ਖਾਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰਸਟ (ਐੱਨ ਐੱਮ ਈ ਟੀ) ਨੂੰ ਖ਼ੁਦਮੁਖ਼ਤਾਰ ਸੰਸਥਾ ਵਜੋਂ ਪੁਨਰਗਠਿਤ ਕਰਨ ਲਈ ਅਪੀਲ ਕੀਤੀ

Posted On: 31 JUL 2021 5:47PM by PIB Chandigarh

* ਸੂਬਿਆਂ ਨੂੰ ਵਧੇਰੇ ਮਾਲੀ ਸਹਾਇਤਾ ਦੇਣ ਤੇ ਫੋਕਸ

* ਖੁਦਾਈ ਪਹਿਲਕਦਮੀਆਂ ਨੂੰ ਹੋਰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨ ।

ਕੇਂਦਰੀ ਕੋਇਲਾ , ਖਾਣਾਂ ਅਤੇ ਪਾਰਲੀਮਾਨੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਖਾਣ ਮੰਤਰਾਲੇ ਦੇ ਅਧਿਕਾਰੀਆਂ ਨੂੰ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰਸਟ (ਐੱਨ ਐੱਮ ਈ ਟੀ) ਨੂੰ ਇੱਕ ਖ਼ੁਦਮੁਖ਼ਤਿਆਰ ਸੰਸਥਾ ਵਜੋਂ ਪੁਨਰਗਠਿਤ ਕਰਨ ਲਈ ਹੋਰ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ । ਉਹ ਟਰਸਟ ਦੀ ਤੀਜੀ ਗਵਰਨਿੰਗ ਬਾਡੀ ਮੀਟਿੰਗ ਨੂੰ ਅੱਜ ਇੱਕੇ ਸੰਬੋਧਨ ਕਰ ਰਹੇ ਸਨ । ਮੰਤਰੀ ਨੇ ਕਿਹਾ ਕਿ ਭਾਰਤ ਵਰਗੇ ਅਮੀਰ ਸ੍ਰੋਤ ਵਾਲੇ ਦੇਸ਼ ਵਿੱਚ ਖਣਿਜ ਖੁਦਾਈ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ , ਤਾਂ ਜੋ ਦਰਾਮਦ ਨੂੰ ਘਟਾਇਆ ਜਾ ਸਕੇ । ਸ਼੍ਰੀ ਜੋਸ਼ੀ ਨੇ ਕਿਹਾ ਕਿ ਸਖ਼ਤ ਹਾਲਤਾਂ , ਜੇ ਕੋਈ , ਖਣਿਜ ਖੁਦਾਈ ਦੇ ਖੇਤਰ ਵਿੱਚ ਹਨ ਤਾਂ ਇਸ ਖੇਤਰ ਵਿੱਚ ਹੋਰ ਫਰਮਾਂ ਨੂੰ ਆਕਰਸਿ਼ਤ ਕਰਨ ਲਈ ਦੂਰ ਕਰਨ ਦੀ ਲੋੜ ਹੈ ।

ਗਵਰਨਿੰਗ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਸੋਨੇ ਦੀ ਖੁਦਾਈ ਕਰਨ ਤੇ ਕੇਂਦਰਤ ਕਰਨ ਦੀ ਲੋੜ ਅਤੇ ਭਾਰਤ ਦੇ ਖਣਿਜ ਖੁਦਾਈ ਯਤਨਾਂ ਦੇ ਹੋਰ ਹਿੱਸਿਆਂ ਨਾਲ ਵਿਲੱਖਣ ਧਰਤੀ ਦੀ ਖੁਦਾਈ ਤੇ ਵੀ ਜ਼ੋਰ ਦਿੱਤਾ । ਸ਼੍ਰੀ ਪ੍ਰਹਲਾਦ ਜੋਸ਼ੀ ਨੇ ਸੂਬਿਆਂ ਕਰਕੇ ਅਮੀਰ ਖਣਿਜ ਸੂਬਿਆਂ ਨੂੰ ਖੁਦਾਈ ਵਧਾਉਣ ਲਈ ਮਾਲੀ ਸਹਾਇਤਾ ਦੇਣ ਦੀ ਪ੍ਰਣਾਲੀ ਨੂੰ ਸਹਿਜ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ । ਮੰਤਰੀ ਨੇ ਕਿਹਾ ਕਿ ਸੂਬਿਆਂ ਵਿਚਾਲੇ ਖੁਦਾਈ ਨੂੰ ਵਧਾਉਣ ਲਈ ਮੁਕਾਬਲੇ ਦਾ ਮਹੌਲ ਕਾਇਮ ਕਰਨ ਦੀ ਵੀ ਲੋੜ ਹੈ । ਮੰਤਰੀ ਜੋਸ਼ੀ ਨੇ ਅੱਗੇ ਕਿਹਾ ਕਿ ਖਾਣ ਖੁਦਾਈ ਨੂੰ ਉਤਸ਼ਾਹਤ ਕਰਨ ਲਈ ਸੂਬਿਆਂ ਨਾਲ ਸੰਵਾਦ ਦੀ ਲੋੜ ਨੂੰ ਵਧੇਰੇ ਵਾਰ ਵਾਰ ਅਤੇ ਨਤੀਜਾ ਅਧਾਰਤ ਕਰਨ ਦੀ ਲੋੜ ਹੈ ।

ਗਵਰਨਿੰਗ ਬਾਡੀ ਮੀਟਿੰਗ ਐੱਮ ਐੱਨ ਈ ਟੀ ਡੀ ਸਮੇਂ ਸਮੇਂ ਤੇ ਸਮੀਖਿਆ ਕਰਨ ਅਤੇ ਨੀਤੀ ਨਿਰਦੇਸ਼ਾਂ ਲਈ ਕੀਤੀ ਗਈ ਸੀ । ਮੰਤਰੀ ਸ਼੍ਰੀ ਜੋਸ਼ੀ ਨੇ ਮੀਟਿੰਗ ਨੂੰ ਦੱਸਿਆ ਕਿ ਖਣਿਜ ਖੁਦਾਈ ਇੱਕ ਏਕੀਕ੍ਰਿਤ ਕਿਰਿਆ ਹੈ ਅਤੇ ਇਸ ਲਈ ਜਿ਼ਆਦਾ ਫੰਡਾਂ ਦੀ ਲੋੜ ਹੈ ਅਤੇ ਐੱਨ ਐੱਮ ਈ ਟੀ ਫੰਡ ਯੋਗਦਾਨ ਦੇਸ਼ ਵਿੱਚ ਖੁਦਾਈ ਗਤੀਵਿਧੀਆਂ ਲਈ ਹੈ । ਉਨ੍ਹਾਂ ਨੇ ਸੂਬਾ ਸਰਕਾਰੀ ਏਜੰਸੀਆਂ ਨੂੰ ਖਣਿਜਾਂ ਦੀ ਖੇਤਰੀ ਖੁਦਾਈ ਲਈ ਵਿਸਥਾਰਤ ਅਤੇ ਠੋਸ ਯੋਜਨਾਵਾਂ ਲੈ ਕੇ ਆਉਣ ਦੀ ਸਲਾਹ ਕੀਤੀ । ਇਸ ਮੀਟਿੰਗ ਵਿੱਚ ਪੈਟਰੋਲੀਅਮ ਤੇ ਕੁਦਰਤੀ ਗੈਸ , ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ , ਕੋਇਲਾ ਖਾਣਾਂ ਅਤੇ ਰੇਲਵੇ ਰਾਜ ਮੰਤਰੀ ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ , ਰਾਜ ਮੰਤਰੀ (ਸੁਤੰਤਰ ਚਾਰਜ , ਵਿਗਿਆਨ ਤੇ ਤਕਨਾਲੋਜੀ  , ਰਾਜ ਮੰਤਰੀ ਸੁਤੰਤਰ ਚਾਰਜ) , ਪ੍ਰਿਥਵੀ ਵਿਗਿਆਨ , ਐੱਮ ਓ ਐੱਸ ਪੀ ਐੱਮ ਓ , ਪਰਸੋਨਲ, ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ , ਖਣਿਜ ਸ੍ਰੋਤ ਵਿਭਾਗ ਦੇ ਮੰਤਰੀ , ਮੱਧ ਪ੍ਰਦੇਸ਼ ਸਰਕਾਰ , ਸ਼੍ਰੀ ਬ੍ਰਾਜੇਂਦਰਾ ਪ੍ਰਤਾਪ ਸਿੰਘ ਅਤੇ ਖਾਣਾਂ ਤੇ ਖਣਿਜ ਮੰਤਰੀ , ਅਸਾਮ ਸਰਕਾਰ ਸ਼੍ਰੀ ਜੋਗੇਨ ਮੋਹਨ ਵੀ ਇਸ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਏ ।

ਮੀਟਿੰਗ ਦੌਰਾਨ , ਜੋ ਐੱਮ ਐੱਟ ਈ ਟੀ ਲਈ ਨੀਤੀ ਨਿਰਦੇਸ਼ਾਂ ਅਤੇ ਸਮੇਂ ਸਮੇਂ ਤੇ ਜਾਇਜ਼ਾ ਲੈਣ ਲਈ ਕੀਤੀ ਜਾਂਦੀ ਹੈ , ਸਕੱਤਰ ਸ਼੍ਰੀ ਅਲੋਕ ਟੰਡਨ ਅਤੇ ਸੰਯੁਕਤ ਸਕੱਤਰ ਸ਼੍ਰੀ ਉਪੇਂਦ੍ਰਾ ਸੀ ਜੋਸ਼ੀ , ਖਾਣ ਮੰਤਰਾਲਾ ਨੇ ਗਵਰਨਿੰਗ ਸੰਸਥਾ ਦੇ ਮੈਂਬਰਾਂ ਨੂੰ ਸ਼ੁਰੂ ਕੀਤੇ ਸੁਧਾਰਾਂ ਬਾਰੇ , ਪ੍ਰਾਜੈਕਟਾਂ ਦੀ ਗਿਣਤੀ ਅਤੇ ਹਾਲ ਹੀ ਵਿੱਚ ਖਣਿਜ ਖੁਦਾਈ ਲਈ ਮਨਜੂਰ ਰਾਸ਼ੀ ਬਾਰੇ ਜਾਣਕਾਰੀ ਦਿੱਤੀ ।

ਖਾਣ ਅਤੇ ਖਣਿਜ (ਵਿਕਾਸ ਤੇ ਨਿਯੰਤਰਣ) ਐਕਟ 1957 , ਜਿਵੇਂ 2015 ਵਿੱਚ ਸੋਧਿਆ ਗਿਆ ਸੀ , ਵਿੱਚ ਖਣਿਜ ਰਿਆਇਤਾਂ ਦੇਣ ਲਈ ਮੁਕਾਬਲਾ ਨਿਲਾਮੀ ਪ੍ਰਕਿਰਿਆ ਅਤੇ ਪਾਰਦਰਸ਼ਤਾ ਲਾਗੂ ਕੀਤੀ ਗਈ ਹੈ । ਇਸ ਨੇ ਖਣਿਜ ਖੁਦਾਈ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਨੈਸ਼ਨਲ ਮਿਨਰਲ ਐਕਪਲੋਰੇਸ਼ਨ ਟਰਸਟ (ਐੱਨ ਐੱਮ ਈ ਟੀ) ਸਥਾਪਿਤ ਕਰਨਾ ਮੁਹੱਈਆ ਕੀਤਾ ਹੈ । ਐਕਟ ਦੀ ਦੂਜੀ ਸੂਚੀ ਤਹਿਤ ਖਣਿਜਾਂ ਲਈ ਮਾਇਨਿੰਗ ਲੀਜ਼ ਅਤੇ ਪ੍ਰੋਸਪੈਕਟਿੰਗ ਲਾਇਸੈਂਸ ਕਮ ਮਾਇਨਿੰਗ ਲੀਜ਼ ਰਾਇਲਟੀ ਦੇ 2 ਫ਼ੀਸਦ ਬਰਾਬਰ ਅਦਾਇਗੀ ਕਰਦੇ ਹਨ । ਇਹ ਅਦਾਇਗੀਆਂ ਰਾਇਲਟੀ ਅਦਾਇਗੀਆਂ ਦੇ ਨਾਲ ਨਾਲ ਐੱਨ ਐੱਮ ਈ ਟੀ ਯੋਗਦਾਨ ਵਜੋਂ ਕੀਤੀ ਜਾਂਦੀ ਹੈ ।

ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਐਕਟ (ਐੱਨ ਐੱਮ ਈ ਟੀ) ਇੱਕ ਸੰਸਥਾ ਹੈ , ਜੋ ਕੌਮੀ ਅਰਥਚਾਰੇ ਦੀ ਤਰੱਕੀ ਲਈ ਯੋਗਦਾਨ ਪਾਉਂਦੀ ਹੈ ਅਤੇ ਖਾਣ ਗਤੀਵਿਧੀਆਂ ਦੇ ਸੰਦਰਭ ਵਿੱਚ ਦੇਸ਼ ਦੀਆਂ ਖਣਿਜ ਸੰਭਾਵਨਾਵਾਂ ਨੂੰ ਪੂਰਾ ਕਰਨ ਲਈ ਕੰਮ ਕਰਦੀ ਹੈ । ਇਸ ਉਦੇਸ਼ ਲਈ ਕਈ ਕਦਮ ਚੁੱਕੇ ਗਏ ਹਨ ਕਿ ਕੌਮੀ ਅਰਥਚਾਰਾ ਆਪਣੇ ਭੂਗੋਲਿਕ ਧਨ  ਵਿੱਚੋਂ ਬਣਦਾ ਯੋਗਦਾਨ ਪ੍ਰਾਪਤ ਕਰੇ । ਦੇਸ਼ ਦਾ ਖਾਣ ਉਦਯੋਗ ਲਾਗੂ ਕੀਤੇ ਸੁਧਾਰਾਂ ਤਹਿਤ ਹੈ ਅਤੇ ਇਹ ਸੁਧਾਰ ਸਰਕਾਰ ਦੇ ਬਦਲਾਅ ਦਖ਼ਲਾਂ ਅਤੇ ਨਿਵੇਸ਼ ਦੋਸਤਾਨਾ ਰਾਹੀਂ ਕੀਤਾ ਜਾ ਰਿਹਾ ਹੈ ।

ਐੱਨ ਐੱਮ ਈ ਟੀ ਫੰਡ ਖਣਿਜ ਵਿਕਾਸ ਲਈ ਅਧਿਐਨ ਕਰਨ , ਖੇਤਰੀ ਤੇ ਵਿਸਥਾਰਤ ਖੁਦਾਈ ਦੇ ਨਾਲ ਵਿਸ਼ੇਸ਼ ਜ਼ੋਰ, ਰਣਨੀਤਿਕ ਅਤੇ ਮਹੱਤਵਪੂਰਨ ਖਣਿਜਾਂ , ਸਪਸ਼ਟ ਭੂਗੋਲਿਕ ਸੰਭਵਨਾਵਾਂ ਅਤੇ ਦੇਸ਼ ਦੇ ਲਾਗਲੇ ਖੇਤਰਾਂ ਵਿੱਚ  ਏਰੀਅਲ ਜੀਓਫਿਜ਼ੀਕਲ ਸਰਵੇ , ਆਧੂਨਿਕ ਵਿਗਿਆਨਕ ਅਤੇ ਤਕਨਾਲੋਜੀ ਅਭਿਆਸਾਂ ਅਤੇ ਖਣਿਜ ਖੁਦਾਈ ਮੈਟਲਰਜੀ ਅਪਣਾਉਣ ਨਾਲ ਟਿਕਾਉਣਯੋਗ ਖੁਦਾਈ ਲਈ ਵਰਤਿਆ ਜਾ ਰਿਹਾ ਹੈ । ਇਹ ਖੁਦਾਈ ਗਤੀਵਿਧੀਆਂ ਦੀ ਸਹੂਲਤ ਵੀ ਇਸ ਢੰਗ ਨਾਲ ਦਿੰਦਾ ਹੈ ਕਿ ਜਿਨ੍ਹਾਂ ਖੇਤਰਾਂ ਦੀ ਖੁਦਾਈ ਕੀਤੀ ਜਾਂਦੀ ਹੈ , ਉਨ੍ਹਾਂ ਨੂੰ ਐਕਟ ਦੀਆਂ ਵਿਵਸਥਾਵਾਂ ਅਨੁਸਾਰ ਖੁਦਾਈ ਰਿਆਇਤਾਂ ਦਿੱਤੀਆਂ ਜਾ ਸਕਣ ।


*******************


ਐੱਸ ਐੱਸ / ਆਰ ਕੇ ਪੀ
 


(Release ID: 1741131) Visitor Counter : 237