ਰੱਖਿਆ ਮੰਤਰਾਲਾ

ਆਈਐਨਐਸ ਐਰਾਵਤ ਨੇ ਕਾਰਨਿਕੋਬਾਰ ਦੇ ਤੱਟ ਤੇ ਮੱਛੀਆਂ ਫੜਨ ਵਾਲੇ ਜਹਾਜ਼ ਨੂੰ ਬਚਾਇਆ

Posted On: 31 JUL 2021 11:33AM by PIB Chandigarh

ਆਈਐਨਐਸ ਐਰਾਵਤ ਸਮੁੰਦਰੀ ਜਹਾਜ਼ ਨੂੰ ਅੰਡਮਾਨ ਅਤੇ ਨਿਕੋਬਾਰ ਟਾਪੂਆਂ ਦੇ ਕਾਰਨਿਕੋਬਾਰ ਦੇ ਤੱਟ ਤੋਂ 30 ਜੁਲਾਈ, 2021 ਨੂੰ 2300 ਵਜੇ ਮੱਛੀਆਂ ਫੜਨ ਵਾਲੇ ਜਹਾਜ਼ ਸਲੇਠ ਮਾਠਾ ਤੋਂ ਪ੍ਰੇਸ਼ਾਨੀ ਭਰੀ ਇਕ ਕਾਲ ਪ੍ਰਾਪਤ ਹੋਈ। ਆਈਐਨਐਸ ਐਰਾਵਤ ਉਸ ਵੇਲੇ ਆਪ੍ਰੇਸ਼ਨ ਸਮੁਦਰ ਸੇਤੂ-2 ਦੇ ਹਿੱਸੇ ਵਜੋਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੂੰ ਕੋਵਿਡ-19 ਦੀ ਸਫਲਤਾਪੂਰਵਕ ਡਲਿਵਰੀ ਦੇਣ ਤੋਂ ਬਾਅਦ ਇਲਾਕੇ ਵਿਚੋਂ ਗੁਜ਼ਰ ਰਿਹਾ ਸੀ। ਆਈਐਨਐਸ ਐਰਾਵਤ ਨੇ ਤੁਰੰਤ ਵੱਧ ਤੋਂ ਵੱਧ ਰਫਤਾਰ ਨਾਲ ਮਦਦ ਦੇਣ ਲਈ ਮੱਛੀਆਂ ਫੜਨ ਵਾਲੇ ਜਹਾਜ਼ ਵੱਲ ਵਧਣਾ ਸ਼ੁਰੂ ਕਰ ਦਿੱਤਾ। ਪੋਰਟ ਬਲੇਅਰ ਸਥਿਤ ਮੱਛੀਆਂ ਫੜਨ ਵਾਲਾ ਜਹਾਜ਼, ਜੋ 20 ਮੀਟਰ ਲੰਬਾ ਹੈ ਅਤੇ ਉਸ ਦੇ ਅਮਲੇ ਵਿਚ 7 ਮੈਂਬਰ ਸ਼ਾਮਿਲ ਸਨ, ਕਾਰਨਿਕੋਬਾਰ ਦੇ ਸਮੁੰਦਰ ਵਿਚ ਖਿੱਚੇ ਜਾਣ ਤੋਂ ਬਾਅਦ ਐਮਐਮਬੀ ਚੈਨਲ-16 ਤੇ ਸਹਾਇਤਾ ਦੀ ਬੇਨਤੀ ਕਰ ਰਿਹਾ ਸੀ। ਕਿਉਂਕਿ 29 ਜੁਲਾਈ, 2021 ਦੀ ਤੜਕਸਾਰ ਸਵੇਰ ਨੂੰ ਉਸ ਦੇ ਗੇਅਰਬਾਕਸ ਵਿਚ ਵੱਡਾ ਨੁਕਸ ਪੈ ਗਿਆ ਸੀ। 25 ਨੌਟਸ ਦੀ ਵੱਧ ਤੋਂ ਰਫਤਾਰ ਨਾਲ ਚੱਲੀਆਂ ਹਵਾਵਾਂ ਕਾਰਣ ਸਮੁੰਦਰੀ ਲਹਿਰਾਂ 3.5 ਮੀਟਰ ਤੱਕ ਉਛਲੀਆਂ ਅਤੇ ਖੇਤਰ ਵਿਚ ਦੱਖਣ-ਪੱਛਮੀ ਮਾਨਸੂਨ ਦੇ ਐਕਟਿਵ ਹੋਣ ਕਾਰਣ ਰੁਕ-ਰੁਕ ਕਰਕੇ ਬਾਰਿਸ਼ ਹੋਣੀ ਸ਼ੁਰੂ ਹੋ ਗਈ ਜਿਸ ਨਾਲ ਟੋਇੰਗ ਪ੍ਰਬੰਧਾਂ ਨੂੰ ਜੋੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਸੀ। ਆਈਐਨਐਸ ਐਰਾਵਤ ਇਸ ਵੇਲੇ ਮੱਛੀਆਂ ਫੜਨ ਵਾਲੇ ਜਹਾਜ਼ ਦੀ ਹੋਰ ਵਧੇਰੇ ਸਹਾਇਤਾ ਲਈ ਨੇੜਲੀ ਬੰਦਰਗਾਹ ਵੱਲ ਨੂੰ ਖਿੱਚ ਕੇ ਲਿਜਾ ਰਿਹਾ ਹੈ।

 

 

*******

 

ਏਬੀਬੀਬੀ /ਵੀਐਮ /ਜੇਐਸਐਨ


(Release ID: 1741060) Visitor Counter : 214


Read this release in: Telugu , English , Urdu , Hindi , Tamil