐੱਸ ਐੱਮ , ਏ ਡੀ ਸੀ ਤੋਂ ਨੇਵਲ ਸਟਾਫ ਦੇ ਵਾਈਸ ਮੁਖੀ ਵਜੋਂ ਨਵੀਂ ਦਿੱਲੀ ਦੇ ਦੱਖਣ ਬਲਾਕ ਵਿੱਚ ਹੋਏ ਇੱਕ ਰਸਮੀ ਸਮਾਗਮ ਵਿੱਚ ਕਾਰਜਭਾਰ ਸੰਭਾਲਿਆ ਹੈ । ਵਾਈਸ ਐਡਮਿਰਲ ਜੀ ਅਸ਼ੋਕ ਕੁਮਾਰ 39 ਸਾਲਾਂ ਦੀ ਸ਼ਾਨਦਾਰ ਸੇਵਾ ਬਾਅਦ ਅੱਜ ਸੇਵਾਮੁਕਤ ਹੋ ਰਹੇ ਹਨ । ਵਾਈਸ ਐਡਮਿਰਲ ਐੱਸ ਐੱਨ ਘੋਰਮਡੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਖਡਕਵਾਸਲਾ , ਨੇਵਲ ਸਟਾਫ ਕਾਲਜ , ਯੂਨਾਈਟਡ ਸਟੇਟਸ ਨੇਵਲ ਵਾਰ ਕਾਲਜ , ਨਿਊ ਪੋਰਟ , ਰੋਹਡੇ ਆਈਲੈਂਡ ਅਤੇ ਨੇਵਲ ਵਾਰ ਕਾਲਜ ਮੁੰਬਈ ਦੇ ਪੁਰਾਣੇ ਵਿਦਿਆਰਥੀ ਹਨ । ਫਲੈਗ ਆਫਿਸਰ ਨੂੰ ਭਾਰਤੀ ਨੇਵੀ ਵਿੱਚ 1 ਜਨਵਰੀ 1984 ਨੂੰ ਕਮਿਸ਼ਨ ਕੀਤਾ ਗਿਆ ਸੀ ਅਤੇ ਉਹ ਇੱਕ ਨੇਵੀਗੇਸ਼ਨ ਅਤੇ ਡਾਇਰੈਕਸ਼ਨ ਸਪੈਸ਼ਲਿਸਟ ਹਨ । ਫਲੈਗ ਆਫਿਸਰ ਨੇ ਭਾਰਤੀ ਨੇਵੀ ਦੇ ਆਨਬੋਰਡ ਮੂਹਰਲੀ ਕਤਾਰ ਦੇ ਜੰਗੀ ਜਹਾਜ਼ਾਂ ਤੇ ਵਿਆਪਕ ਕਾਰਜਸ਼ੀਲ ਕਾਰਜ ਨਿਭਾਇਆ ਹੈ । ਆਪਣੇ 37 ਸਾਲਾਂ ਦੇ ਕੈਰੀਅਰ ਦੌਰਾਨ ਉਹ ਅਣਗਿਣਤ ਕਾਰਜਸ਼ੀਲ ਅਤੇ ਸਟਾਫ਼ ਨਿਯੁਕਤੀਆਂ ਵਿੱਚੋਂ ਲੰਘੇ ਹਨ । ਉਨ੍ਹਾਂ ਦੀਆਂ ਮਹੱਤਵਪੂਰਨ ਕਾਰਜਸ਼ੀਲ ਨਿਯੁਕਤੀਆਂ ਵਿੱਚ ਗਾਈਡਡ ਮਿਜ਼ਾਇਲ ਫ੍ਰੀਗੇਟ ਆਈ ਐੱਨ ਐੱਸ ਬ੍ਰਹਮਪੁੱਤਰ , ਪਣਡੁੱਬੀ ਬਚਾਅ ਜਹਾਜ਼ ਆਈ ਐੱਨ ਐੱਸ ਨਿਰੀਕਸ਼ਕ ਅਤੇ ਮਾਈਨ ਸਵੀਪਰ ਆਈ ਐੱਨ ਐੱਸ ਅਲੇਪੀ ਅਤੇ ਡਾਈਡ ਮਿਜ਼ਾਈਲ ਫ੍ਰੀਗੇਟ ਆਈ ਐੱਨ ਐੱਸ ਗੰਗਾ ਦੇ ਸੈਕਿੰਡ ਇਨ ਕਮਾਂਡ ਸ਼ਾਮਲ ਹਨ । ਆਈ ਐੱਨ ਐੱਸ ਨਿਰੀਕਸ਼ਕ ਨੂੰ ਉਨ੍ਹਾਂ ਦੀ ਕਮਾਂਡ ਦੌਰਾਨ ਕਈ ਕਈ ਵਾਰ ਯੂਨਿਟ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ ਸੀ ।
ਉਨ੍ਹਾਂ ਦੀਆਂ ਸਮੁੰਦਰ ਤੱਟ ਤੋਂ ਇਲਾਵਾ ਮਹੱਤਵਪੂਰਨ ਸਟਾਫ ਨਿਯੁਕਤੀਆਂ ਵਿੱਚ ਅਸਿਸਟੈਂਟ ਚੀਫ਼ ਆਫ਼ ਪ੍ਰਸੋਨਲ (ਮਨੁੱਖੀ ਸ੍ਰੋਤ ਵਿਕਾਸ) , ਪ੍ਰਿੰਸੀਪਲ ਡਾਇਰੈਕਟਰ ਆਫ਼ ਪ੍ਰਸੋਨਲ , ਡਾਇਰੈਕਟਰ ਨੇਵਲ ਯੋਜਨਾਵਾਂ ਅਤੇ ਜੁਆਇੰਟ ਡਾਇਰੈਕਟਰ ਨੇਵਲ ਮੁੱਖ ਦਫ਼ਤਰ ਤੇ ਵੱਖਰੀ ਅਸਾਈਨਮੈਂਟ ਵਜੋਂ ਨੇਵਲ ਪਲੈਨਸ ਦੇ ਸੰਯੁਕਤ ਡਾਇਰੈਕਟਰ , ਵਿਦੇਸ਼ ਮੰਤਰਾਲੇ (ਡਿਸਆਰਮਾਮੈਂਟ ਅਤੇ ਇੰਟਰਨੈਸ਼ਨਲ ਸਕਿਉਰਿਟੀ ਅਫੇਅਰਸ) ਵਿੱਚ ਡਾਇਰੈਕਟਰ (ਮਿਲਟਰੀ ਮਾਮਲੇ) , ਸਥਾਨਕ ਵਰਕਅਪ ਟੀਮ (ਪੱਛਮ) ਅਤੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵੀਗੇਸ਼ਨ ਡਾਇਰੈਕਸ਼ਨ ਸਕੂਲ ਵਿੱਚ ਇੰਸਟ੍ਰਕਟਰ ਸ਼ਾਮਲ ਹੈ । ਆਫਿ਼ਸਰ ਨੇ ਫਲੈਗ ਆਫਿ਼ਸਰ ਕਮਾਂਡਿੰਗ ਮਹਾਰਾਸ਼ਟਰ ਨੇਵਲ ਖੇਤਰ ਅਤੇ ਫਲੈਗ ਆਫਿ਼ਸਰ ਕਮਾਂਡਿੰਗ ਕਰਨਾਟਕ ਨੇਵਲ ਖੇਤਰ ਦੇ ਮਹੱਤਵਪੂਰਨ ਅਹੁਦਿਆਂ ਤੇ ਵੀ ਕੰਮ ਕੀਤਾ ਹੈ ।
ਵਾਈਸ ਐਡਮਿਰਲ ਦੇ ਰੈਂਕ ਵਿੱਚ ਉਨ੍ਹਾਂ ਨੇ ਚੁਣੌਤੀਪੂਰਨ ਅਤੇ ਮਹੱਤਵਪੂਰਨ ਨਿਯੁਕਤੀਆਂ ਡਾੲਰੈਕਟਰ ਜਨਰਲ ਨੇਵਲ ਅਪਰੇਸ਼ਨਸ , ਚੀਫ਼ ਆਫ਼ ਸਟਾਫ ਉੱਤਰੀ ਨੇਵਲ ਕਮਾਂਡ ਅਤੇ ਕੰਟਰੋਲਰ ਪ੍ਰਸੋਨਲ ਸੇਵਾਵਾਂ ਦੇ ਅਹੁਦਿਆਂ ਤੇ ਵੀ ਕੰਮ ਕੀਤਾ ਹੈ । ਫਲੈਗ ਆਫਿ਼ਸਰ ਵੱਲੋਂ ਰੱਖਿਆ ਮੰਤਰਾਲਾ (ਐੱਨ) , ਮੁੱਖ ਦਫ਼ਤਰ ਨੇਵਲ ਸਟਾਫ ਦੇ ਵਾਈਸ ਚੀਫ਼ ਵਜੋਂ ਨਿਯੁਕਤੀ ਤੋਂ ਪਹਿਲਾਂ ਤਿੰਨ ਸੇਵਾ ਨਿਯੁਕਤੀ (ਡਿਪਟੀ ਚੀਫ਼ (ਅਪਰੇਸ਼ਨਸ ਤੇ ਟ੍ਰੇਨਿੰਗ) ਮੁੱਖ ਦਫ਼ਤਰ ਏਕੀਕ੍ਰਿਤ ਡਿਫੈਂਸ ਸਟਾਫ ਦੇ ਅਹੁਦੇ ਤੇ ਕੰਮ ਕਰ ਰਹੇ ਸਨ ।
ਫਲੈਗ ਆਫਿ਼ਸਰ ਨੂੰ 26 ਜਨਵਰੀ 2017 ਨੂੰ ਅਤਿ ਵਸਿ਼ਸ਼ਟ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ ਅਤੇ 2007 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਨੌਸੈਨਾ ਮੈਡਲ ਅਤੇ 2000 ਵਿੱਚ ਨੇਵਲ ਸਟਾਫ ਦੇ ਮੁਖੀ ਦੁਆਰਾ ਕਮੈਂਡੇਸ਼ਨ ਨਾਲ ਸਨਮਾਨਤ ਕੀਤਾ ਗਿਆ ਸੀ । ਉਨ੍ਹਾਂ ਨੇ ਵਾਈਸ ਐਡਮਿਰਲ ਜੀ ਅਸ਼ੋਕ ਕੁਮਾਰ ਜੋ 39 ਸਾਲਾਂ ਤੋਂ ਵੱਧ ਸ਼ਾਨਦਾਰ ਸੇਵਾ ਤੋਂ ਬਾਅਦ ਅੱਜ 31 ਜੁਲਾਈ 2021 ਨੂੰ ਰਿਟਾਇਰ ਹੋ ਰਹੇ ਹਨ, ਦਾ ਸਥਾਨ ਲਿਆ ਹੈ । ਵੀ ਸੀ ਐੱਨ ਐੱਸ ਵਜੋਂ ਆਪਣੇ ਕਾਰਜਕਾਲ ਦੌਰਾਨ ਨੇਵੀ ਦੇ ਬਜਟ ਵਿੱਚ ਵਾਧਾ ਦੇਖਿਆ ਗਿਆ ਹੈ ਅਤੇ ਜਿਸ ਨਾਲ 100 % ਅਲਾਟ ਕੀਤੇ ਬਜਟ ਦੀ ਵਰਤੋਂ ਕਰਕੇ ਪੂੰਜੀ ਪ੍ਰਾਪਤੀ ਵਿੱਚ ਤੇਜ਼ੀ ਆਈ ਹੈ । ਉਨ੍ਹਾਂ ਨੇ ਜਲ ਸੈਨਾ ਦੇ ਨਾਲ “ਆਤਮਨਿਰਭਰ” ਭਾਰਤ ਮਿਸ਼ਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ , ਜੋ ਸਵਦੇਸ਼ੀ ਸ੍ਰੋਤਾਂ ਤੋਂ ਪੂੰਜੀ ਖ਼ਰੀਦ ਦਾ 2 ਤਿਹਾਈ ਤੋਂ ਵੱਧ ਹਿੱਸਾ ਅਲਾਟ ਕਰਦਾ ਹੈ । ਭਾਰਤੀ ਨੇਵੀ ਲਈ ਨਿਰਮਾਣ ਕੀਤੇ ਜਾ ਰਹੇ 41 ਜਹਾਜ਼ਾਂ ਅਤੇ ਪਣਡੁੱਬੀਆਂ ਵਿੱਚੋਂ 39 ਭਾਰਤੀ ਸਿ਼ਪ ਯਾਰਡਾਂ ਵਿੱਚ ਬਣਾਏ ਜਾ ਰਹੇ ਹਨ । ਪ੍ਰਾਜੈਕਟ 75(1) ਲਈ ਰਣਨੀਤਕ ਸਾਂਝੇਦਾਰੀ ਮਾਡਲ ਤਹਿਤ ਪਹਿਲਾ ਖ਼ਰੀਦ ਕੇਸ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਰ ਐੱਫ ਪੀ ਜਾਰੀ ਕਰਨ ਲਈ ਸਫ਼ਲਤਾਪੂਰਵਕ ਅੱਗੇ ਵਧਾਇਆ ਗਿਆ ਸੀ । ਡੀ ਆਰ ਡੀ ਓ ਅਤੇ ਡੀ ਪੀ ਐੱਸ ਯੂ ਨਾਲ ਤਕਨੀਕੀ ਤਰੱਕੀ , ਸਮਰੱਥਾ ਵਧਾਉਣ ਅਤੇ ਖੋਜ ਤੇ ਵਿਕਾਸ ਪ੍ਰਾਜੈਕਟਾਂ ਦੀਆਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਉਨ੍ਹਾਂ ਦੇ ਸ਼ਾਨਦਾਰ ਕਾਰਜਕਾਲ ਦੌਰਾਨ ਅੱਗੇ ਵਧੀਆਂ ਹਨ ।



************************
ਏ ਬੀ ਬੀ ਬੀ/ ਬੀ ਐੱਮ / ਪੀ ਐੱਸ
(Release ID: 1741139)
Visitor Counter : 288